ਸਕੂਲ ''ਚ ਐਕਟਿਵਾ ਲਿਆਏ 8ਵੀਂ ਦੇ ਵਿਦਿਆਰਥੀ ਨੇ ਪਾਇਆ ਭੜਥੂ, ਦੋ ਜਣੇ ਕੀਤੇ ਫੱਟੜ

Thursday, Nov 06, 2025 - 07:49 PM (IST)

ਸਕੂਲ ''ਚ ਐਕਟਿਵਾ ਲਿਆਏ 8ਵੀਂ ਦੇ ਵਿਦਿਆਰਥੀ ਨੇ ਪਾਇਆ ਭੜਥੂ, ਦੋ ਜਣੇ ਕੀਤੇ ਫੱਟੜ

ਖੰਨਾ (ਬਿਪਿਨ ਭਾਰਦਵਾਜ) : ਖੰਨਾ 'ਚ ਇੱਕ ਅੱਠਵੀਂ ਜਮਾਤ ਦਾ ਵਿਦਿਆਰਥੀ ਐਕਟਿਵਾ ਲੈ ​​ਕੇ ਸਕੂਲ ਪਹੁੰਚਿਆ। ਸਕੂਲ ਤੋਂ ਬਾਅਦ ਘਰ ਵਾਪਸ ਆਉਂਦੇ ਸਮੇਂ, ਉਸਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਚਲਾਈ, ਜਿਸ ਨਾਲ ਦੋ ਬੱਚੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਿਦਿਆਰਥੀ ਖੁਦ ਵੀ ਜ਼ਖਮੀ ਹੋ ਗਿਆ। ਜ਼ਖਮੀ ਬੱਚਿਆਂ ਦੇ ਪਰਿਵਾਰਾਂ ਨੇ ਛੋਟੇ ਬੱਚਿਆਂ ਨੂੰ ਸਕੂਟਰ ਅਤੇ ਮੋਟਰਸਾਈਕਲ ਦੇਣ ਦਾ ਵਿਰੋਧ ਕੀਤਾ। 

ਰਿਪੋਰਟਾਂ ਅਨੁਸਾਰ, ਲਾਲਹੇੜੀ ਦੇ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਅੱਠਵੀਂ ਜਮਾਤ ਦਾ ਇੱਕ ਵਿਦਿਆਰਥੀ ਐਕਟਿਵਾ ਲੈ ਕੇ ਆਇਆ। ਛੁੱਟੀ ਦੌਰਾਨ, ਉਸਨੇ ਇੱਕ ਹੋਰ ਬੱਚੇ, ਪੀਯੂਸ਼ (8) ਨੂੰ ਪਿੱਛੇ ਬਿਠਾਇਆ। ਉਸ ਤੋਂ ਬਾਅਦ ਤੇਜ਼ ਰਫਤਾਰ ਨਾਲ ਐਕਟਿਵਾ ਚਲਾਈ। ਪੈਦਲ ਜਾ ਰਹੇ ਤਿੰਨ ਬੱਚਿਆਂ ਵਿਚੋਂ ਇਕ ਬੱਚੀ ਨੂੰ ਟੱਕਰ ਮਾਰ ਦਿੱਤੀ। ਸ਼ਕੁੰਤੀ ਕੁਮਾਰੀ ਕਾਫੀ ਦੂਰ ਜਾ ਕੇ ਡਿੱਗੀ। ਇਸ ਤੋਂ ਬਾਅਦ ਐਕਟਿਵਾ ਬੇਕਾਬੂ ਹੋ ਗਈ। ਇਸ ਦੌਰਾਨ ਪਿੱਛੇ ਬੈਠਿਆ ਪਿਊਸ਼ ਵੀ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਸ਼ਕੁੰਤੀ ਕੁਮਾਰੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ. ਉਸ ਤੋਂ ਬਾਅਦ ਪਿਊਸ਼ ਨੂੰ ਵੀ ਪਰਿਵਾਰ ਵਾਲੇ ਹਸਪਤਾਲ ਲੈ ਕੇ ਆਏ। ਪਰਿਵਾਰ ਵਾਲਿਆਂ ਨੇ ਛੋਟੇ ਬੱਚੇ ਨੂੰ ਵਾਹਨ ਦੇਣ ਦਾ ਵਿਰੋਧ ਕੀਤਾ। ਇਸ ਦੌਰਾਨ ਸਕੂਲ ਪ੍ਰਬੰਧਨ ਉੱਤੇ ਵੀ ਸਵਾਲ ਚੁੱਕੇ ਗਏ। 

ਉਥੇ ਹੀ ਮੌਕੇ ਉੱਤੇ ਪਹੁੰਚੀ ਸਕੂਲ ਪ੍ਰਿੰਸੀਪਲ ਅੰਜੁਮ ਅਬਰੋਲ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਘਟਨਾ ਬਾਰੇ ਪਤਾ ਲੱਗਿਆ ਉਹ ਹਸਪਤਾਲ ਆਏ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਕਿਹੜਾ ਬੱਚਾ ਐਕਟਿਵਾ ਲੈ ਕੇ ਆਇਆ ਹੈ। ਅਸੀਂ ਜਾਂਚ ਕਰਾਂਗੇ। ਉਧਰ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਦੋ ਬੱਚੇ ਆਏ। ਸ਼ਕੁੰਤੀ ਕੁਮਾਰੀ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। ਸਰੀਰ ਉੱਤੇ ਵੀ ਸੱਟਾਂ ਹਨ। ਮੱਥੇ ਉੱਤੇ ਟਾਂਕੇ ਲਾਏ ਗਏ ਹਨ। ਹਾਲਾਤ ਖਤਰੇ ਤੋਂ ਬਾਹਰ ਹੈ। ਉਥੇ ਹੀ ਪਿਊਸ਼ ਦੇ ਵੀ ਨੱਕ ਉੱਤੇ ਦੋ ਟਾਂਕੇ ਲੱਗੇ ਹਨ। ਦੋਵਾਂ ਦੀ ਹਾਲਤ ਸਥਿਰ ਹੈ।    


author

Baljit Singh

Content Editor

Related News