ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ ਕੇਂਦਰ ’ਚ ਵੱਡੇ ਪੱਧਰ 'ਤੇ ਨਿਯੁਕਤੀ

Wednesday, Apr 01, 2026 - 12:02 PM (IST)

ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ ਕੇਂਦਰ ’ਚ ਵੱਡੇ ਪੱਧਰ 'ਤੇ ਨਿਯੁਕਤੀ

ਜਲੰਧਰ/ਚੰਡੀਗੜ੍ਹ (ਧਵਨ/ਅੰਕੁਰ)-ਇਕ ਮਹੱਤਵਪੂਰਨ ਪ੍ਰਸ਼ਾਸਨਿਕ ਫੇਰਬਦਲ 'ਚ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ 14 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੀਆਂ ਵੱਖ-ਵੱਖ ਮੰਤਰਾਲਿਆਂ ਵਿਚ ਸਕੱਤਰ ਅਤੇ ਵਧੀਕ ਸਕੱਤਰ ਪੱਧਰ ਦੇ ਅਹੁਦਿਆਂ ’ਤੇ ਨਿਯੁਕਤੀ ਅਤੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸੂਚੀ ਵਿਚ ਪੰਜਾਬ ਕੈਡਰ ਦੇ ਆਈ. ਏ. ਐੱਸ. ਅਧਿਕਾਰੀ ਤੇਜਵੀਰ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕੇਂਦਰ ’ਚ ਇਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ, ਠੇਕਿਆਂ ਬਾਹਰ ਲੱਗਾ ਮੇਲਾ

ਨਿਯੁਕਤੀਆਂ ਇਸ ਪ੍ਰਕਾਰ ਹਨ :-
ਨਿਵੇਦਿਤਾ ਸ਼ੁਕਲਾ ਵਰਮਾ : ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੀ ਸਕੱਤਰ ਨਿਯੁਕਤ, ਨਾਲ ਹੀ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦਾ ਵਾਧੂ ਚਾਰਜ।
-ਚੰਚਲ ਕੁਮਾਰ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨਿਯੁਕਤ।
-ਨਰਿੰਦਰ ਭੂਸ਼ਣ : ਪੇਂਡੂ ਵਿਕਾਸ ਮੰਤਰਾਲੇ ਦੇ ਭੂਮੀ ਸਰੋਤ ਵਿਭਾਗ ਦੇ ਸਕੱਤਰ ਵਜੋਂ ਕਾਰਜਸ਼ੀਲ ਰਹਿਣਗੇ।
-ਚੰਦਰਸ਼ੇਖਰ ਕੁਮਾਰ: ਨੈਸ਼ਨਲ ਰੇਨਫੈੱਡ ਏਰੀਆ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੈਕਟਰੀ ਪੱਧਰ) ਵਜੋਂ ਨਿਯੁਕਤ।
-ਸੰਜੇ ਜਾਜੂ : ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਸਕੱਤਰ ਨਿਯੁਕਤ।
-ਸ਼੍ਰੀਵਤਸ ਕ੍ਰਿਸ਼ਨਾ : ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਨਿਯੁਕਤ।
-ਤੇਜਵੀਰ ਸਿੰਘ (ਆਈ. ਏ. ਐੱਸ. ਪੀ. ਬੀ.94) (ਪੰਜਾਬ ਕੈਡਰ) : ਰਸਾਇਣ ਅਤੇ ਪੈਟਰੋ-ਰਸਾਇਣ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲੇ ਦੇ ਸਕੱਤਰ ਨਿਯੁਕਤ।
-ਸੰਜੇ ਲੋਹੀਆ : ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵਿਚ ਵਿਸ਼ੇਸ਼ ਸਕੱਤਰ ਨਿਯੁਕਤ (ਅੱਗੇ ਚੱਲ ਕੇ ਸਕੱਤਰ ਦਾ ਕਾਰਜਭਾਰ ਸੰਭਾਲਣਗੇ)।
-ਰੋਹਿਤ ਕਾਂਸਲ : ਪੇਂਡੂ ਵਿਕਾਸ ਮੰਤਰਾਲੇ ਦੇ ਪੇਂਡੂ ਵਿਕਾਸ ਵਿਭਾਗ ਦੇ ਸਕੱਤਰ ਨਿਯੁਕਤ।
-ਭਾਰਤ ਹਰਬੰਸ ਲਾਲ ਖੇੜਾ : ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਐੱਮ. ਐੱਸ. ਐੱਮ. ਈ.) ਦੇ ਸਕੱਤਰ ਨਿਯੁਕਤ।
-ਅਭਿਸ਼ੇਕ ਸਿੰਘ : ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਦੇ ਡਾਇਰੈਕਟਰ ਜਨਰਲ (ਸਕੱਤਰ ਪੱਧਰ) ਨਿਯੁਕਤ।
-ਭੁਵਨੇਸ਼ ਕੁਮਾਰ : ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਨਿਯੁਕਤ।
–ਸੰਜੇ ਰਸਤੋਗੀ: ਰਾਸ਼ਟਰੀ ਪੁਰਾਲੇਖ ਵਿਭਾਗ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੂੰ ਵਿਸ਼ੇਸ਼ ਸਕੱਤਰ ਦੇ ਅਹੁਦੇ 'ਤੇ ਇਨ-ਸੀਟੂ ਅਪਗ੍ਰੇਡ ਦਿੱਤਾ ਗਿਆ।
–ਸੱਜਣ ਸਿੰਘ ਯਾਦਵ : ਵਿੱਤ ਮੰਤਰਾਲੇ ਦੇ ਖਰਚ ਵਿਭਾਗ ਵਿਚ ਵਿਸ਼ੇਸ਼ ਸਕੱਤਰ ਦੇ ਅਹੁਦੇ ’ਤੇ ਇਨ-ਸੀਟੂ ਅਪਗ੍ਰੇਡੇਸ਼ਨ ਪ੍ਰਦਾਨ ਕੀਤੀ ਗਈ।

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News