‘70 ਲੱਖ ਗੰਢ ਵ੍ਹਾਈਟ ਗੋਲਡ ਬਰਾਮਦ ਹੋਣ ਦੀ ਸੰਭਾਵਨਾ’

04/05/2021 3:50:59 PM

ਜੈਤੋ (ਪਰਾਸ਼ਰ) - ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ ਕਪਾਹ ਫਸਲ ਸੂਬਿਆਂ ’ਚ 313 ਤੋਂ 314 ਲੱਖ ਗੰਢ ਵ੍ਹਾਈਟ ਗੋਲਡ (ਕਪਾਹ) ਦੀ ਆਮਦ ਹੋਣ ਦੀ ਸੂਚਨਾ ਹੈ। ਇਸ ’ਚੋਂ 92 ਲੱਖ ਗੰਢ ਤੋਂ ਜ਼ਿਆਦਾ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਅਤੇ 13 ਲੱਖ ਗੰਢ ਤੋਂ ਜ਼ਿਆਦਾ ਮਹਾਰਾਸ਼ਟਰ ਫੈੱਡਰੇਸ਼ਨ ਨੇ ਹੇਠਲੇ ਸਮਰਥਨ ਮੁੱਲ ’ਤੇ ਸਿੱਧੀ ਕਿਸਾਨਾਂ ਤੋਂ ਖਰੀਦ ਕੀਤੀ ਹੈ।

ਅੱਜਕੱਲ ਵ੍ਹਾਈਟ ਗੋਲਡ ਦੀ ਆਮਦ ਕਾਫੀ ਕਮਜ਼ੋਰ ਹੋ ਗਈ ਹੈ। ਦੇਸ਼ ’ਚ ਦੈਨਿਕ ਆਮਦ ਘੱਟ ਕੇ 20,000 ਤੋਂ 25,000 ਗੰਢ ਰਹਿ ਗਈ ਹੈ।

ਆਮਦ ਘੱਟ ਰਹਿਣ ਦਾ ਕਾਰਣ ਮਹਾਰਾਸ਼ਟਰ ’ਚ ਫੈਲਿਆ ਕੋਰੋਨਾ ਵਾਇਰਸ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਵ੍ਹਾਈਟ ਗੋਲਡ ਦੀਆਂ ਕੀਮਤਾਂ ਨੂੰ ਲੈ ਕੇ ਤੇਜ਼ੀ ’ਚ ਧਾਰਨਾ ਲਾਏ ਹੋਏ ਅਤੇ ਉਨ੍ਹਾਂ ਨੂੰ ਵੱਡੀ ਉਮੀਦ ਹੈ ਕਿ ਅਗਲੇ ਮਹੀਨਿਆਂ ’ਚ ਵ੍ਹਾਈਟ ਗੋਲਡ ਦੀ ਕੀਮਤ 7000 ਰੁਪਏ ਪ੍ਰਤੀ ਕੁਇੰਟਲ ਪਾਰ ਕਰੇਗੀ। ਦੇਸ਼ ’ਚ ਚਾਹੇ ਦੈਨਿਕ ਵ੍ਹਾਈਟ ਗੋਲਡ ਆਮਦ ਬੇਤਹਾਸ਼ਾ ਕਮਜ਼ੋਰ ਪੈ ਚੁੱਕੀ ਹੈ। ਰੂੰ ਬਾਜ਼ਾਰ ਦੇ ਮੰਦੜੀ ਹੁਣ ਵੀ ਦਾਅਵਾ ਕਰ ਰਹੇ ਹਨ ਕਿ ਭਾਰਤ ’ਚ ਚਾਲੂ ਖਰੀਫ ਸੀਜ਼ਨ ਦੌਰਾਨ 360 ਤੋਂ 365 ਲੱਖ ਗੰਢ ਤੋਂ ਜ਼ਿਆਦਾ ਵ੍ਹਾਈਟ ਗੋਲਡ ਦੀ ਫਸਲ ਹੋਵੇਗੀ। ਉਥੇ ਹੀ, ਰੂੰ ਬਾਜ਼ਾਰ ਦੇ ਤੇਜੜੀਆਂ (ਸਟਾਕਿਸਟ) ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਦੇਸ਼ ’ਚ ਉਤਪਾਦਨ 365 ਲੱਖ ਗੰਢ ਤੋਂ ਜ਼ਿਆਦਾ ਹੋਵੇਗਾ।

ਕੋਰੋਨਾ ਨੂੰ ਲੈ ਕੇ ਯਾਰਨ ਦੀ ਡਿਮਾਂਡ ਅਤੇ ਕੀਮਤਾਂ ਦੋਵੇਂ ਹੀ ਠੰਡੇ ਬਸਤੇ ’ਚ ਹਨ। ਕਾਰੋਬਾਰੀਆਂ ਨੂੰ ਖਦਸ਼ਾ ਹੈ ਕਿ ਕੋਰੋਨਾ ਕਾਰਣ ਕੀਮਤਾਂ ਘੱਟ ਹੋ ਸਕਦੀਆਂ ਹਨ। ਭਾਰਤ ਵੱਲੋਂ ਹੁਣ ਤੱਕ ਵੱਖ-ਵੱਖ ਦੇਸ਼ਾਂ ਨੂੰ ਲੱਗਭੱਗ 55 ਲੱਖ ਗੰਢ ਵ੍ਹਾਈਟ ਗੋਲਡ ਬਰਾਮਦ ਹੋ ਗਈ ਹੈ ਅਤੇ ਚਾਲੂ ਸੀਜ਼ਨ ਸਤੰਬਰ ਦੇ ਆਖਿਰ ਤੱਕ 70 ਲੱਖ ਗੰਢ ਵ੍ਹਾਈਟ ਗੋਲਡ ਬਰਾਮਦ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਪਿਛਲੇ ਸਾਲ 50 ਲੱਖ ਗੰਢ ਬਰਾਮਦ ਹੋਈ ਸੀ। ਭਾਰਤ ’ਚ ਹੁਣ ਤੱਕ 8 ਲੱਖ ਗੰਢ ਦਰਾਮਦ ਹੋਣ ਦੀ ਸੂਚਨਾ ਹੈ।

ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਅਗਲੀ ਸੈਸ਼ਨ 2021-22 ਦੌਰਾਨ ਝੋਨਾ ਖਰੀਦ ਉੱਤੇ ਆਨਾਕਾਨੀ ਦੀਆਂ ਖਬਰਾਂ ਆਉਣ ’ਤੇ ਕਿਸਾਨਾਂ ਦਾ ਰੁਝੇਵਾਂ ਵ੍ਹਾਈਟ ਗੋਲਡ ਦੀ ਬੀਜਾਈ ਵੱਲ ਵੱਧ ਸਕਦਾ ਹੈ।

ਦੂਜੇ ਪਾਸੇ ਸੀ. ਸੀ. ਆਈ. ਵੀ ਨਵੇਂ ਕਪਾਹ ਸੀਜ਼ਨ ’ਚ ਕਿਸਾਨਾਂ ਤੋਂ ਸਿੱਧਾ ਵ੍ਹਾਈਟ ਗੋਲਡ ਹੇਠਲੇ ਸਮਰਥਨ ਮੁੱਲ ’ਤੇ ਖਰੀਦੇਗੀ।


Harinder Kaur

Content Editor

Related News