ਜਲੰਧਰ ''ਚ ਹੋ ਰਹੇ ਲਗਾਤਾਰ ਧਮਾਕੇ, Red Alert ਜਾਰੀ, DC ਨੇ ਲੋਕਾਂ ਨੂੰ ਕੀਤੀ ਮੁੜ ਅਪੀਲ
Saturday, May 10, 2025 - 10:46 AM (IST)

ਜਲੰਧਰ (ਵੈੱਬ ਡੈਸਕ, ਜਤਿੰਦਰ)- ਆਪਰੇਸ਼ਨ ਸਿੰਦੂਰ ਤੋਂ ਬਾਅਦ ਬੌਖਲਾਏ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ 'ਤੇ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਵੀ ਜਲੰਧਰ, ਫਿਰੋਜ਼ਪੁਰ, ਪਠਾਨਕੋਟ, ਅੰਮ੍ਰਿਤਸਰ, ਫਰੀਦਕੋਟ ਸਮੇਤ ਕਈ ਥਾਵਾਂ 'ਤੇ ਧਮਾਕੇ ਕੀਤੇ ਗਏ ਹਨ। ਜਲੰਧਰ ਦੇ ਆਦਮਪੁਰ ਵਿਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਉਥੇ ਹੀ ਸਵੇਰੇ ਸਾਢੇ 8 ਦੇ ਕਰੀਬ ਵੈਸਟ ਹਲਕੇ ਵਿਚ ਦੋ ਜ਼ਬਰਦਸਤ ਧਮਾਕੇ ਹੋਏ, ਜਿਸ ਨਾਲ ਲੋਕ ਸਹਿਮ ਗਏ। ਲਗਾਤਾਰ ਹੋ ਧਮਾਕਿਆਂ ਦਰਮਿਆਨ ਜਲੰਧਰ ਪ੍ਰਸ਼ਾਸਨ ਵੱਲੋਂ ਵੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਭਾਰੀ! ਇਨ੍ਹਾਂ 13 ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ
ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਆਗਰਵਾਲ ਨੇ ਮੁੜ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਨੇੜੇ ਕਿਤੇ ਡ੍ਰੋਨ ਡਿੱਗਦਾ ਹੈ ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ। ਇਸ 'ਚ ਧਮਾਕਾ ਹੋਣ ਨਾਲ ਨੁਕਸਾਨ ਹੋ ਸਕਦਾ ਹੈ। ਡ੍ਰੋਨ ਡਿੱਗਣ ਸਬੰਧੀ ਤੁਰੰਤ ਆਪਣੇ ਨੇੜੇ ਦੇ ਪੁਲਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲਸ ਕੰਟਰੋਲ ਰੂਮ ਨੰਬਰ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਨੰਬਰ 0181-2224417 'ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
ਵੱਡੀਆਂ ਬਿਲਡਿੰਗਾਂ ਤੇ ਮਾਲਸ ਬੰਦ ਰੱਖਣ ਦੀ ਅਪੀਲ
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਇਕੱਠ ਕਰਨ ਅਤੇ ਬਾਹਰ ਘੁੰਮਣ ਤੋਂ ਗੁਰੇਜ਼ ਕਰਨ। ਲੋਕਾਂ ਨੂੰ ਵੱਡੀਆਂ ਬਿਲਡਿੰਗਾਂ ਵਿਚ ਜਾਣ ਤੋਂ ਵੀ ਗੁਰੇਜ਼ ਕਰਨ ਲਈ ਆਖ਼ਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਕਮ ਜਾਰੀ ਕੀਤੇ ਹਨ ਕਿ ਜਲੰਧਰ ਕੈਂਟ ਅਤੇ ਆਦਮਪੁਰ ਦੇ ਬਾਜ਼ਾਰ ਅੱਜ ਮੁਕੰਮਲ ਤੌਰ 'ਤੇ ਬੰਦ ਰਹਿਣਗੇ। ਜ਼ਿਲ੍ਹੇ ਭਰ ਵਿਚ ਮਾਲਸ ਅਤੇ ਜ਼ਿਆਦਾ ਉੱਚੀਆਂ ਇਮਾਰਤਾਂ ਵੀ ਬੰਦ ਰੱਖੀਆਂ ਜਾਣਗੀਆਂ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਘਬਰਾਉਣ ਨਾ ਤੇ ਆਪਣਾ ਬਚਾਅ ਕਰਨ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e