ਚੰਡੀਗੜ੍ਹ ਵਾਸੀਆਂ ਨੂੰ ਚੜ੍ਹਦੇ ਮਹੀਨੇ ਹੀ ਲੱਗਾ ਝਟਕਾ! ਪਾਣੀ ਦੇ ਬਿੱਲਾਂ ਤੋਂ ਲੈ ਕੇ ਕਮਿਊਨਿਟੀ ਸੈਂਟਰਾਂ ਦੀ...

Wednesday, Apr 01, 2026 - 10:52 AM (IST)

ਚੰਡੀਗੜ੍ਹ ਵਾਸੀਆਂ ਨੂੰ ਚੜ੍ਹਦੇ ਮਹੀਨੇ ਹੀ ਲੱਗਾ ਝਟਕਾ! ਪਾਣੀ ਦੇ ਬਿੱਲਾਂ ਤੋਂ ਲੈ ਕੇ ਕਮਿਊਨਿਟੀ ਸੈਂਟਰਾਂ ਦੀ...

ਚੰਡੀਗੜ੍ਹ (ਮਨਪ੍ਰੀਤ) : ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਚੰਡੀਗੜ੍ਹ ਵਾਸੀਆਂ ’ਤੇ ਆਰਥਿਕ ਬੋਝ ਪੈਣ ਜਾ ਰਿਹਾ ਹੈ। ਬੁੱਧਵਾਰ ਤੋਂ ਪਾਣੀ ਦੇ ਬਿੱਲਾਂ, ਸੀਵਰੇਜ ਸੈੱਸ, ਕੂੜਾ ਚੁੱਕਣ ਦੀਆਂ ਦਰਾਂ ਅਤੇ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ’ਚ 5 ਤੋਂ 10 ਫ਼ੀਸਦੀ ਤੱਕ ਦਾ ਵਾਧਾ ਲਾਗੂ ਹੋ ਗਿਆ ਹੈ। ਨਿਗਮ ਨੇ ਵਾਧਾ ਸਲਾਨਾ ਮਾਲੀਆ ਵਾਧਾ ਨੀਤੀ ਤਹਿਤ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ

ਇਸ ਦਾ ਮਕਸਦ ਸ਼ਹਿਰ ’ਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਨਿਗਮ ਦੀ ਆਮਦਨ ਵਧਾਉਣਾ ਹੈ। ਨਿਗਮ ਚੋਣਾਂ ਵਰ੍ਹਾ ਹੋਣ ਕਾਰਨ ਫ਼ੈਸਲੇ ਦਾ ਵਿਰੋਧ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਵਿਰੋਧੀ ਧਿਰ ਮੁੱਦੇ ਨੂੰ ਨਾ ਸਿਰਫ਼ ਸਿਆਸੀ ਤੌਰ ’ਤੇ ਵਰਤਣਗੀਆਂ, ਸਗੋਂ ਹਾਊਸ ’ਚ ਵੀ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅੱਜ ਇਹ ਦੁਕਾਨਾਂ ਰਹਿਣਗੀਆਂ ਬੰਦ, ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ
ਕਮਿਊਨਿਟੀ ਸੈਂਟਰ ਦਾ ਬੁਕਿੰਗ ਵਧੀ
ਪਹਿਲੀ ਅਪ੍ਰੈਲ ਤੋਂ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਵੀ ਮਹਿੰਗੀ ਹੋ ਗਈ ਹੈ। ਇਸ 'ਚ ਕੈਟੇਗਰੀ ਦੇ ਹਿਸਾਬ ਨਾਲ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਦੇ ਰੇਟ ਵਧਾ ਦਿੱਤੇ ਗਏ ਹਨ। ਬੁਕਿੰਗ 'ਚ 5 ਤੋਂ 10 ਫ਼ੀਸਦੀ ਦਾ ਸਲਾਨਾ ਵਾਧਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News