ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
Wednesday, Apr 08, 2026 - 11:50 AM (IST)
ਚੰਡੀਗੜ੍ਹ (ਸੁਸ਼ੀਲ)- ਚੰਡੀਗੜ੍ਹ ਪੁਲਸ ਵਿਭਾਗ ਨੇ ਮੰਗਲਵਾਰ ਸ਼ਾਮ ਨੂੰ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ 'ਚ 21 ਇੰਸਪੈਕਟਰਾਂ ਦੇ ਤਬਾਦਲੇ ਕੀਤੇ। ਇਸ ਵਾਰ ਤਬਾਦਲਿਆਂ ਦੇ ਹੁਕਮ ਲਿਖਤੀ ਰੂਪ ਵਿਚ ਜਾਰੀ ਕੀਤੇ ਗਏ ਹਨ। ਜਦਕਿ ਇਸ ਤੋਂ ਪਹਿਲਾਂ, ਤਬਾਦਲਿਆਂ ਦੀ ਜਾਣਕਾਰੀ ਇੰਸਪੈਕਟਰਾਂ ਨੂੰ ਵਾਇਰਲੈੱਸ ਮੈਸੇਜ ਰਾਹੀਂ ਦਿੱਤੀ ਜਾਂਦੀ ਸੀ। ਤਬਾਦਲਿਆਂ ਦੀ ਸੂਚੀ ਚੰਡੀਗੜ੍ਹ ਪੁਲਸ ਦੇ ਸੁਪਰਡੈਂਟ ਆਫ਼ ਪੁਲਸ (ਹੈੱਡਕੁਆਰਟਰ ਅਤੇ ਪੀ. ਈ. ਬੀ) ਮਨਜੀਤ ਸਿੰਘ ਨੇ ਜਾਰੀ ਕੀਤੇ ਹਨ।
ਸੈਕਟਰ 39 ਥਾਣਾ ਇੰਚਾਰਜ ਰਾਮ ਦਿਆਲ ਨੂੰ ਇੰਸਪੈਕਟਰ ਐਡਮਿਨ/ਆਈ. ਆਰ. ਬੀ. ਐੱਨ, ਇੰਸਪੈਕਟਰ ਕੁਲਵਿੰਦਰ ਕੌਰ ਨੂੰ ਏ. ਐੱਚ. ਟੀ. ਯੂ , ਵਿਜੀਲੈਂਸ ਵਿਚ ਤਾਇਨਾਤ ਇੰਸਪੈਕਟਰ ਸ਼ਾਦੀ ਲਾਲ ਨੂੰ ਸੈਕਟਰ-34 ਥਾਣਾ ਇੰਚਾਰਜ, ਮਹਿਲਾ ਥਾਣਾ ਇੰਚਾਰਜ ਇਸੰਪੈਕਟਰ ਆਸ਼ਾ ਸ਼ਰਮਾ ਨੂੰ ਪੀ. ਸੀ. ਸੀ (ਹਾਈ ਕੋਰਟ ਨਿਗਰਾਨੀ ਸੈੱਲ ਦੇ ਵਾਧੂ ਚਾਰਜ) ਵਿਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...
ਸੈਕਟਰ-26 ਪੁਲਸ ਲਾਈਨ ਵਿਚ ਆਰ. ਆਰ. ਇੰਸੈਪਕਟਰ ਰਾਮ ਰਤਨ ਨੂੰ ਸੈਕਟਰ-26 ਥਾਣਾ ਇੰਚਾਰਜ, ਸੈਕਟਰ-31 ਥਾਣਾ ਇੰਚਾਰਜ ਰਾਜੀਵ ਕੁਮਾਰ ਨੂੰ ਸੈਕਟਰ-39 ਥਾਣਾ ਇੰਚਾਰਜ, ਆਈ. ਟੀ. ਪਾਰਕ ਥਾਣਾ ਇੰਚਾਰਜ ਇੰਸੈਪਕਟਰ ਊਸ਼ਾ ਰਾਣੀ ਨੂੰ ਪੁਲਸ ਲਾਈਨ, ਸਾਰੰਗਪੁਰ ਥਾਣਾ ਇੰਚਾਰਜ ਮਿਨੀ ਨੂੰ ਆਈ. ਟੀ. ਪਾਰਕ ਥਾਣਾ ਅਤੇ ਮੌਲੀ ਜਾਗਰਾਂ ਥਾਣਾ ਇੰਚਾਰਜ ਇੰਸਪੈਕਟਰ ਹਰੀ ਓਮ ਸ਼ਰਮਾ ਨੂੰ ਸੈਕਟਰ-31 ਥਾਣਾ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਸੈਕਟਰ-17 ਥਾਣਾ ਇੰਚਾਰਜ ਰੋਹਿਤ ਕੁਮਾਰ ਨੂੰ ਟ੍ਰੈਫਿਕ ਵਿੰਗ ਵਿਚ ਆਈ. ਆਰ. ਬੀ. ਐਡਮਿਨ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸਾਰੰਗਪੁਰ ਥਾਣਾ ਇੰਚਾਰਜ, ਇੰਸਪੈਕਟਰ ਇਰਮ ਰਿਜ਼ਵੀ ਨੂੰ ਮਹਿਲਾ ਥਾਣਾ ਇੰਚਾਰਜ, ਸੈਕਟਰ-26 ਥਾਣਾ ਇੰਚਾਰਜ ਗਿਆਨ ਸਿੰਘ ਨੂੰ ਸੀ.ਆਈ.ਡੀ. ਅਤੇ ਦਿਆ ਰਾਮ ਨੂੰ ਆਰ. ਟੀ. ਸੀ. ਨਾਲ ਪੁਲਸ ਲਾਈਨ ਦੇ ਆਰ. ਆਈ. ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert, ਲਗਾਤਾਰ ਪਵੇਗਾ ਭਾਰੀ ਮੀਂਹ
ਪ੍ਰਮੋਸ਼ਨ ’ਤੇ ਲੱਗੇ ਅਧਿਕਾਰੀਆਂ ਦੀ ਨਵੀਂ ਤਾਇਨੀਤਾ ਹਾਲ ਹੀ ਵਿਚਲੋਕਲ ਰੈਂਕ ’ਤੇ ਪ੍ਰਮੋਟ ਕੀਤੇ ਗਏ ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿਚ ਇੰਸਪੈਕਟਰ ਤੀਰਥ ਸਿੰਘ ਨੂੰ ਮਨੀਮਾਜਰਾ ਥਾਣੇ ਵਿਚ ਐਡਿਸ਼ਨਲ ਥਾਣਾ ਇੰਚਾਰਜ, ਇੰਸਪੈਕਟਰ ਸੁਧੀਰ ਕੁਮਾਰ ਨੂੰ ਕ੍ਰਾਈਮ ਬ੍ਰਾਂਚ ਵਿਚ, ਸੈਕਟਰ-22 ਚੌਕੀ ਇੰਚਾਰਜ ਇੰਸਪੈਕਟਰ ਸੁਦੇਸ਼ ਕੁਮਾਰ ਨੂੰ ਸੈਕਟਰ-17 ਥਾਣਾ ਇੰਚਾਰਜ, ਸੈਕਟਰ-17 ਬੱਸ ਸਟੈਂਡ ਚੌਕੀ ਇੰਚਾਰਜ ਇੰਸਪੈਕਟਰ ਜਸਕਰਨ ਨੂੰ ਮੌਲੀ ਜਾਗਰਾਂ ਥਾਣਾ ਇੰਚਾਰਜ, ਬਲਜੀਤ ਸਿੰਘ ਨੂੰ ਪੀ. ਐੱਚ. ਕਿਊ ਵਿਚ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਹਰਭਜਨ ਸਿੰਘ ਨੂੰ ਮਾਬ ਬ੍ਰਾਂਚ ਨਾਲ ਪੀ. ਓ. ਸੈੱਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਤੁਰੰਤ ਪ੍ਰਭਾਵ ਨਾਲ ਲਾਗੂ ਹੁਕਮ
ਪੁਲਸ ਵਿਭਾਗ ਅਨੁਸਾਰ ਇਹ ਸਾਰੇ ਤਬਾਦਲੇ ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਹੁਕਮ सक्षम प्राधिकारी ਸਮਰੱਥ ਅਥਾਰਟੀ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਫੇਰਬਦਲ ਨੂੰ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ ਅਤੇ ਪੁਲਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖਾੜੀ ਜੰਗ ਦਾ ਅਸਰ! ਛੋਟੇ ਉਦਯੋਗਾਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਸੈਕੰਡਰੀ ਸਟੀਲ ਦੀਆਂ ਕੀਮਤਾਂ 'ਚ ਭਾਰੀ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
