ਚਾਂਦੀ 16 ਮਹੀਨੇ ਦੇ ਹੇਠਲੇ ਪੱਧਰ ''ਤੇ ਸੋਨਾ ਸਥਿਰ

Tuesday, Nov 27, 2018 - 03:48 PM (IST)

ਚਾਂਦੀ 16 ਮਹੀਨੇ ਦੇ ਹੇਠਲੇ ਪੱਧਰ ''ਤੇ ਸੋਨਾ ਸਥਿਰ

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਦੌਰਾਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 31,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ ਹੈ। ਚਾਂਦੀ 150 ਰੁਪਏ ਦੀ ਗਿਰਾਵਟ ਨਾਲ 16 ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 37,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਕੌਮਾਂਤਰੀ ਬਾਜ਼ਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 2.60 ਡਾਲਰ ਟੁੱਟ ਕੇ 1,219.85 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਦੋ ਡਾਲਰ ਫਿਸਲ ਕੇ 1,220.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਤੇਜ਼ੀ ਨਾਲ ਪੀਲੀ ਧਾਤੂ ਦਬਾਅ 'ਚ ਹੈ। ਡਾਲਰ ਦੇ ਚੜ੍ਹਣ ਨਾਲ ਹੋਰ ਮੁਦਰਾ ਵਾਲੇ ਦੇਸ਼ਾਂ ਲਈ ਸੋਨਾ ਮਹਿੰਗਾ ਹੋ ਜਾਂਦਾ ਹੈ। ਇਸ ਨਾਲ ਪੀਲੀ ਧਾਤੂ ਦੀ ਮੰਗ ਘਟਦੀ ਹੈ ਅਤੇ ਇਹ ਸਸਤੀ ਹੁੰਦੀ ਹੈ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.05 ਡਾਲਰ ਟੁੱਟ ਕੇ 14.17 ਡਾਲਰ ਪ੍ਰਤੀ ਔਂਸ 'ਤੇ ਰਹੀ ਹੈ।
ਸਥਾਨਕ ਬਾਜ਼ਾਰ 'ਚ ਸੁਸਤ ਗਾਹਕੀ ਦੇ ਵਿਚਕਾਰ ਸੋਨਾ ਸਟੈਂਡਰਡ 31,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸਥਿਰ ਰਿਹਾ। ਸੋਨਾ ਬਿਠੂਰ ਦੀ ਕੀਮਤ ਵੀ 31,700 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਅੱਠ ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਟਿਕੀ ਰਹੀ। ਉਦਯੋਗਿਕ ਮੰਗ ਉਤਰਣ ਨਾਲ ਚਾਂਦੀ 'ਚ ਲਗਾਤਾਰ ਚੌਥੇ ਦਿਨ ਨਰਮੀ ਰਹੀ। ਚਾਂਦੀ ਹਾਜ਼ਿਰ 150 ਰੁਪਏ ਫਿਸਲ ਕੇ 11 ਜੁਲਾਈ 2017 ਦੇ ਬਾਅਦ ਦੇ ਹੇਠਲੇ ਪੱਧਰ 37,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਵਾਇਦਾ 275 ਰੁਪਏ ਦੀ ਗਿਰਾਵਟ 'ਚ 36,035 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਪਿਛਲੇ ਦਿਨ ਦੇ ਕ੍ਰਮਵਾਰ 73 ਹਜ਼ਾਰ ਅਤੇ 74 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਰਹੇ। 


author

Aarti dhillon

Content Editor

Related News