ਪੰਜਾਬ 'ਚ ਵੱਡੇ ਪੱਧਰ "ਤੇ ਤਬਾਦਲੇ, ਕਈ ਅਧਿਕਾਰੀ ਹੋ ਗਏ ਤਬਦੀਲ
Friday, Mar 27, 2026 - 02:53 PM (IST)
ਚੰਡੀਗੜ੍ਹ (ਅੰਕੁਰ) : ਸੂਬਾ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਇਕ ਆਈ. ਏ. ਐੱਸ. ਤੇ 8 ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈ. ਏ. ਐੱਸ. ਅਧਿਕਾਰੀ ਕੰਚਨ ਨੂੰ ਏ. ਡੀ. ਸੀ. (ਪੇਂਡੂ ਵਿਕਾਸ) ਬਠਿੰਡਾ ਦੇ ਨਾਲ-ਨਾਲ ਏ. ਡੀ. ਸੀ. (ਜਨਰਲ) ਬਠਿੰਡਾ ਲਾਇਆ ਗਿਆ ਹੈ। ਇਸੇ ਤਰ੍ਹਾਂ ਪੀ. ਸੀ. ਐੱਸ. ਅਫਸਰਾਂ ’ਚ ਲਵਜੀਤ ਕਲਸੀ ਨੂੰ ਕਮਿਸ਼ਨਰ, ਨਗਰ ਨਿਗਮ ਬਠਿੰਡਾ, ਰਵਿੰਦਰ ਸਿੰਘ ਨੂੰ ਐੱਸ. ਡੀ.ਐੱਮ. ਦੀਨਾਨਗਰ ਤੇ ਵਾਧੂ ਚਾਰਜ ਐੱਸ. ਡੀ.ਐੱਮ. ਕਲਾਨੌਰ, ਅਮਰੀਕ ਸਿੰਘ ਨੂੰ ਐੱਸ. ਡੀ. ਐੱਮ. ਬਾਘਾ ਪੁਰਾਣਾ, ਮਨਜੀਤ ਸਿੰਘ ਰਾਜਲਾ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ, ਲੁਧਿਆਣਾ, ਰਮਨਜੀਤ ਸਿੰਘ ਨੂੰ ਐੱਸ. ਡੀ. ਐੱਮ. ਰਾਏਕੋਟ, ਜਗਦੀਪ ਸਿੰਘ ਨੂੰ ਐੱਸ. ਡੀ. ਐੱਮ. ਭਿੱਖੀਵਿੰਡ ਅਤੇ ਸ਼ੰਕਰ ਸ਼ਰਮਾ ਨੂੰ ਐੱਸ. ਡੀ. ਐੱਮ. ਧਾਰ ਕਲਾਂ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 30 ਮਾਰਚ ਦਾ ਦਿਨ ਅਹਿਮ, ਹੋ ਗਿਆ ਵੱਡਾ ਐਲਾਨ
ਇਸ ਤਬਾਦਲਾ ਸੂਚੀ ’ਚ ਸਭ ਤੋਂ ਵੱਧ ਚਰਚਾ ਬਾਘਾਪੁਰਾਣਾ ਦੇ ਐੱਸ. ਡੀ. ਐੱਮ. ਰਹੇ ਬਬਨਦੀਪ ਸਿੰਘ ਵਾਲੀਆ ਦੇ ਤਬਾਦਲੇ ਨੂੰ ਲੈ ਕੇ ਹੋ ਰਹੀ ਹੈ, ਜਿਨ੍ਹਾਂ ਨੂੰ ਹੁਣ ਮੁੱਖ ਮੰਤਰੀ ਖੇਤਰੀ ਅਫ਼ਸਰ ਵਜੋਂ ਫ਼ਾਜ਼ਿਲਕਾ ਤਾਇਨਾਤ ਕੀਤਾ ਗਿਆ ਹੈ। ਹਾਲ ਹੀ ’ਚ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਕ ਸ਼ਿਕਾਇਤੀ ਪੱਤਰ ਲਿਖਿਆ ਗਿਆ ਸੀ, ਜਿਸ ’ਚ ਉਨ੍ਹਾਂ ਨੇ ਦਬਾਅ ਤੇ ਮਾਨਸਿਕ ਤਣਾਅ ਦੇ ਦੋਸ਼ ਲਾਏ ਸਨ। ਇਸ ਮਾਮਲੇ ਤੋਂ ਬਾਅਦ ਹੋਇਆ ਇਹ ਤਬਾਦਲਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਤੇ ਇਸ ਨੂੰ ਪ੍ਰਸ਼ਾਸਨਿਕ ਹਲਚਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਤੇਲ ਮੁੱਕਣ ਦੀਆਂ ਖ਼ਬਰਾਂ ਵਿਚਾਲੇ ਜਾਰੀ ਹੋਈ ਵੱਡੀ ਚੇਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
