ਚਾਲੂ ਵਿੱਤੀ ਸਾਲ ਦੇ GDP ਅੰਕੜਿਆਂ ’ਚ 2.59 ਲੱਖ ਕਰੋੜ ਰੁਪਏ ਦੀਆਂ ‘ਤਰੁੱਟੀਆਂ’
Monday, Jan 08, 2024 - 10:33 AM (IST)
ਨਵੀਂ ਦਿੱਲੀ (ਭਾਸ਼ਾ)- ਚਾਲੂ ਵਿੱਤੀ ਸਾਲ (2023-24) ਲਈ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਗਾਊਂ ਅਨੁਮਾਨਾਂ ਦੀ ਗਣਨਾ ’ਚ ਤਰੁੱਟੀਆਂ 2.59 ਲੱਖ ਕਰੋੜ ਰੁਪਏ ਰਹੀਆਂ ਹਨ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਨੇ ਇਹ ਜਾਣਕਾਰੀ ਦਿੱਤੀ ਹੈ। ਵਿੱਤੀ ਸਾਲ 2022-23 ’ਚ ਜੀ. ਡੀ. ਪੀ. ਗਣਨਾ ’ਚ ਤਰੁੱਟੀਆਂ (-) 3.80 ਲੱਖ ਕਰੋੜ ਰੁਪਏ ਅਤੇ 2021-22 (-) 4.47 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਦੱਸ ਦੇਈਏ ਕਿ ਐੱਨ. ਐੱਸ. ਓ. ਨੇ ਪਿਛਲੇ ਸ਼ੁੱਕਰਵਾਰ ਨੂੰ ਰਾਸ਼ਟਰੀ ਖਾਤਿਆਂ ਦੇ ਆਪਣੇ ਪਹਿਲੇ ਅਗਾਊਂ ਅਨੁਮਾਨ ਜਾਰੀ ਕੀਤੇ। ਇਸ ’ਚ ਦਰਸਾਇਆ ਗਿਆ ਹੈ ਕਿ 2023-24 ’ਚ ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਜਾਂ ਭਾਰਤੀ ਅਰਥਵਿਵਸਥਾ 7.3 ਫ਼ੀਸਦੀ ਦੀ ਦਰ ਨਾਲ ਵਧੇਗੀ। ਜੀ. ਡੀ. ਪੀ. ਦੀ ਵਿਕਾਸ ਦਰ 2022-23 ’ਚ 7.2 ਫ਼ੀਸਦੀ ਰਹੀ ਸੀ। ਅੰਕੜਿਆਂ ਅਨੁਸਾਰ 2022-23 ਦੇ (-) 3.80 ਲੱਖ ਕਰੋੜ ਰੁਪਏ ਅਤੇ 2021-22 ਦੇ (-) 4.47 ਲੱਖ ਕਰੋੜ ਰੁਪਏ ਦੇ ਮੁਕਾਬਲੇ 2023-24 ’ਚ ਜੀ. ਡੀ. ਪੀ. ਦੀ ਗਣਨਾ ’ਚ ਤਰੁੱਟੀਆਂ 2.59 ਲੱਖ ਕਰੋੜ ਰੁਪਏ ਸਨ।
ਇਹ ਵੀ ਪੜ੍ਹੋ - OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼
ਜੀ. ਡੀ. ਪੀ. ਅੰਕੜਿਆਂ ’ਚ ਤਰੁੱਟੀਆਂ ਉਤਪਾਦਨ ਵਿਧੀ ਅਤੇ ਖਰਚ ਵਿਧੀ ਤਹਿਤ ਰਾਸ਼ਟਰੀ ਆਮਦਨ ’ਚ ਫ਼ਰਕ ਨੂੰ ਦਰਸਾਉਂਦੀਆਂ ਹਨ। ਮਾਹਿਰਾਂ ਅਨੁਸਾਰ, ਸੂਬਾ ਸਰਕਾਰਾਂ ਸਮੇਤ ਵੱਖ-ਵੱਖ ਏਜੰਸੀਆਂ ਦੁਆਰਾ ਰਿਪੋਰਟਿੰਗ ’ਚ ਦੇਰੀ ਕਾਰਨ ਰਾਸ਼ਟਰੀ ਖਾਤਿਆਂ ’ਚ ਹਮੇਸ਼ਾ ਕੁਝ ਤਰੁੱਟੀਆਂ ਰਹਿਣਗੀਆਂ। ਚਾਲੂ ਵਿੱਤੀ ਸਾਲ ਲਈ ਰਾਸ਼ਟਰੀ ਖਾਤਿਆਂ ਦੇ ਅੰਕੜਿਆਂ ’ਚ ਉੱਚ ਪੱਧਰੀ ਤਰੁੱਟੀਆਂ ਦੇ ਸਬੰਧ ’ਚ ਮਾਹਿਰਾਂ ਦਾ ਮੰਨਣਾ ਹੈ ਕਿ ਅੰਕੜਿਆਂ ਨੂੰ ਜਿੰਨਾ ਸੰਭਵ ਹੋ ਸਕੇ ਸਹੀ ਢੰਗ ਨਾਲ ਦਿਖਾਉਣ ਲਈ ਇਨ੍ਹਾਂ ਤਰੁੱਟੀਆਂ ਨੂੰ ਦਰਸਾਇਆ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤਰੁੱਟੀਆਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਰਾਸ਼ਟਰੀ ਆਮਦਨ ਦੀ ਗਣਨਾ ਦੇ 3 ਤਰੀਕੇ ਹਨ, ਉਤਪਾਦਨ, ਖ਼ਰਚ ਅਤੇ ਆਮਦਨ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਚਾਲੂ ਵਿੱਤੀ ਸਾਲ ਲਈ ਰਾਸ਼ਟਰੀ ਖਾਤਿਆਂ ਦੇ ਐੱਨ. ਐੱਸ. ਓ. ਦੇ ਪਹਿਲੇ ਅੰਦਾਜ਼ੇ ਤੋਂ ਇਹ ਵੀ ਪਤਾ ਚਲਦਾ ਹੈ ਕਿ ਦੇਸ਼ ਦਾ ਕੁੱਲ ਮੁੱਲ ਜੋੜ (ਜੀ. ਵੀ. ਏ.) 2023-24 ’ਚ 6.9 ਫ਼ੀਸਦੀ ਦੀ ਦਰ ਨਾਲ ਵਧੇਗਾ, ਜੋ ਕਿ 2022-23 ਦੇ 7 ਫ਼ੀਸਦੀ ਤੋਂ ਘੱਟ ਹੈ। ਹਾਲਾਂਕਿ ਇਸ ਵਿੱਤੀ ਸਾਲ ’ਚ ਜੀ. ਡੀ. ਪੀ. ਦੀ ਵਾਧਾ ਦਰ 7.3 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜੋ ਕਿ 2022-23 ’ਚ 7.2 ਫ਼ੀਸਦੀ ਸੀ। ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਜੀ. ਵੀ. ਏ. ਅਤੇ ਟੈਕਸਾਂ ਦਾ ਕੁੱਲ ਜੋੜ ਹੈ। ਦੇਸ਼ ’ਚ ਸਬੂਤ ਆਧਾਰਿਤ ਨੀਤੀ ਨਿਰਮਾਣ ਦੇ ਦ੍ਰਿਸ਼ਟੀਕੋਣ ਨਾਲ ਰਾਸ਼ਟਰੀ ਖਾਤਿਆਂ ਦੀ ਗਣਨਾ ਮਹੱਤਵਪੂਰਨ ਹੋ ਜਾਂਦੀ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8