ਚਾਕੂ ਲੈ ਕੇ ਘੁੰਮ ਰਹੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Tuesday, May 06, 2025 - 01:18 PM (IST)

ਚੰਡੀਗੜ੍ਹ (ਸੁਸ਼ੀਲ) : ਪੁਲਸ ਨੇ ਹੱਲੋਮਾਜਰਾ 'ਚ ਚਾਕੂ ਲੈ ਕੇ ਘੁੰਮ ਰਹੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੱਲੋਮਾਜਰਾ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ । ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਮੁਲਜ਼ਮ ਕਰਨ ਚਾਕੂ ਦਿਖਾ ਕੇ ਲੁੱਟ ਦੀ ਯੋਜਨਾ ਬਣਾ ਰਿਹਾ ਸੀ। ਸੈਕਟਰ-31 ਥਾਣੇ ਦੀ ਪੁਲਸ ਨੇ ਚਾਕੂ ਜ਼ਬਤ ਕਰ ਮੁਲਜ਼ਮ ਕਰਨ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਥਾਣਾ ਇੰਚਾਰਜ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਹੱਲੋਮਾਜਰਾ ਵਿਚ ਗਸ਼ਤ ਕਰ ਰਹੀ ਸੀ। ਜਦੋਂ ਟੀਮ ਹੱਲੋਮਾਜਰਾ ਦੇ ਮੈਦਾਨ ਦੇ ਨੇੜੇ ਪਹੁੰਚੀ ਤਾਂ ਇੱਕ ਸ਼ੱਕੀ ਨੌਜਵਾਨ ਨੂੰ ਆਉਂਦੇ ਦੇਖਿਆ। ਪੁਲਸ ਨੂੰ ਦੇਖ ਕੇ ਨੌਜਵਾਨ ਵਾਪਸ ਜਾਣ ਲੱਗਾ। ਪੁਲਸ ਟੀਮ ਨੇ ਪਿੱਛਾ ਕਰਕੇ ਉਸਨੂੰ ਫੜ੍ਹ ਲਿਆ। ਤਲਾਸ਼ੀ ਦੌਰਾਨ ਕਰਨ ਕੋਲੋਂ ਇੱਕ ਚਾਕੂ ਬਰਾਮਦ ਹੋਇਆ।