‘ਸਪੇਸ ਸੈਕਟਰ ’ਚ FDI ਨਿਯਮਾਂ ਨੂੰ ਸੌਖਾਲਾ ਬਣਾਉਣ ’ਤੇ ਕਰ ਰਹੇ ਵਿਚਾਰ’
Tuesday, Sep 12, 2023 - 11:20 AM (IST)

ਨਵੀਂ ਦਿੱਲੀ (ਭਾਸ਼ਾ) – ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਸਪੇਸ ਸੈਕਟਰ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਮਾਪਦੰਡਾਂ ਨੂੰ ਸੌਖਾਲਾ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO
ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਵਿਚ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਸਾਊਦੀ ਅਰਬ ਦੀਆਂ ਕੰਪਨੀਆਂ ਲਈ ਭਾਰਤ ’ਚ ਏਵੀਏਸ਼ਨ, ਦਵਾਈ ‘ਬਲਕ ਡਰੱਗਜ਼’, ਨਵਿਆਉਣਯੋਗ ਊਰਜਾ, ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਤਕਨੀਕ ਵਰਗੇ ਵੱਖ-ਵੱਖ ਖੇਤਰਾਂ ’ਚ ਨਿਵੇਸ਼ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ। ਇੱਥੇ ਭਾਰਤ-ਸਾਊਦੀ ਅਰਬ ਨਿਵੇਸ਼ ਫੋਰਮ ਦੀ ਬੈਠਕ ’ਚ ਉਨ੍ਹਾਂ ਨੇ ਕਿਹਾ ਕਿ ਸਹਿਯੋਗ ਦੀ ਜ਼ਬਰਦਸਤ ਗੁੰਜਾਇਸ਼ ਹੈ। ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.), ਰੋਬੋਟਿਕਸ, ਸਾਈਬਰ ਸੁਰੱਖਿਆ, ਆਟੋਮੈਟਿਕ ਅਤੇ ਸਪੇਸ ’ਚ ਜਿੱਥੇ ਅਸੀਂ ਆਪਣੇ ਸਪੇਸ ਸੈਕਟਰ ’ਚ ਨਿੱਜੀ ਖੇਤਰ ਅਤੇ ਵਿਦੇਸ਼ੀ ਨਿਵੇਸ਼ ਲਿਆਉਣ ਲਈ ਆਪਣੇ ਐੱਫ. ਡੀ. ਆਈ. ਮਾਪਦੰਡਾਂ ਨੂੰ ਹੋਰ ਉਦਾਰ ਬਣਾਉਣ ’ਤੇ ਵਿਚਾਰ ਕਰ ਰਹੇ ਹਾਂ। ਫਿਲਹਾਲ ਸਪੇਸ ਸੈਕਟਰ ’ਚ ਸਰਕਾਰ ਰਾਹੀਂ ਹੀ ਉੱਪਗ੍ਰਹਿਆਂ ਦੀ ਸਥਾਪਨਾ ਅਤੇ ਸੰਚਾਲਨ ਦੇ ਖੇਤਰ ’ਚ 100 ਫੀਸਦੀ ਤੱਕ ਐੱਫ. ਡੀ. ਆਈ. ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8