ਪੰਜਾਬ 'ਚ ਗੈਂਗਵਾਰ! ਬੱਸ ਸਟੈਂਡ ਦੇ ਬਾਹਰ ਚੱਲੀਆਂ ਤਾਬੜਤੋੜ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ
Monday, Nov 17, 2025 - 07:36 PM (IST)
ਨਵਾਂਸ਼ਹਿਰ/ਬੰਗਾ (ਤ੍ਰਿਪਾਠੀ, ਰਾਕੇਸ਼ ਅਰੋੜਾ)- ਨਵਾਂਸ਼ਹਿਰ ਦੇ ਬੰਗਾ ’ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬੱਸ ਸਟੈਂਡ ਦੇ ਬਾਹਰ ਇਕ ਧਿਰ ਦੇ ਵਿਅਕਤੀਆਂ ਵੱਲੋਂ ਦੂਜੀ ਧਿਰ ’ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਜਿਸ ਦੇ ਨਾਲ 5 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜ਼ਖ਼ਮੀਆਂ ਨੂੰ ਮੌਕੇ 'ਤੇ ਨਜ਼ਦੀਕੀ ਪੈਂਦੇ ਹਸਪਤਾਲ ਗੁਰੂ ਨਾਨਕ ਮਿਸ਼ਨ ਢਾਹਾ ਕਲੇਰਾਂ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਵੱਖ-ਵੱਖ ਗੱਡੀਆਂ ਵਿਚ ਸਵਾਰ ਦੋ ਵੱਖ-ਵੱਖ ਧਿਰਾਂ ਦੇ ਵਿਅਕਤੀ ਪਹਿਲਾਂ ਬੰਗਾ ਦੇ ਮੁਕੰਦਪੁਰ ਰੋਡ ਵਿਖੇ ਇਕ ਦੂਜੇ ਦੇ ਆਹਮੋ-ਸਾਹਮਣੇ ਹੋਏ ਅਤੇ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਇਕ ਫਾਇਰ ਦਾਗਿਆ ਗਿਆ। ਉਪਰੰਤ ਦੋਵੇਂ ਧਿਰਾਂ ਇਕ ਦੂਜੇ ਦਾ ਪਿੱਛਾ ਕਰਦੇ ਹੋਏ ਸਥਾਨਕ ਬੱਸ ਸਟੈਂਡ ਦੇ ਬਾਹਰ ਆਪਸ ਵਿਚ ਫਿਰ ਟਕਰਾ ਗਏ ਅਤੇ ਇਕ ਧਿਰ ਵੱਲੋਂ ਦੂਜੀ ਧਿਰ ’ਤੇ ਤਾਬੜ ਤੋੜ ਗੋਲ਼ੀਆਂ ਚਲਾ ਦਿੱਤੀਆਂ। ਚਸ਼ਮਦੀਦਾਂ ਨੇ ਦੱਸਿਆ ਕਿ ਗੋਲ਼ੀਆਂ ਇਸ ਤਰ੍ਹਾਂ ਚੱਲੀਆਂ, ਜਿਨ੍ਹਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਰਿਹਾ। ਇਸ ਹੋਈ ਗੋਲੀਬਾਰੀ ਵਿਚ 5 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੋਂ ਉਨ੍ਹਾਂ ਦੇ ਹੀ ਸਾਥੀ ਚੁੱਕ ਕੇ ਲੈ ਗਏ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੋਲੀਬਾਰੀ ਕਰਨ ਵਾਲੇ ਇਕ ਆਈ-20 ਕਾਰ ਵਿੱਚ ਸਨ।

ਇਹ ਵੀ ਪੜ੍ਹੋ: ਪੰਜਾਬ 'ਚ 21 ਤਾਰੀਖ਼ ਤੱਕ Weather ਦੀ ਪੜ੍ਹੋ ਨਵੀਂ ਅਪਡੇਟ! ਮੀਂਹ ਨੂੰ ਲੈ ਕੇ ਦਿੱਤੇ ਇਹ ਸੰਕੇਤ

ਹੋਏ ਘਟਨਾਕ੍ਰਮ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਪੁਲਸ ਅਧਿਕਾਰੀ ਪੁੱਜ ਗਏ ਅਤੇ ਘਟਨਾ ਸਬੰਧੀ ਵੇਰਵੇ ਲੈਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਮੌਕੇ ’ਤੇ ਚੱਲੀਆਂ ਗੋਲ਼ੀਆਂ ਨੇ ਖਾਲੀ ਖੋਲ੍ਹ ਅਤੇ ਨੁਕਸਾਨੇ ਵਾਹਨਾਂ ਦੇ ਪਾਰਟਸ ਜੋ ਘਟਨਾ ਵਾਲੇ ਸਥਾਨ ’ਤੇ ਪਏ ਹੋਏ ਸਨ। ਕਬਜ਼ੇ ਵਿਚ ਲੈਣ ਉਪਰੰਤ ਨਜ਼ਦੀਕ ਪੈਂਦੀਆਂ ਇਮਾਰਤਾ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ਼ ਦੀ ਜਾਂਚ ਕੀਤੀ। ਮੌਕੇ ’ਤੇ ਪੁੱਜੇ ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਹੁਣ ਤੱਕ ਇੱਕਤਰ ਹੋਈ ਤਫਤੀਸ਼ ਸਾਹਮਣੇ ਆਇਆ ਹੈ ਕਿ ਉਕਤ ਘਟਨਾ ਕ੍ਰਮ ਵਿਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ ਜਦਕਿ ਗੋਲ਼ੀਆਂ ਚਲਾਉਣ ਵਾਲੇ ਕਾਰ ਸਵਾਰ ਤਿੰਨਾਂ ਵਿਚੋਂ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ, ਜੋ ਬੰਗਾ ਬਲਾਕ ਨਾਲ ਹੀ ਸੰਬੰਧਤ ਹਨ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਪੰਜਾਬ ਰੋਡਵੇਜ਼, ਪਨਬੱਸ ਤੇ PRTC ਨੇ ਲਿਆ ਨਵਾਂ ਫ਼ੈਸਲਾ
ਉਨ੍ਹਾਂ ਗੈਂਗਵਾਰ ਦੇ ਕੀਤੇ ਸਵਾਲ ’ਤੇ ਕਿਹਾ ਨਹੀ ਇਹ ਗੈਂਗਵਾਰ ਨਹੀਂ ਹੈ ਸਗੋਂ ਦੋ ਆਪਸੀ ਧਿਰਾਂ ਦੀ ਕੋਈ ਪੁਰਾਣੀ ਰਜ਼ਿੰਸ਼ ਹੈ। ਹਸਪਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ, ਉਨ੍ਹਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਹਨੀ, ਰਿੰਪਲ ,ਸੂਜ਼ਲ, ਮਨਦੀਪ ਸਿੰਘ ,ਸਾਹਿਲ ਦੱਸੇ ਗਏ। ਉਕਤ ਹੋਏ ਘਟਨਾਕ੍ਰਮ ਨੂੰ ਲੈ ਕੇ ਇਲਾਕੇ ਅੰਦਰ ਹੋਏ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਜਾਣ ਦੀਆਂ ਅਫ਼ਵਾਹਾ ਫੈਲ ਰਹੀਆਂ ਸਨ ਪਰ ਸਮਾਚਾਰ ਲਿਖੇ ਜਾਣ ਤੱਕ ਕਿਸੇ ਵੀ ਵਿਅਕਤੀ ਦੀ ਉਕਤ ਹਾਦਸੇ ਵਿਚ ਮੌਤ ਹੋਣ ਦੀ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
