ਸਰਹੱਦੀ ਖੇਤਰ ਦੇ ਬਮਿਆਲ ਸੈਕਟਰ 'ਚੋਂ ਡਰੋਨ ਤੇ ਹੈਰੋਇਨ ਦੀ ਖੇਪ ਬਰਾਮਦ
Wednesday, Apr 30, 2025 - 08:19 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਇਲਾਕੇ ਦੇ ਬਮਿਆਲ ਸੈਕਟਰ 'ਚ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਬੁੱਧਵਾਰ ਨੂੰ ਇਲਾਕੇ 'ਚ ਪੁਲਸ ਅਤੇ ਬੀਐੱਸਐੱਫ ਵੱਲੋਂ ਚਲਾਈ ਗਈ ਜਾਂਚ ਮੁਹਿੰਮ ਦੌਰਾਨ ਕੀਤੀ ਗਈ, ਜਿੱਥੇ ਮੁਹਿੰਮ ਦੌਰਾਨ ਪਿੰਡ ਕਾਜਲੇ ਨੇੜੇ ਉਜ ਨਦੀ ਤੋਂ ਇੱਕ ਡਰੋਨ ਅਤੇ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਸਾਹਮਣੇ ਆਏ ਹਨ।
ਬੁੱਧਵਾਰ ਨੂੰ ਬਰਾਮਦ ਹੋਏ ਡਰੋਨ ਅਤੇ ਹੈਰੋਇਨ ਦੇ ਪੈਕੇਟ 'ਤੇ ਮਿੱਟੀ ਚਿੱਕੜ ਚਿਪਕਿਆ ਹੋਇਆ ਸੀ, ਜਿਸ ਕਾਰਨ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਦਾ ਇਹ ਪੈਕੇਟ ਕੁਝ ਦਿਨ ਪਹਿਲਾਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜਿਆ ਗਿਆ ਹੋਵੇਗਾ ਅਤੇ ਤਕਨੀਕੀ ਖਰਾਬੀ ਕਾਰਨ ਡਰੋਨ ਵਾਪਸ ਨਹੀਂ ਆ ਸਕਿਆ ਅਤੇ ਨਦੀ ਦੇ ਕੰਢੇ 'ਤੇ ਡਿੱਗ ਗਿਆ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਡਰੋਨ ਨਾਲ ਫੜੇ ਗਏ ਪੈਕੇਟ 'ਚ ਹੈਰੋਇਨ ਹੈ ਜਾਂ ਕੁਝ ਹੋਰ, ਪਰ ਸੂਤਰਾਂ ਅਨੁਸਾਰ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਦੇਰ ਸ਼ਾਮ ਤੱਕ ਪੁਲਸ ਅਤੇ ਬੀਐੱਸਐੱਫ ਡਰੋਨ ਅਤੇ ਜ਼ਬਤ ਕੀਤੇ ਪੈਕੇਟ ਨੂੰ ਬੀਐੱਸਐੱਫ ਦੀ ਪਹਾੜੀਪੁਰ ਚੌਕੀ 'ਤੇ ਲੈ ਆਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਵਿਜੇ ਕੁਮਾਰ ਅਤੇ ਡੀਐੱਸਪੀ ਸੁਖਜਿੰਦਰ ਕੁਮਾਰ ਨਾਲ ਜਦ ਹੋਰ ਜਾਣਕਾਰੀ ਲੈਣ ਲਈ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਉਧਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇੱਕ ਡਰੋਨ ਅਤੇ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਪੁਲਸ ਅਤੇ ਬੀਐੱਸਐੱਫ ਦੇ ਸਾਂਝੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪ੍ਰੇਸ਼ਨ ਦੌਰਾਨ ਹੋਈ ਹੈ।