ਜਲੰਧਰ ਸ਼ਹਿਰ ''ਚ ਸਵੇਰੇ-ਸਵੇਰੇ ਵੱਡਾ ਧਮਾਕੇ! ਵੱਜ ਰਹੇ ਖ਼ਤਰੇ ਦੇ ਘੁੱਗੂ, ਲੋਕਾਂ ਨੂੰ ਘਰਾਂ ''ਚ ਰਹਿਣ ਦੀ ਸਲਾਹ
Saturday, May 10, 2025 - 08:40 AM (IST)

ਜਲੰਧਰ (ਵੈੱਬ ਡੈਸਕ): ਪਾਕਿਸਤਾਨ ਨਾਲ ਚੱਲ ਰਹੇ ਤਣਾਅ ਵਿਚਾਲੇ ਜਲੰਧਰ ਸ਼ਹਿਰ 'ਚ ਹੁਣੇ-ਹੁਣੇ 2 ਧਮਾਕੇ ਹੋਏ ਹਨ। ਸਵੇਰੇ 8.30 ਵਜੇ ਬਸਤੀ ਦਾਨਸ਼ਿਮੰਦਾ ਵਿਚ ਧਮਾਕੇ ਦੀ ਸੂਚਨਾ ਹੈ। ਇਲਾਕੇ ਵਿਚ ਧਮਾਕਿਆਂ ਦੀ ਆਵਾਜ਼ ਮਗਰੋਂ ਧੂਆਂ ਉੱਠਦਾ ਵੀ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਇਕ ਤੋਂ ਬਾਅਦ ਇਕ 2 ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਹੈ। ਸਵੇਰੇ-ਸਵੇਰੇ 8.15 ਵਜੇ ਦੇ ਕਰੀਬ ਏਅਰ ਸਾਇਰਨ ਸੁਣਨ ਨੂੰ ਮਿਲ ਰਹੇ ਸਨ। ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਮੌਜੂਦਾ ਹਾਲਾਤ ਦਰਮਿਆਨ ਏਅਰ ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ ਟੁਕੜੇ! ਟੁੱਟੇ ਗੱਡੀਆਂ ਦੇ ਸ਼ੀਸ਼ੇ
ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਬਾਕ ਜਦੋਂ ਵੀ ਸਾਇਰਨ ਵੱਜਦਾ ਹੈ ਤਾਂ ਲੋਕ ਘਰਾਂ ਦੇ ਅੰਦਰ ਰਹਿਣ ਅਤੇ ਛੱਤਾਂ ਅਤੇ ਬਾਲਕੋਨੀਆਂ ਵਿਚ ਨਾ ਖੜ੍ਹਣ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸੁਰੱਖਿਅਤ ਢੰਗ ਨਾਲ ਗੱਡੀ ਪਾਰਕ ਕਰੋ, ਲਾਈਟਾਂ ਬੰਦ ਕਰੋ, ਅਤੇ ਨੇੜਲੀ ਇਮਾਰਤ ਜਾਂ ਅੰਡਰਪਾਸ ਵਿਚ ਪਨਾਹ ਲੈ ਲਓ। ਲੋਕ ਕਿਸੇ ਵੀ ਐਮਰਜੈਂਸੀ ਵਿਚ 112 ਡਾਇਲ ਕਰ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8