ਥਾਈਲੈਂਡ ’ਚ ਭਾਰਤ ਦਾ ਨਾਂ ਰੌਸ਼ਨ, ਅਮਾਨ ਨੇ 70kg ਵਰਲਡ ਆਰਮ ਰੈਸਲਿੰਗ ’ਚ ਤੀਜੀ ਵਾਰ ਜਿੱਤਿਆ ਗੋਲਡ

Sunday, Dec 07, 2025 - 02:41 AM (IST)

ਥਾਈਲੈਂਡ ’ਚ ਭਾਰਤ ਦਾ ਨਾਂ ਰੌਸ਼ਨ, ਅਮਾਨ ਨੇ 70kg ਵਰਲਡ ਆਰਮ ਰੈਸਲਿੰਗ ’ਚ ਤੀਜੀ ਵਾਰ ਜਿੱਤਿਆ ਗੋਲਡ

ਜਲੰਧਰ (ਅਲੀ) - ਥਾਈਲੈਂਡ ’ਚ ਆਯੋਜਿਤ ਵਰਲਡ ਆਰਮ ਰੈਸਲਿੰਗ ਚੈਂਪਿਅਨਸ਼ਿਪ ਵਿਚ 70 ਕਿਲੋ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਪਰਤੇ ਐਡਵੋਕੇਟ ਅਮਾਨ ਸਲਮਾਨੀ ਦਾ ਅੱਜ ਆਪਣੇ ਸ਼ਹਿਰ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਫੁੱਲਾਂ ਦੇ ਮਾਲੇ ਪਹਿਨਾ ਕੇ, ਢੋਲ-ਨਗਾੜਿਆਂ ਨਾਲ ਆਪਣੇ ਵਿਸ਼ਵ ਚੈਂਪੀਅਨ ਦਾ ਸਤਿਕਾਰ ਕੀਤਾ।

ਅਮਾਨ ਸਲਮਾਨੀ ਨੇ ਇਹ ਗੋਲਡ ਮੈਡਲ ਤੀਜੀ ਵਾਰ ਆਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਇਸ ਅੰਤਰਰਾਸ਼ਟਰੀ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਅਮਾਨ ਦੀ ਇਸ ਵਾਰ ਦੀ ਸਫਲਤਾ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਲਗਾਤਾਰ ਮਿਹਨਤ, ਹੌਸਲਾ ਅਤੇ ਮਜ਼ਬੂਤ ਇਰਾਦੇ ਕਿਸੇ ਵੀ ਖਿਡਾਰੀ ਨੂੰ ਕਾਮਯਾਬੀ ਦੀਆਂ ਚੋਟੀਆਂ ’ਤੇ ਲੈ ਜਾ ਸਕਦੇ ਹਨ।

ਅਮਾਨ ਸਲਮਾਨੀ ਦੇ ਪਿਤਾ ਅਤੇ ਸਾਬਕਾ ਅਲਪ ਸੰਖਿਆਕ ਕਮਿਸ਼ਨ ਮੈਂਬਰ ਨਾਸਿਰ ਸਲਮਾਨੀ ਸਮੇਤ ਅਲੀ ਹਸਨ ਸਲਮਾਨੀ, ਜਾਕਿਰ ਸਲਮਾਨੀ, ਦਾਨਿਸ਼ ਸਲਮਾਨੀ, ਅਯਾਜ਼ ਸਲਮਾਨੀ, ਸਾਹਿਲ ਬਾਂਗੜ, ਸੇਠੀ, ਵਿਕਕੀ, ਕਾਲੀ ਅਤੇ ਕਈ ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਸ ਮੌਕੇ ’ਤੇ ਅਮਾਨ ਸਲਮਾਨੀ ਨੇ ਆਪਣੀ ਸਫਲਤਾ ਦਾ ਸਹਿਰਾ ਆਪਣੇ ਮਾਤਾ-ਪਿਤਾ, ਪਰਿਵਾਰ, ਦੋਸਤਾਂ ਅਤੇ ਕੋਚ ਨੂੰ ਦਿੰਦੇ ਹੋਏ ਕਿਹਾ ਕਿ ਉਹ ਅਗਾਂਹ ਵੀ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਜਾਰੀ ਰੱਖਣਗੇ।


author

Inder Prajapati

Content Editor

Related News