ਜ਼ੀ ਮੀਡੀਆ ਕਾਰਪੋਰੇਸ਼ਨ ਨੇ ਸੀ. ਈ. ਓ. ਅਭੈ ਓਝਾ ਨੂੰ ਕੀਤਾ ਬਰਖ਼ਾਸਤ

05/07/2024 10:19:43 AM

ਨਵੀਂ ਦਿੱਲੀ (ਭਾਸ਼ਾ) - ਜ਼ੀ ਮੀਡੀਆ ਕਾਰਪੋਰੇਸ਼ਨ ਲਿਮਟਿਡ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਭੈ ਓਝਾ ਨੂੰ 4 ਮਈ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜ਼ੀ ਮੀਡੀਆ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਓਝਾ ਦੀ ਸੀ. ਈ. ਓ. ਦੇ ਅਹੁਦੇ ’ਤੇ ਸੇਵਾ ਖ਼ਤਮ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ 4 ਮਈ 2024 ਤੋਂ ਲਾਗੂ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ

ਜ਼ੀ ਗਰੁੱਪ ਦੀ ਕੰਪਨੀ ਨੇ ਕਿਹਾ, “ਸੰਗਠਨ ਨਾਲ ਨਿਯੁਕਤੀ ਰੱਦ ਹੋਣ ਦੇ ਨਾਲ ਹੀ ਅਭੈ ਓਝਾ ਕੰਪਨੀ ਦੇ ਸੀ. ਈ. ਓ. ਅਹੁਦੇ ’ਤੇ ਨਹੀਂ ਰਹਿ ਗਏ ਹਨ।’’ ਹਾਲਾਂਕਿ, ਜ਼ੀ ਮੀਡੀਆ ਨੇ ਓਝਾ ਦੀ ਬਰਖਾਸਤਗੀ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ ਹੈ। ਓਝਾ ਨੂੰ ਪਿਛਲੇ ਸਾਲ ਕੰਪਨੀ ਦੇ ਸੀ. ਈ. ਓ. ਅਹੁਦੇ ’ਤੇ ਤਰੱਕੀ ਦਿੱਤੀ ਗਈ ਸੀ। ਉਹ ਸਾਲ 2022 ’ਚ ਵੀ. ਆਈ. ਓ. ਐੱਨ. ਅਤੇ ਜ਼ੀ ਬਿਜ਼ਨੈੱਸ ਚੈਨਲਾਂ ਨੂੰ ਛੱਡ ਕੇ ਸਮੂਹ ਦੇ ਹੋਰ ਚੈਨਲਾਂ ਦੇ ਮੁੱਖ ਵਪਾਰਕ ਅਧਿਕਾਰੀ ਅਤੇ ਮੁਖੀ (ਲਾਭ ਅਤੇ ਨੁਕਸਾਨ) ਵਜੋਂ ਜ਼ੀ ਮੀਡੀਆ ਨਾਲ ਜੁੜੇ ਸਨ। ਜ਼ੀ ਮੀਡੀਆ ਦੇ ਮੁੱਖ ਪ੍ਰਬੰਧਕ (ਲਾਅ) ਪਿਊਸ਼ ਚੌਧਰੀ ਨੇ ਵੀ ਪਿਛਲੇ ਮਹੀਨੇ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News