ਅਸਲਾ ਲਾਇਸੰਸ ਲਈ ਬਣਾਈ ਜਾਂਦੀ ਡੋਪ ਟੈਸਟ ਦੀ ਜਾਅਲੀ ਰਿਪੋਰਟ! ਪੁਲਸ ਨੇ 2 ਮੁਲਜ਼ਮ ਕੀਤੇ ਬੇਨਕਾਬ
Friday, Nov 07, 2025 - 04:14 PM (IST)
ਲੁਧਿਆਣਾ (ਤਰੁਣ): ਅਸਲੇ ਦੇ ਚਾਹਵਾਨ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਅਸਲਾ ਰੱਖਣ ਦੇ ਸ਼ੌਕੀਨ ਜਾਅਲੀ ਡੋਪ ਟੈਸਟ ਰਿਪੋਰਟ ਸਬਮਿਟ ਕਰ ਕੇ ਕਿਸੇ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਸਕਦੇ ਹਨ, ਪਰ ਪੁਲਸ ਕਮਿਸ਼ਨਰੇਟ ਸਿਸਟਮ ਇਸ ਪਾਸੇ ਪੂਰੀ ਜਾਗਰੂਕਤਾ ਨਾਲ ਕੰਮ ਕਰ ਰਿਹਾ ਹੈ। ਮਹੀਨੇ ਵਿਚ ਔਸਤਨ 10-12 ਕੇਸ ਜਾਅਲੀ ਡੋਪ ਟੈਸਟ ਰਿਪੋਰਟ ਸਬਮਿਟ ਕਰਵਾਉਣ ਦੇ ਦੋਸ਼ ਹੇਠ ਪੁਲਸ ਵੱਲੋਂ ਦਰਜ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੈਸ਼ਨਲ ਹਾਈਵੇਅ ਨੇੜੇ ਵਪਾਰੀ ਤੇ ਕਿਸਾਨ ਦਾ ਕਤਲ
ਇਸੇ ਲੜੀ ਤਹਿਤ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਪ੍ਰਿੰਸ ਸਿੰਘ ਤੇ ਹਰਪਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਤੇ ਹਰਪਿੰਦਰ ਵੱਲੋਂ ਅਸਲੇ ਦਾ ਲਾਇਸੰਸ ਲੈਣ ਲਈ ਅਰਜ਼ੀ ਪਾਈ ਗਈ ਸੀ। ਅਸਲੇ ਦੇ ਲਾਇਸੰਸ ਲਈ ਬਿਨੈਕਾਰ ਦੀ ਮਾਨਸਿਕ ਤੇ ਸਰੀਰਕ ਫਿਟਨੈੱਸ ਦੀ ਜਾਂਚ ਲਈ ਟੈਸਟ ਕਰਵਾਇਆ ਜਾਂਦਾ ਹੈ, ਜਿਸ ਦੇ ਅਧੀਨ ਹੀ ਡੋਪ ਟੈਸਟ ਵੀ ਆਉਂਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸਲਾ ਲਾਇਸੰਸ ਅਪਲਾਈ ਕਰਨ ਵਾਲਾ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਲੁਧਿਆਣਾ ਦੇ ਪੁਲਸ ਕਮਿਸ਼ਨਰ ਦਫ਼ਤਰ ਵੱਲੋਂ ਕੀਤੀ ਵੈਰੀਫ਼ਿਕੇਸ਼ਨ 'ਤੇ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਜਾਅਲੀ ਡੋਪ ਟੈਸਟ ਰਿਪੋਰਟ ਜਮ੍ਹਾਂ ਕਰਵਾਈ ਹੈ, ਜਿਸ ਮਗਰੋਂ ਕਮਿਸ਼ਨਰ ਦੇ ਹੁਕਮਾਂ 'ਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
