ਕੋਰੋਨਾ ਨੇ ਹਾਲੋਂ ਬੇਹਾਲ ਕੀਤੇ ਨੌਕਰੀਪੇਸ਼ਾ ਲੋਕ, 70 ਫ਼ੀਸਦ ਕਾਮੇ ‘ਵਰਕ ਫਰਾਮ ਹੋਮ’ ਦੇ ਚਾਹਵਾਨ
Thursday, Apr 15, 2021 - 11:45 AM (IST)
ਬੇਂਗਲੁਰੂ (ਵਿਸ਼ੇਸ਼) - ਕੰਪਿਊਟਰ ਨੈੱਟਵਰਕਿੰਗ, ਸੂਚਨਾ ਤਕਨਾਲੌਜੀ ਅਤੇ ਦੂਰਸੰਚਾਰ ਕੰਪਨੀ ਅਵਾਯਾ ਵਲੋਂ ਹਾਲ ਹੀ ਵਿਚ ਕਰਵਾਏ ਗਏ ਇਕ ਸਰਵੇਖਣ ’ਚ ਪਾਇਆ ਗਿਆ ਹੈ ਕਿ ਭਾਰਤ ’ਚ 70 ਫੀਸਦੀ ਮੁਲਾਜ਼ਮ ਵਰਕ ਫਰਾਮ ਹੋਮ ਬਦਲ ਤੋਂ ਜ਼ਿਆਦਾ ਖੁਸ਼ ਹਨ। ਕੰਪਨੀ ਵਲੋਂ ਭਾਰਤ ਸਮੇਤ 11 ਦੇਸ਼ਾਂ ’ਚ ‘ਲਾਈਫ ਐਂਡ ਵਰਕ ਬਿਓਂਡ-2020’ ਵਿਸ਼ੇ ’ਤੇ ਸਰਵੇਖਣ ਕਰਵਾਇਆ ਗਿਆ ਹੈ। 10 ਹਜ਼ਾਰ ਤੋਂ ਜ਼ਿਆਦਾ ਲੋਕਾਂ ’ਤੇ ਕੀਤੇ ਗਏ ਸਰਵੇਖਣ ਦਾ ਮਕਸਦ ਇਹ ਜਾਣਨਾ ਸੀ ਕਿ ਅਖੀਰ ਕੋਰੋਨਾ ਮਹਾਮਾਰੀ ਕਾਰਣ ਲੋਕਾਂ ਦੀ ਜ਼ਿੰਦਗੀ ਅਤੇ ਕੰਮ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਇਸ ਅਧਿਐਨ ’ਚ ਜ਼ਿਆਦਾਤਰ ਭਾਰਤੀਆਂ ਨੇ ਮੰਨਿਆ ਹੈ ਕਿ ਉਹ 2019 ਦੀ ਤੁਲਨਾ ’ਚ 2020 ਵਿਚ ਜ਼ਿਆਦਾ ਖੁਸ਼ ਰਹੇ। ਜਦੋਂ ਉਨ੍ਹਾਂ ਤੋਂ ਇਸਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਘਰ ’ਚ ਕੰਮ ਕਰਨਾ ਯਾਨੀ ਵਰਕ ਫਰਾਮ ਹੋਮ ਸੀ। ਅਜੇ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਕਾਰਨ ਜ਼ਿਆਦਾਤਰ ਦਫਤਰ ਬੰਦ ਹਨ ਅਤੇ ਜ਼ਿਆਦਾਤਰ ਸੰਗਠਨ ਫੈਸਲਾ ਨਹੀਂ ਕਰ ਪਾ ਰਹੇ ਹਨ ਕਿ ਉਹ ਦੁਬਾਰਾ ਦਫਤਰ ਖੋਲ੍ਹਣ ਜਾਂ ਨਹੀਂ। ਅਜਿਹੇ ’ਚ 77 ਫੀਸਦੀ ਭਾਰਤੀ ਮੁਲਾਜ਼ਮਾਂ ਨੇ ਸਰਵੇਖਣ ਵਿਚ ਕਿਹਾ ਕਿ ਉਹ ਇਕ ਹਾਈਬ੍ਰਿਡ ਵਰਕਿੰਗ ਮਾਡਲ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ
ਭਾਰਤ ’ਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਸ਼ਾਲ ਅਗਰਵਾਲ ਨੇ ਕਿਹਾ ਕਿ ਸਾਡੇ ਕੋਲ ਮੁਹੱਈਆ ਡਾਟਾ ਦਿਖਾਉਂਦਾ ਹੈ ਕਿ ਮੁਲਾਜ਼ਮ ਘਰ ’ਤੇ ਪਰਿਵਾਰ ਅਤੇ ਕੰਮ ਨੂੰ ਇਕੱਠਿਆਂ ਮੈਨੇਜ ਕਰ ਕੇ ਖੁਸ਼ ਹਨ। ਸ਼ਰਤ ਹੈ ਕਿ ਉਨ੍ਹਾਂ ਨੂੰ ਘਰ ’ਤੇ ਸਹੀ ਇੰਫਰਾਸਟ੍ਰਕਚਰ ਮੁਹੱਈਆ ਹੋਵੇ। ਜ਼ਿਆਦਾ ਉਤਪਾਦਨ ਅਤੇ ਨਿਰਵਿਘਨ ਯਕੀਨਨ ਕਰਨ ਲਈ ਸਹੀ ਯੰਤਰ ਅਤੇ ਤੰਤਰ ਮੁਹੱਈਆ ਹੋਣੇ ਚਾਹੀਦੇ ਹਨ।
ਵਾਲਮਾਰਟ ਗਲੋਬਲ ਟੈਕ ਇੰਡੀਆ, ਆਈ. ਸੀ. ਆਈ. ਸੀ. ਆਈ. ਲੰਬਾਰਡ, ਫਲਿਪਕਾਰਟ ਅਤੇ ਟ੍ਰੈੱਸ ਵਿਸਤਾ ਵਰਗੀਆਂ ਕੰਪਨੀਆਂ ਹਾਈਬ੍ਰਿਡ ਵਰਕਿੰਗ ਮਾਡਲ ਅਪਨਾਉਣ ’ਤੇ ਵਿਚਾਰ ਕਰ ਰਹੀਆਂ ਹਨ। ਵਾਲਮਾਰਟ ਗਲੋਬਲ ਟੈਕ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਆਫ ਪੀਪਲ ਸੁਦੀਪ ਰਲਹਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ’ਚ ਹਾਈਬ੍ਰਿਡ ਵਰਕਿੰਗ ਮਾਡਲ ਅਪਨਾਉਣ ਦੀ ਸੋਚ ਰਹੇ ਹਨ। ਬਹੁਤ ਸਾਰੀਆਂ ਕੰਪਨੀਆਂ ਹਾਈਬ੍ਰਿਡ ਵਰਕਿੰਗ ਮਾਡਲ ਦੇ ਤਹਿਤ ਕੰਮ ਕਰ ਰਹੀਆਂ ਹਨ ਅਤੇ ਉਸਦੇ ਬਿਹਤਰ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ
ਆਟੋਮੈਸ਼ਨ ਸਬੰਧੀ 47 ਫੀਸਦੀ ਭਾਰਤੀ ਚਿੰਤਤ
ਦੂਸਰੇ ਪਾਸੇ 47 ਫੀਸਦੀ ਭਾਰਤੀ ਇਸ ਗੱਲ ਨੂੰ ਲੈ ਕੇ ਚਿੰਤਤ ਦਿਖੇ ਕਿ ਭਵਿੱਖ ’ਚ ਉਨ੍ਹਾਂ ਦੀ ਥਾਂ ਆਟੋਮੇਸ਼ਨ ਲੈ ਲਵੇਗੀ। ਅਧਿਐਨ ’ਚ ਹਿੱਸਾ ਲੈਣ ਵਾਲੇ ਲਗਭਗ 45 ਫੀਸਦੀ ਮੁਲਾਜ਼ਮਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਥਾਂ ਆਟੋਮੇਸ਼ਨ ਲੈ ਸਕਦੀ ਹੈ, ਜਦਕਿ 43 ਫੀਸਦੀ ਅਜਿਹੇ ਹਨ ਜਿਨ੍ਹਾਂ ਦੇ ਕੰਮ ਨੂੰ ਮਾਲਕ ਵਲੋਂ ਮੋਨੀਟਰ ਕੀਤਾ ਜਾ ਰਿਹਾ ਹੈ ਜੋ ਕਿਤੇ ਵੀ ਅਤੇ ਕਿਸੇ ਵੀ ਦੇਸ਼ ’ਚ ਕੰਮ ਕਰਨ ਰਹੇ ਹਨ। 42 ਮਾਲਕ ਅਜਿਹੇ ਵੀ ਲੋਕ ਹਨ ਜੋ ਇਸ ਗੱਲ ਤੋਂ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਘਰੋਂ ਕੰਮ ਕਰਨਾ ਪੈ ਸਕਦਾ ਹੈ।
ਮਹਾਮਾਰੀ ਨਾਲ ਬਹੁਤ ਪਹਿਲਾਂ ਹੀ ਰੈਗੂਲਰ ਕੰਮ ਆਟੋਮੈਟਿਕ ਹੋਣ ਲੱਗੇ ਸਨ, ਜਿਸ ਨਾਲ ਇਸ ਪ੍ਰਕਿਰਿਆ ’ਚ ਤੇਜ਼ੀ ਆਈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਸੰਰਚਨਾਤਮਕ ਬਦਲਾਅ ਹੈ ਜਿਸਨੂੰ ਅਸੀਂ ਰੋਕ ਨਹੀਂ ਸਕਦੇ ਹਾਂ। ਹਾਂ, ਇਸਨੂੰ ਲੈ ਕੇ ਥੋੜ੍ਹਾ ਅੜਿੱਕਾ ਹੋ ਸਕਦਾ ਹੈ। ਅਸੀਂ ਜੋ ਕਰ ਸਕਦੇ ਹਾਂ ਉਹ ਸਾਡੇ ਕੌਸ਼ਲ ਨੂੰ ਅਪ-ਟੂ-ਡੇਟ ਰੱਖਣ ਲਈ ਹੈ
ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ
ਅਤੇ ਮਾਲਕਾਂ ਨੂੰ ਉਨ੍ਹਾਂ ਵਲੋਂ ਸਮਰਥਨ ਕਰਨਾ ਚਾਹੀਦਾ ਹੈ। ਇਹ ਨਵਾਂ ਮਾਡਲ ਪਹਿਲਾਂ ਤੋਂ ਕਿਤੇ ਜ਼ਿਆਦਾ ਅਹਿਮ ਹੋ ਗਿਆ ਹੈ। 10 ਵਿਚੋਂ 4 ਭਾਰਤੀ ਮੁਲਾਜ਼ਮਾਂ ਨੂੰ ਲਗਦਾ ਹੈ ਕਿ ਮਾਲਕ-ਮੁਲਾਜ਼ਮ ਸਬੰਧਾਂ ’ਚ ਸੰਤੁਲਨ ਬਣਾਏ ਰੱਖਣ ਲਈ ਦੂਸਰਿਆਂ ਵਿਚਾਲ ਵਫਾਦਾਰੀ (20 ਫੀਸਦੀ), ਓਪਨ ਮਾਈਂਡਨੈੱਸ (14 ਫੀਸਦੀ) ਅਤੇ ਜਨੂਨ (15 ਫੀਸਦੀ) ਦੇ ਨਾਲ-ਨਾਲ ਇਮਾਨਦਾਰੀ ਤਰਜੀਹ ਬਣ ਗਈ ਹੈ।
-ਐੱਸ. ਵੀ. ਨਾਥਨ, ਡੇਲੋਈਟ ਇੰਡੀਆ ਦੇ ਚੀਫ ਟੇਲੈਂਟ ਅਫਸਰ
ਇਹ ਵੀ ਪੜ੍ਹੋ : ਗੂਗਲ ਦੇ ਦਫਤਰ 'ਚ ਉਤਪੀੜਨ, 500 ਮੁਲਾਜ਼ਮਾਂ ਨੇ CEO ਸੁੰਦਰ ਪਿਚਾਈ ਨੂੰ ਪੱਤਰ ਲਿਖ ਕੀਤੀ ਸ਼ਿਕਾਇਤ
ਮਹਾਮਾਰੀ ਨੇ ਬਦਲ ਦਿੱਤਾ ਕੰਮ ਕਰਨ ਦਾ ਤਰੀਕਾ
ਸਟ੍ਰੈਟਜੀ ਐਂਡ ਕੰਸਲਟਿੰਗ-ਟੇਲੈਂਟ ਐਂਡ ਆਰਗੇਨਾਈਜੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਆਦਿਤਿਆ ਪ੍ਰਿਯਦਰਸ਼ਨ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ 10 ਵਿਚੋਂ 4 ਕੰਮ ਘਰ ’ਤੇ ਹੀ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਸਾਡੇ ਕੰਮ ਕਰਨ ਦਾ ਤਰੀਕਾ ਬਦਲ ਦਿੱਤਾ ਹੈ। ਕੰਪਨੀਆਂ ਨੂੰ ਉਭਰਦੀ ਪ੍ਰਵਿਰਤੀਆਂ ਮੁਤਾਬਕ ਆਪਣੇ ਕੰਮ ਦੇ ਸਥਾਨਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਹਿਯੋਗ, ਹੁਨਰ ਅਤੇ ਭਲਾਈ ’ਚ ਸੁਧਾਰ ਲਈ ਰਿਮੋਟ ਵਰਕਫੋਰਸ ਨੂੰ ਆਕਰਸ਼ਕ ਬਣਾਉਣਾ ਹੋਵੇਗਾ।
ਇਹ ਵੀ ਪੜ੍ਹੋ : GST ਦੇ ਨਾਂ 'ਤੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ ਜਾਅਲੀ ਬਿੱਲ, ਜਾਣੋ ਅਸਲ ਬਿੱਲ ਦੀ ਪਛਾਣ ਦਾ ਤਰੀਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।