iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਆਫ਼ਰ

Monday, Apr 29, 2024 - 01:58 PM (IST)

iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਆਫ਼ਰ

ਗੈਜੇਟ ਡੈਸਕ- ਸਾਲ 2024 ਦੀ ਸ਼ੁਰੂਆਤ ਤੋਂ ਹੀ ਕਈ ਸ਼ਾਨਦਾਰ ਸੇਲਾਂ ਦੇਖਣ ਨੂੰ ਮਿਲੀਆਂ ਹਨ। ਤਕਰੀਬਨ ਹਰ ਚੀਜ਼ 'ਤੇ ਡਿਸਕਾਊਂਟ ਦੇਖਣ ਨੂੰ ਮਿਲ ਰਿਹਾ ਹੈ। ਘਰ ਦੀ ਕੋਈ ਚੀਜ਼ ਹੋਵੇ ਜਾਂ ਫੋਨ, ਹਰ ਆਈਟਮ 'ਤੇ ਚੰਗੇ ਆਫ਼ਰ ਦੇਖਣ ਨੂੰ ਮਿਲੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਸਮਾਰਟਫੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਆਈਫੋਨ 14 'ਤੇ ਸ਼ਾਨਦਾਰ ਆਫ਼ਰ ਮਿਲ ਰਿਹਾ ਹੈ ਅਤੇ ਤੁਸੀਂ ਇਸਨੂੰ ਹੁਣ ਕਿਫਾਇਤੀ ਕੀਮਤ 'ਤੇ ਖ਼ਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਓਰੀਜਨਲ ਕੀਮਤ 69,900 ਰੁਪਏ ਹੈ। ਹਾਲਾਂਕਿ, ਫਲਿਪਕਾਰਟ 'ਤੇ 55,999 ਰੁਪਏ ਦੀ ਕੀਮਤ 'ਤੇ ਲਿਸਟ ਹੈ। 

ਇਹ ਕੀਮਤ ਆਈਫੋਨ 14 ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਕਲਰ ਵੇਰੀਐਂਟ ਦੀ ਕੀਮਤ ਵੀ ਵੱਖਰੀ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਤੇ ਬੈਂਕ ਆਫਰ ਵੀ ਮਿਲ ਰਿਹਾ ਹੈ। ਤੁਸੀਂ ਇਸ ਫੋਨ 'ਤੇ 3500 ਰੁਪਏ ਤਕ ਦੀ ਛੋਟ ਪਾ ਸਕਦੇ ਹੋ। ਇਹ ਆਫ਼ਰ HDFC Bank ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ 'ਤੇ ਹੈ। ਇਸ ਤੋਂ ਇਲਾਵਾ HSBC ਬੈਂਕ ਕ੍ਰੈਡਿਟ ਕਾਰਡ 'ਤੇ ਵੀ 3500 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਨ੍ਹਾਂ ਆਫ਼ਰਜ਼ ਤੋਂ ਬਾਅਦ ਫੋਨ ਦੀ ਕੀਮਤ 52,499 ਰੁਪਏ ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਤੇ 41 ਹਜ਼ਾਰ ਰੁਪਏ ਦਾ ਐਕਸਚੇਂਜ ਆਫ਼ਰ ਵੀ ਮਿਲ ਰਿਹਾ ਹੈ। 

ਹਾਲਾਂਕਿ, ਐਕਸਚੇਂਜ ਆਫ਼ਰ ਤੁਹਾਡੇ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰਦਾ ਹੈ। ਚੰਗੇ ਐਕਸਚੇਂਜ ਆਫਰ ਲਈ ਤੁਹਾਨੂੰ ਆਈਫੋਨ ਹੀ ਐਕਸਚੇਂਜ ਕਰਨਾ ਹੋਵੇਗਾ। ਆਈਫੋਨ 14 'ਚ 6.1 ਇੰਚ ਦੀ Super Retina XDR ਡਿਸਪਲੇਅ ਮਿਲਦੀ ਹੈ। ਇਸ ਵਿਚ 12MP + 12MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਫਰੰਟ 'ਚ ਕੰਪਨੀ ਨੇ 12MP ਦਾ ਸੈਲਫੀ ਕੈਮਰਾ ਦਿੱਤਾ ਹੈ। ਫੋਨ A15 Bionic ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਵਿਚ 128GB, 256GB ਅਤੇ 512GB ਦਾ ਸਟੋਰੇਜ ਆਪਸ਼ਨ ਮਿਲਦਾ ਹੈ। 


author

Rakesh

Content Editor

Related News