ਸਕੇ ਭੈਣ-ਭਰਾ ਨੇ ਕਰ 'ਤਾ ਵੱਡਾ ਕਾਂਡ, ਪੰਜਾਬ ਪੁਲਸ ਨੇ ਦੋਵੇਂ ਕੀਤੇ ਗ੍ਰਿਫ਼ਤਾਰ
Wednesday, Nov 12, 2025 - 06:29 PM (IST)
ਬੁਢਲਾਡਾ (ਬਾਂਸਲ) : ਕ੍ਰਿਪਟੋ ਕਰੰਸੀ ਦੀ ਆੜ 'ਚ ਜਾਅਲੀ ਵੈਬਸਾਈਟ ਰਾਹੀਂ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਭੈਣ ਭਰਾ ਨੂੰ ਸਾਈਬਰ ਕਰਾਈਮ ਬਰਾਂਚ ਵੱਲੋਂ ਮੋਹਾਲੀ ਵਿਖੇ ਗ੍ਰਿਫਤਾਰ ਕਰਕੇ ਬੁਢਲਾਡਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਕਰਾਈਮ ਵਿੰਗ ਦੇ ਇੰਚਾਰਜ ਸਬ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਬੁਢਲਾਡਾ ਨੇ ਕਰੋੜਾ ਰੁਪਏ ਦਾ ਚੂਨਾ ਲਗਾਉਣ ਵਾਲੇ ਭੈਣ-ਭਰਾ ਸਮੇਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੇ ਲਿਖਤੀ ਬਿਆਨ ਦੇ ਆਧਾਰ 'ਤੇ ਕੌਂਸਲਰ ਸੁਖਦੀਪ ਸਿੰਘ ਅਤੇ ਸ਼ਿਕੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵਾਸੀ ਬਠਿੰਡਾ, ਦੀਪਤੀ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਨੇ ਵੱਧ ਮੁਨਾਫੇ ਦਾ ਝਾਂਸਾ ਦੇ ਕੇ ਆਪਣੀ ਹੀ ਵੈਬਸਾਈਟ ਬਣਾ ਕੇ ਜਾਅਲੀ ਕੁਆਇਨ ਤਿਆਰ ਕੀਤਾ ਅਤੇ ਸੁਖਦੀਪ ਸਿੰਘ ਪਾਸੋਂ 3 ਕਰੋੜ 50 ਲੱਖ ਅਤੇ ਉਸਦੇ ਸਾਥੀ ਸਿਕੰਦਰ ਸਿੰਘ ਵਾਸੀ ਪਿੰਡ ਲੱਲੂਆਣਾ ਮਾਨਸਾ ਪਾਸੋਂ 1 ਕਰੋੜ 27 ਲੱਖ ਰੁਪਏ ਦਾ ਨਿਵੇਸ਼ ਕਰਵਾ ਕੇ ਚੂਨਾ ਲਾ ਦਿੱਤਾ ਹੈ।
ਇਹ ਵੀ ਪੜ੍ਹੋ : ਸੰਗਰੂਰ ਤੇ ਪਟਿਆਲਾ ਦੀ ਬੱਲੇ, ਬਠਿੰਡਾ ਨੇ ਵੀ ਮਾਰੀ ਬਾਜ਼ੀ
ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਿਰ ਆਪਣੀ ਵੈਬਸਾਈਟ 'ਤੇ ਜਾਅਲੀ ਕੁਆਇਨ (ਕ੍ਰਿਪਟੋ ਕਰੰਸੀ ਦੇ ਨਾਂਅ 'ਤੇ) ਚੰਗਾ ਮੁਨਾਫਾ ਦਿਖਾ ਕੇ ਲੋਕਾਂ ਨੂੰ ਲੁਭਾਉਂਦੇ ਗਏ ਅਤੇ ਜਦੋਂ ਕੋਈ ਵੀ ਵਿਅਕਤੀ ਇਨਵੈਸਟ ਕੀਤੇ ਪੈਸੇ ਜਾਂ ਮੁਨਾਫਾ ਵਾਪਿਸ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੈਬਸਾਈਟ ਨੂੰ ਹੈਕ ਕਰਨ ਦਾ ਬਹਾਨਾ ਲਗਾਉਂਦੇ ਸਨ ਕਿ ਸਿਸਟਮ ਅਜੇ ਚੱਲ ਨਹੀਂ ਰਿਹਾ। ਇਸ ਸੰਬੰਧੀ ਜਦੋਂ ਅਸੀਂ ਆਪਣੇ ਪੈਸੇ ਦੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਾਅਲੀ ਰਸੀਦਾਂ ਤਿਆਰ ਕਰਕੇ ਸਾਡਾ ਵਿਸ਼ਵਾਸ਼ ਬਨਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਉਪਰੋਕਤ ਵਿਅਕਤੀਆਂ ਨੇ ਠੱਗੀ ਮਾਰਨ ਦੀ ਮਨਸ਼ਾ ਨਾਲ ਝਾਂਸੇ ਵਿਚ ਲੈ ਕੇ ਆਪਣੇ ਵੱਲੋਂ ਚਲਾਈਆਂ ਵੱਖ-ਵੱਖ ਵੈਬਸਾਇਟਾਂ ਤੇ ਪੈਸੇ ਲਗਾਉਣ ਦਾ ਮਾਮਲਾ ਸ਼ੱਕੀ ਨਜ਼ਰ ਆਇਆ ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਚੈਕ ਬਾਊਂਸ ਹੋ ਗਏ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ
ਡੀਐੱਸਪੀ ਮਾਨਸਾ ਦੀ ਪੜਤਾਲੀਆ ਰਿਪੋਰਟ ਤੋਂ ਬਾਅਦ ਸਿਟੀ ਪੁਲਸ ਨੇ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮੁਲਤਾਨੀਆਂ ਰੋਡ ਬਠਿੰਡਾ ਹਾਲ ਆਬਾਦ ਵੀ.ਆਈ.ਪੀ. ਰੋਡ ਜ਼ੀਰਕਪੁਰ ਅਤੇ ਦੀਪਤੀ ਸੈਣੀ ਪੁੱਤਰੀ ਸੁਭਾਸ਼ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਪੁੱਤਰ ਸੁਭਾਸ਼ ਸ਼ੈਣੀ, ਵਾਸੀਆਨ ਲੁਧਿਆਣਾ ਖ਼ਿਲਾਫ ਧਾਰਾ 420, 465, 467, 441, 120—ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਸੀ ਪ੍ਰੰਤੂ ਇਸ ਮਾਮਲੇ ਦੀ ਪੜਤਾਲ ਸਾਈਬਰ ਕਰਾਈਮ ਬਰਾਂਚ ਵੱਲੋਂ ਆਪਣੇ ਹੱਥ ਲੈਂਦਿਆਂ ਉਪਰੋਕਤ ਦੋਵੇਂ ਭੈਣ-ਭਰਾਵਾਂ ਨੂੰ ਕਾਬੂ ਕਰ ਲਿਆ ਅਤੇ ਤੀਸਰਾ ਸਾਥੀ ਬਰਨਾਲਾ ਜੇਲ੍ਹ 'ਚ ਬੰਦ ਹੈ ਨੂੰ ਵੀ ਪ੍ਰੋਡੈਕਸ਼ਨ ਵਾਰੰਟ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵਿੱਛਣ ਜਾ ਰਹੀ ਇਕ ਹੋਰ ਰੇਲਵੇ ਲਾਈਨ, ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
