ਪੰਜਾਬ ''ਚ ਵੱਡੇ ਪੱਧਰ ''ਤੇ ਫੇਰਬਦਲ! ਹੁਣ ਵਕਫ਼ ਬੋਰਡ ਦੇ ਇਨ੍ਹਾਂ ਕਰਮਚਾਰੀਆਂ ਦੇ ਕਰ ''ਤੇ ਤਬਾਦਲੇ

Thursday, May 08, 2025 - 02:45 PM (IST)

ਪੰਜਾਬ ''ਚ ਵੱਡੇ ਪੱਧਰ ''ਤੇ ਫੇਰਬਦਲ! ਹੁਣ ਵਕਫ਼ ਬੋਰਡ ਦੇ ਇਨ੍ਹਾਂ ਕਰਮਚਾਰੀਆਂ ਦੇ ਕਰ ''ਤੇ ਤਬਾਦਲੇ

ਜਲੰਧਰ (ਅਲੀ)- ਪੰਜਾਬ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਪੰਜਾਬ ਵਕਫ਼ ਬੋਰਡ ਵਿਚ ਵੱਡੇ ਪੱਧਰ 'ਤੇ ਕਰਮਚਾਰੀਆਂ  ਦੇ ਤਬਾਦਲੇ ਕੀਤੇ ਗਏ ਗਨ। ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓ. ਐੱਸ. ਵੱਲੋਂ ਵੱਡੀ ਗਿਣਤੀ ’ਚ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜੋ ਹੇਠ ਲਿਖੇ ਹਨ।
2 ਮਹੀਨੇ ਪਹਿਲਾਂ ਹੀ ਜਲੰਧਰ ’ਚ ਤਾਇਨਾਤ ਕੀਤੇ ਗਏ ਈ. ਓ. ਗੁਲਜ਼ਾਰ ਮੁਹੰਮਦ ਨੂੰ ਜਲੰਧਰ ਤੋਂ ਬਦਲ ਕੇ ਈ. ਓ. ਅੰਮ੍ਰਿਤਸਰ ਲਾਇਆ ਗਿਆ ਹੈ, ਜਦਕਿ ਨਦੀਮ ਅਹਿਮਦ ਖਾਨ ਨੂੰ ਅੰਮ੍ਰਿਤਸਰ ਤੋਂ ਬਦਲ ਕੇ ਈ. ਓ. ਜਲੰਧਰ ਨਿਯੁਕਤ ਕੀਤਾ ਗਿਆ ਹੈ। ਹਰਮੰਦਰ ਸਿੰਘ ਨੂੰ ਈ. ਐੱਸ. ਡੀ. ਐੱਸ. ਓ. ਅਤੇ ਰਿਕਾਰਡ ਸੈਕਸ਼ਨ ਤੋਂ ਈ. ਓ. ਰੂਪਨਗਰ ਤਬਦੀਲ ਕੀਤਾ ਗਿਆ ਹੈ। ਰੂਪਨਗਰ ਦੇ ਈ. ਓ. ਬਹਾਰ ਅਹਿਮਦ ਨੂੰ ਐੱਸ. ਓ. ਲੈਂਡ ਅਕਵਿਜ਼ੀਸ਼ਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੁੜ ਭਖਿਆ BBMB ਦਾ ਮੁੱਦਾ, ਨੰਗਲ ਡੈਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਦਿੱਤਾ ਵੱਡਾ ਬਿਆਨ

ਮੁਹੰਮਦ ਨਾਸਿਰ ਨੂੰ ਐੱਸ. ਓ. ਲੀਗਲ (ਹਾਈ ਕੋਰਟ ਅਤੇ ਸੁਪਰੀਮ ਕੋਰਟ ਮਾਮਲੇ ਅਤੇ ਜ਼ਮੀਨ) ਤੋਂ ਐੱਸ. ਓ. ਵਕਫ਼ ਅਤੇ ਪਬਲਿਕ ਰਿਲੇਸ਼ਨਜ਼ ਸੈਕਸ਼ਨ ’ਚ ਤਾਇਨਾਤ ਕੀਤਾ ਗਿਆ ਹੈ। ਮੈਡਮ ਅਨੀਤਾ ਰਾਣੀ ਨੂੰ ਐੱਸ. ਓ. ਲੀਗਲ (ਹਾਈ ਕੋਰਟ ਅਤੇ ਸੁਪਰੀਮ ਕੋਰਟ) ਨਿਯੁਕਤ ਕੀਤਾ ਗਿਆ ਹੈ। ਨਰਿੰਦਰ ਕੁਮਾਰ ਨੂੰ ਐੱਸ. ਓ. ਰਸੀਦ ਅਤੇ ਡਿਸਪੈਚ, ਸੰਘਰੂਰ ਦੀ ਈ. ਓ. ਮੈਡਮ ਫਿਜ਼ਾ ਪਰਵੀਨ ਨੂੰ ਐੱਸ. ਓ. ਅਤੇ ਰਿਕਾਰਡ ਸੈਕਸ਼ਨ ’ਚ ਤਾਇਨਾਤ ਕੀਤਾ ਗਿਆ ਹੈ। ਮੋਹਸਿਨ ਅਲੀ ਨੂੰ ਈ. ਓ. ਸੰਘਰੂਰ ਅਤੇ ਮਲੇਰਕੋਟਲਾ ਜਦਕਿ ਮੈਡਮ ਆਕਾਸ਼ਜੋਤ ਕੌਰ ਨੂੰ ਆਫਿਸੀਏਟਿੰਗ ਈ. ਓ. ਅਤੇ ਐੱਲ. ਐੱਸ. ਏ. ਫਰੀਦਕੋਟ ਦੇ ਨਾਲ-ਨਾਲ ਐੱਲ. ਐੱਸ. ਏ. ਬਠਿੰਡਾ ਦਾ ਵਾਧੂ ਚਾਰਜ ਅਤੇ ਆਰ. ਸੀ. ਅਮਨ ਅਖਤਰ ਨੂੰ ਈ. ਓ. ਬਠਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਮਗਰੋਂ Alert 'ਤੇ ਜਲੰਧਰ ਪ੍ਰਸ਼ਾਸਨ, ਬਣਾ 'ਤੇ ਕੰਟਰੋਲ ਰੂਮ ਤੇ ਲਗਾ 'ਤੀ ਇਹ ਪਾਬੰਦੀ

ਦੀਪਕ ਕੁਮਾਰ ਨੂੰ ਅਕਾਊਂਟਸ ਸੈਕਸ਼ਨ ਭੇਜਿਆ ਗਿਆ ਹੈ। ਪੱਟੀ, ਖਡੂਰ ਸਾਹਿਬ, ਅਜਨਾਲਾ ਦੇ ਆਰ. ਸੀ. ਫਰਮਾਨ ਖ਼ਾਨ ਨੂੰ ਰਾਜਪੁਰਾ ਅਤੇ ਡੇਰਾ ਬਸੀ ਦਾ ਐਡੀਸ਼ਨਲ ਆਰਸੀ ਚਾਰਜ ਦਿੱਤਾ ਗਿਆ ਹੈ। ਸਿਕੰਦਰ ਨੂੰ ਆਰ. ਸੀ. ਸਰਹਿੰਦ, ਮੁਹੰਮਦ ਅਜੋਦ ਕਲਰਕ ਡੀ. ਏ. ਸੀ., ਜਾਕਿਰ ਅਨਵਰ ਆਰਸੀ ਪੱਟੀ, ਖਡੂਰ ਸਾਹਿਬ, ਆਰਸੀ ਅਜਨਾਲਾ ਐਡੀਸ਼ਨਲ ਚਾਰਜ, ਮੈਡਮ ਸ਼ਗੁਫ਼ਤਾ ਨਾਜ਼ ਐੱਲ. ਐੱਸ. ਏ. ਮਲੇਰਕੋਟਲਾ, ਭਾਨਪ੍ਰੀਤ ਲੱਧੜ ਐੱਲ. ਐੱਸ. ਏ. ਲੀਗਲ ਸੈਕਸ਼ਨ, ਅਮਜਦ ਅਲੀ ਐੱਲ. ਐੱਸ. ਏ. ਪਟਿਆਲਾ ਨੂੰ ਐੱਲ. ਐੱਸ. ਏ. ਰਾਜਪੁਰਾ, ਮੋਹਾਲੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਮੈਡਮ ਨਗ਼ਮਾ ਨੂੰ ਵੈੱਲਫੇਅਰ ਕਲਰਕ ਪਟਿਆਲਾ, ਅਲੀ ਇਕਬਾਲ ਵੈੱਲਫੇਅਰ ਕਮ ਆਰ. ਸੀ. ਸਮਰਾਲਾ, ਜਾਕਿਰ ਹੁਸੈਨ ਕਲਰਕ ਐੱਸ. ਐੱਸ. ਡੀ, ਸ਼ਮਸ ਉਲ ਕਮਰ ਨੂੰ ਆਰਸੀ ਜਲੰਧਰ ਸ਼ਹਿਰੀ, ਮੁਹੰਮਦ ਇਰਸ਼ਾਦ ਨੂੰ ਆਰਸੀ ਮਲੇਰਕੋਟਲਾ ਅਤੇ ਬਰਨਾਲਾ ਦਾ ਐਡੀਸ਼ਨਲ ਚਾਰਜ, ਸ਼ਰਫੁੱਦੀਨ ਖਾਨ ਨੂੰ ਐੱਸ. ਏ. ਐਜੂਕੇਸ਼ਨ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: LOC 'ਤੇ ਪਲਵਲ ਦਾ ਜਵਾਨ ਲਾਂਸ ਨਾਇਕ ਦਿਨੇਸ਼ ਸ਼ਹੀਦ, CM ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

ਇਸ ਦੇ ਇਲਾਵਾ ਪੰਜ ਡਰਾਈਵਰਾਂ ਦੇ ਵੀ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਅਸ਼ੋਕ ਕੁਮਾਰ ਨੂੰ ਹੈੱਡ ਆਫਿਸ, ਮਨਜੀਤ ਸਿੰਘ ਨੂੰ ਰੂਪਨਗਰ, ਅਮਰੀਕ ਸਿੰਘ ਨੂੰ ਪਟਿਆਲਾ, ਨਜ਼ਰ ਮੁਹੰਮਦ ਨੂੰ ਰਾਜਪੁਰਾ ਮੋਹਾਲੀ ਭੇਜਿਆ ਗਿਆ ਹੈ, ਜਦਕਿ ਚਪਰਾਸੀ ਮੁਹੰਮਦ ਆਰਿਫ ਨੂੰ ਹੈੱਡ ਆਫਿਸ ਵਿਚ ਲੀਗਲ ਅਤੇ ਡਿਸਪੈਚ ਵਿਭਾਗ ਵਿਚ ਲਾਇਆ ਗਿਆ ਹੈ, ਰੋਹਿਤ ਕੁਮਾਰ ਨੂੰ ਚਪਰਾਸੀ ਦਸੂਹਾ, ਮੁਹੰਮਦ ਆਮਿਰ ਨੂੰ ਰਾਜਪੁਰਾ ਮੋਹਾਲੀ ਵਿਚ ਲਾਇਆ ਗਿਆ ਹੈ।

ਵਕਫ਼ ਸੰਪਤੀਆਂ ਨੂੰ ਬਚਾਉਣ ਤੇ ਆਮਦਨ ’ਚ ਵਾਧਾ ਕਰਨ ਲਈ ਫੇਰਬਦਲ ਜ਼ਰੂਰੀ : ਚੇਅਰਮੈਨ ਮੁਹੰਮਦ ਓ. ਐੱਸ.
ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓ. ਐੱਸ. ਨੇ ਕਿਹਾ ਕਿ ਵਕਫ਼ ਬੋਰਡ ਇਕ ਸਮਾਜਿਕ ਸੰਸਥਾ ਹੈ, ਜਿਸ ’ਚ ਪਾਰਦਰਸ਼ਿਤਾ ਲਿਆਉਣ ਅਤੇ ਆਮਦਨ ਵਧਾਉਣ ਲਈ ਇਹ ਤਬਾਦਲੇ ਜ਼ਰੂਰੀ ਸਨ। ਉਨ੍ਹਾਂ ਮਹਿਸੂਸ ਕੀਤਾ ਕਿ ਕਈ ਸ਼ਹਿਰਾਂ ’ਚ ਵਕਫ਼ ਬੋਰਡ ਦਾ ਕੰਮ ਹੋਰ ਵਧੀਆ ਹੋ ਸਕਦਾ ਹੈ, ਇਸ ਲਈ ਐਸਟੇਟ ਅਫ਼ਸਰ ਅਤੇ ਆਰ. ਸੀ. ਦੇ ਤਬਾਦਲੇ ਯਕੀਨੀ ਬਣਾਏ ਗਏ ਅਤੇ ਕੁਝ ਥਾਵਾਂ ’ਤੇ ਵਕਫ਼ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਖ਼ਤਮ ਕਰਨ ਅਤੇ ਕੇਸ ਤੇਜ਼ੀ ਨਾਲ ਚਲਾਉਣ ਲਈ ਚੰਗੀ ਲੀਗਲ ਟੀਮ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਵਕ਼ਫ਼ ਜ਼ਮੀਨਾਂ ਨੂੰ ਬਚਾਇਆ ਜਾ ਸਕੇ। 
ਚੇਅਰਮੈਨ ਮੁਹੰਮਦ ਓ. ਐੱਸ. ਨੇ ਕਿਹਾ ਕਿ ਮੇਰਾ ਉਦੇਸ਼ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਇਹ ਫ਼ੈਸਲਾ ਮੌਜੂਦਾ ਕਰਮਚਾਰੀਆਂ ਦੇ ਤਜਰਬੇ ਅਤੇ ਬੋਰਡ ਦੀਆਂ ਲੋੜਾਂ ਨੂੰ ਵੇਖ ਕੇ ਲਿਆ ਗਿਆ ਹੈ। ਉਨ੍ਹਾਂ ਵਕਫ਼ ਬੋਰਡ ਦੇ ਸਾਰੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਈਮਾਨਦਾਰੀ ਨਾਲ ਵਕ਼ਫ਼ ਦੇ ਵਿਕਾਸ ਲਈ ਕੰਮ ਕਰਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਤੋਂ 11 ਤਾਰੀਖ਼ ਤੱਕ ਛੁੱਟੀਆਂ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News