ਡਾਕਟਰ ਬਣਿਆ ਫਰਿਸ਼ਤਾ: 19 ਸਾਲਾ ਵਹੀਦਾ ਤਬੱਸੁਮ ਦੇ ਇਲਾਜ ਲਈ ਇਕੱਠੇ ਕੀਤੇ ਪੈਸੇ
Thursday, Nov 13, 2025 - 02:02 AM (IST)
ਲੁਧਿਆਣਾ (ਸਹਿਗਲ) - ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲੇ ਦੀ ਰਹਿਣ ਵਾਲੀ 10 ਸਾਲਾਂ ਵਹੀਦਾ ਤਬੱਸੁਮ ਪਿਛਲੇ 3-4 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸੀ, ਕਿਉਂਕਿ ਉਹ ਆਪਣੇ ਪੱਟ ਵਿਚ ਇਕ ਗੁੰਝਲਦਾਰ ਕੈਂਸਰ ਤੋਂ ਪੀੜਤ ਸੀ, ਜਿਸ ਕਾਰਨ ਉਨ੍ਹਾਂ ਨੂੰ ਭਿਆਨਕ ਦਰਦ ਸਹਿਣਾ ਪੈ ਰਿਹਾ ਸੀ।
ਵਹੀਦਾ ਤਬੱਸੁਮ ਦੇ ਪਿਤਾ, ਸਵ. ਰਾਸ਼ਿਦ ਖਾਨ ਪਰਿਵਾਰ ਵਿਚ ਇਕੱਲੇ ਕਮਾਉਣ ਵਾਲੇ ਸਨ, ਜੋ 2 ਸਾਲ ਪਹਿਲਾਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਦੁਨੀਆ ਨੂੰ ਅਲਵਿਦਾ ਆਖ ਗਏ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਹੱਡੀ ਅਤੇ ਜੋੜਾਂ ਦੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਨੁਭਵ ਸ਼ਰਮਾ ਵਹੀਦਾ ਤਬੱਸੁਮ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਏ।
ਡਾ. ਅਨੁਭਵ ਸ਼ਰਮਾ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ ਨਾ ਸਿਰਫ ਉਨ੍ਹਾਂ ਦੀ ਸਰਜਰੀ ਕੀਤੀ, ਸਗੋਂ ਆਪਣੇ ਪਰਿਵਾਰਕ ਮਿੱਤਰਾਂ ਅਤੇ ਸਾਥੀ ਡਾਕਟਰਾਂ ਦੇ ਸਹਿਯੋਗ ਨਾਲ ਇਲਾਜ ਦਾ ਪੂਰਾ ਖਰਚ ਵੀ ਚੁੱਕਿਆ। ਮਰੀਜ਼ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਵਹੀਦਾ ਤਬੱਸੁਮ ਦੀ ਮਾਂ ਨੇ ਡਾ. ਅਨੁਭਵ ਸ਼ਰਮਾ, ਉਨ੍ਹਾਂ ਦੇ ਸਟਾਫ, ਡਾਕਟਰ ਸਹਿਯੋਗੀਆਂ, ਡਾਕਟਰੀ ਭਾਈਚਾਰੇ ਅਤੇ ਉਨ੍ਹਾਂ ਦਾਨੀਆਂ ਦਾ ਹਾਰਦਿਕ ਧੰਨਵਾਦ ਪ੍ਰਗਟ ਕੀਤਾ ਹੈ।
