ਪਖੰਡੀ ਬਾਬੇ ਨੇ ਫ਼ਿਲਮੀ ਅੰਦਾਜ਼ ''ਚ ਮਾਰੀ ਠੱਗੀ! 18 ਲੱਖ ਰੁਪਏ ਦੇ ਸੋਨਾ ਲੈ ਕੇ ਹੋਇਆ ਗਾਇਬ

Sunday, Apr 05, 2026 - 07:11 PM (IST)

ਪਖੰਡੀ ਬਾਬੇ ਨੇ ਫ਼ਿਲਮੀ ਅੰਦਾਜ਼ ''ਚ ਮਾਰੀ ਠੱਗੀ! 18 ਲੱਖ ਰੁਪਏ ਦੇ ਸੋਨਾ ਲੈ ਕੇ ਹੋਇਆ ਗਾਇਬ

ਮਾਨਸਾ (ਪਰਮਦੀਪ ਰਾਣਾ): ਮਾਨਸਾ ਦੇ ਪਿੰਡ ਹੋਡਲਾ ਕਲਾਂ ਵਿਚ ਇਕ ਪਖੰਡੀ ਬਾਬੇ ਨੇ ਫ਼ਿਲਮੀ ਤਰੀਕੇ ਨਾਲ ਇਕ ਪਰਿਵਾਰ ਨੂੰ ਨਿਸ਼ਾਨਾ ਬਣਾ 18 ਲੱਖ ਰੁਪਏ ਦੀ ਠੱਗੀ ਮਾਰ ਲਈ। ਬਾਬਾ ਪਰਿਵਾਰ ਦੇ ਗ੍ਰਹਿ ਦੂਰ ਕਰਨ ਬਹਾਨੇ ਸੋਨਾ ਲੈ ਕੇ ਰਫੂਚੱਕਰ ਹੋ ਗਿਆ। ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਾਡੇ ਪਿੰਡ ਵਿਚ ਪਖੰਡੀ ਬਾਬੇ ਵੱਲੋਂ ਇਸ਼ਤਿਹਾਰ ਭੇਜੇ ਗਏ, ਜਿਸ ਨੂੰ ਦੇਖ ਕੇ ਸਾਡੇ ਘਰ ਵਾਲਿਆਂ ਨੇ ਬਾਬੇ ਨੂੰ ਫੋਨ ਕੀਤਾ। 

ਉਸ ਦਿਨ ਤੋਂ ਸੰਪਰਕ ਹੋਣ ਪਿੱਛੋਂ ਉਸ ਨਾਲ ਗੱਲਬਾਤ ਹੋਈ ਤਾਂ ਉਸ ਨੇ ਕਿਹਾ ਕਿ ਤੁਹਾਡੇ ਘਰ ਵਿਚ 7 ਸਾਲ ਬਾਅਦ ਪੈਦਾ ਹੋਇਆ ਹੈ, ਇਸ ਬੱਚੇ ਦਾ ਗ੍ਰਹਿ ਦੋਸ਼ ਇਸ ਦੇ ਬਾਪ ਉੱਪਰ ਭਾਰੀ ਪੈ ਸਕਦਾ ਹੈ। ਇਸ ਤੋਂ ਕੁਝ ਦਿਨ ਬਾਅਦ ਹੀ ਬੱਚੇ ਦੇ ਪਿਤਾ ਸ਼ਗਨਪਾਲ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਪਰਿਵਾਰ ਦਾ ਭਰੋਸਾ ਉਸ ਬਾਬੇ ਵਿਚ ਬਣ ਜਾਂਦਾ ਹੈ। ਬਾਬਾ ਮੌਕਾ ਦੇਖਦੇ ਹੀ ਘਰ ਦਾ ਉਪਾਅ ਕਰਨ ਲਈ ਕਹਿੰਦਾ ਹੈ ਅਤੇ ਉਨ੍ਹਾਂ ਨੂੰ ਸੋਨੇ ਦੀਆਂ ਕੁਝ ਚੀਜ਼ਾਂ ਦੇ ਨੌ-ਨੌ ਜੋੜੇ ਬਣਾਉਣ ਲਈ ਕਹਿੰਦਾ ਹੈ। ਪਰਿਵਾਰ ਇਕ ਰੁਮਾਲ ਵਿਚ ਸੋਨਾ ਬੰਨ੍ਹ ਕੇ ਬਾਬੇ ਕੋਲ ਲੈ ਗਿਆ ਤੇ ਬਾਬੇ ਨੇ ਉਸ ਰੁਮਾਲ ਨੂੰ ਖਾਲੀ ਰੁਮਾਲ ਨਾਲ ਬਦਲ ਦਿੱਤਾ ਅਤੇ ਕਿਹਾ ਕਿ ਪੰਜ ਦਿਨ ਇਸ ਨੂੰ ਨਹੀਂ ਖੋਲ੍ਹਣਾ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੰਜ ਦਿਨ ਬਾਅਦ ਰੁਮਾਲ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਸੋਨਾ ਗਾਇਬ ਸੀ। ਇਸ ਦੀ ਇਤਲਾਹ ਉਨ੍ਹਾਂ ਨੇ ਥਾਣੇ ਵਿਚ ਦਿੱਤੀ ਤੇ ਪੁਲਸ ਜਾਂਚ ਵਿਚ ਲੱਗੀ ਹੈ। ਉੱਥੇ ਹੀ ਉਨ੍ਹਾਂ ਹੋਰ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਅਜਿਹੇ ਪਖੰਡੀ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।


author

Anmol Tagra

Content Editor

Related News