ਕੇਸ਼ ਕਿੰਗ ਨੇ ਪਲਕ ਤਿਵਾੜੀ ਅਤੇ ਸ਼ਿਲਪਾ ਸ਼ੈੱਟੀ ਨਾਲ ਐਂਟੀ-ਹੇਅਰਫਾਲ ਸ਼ੈਂਪੂ ਲਈ ਮੁਹਿੰਮ ਸ਼ੁਰੂ ਕੀਤੀ

Tuesday, May 07, 2024 - 10:04 AM (IST)

ਕੇਸ਼ ਕਿੰਗ ਨੇ ਪਲਕ ਤਿਵਾੜੀ ਅਤੇ ਸ਼ਿਲਪਾ ਸ਼ੈੱਟੀ ਨਾਲ ਐਂਟੀ-ਹੇਅਰਫਾਲ ਸ਼ੈਂਪੂ ਲਈ ਮੁਹਿੰਮ ਸ਼ੁਰੂ ਕੀਤੀ

ਕੋਲਕਾਤਾ - ਕੇਸ਼ ਕਿੰਗ ਐਂਟੀ-ਹੇਅਰਫਾਲ ਸ਼ੈਂਪੂ ਨੇ ਆਪਣੇ ਨਵੇਂ ਇਸ਼ਤਿਹਾਰ ’ਚ ਜੋਸ਼ ਨਾਲ ਭਰਪੂਰ ਅਤੇ ਮਨੋਰੰਜਨ ਦੀ ਦੁਨੀਆ ਦੇ ਉਭਰਦੇ ਹੋਏ ਸਿਤਾਰੇ ਪਲਕ ਤਿਵਾੜੀ ਅਤੇ ਸਦਾਬਹਾਰ ਖੂਬਸੂਰਤੀ ਦੀ ਮਲਿਕਾ ਸ਼ਿਲਪਾ ਸ਼ੈੱਟੀ ਨੂੰ ਇਕੱਠੇ ਪੇਸ਼ ਕੀਤਾ। ਸੰਨ 2019 ਤੋਂ ਹੀ ਸ਼ਿਲਪਾ ਸ਼ੈੱਟੀ ਬ੍ਰਾਂਡ ਦੀ ਪਛਾਣ ਰਹੀ ਹੈ ਅਤੇ ਕੇਸ਼ ਕਿੰਗ ਆਯੁਰਵੇਦ ਤੇਲ-ਭਾਰਤ ਦਾ ਨੰ. 1 ਹੇਅਰਫਾਲ ਐਕਸਪਰਟ ਨੂੰ ਐਂਡੋਰਸ ਕਰਦੀ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪਿਓ ਦੀ ਮੌਤ ਤੇ ਮਾਂ ਨੇ ਵੀ ਛੱਡਿਆ, 10 ਸਾਲਾ ਜਸਪ੍ਰੀਤ ਸਕੂਲੋਂ ਆ ਲਾਉਂਦਾ ਰੇਹੜੀ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ

ਰਾਜੂ ਹਿਰਾਨੀ ਫਿਲਮਜ਼ ਵੱਲੋਂ ਤਿਆਰ ਇਸ ਨਵੇਂ ਕੇਸ਼ ਕਿੰਗ ਐਂਟੀ-ਹੇਅਰਫਾਲ ਸ਼ੈਂਪੂ ਕਮਰਸ਼ੀਅਲ ’ਚ ਦੋ ਅਦਾਕਾਰਾਂ ਬਹੁਤ ਹੀ ਰੌਚਕ ਗੱਲਬਾਤ ਕਰਦੀਆਂ ਨਜ਼ਰ ਆਉਣਗੀਆਂ ਅਤੇ ‘ਉੜੇਂ ਜਬ ਜਬ ਜ਼ੁਲਫੇਂ ਤੇਰੀ’ ਵਰਗੇ ਪੁਰਾਣੇ ਜਮਾਨੇ ਦੇ ਗੀਤ ਨੇ ਤਾਂ ਇਸ ਨੂੰ ਹੋਰ ਵੀ ਖਾਸ ਬਣਾਇਆ ਹੈ। ਇਹ ਕਮਰਸ਼ੀਅਲ ਮਈ ਮਹੀਨੇ ਤੋਂ ਪ੍ਰਸਾਰਿਤ ਕੀਤਾ ਜਾਏਗਾ।

ਇਹ ਖ਼ਬਰ ਵੀ ਪੜ੍ਹੋ - ਸਿਆਸਤ 'ਚ ਜਾਂਦੇ ਹੀ ਕੰਗਨਾ ਰਣੌਤ ਨੇ ਫ਼ਿਲਮੀ ਕਰੀਅਰ ਨੂੰ ਲੈ ਕੇ ਕੀਤਾ ਵੱਡਾ ਐਲਾਨ

ਇਸ ਨਵੇਂ ਕਮਰਸ਼ੀਅਲ ਬਾਰੇ ਕਹਿੰਦੇ ਹੋਏ ਈਮਾਮੀ ਲਿਮਟਿਡ ਦੀ ਡਾਇਰੈਕਟਰ ਪ੍ਰੀਤੀ ਸੁਰੇਕਾ ਨੇ ਕਿਹਾ, ‘‘ਕੇਸ਼ ਕਿੰਗ ਵਾਲਾਂ ਅਤੇ ਸਕੈਲਪ ਦਾ ਖਿਆਲ ਰੱਖਣ ਵਾਲਾ ਇਕ ਬ੍ਰਾਂਡ ਹੈ ਅਤੇ ਇਸ ਦਾ ਆਧਾਰ ਆਯੁਰਵੇਦ ਹੈ। ਕਈ ਸਾਲਾਂ ਤੋਂ ਇਸ ਨੇ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ। ਸ਼ਿਲਪਾ ਸ਼ੈੱਟੀ ਇਸ ਦੀ ਬ੍ਰਾਂਡ ਅੰਬੈਸੈਂਡਰ ਹੈ। ਰੋਜ਼ਾਨਾ ਡਿੱਗਦੇ ਵਾਲਾਂ ਤੋਂ ਪ੍ਰੇਸ਼ਾਨ ਅੱਜ ਦੀ ਪੀੜ੍ਹੀ ਨੂੰ ਇਕ ਬਿਹਤਰ ਹੱਲ ਪ੍ਰਦਾਨ ਕਰਨ ਲਈ ਬਹੁਤ ਹੀ ਟੈਲੇਂਟਿਡ ਪਲਕ ਤਿਵਾੜੀ ਨੂੰ ਵੀ ਸਾਡੇ ਨਾਲ ਸ਼ਾਮਲ ਕੀਤਾ ਗਿਆ ਹੈ। ਬਾਲੀਵੁੱਡ ਦੀ ਇਕ ਉਭਰਦੀ ਹੋਈ ਕਲਾਕਾਰ ਦੇ ਰੂਪ ’ਚ ਪਲਕ ਤਿਵਾੜੀ ਅਤੇ ਸ਼ਿਲਪਾ ਦੀ ਸਦਾਬਹਾਰ ਖੂਬਸੂਰਤੀ ਲੋਕਾਂ ’ਚ ਇਕ ਨਵਾਂ ਜੋਸ਼ ਜਗਾਏਗੀ ਅਤੇ ਇਕਦਮ ਨਵੇਂ ਅੰਦਾਜ਼ ’ਚ ਬ੍ਰਾਂਡ ਦੀਆਂ ਗੱਲਾਂ ਨੂੰ ਉਨ੍ਹਾਂ ਤਕ ਪਹੁੰਚਾਏਗੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News