ਚੋਰਾਂ ਦੇ ਹੌਸਲੇ ਬੁਲੰਦ! ਮੁਲਾਜ਼ਮ ਦੀ ਗੱਡੀ ਦਾ ਸ਼ੀਸ਼ਾ ਤੋੜ ਉਡਾਏ ਰਿਵਾਲਵਰ, ਸੋਨਾ ਤੇ ਨਕਦੀ

Monday, Mar 30, 2026 - 07:18 PM (IST)

ਚੋਰਾਂ ਦੇ ਹੌਸਲੇ ਬੁਲੰਦ! ਮੁਲਾਜ਼ਮ ਦੀ ਗੱਡੀ ਦਾ ਸ਼ੀਸ਼ਾ ਤੋੜ ਉਡਾਏ ਰਿਵਾਲਵਰ, ਸੋਨਾ ਤੇ ਨਕਦੀ

ਲੁਧਿਆਣਾ (ਰਾਜ) : ਮਹਾਨਗਰ ਦੇ ਵੀਆਈਪੀ ਇਲਾਕੇ ਸਰਾਭਾ ਨਗਰ ਦੀ ਕਿੱਪਸ ਮਾਰਕੀਟ ਵਿੱਚ ਚੋਰਾਂ ਨੇ ਪੁਲਸ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ਨੂੰ ਵੱਡੀ ਚੁਣੌਤੀ ਦਿੱਤੀ ਹੈ। ਮੋਟਰਸਾਈਕਲ ਸਵਾਰ ਸ਼ਾਤਰ ਚੋਰਾਂ ਨੇ ਨਗਰ ਨਿਗਮ ਦੇ ਇੱਕ ਮੁਲਾਜ਼ਮ ਦੀ ਸਕਾਰਪੀਓ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੇ ਗਹਿਣੇ, ਨਕਦੀ ਅਤੇ ਇੱਕ ਲਾਇਸੈਂਸੀ ਰਿਵਾਲਵਰ ਉਡਾ ਲਿਆ।

ਜਾਣਕਾਰੀ ਅਨੁਸਾਰ ਨਗਰ ਨਿਗਮ ਦਾ ਮੁਲਾਜ਼ਮ ਆਪਣੀ ਸਕਾਰਪੀਓ ਗੱਡੀ ਵਿੱਚ ਸਰਾਭਾ ਨਗਰ ਦੀ ਕਿੱਪਸ ਮਾਰਕੀਟ ਪਹੁੰਚਿਆ ਸੀ। ਉਸ ਨੇ ਗੱਡੀ ਪਾਰਕਿੰਗ ਵਿੱਚ ਖੜ੍ਹੀ ਕੀਤੀ ਅਤੇ ਕਿਸੇ ਕੰਮ ਲਈ ਚਲਾ ਗਿਆ। ਇਸੇ ਦੌਰਾਨ ਬਾਈਕ ਸਵਾਰ ਚੋਰਾਂ ਨੇ ਗੱਡੀ ਦੀ ਕੰਡਕਟਰ ਸਾਈਡ ਦਾ ਸ਼ੀਸ਼ਾ ਬੜੀ ਸਫਾਈ ਨਾਲ ਤੋੜ ਦਿੱਤਾ ਅਤੇ ਅੰਦਰੋਂ ਬੈਗ ਕੱਢ ਲਿਆ। 

ਪੀੜਤ ਮੁਲਾਜ਼ਮ ਨੇ ਦੱਸਿਆ ਕਿ ਉਸ ਨੇ ਇਹ ਲਾਇਸੈਂਸੀ ਰਿਵਾਲਵਰ ਕੱਲ੍ਹ ਹੀ ਨਵਾਂ ਖਰੀਦਿਆ ਸੀ ਅਤੇ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ 24 ਘੰਟਿਆਂ ਦੇ ਅੰਦਰ ਹੀ ਉਸ ਦਾ ਹਥਿਆਰ ਚੋਰੀ ਹੋ ਜਾਵੇਗਾ। ਚੋਰੀ ਹੋਏ ਬੈਗ ਵਿੱਚ ਰਿਵਾਲਵਰ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਮੌਜੂਦ ਸਨ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੇ ਐੱਸ.ਐੱਚ.ਓ. ਅਤੇ ਹੋਰ ਉੱਚ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਟੀਮਾਂ ਵੱਲੋਂ ਮਾਰਕੀਟ ਅਤੇ ਆਸ-ਪਾਸ ਦੇ ਰਸਤਿਆਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਾਈਕ ਸਵਾਰ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News