ਅਫਗਾਨਿਸਤਾਨ ਦੇ ਦਿਲ ‘ਬਗਰਾਮ’ ’ਚ ਕਿਉਂ ਪਰਤਣਾ ਚਾਹੁੰਦਾ ਹੈ ਅਮਰੀਕਾ

Tuesday, Oct 14, 2025 - 05:01 PM (IST)

ਅਫਗਾਨਿਸਤਾਨ ਦੇ ਦਿਲ ‘ਬਗਰਾਮ’ ’ਚ ਕਿਉਂ ਪਰਤਣਾ ਚਾਹੁੰਦਾ ਹੈ ਅਮਰੀਕਾ

ਕਈ ਵਾਰ ਕਾਬੁਲ ’ਚ ਉਤਰਨ ’ਤੇ ਬਗਰਾਮ ਦਾ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ ਜੋ ਉਡਾਣ ਪੱਟੀ ਤੋਂ ਕੁਝ ਹੀ ਦੂਰ ਵਿਸ਼ਾਲ ਨਾਲੇ ਅਤੇ ਪਹਾੜਾਂ ਨਾਲ ਘਿਰਿਆ ਕੰਕਰੀਟ ਦਾ ਫੈਲਾਅ ਸੀ। ਬਗਰਾਮ ਤੋਂ ਰਣਨੀਤਕ ਆਭਾ ਫੈਲ ਰਹੀ ਸੀ ਜੋ ਯਾਦ ਦਿਵਾਉਂਦੀ ਸੀ ਕਿ ਅਫਗਾਨਿਸਤਾਨ ਆਪਣੀ ਸਾਰੀ ਉਬੜ-ਖਾਬੜ ਇਕਾਂਤਤਾ ਦੇ ਬਾਵਜੂਦ ਸਮਰਾਟਾਂ ਦਾ ਚਹੇਤਾ ਸੀ।

ਹੁਣ, 2021 ’ਚ ਆਖਿਰ ਹੈਲੀਕਾਪਟਰ ਦੇ ਉਡਾਣ ਭਰਨ ਦੇ 4 ਸਾਲ ਬਾਅਦ, ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਮਰੀਕਾ ਬਗਰਾਮ ਪਰਤਨ ’ਤੇ ਵਿਚਾਰ ਕਰ ਰਿਹਾ ਹੈ।

ਇਹ ਇਕ ਤ੍ਰਾਸਦੀ ਵਿਚਾਰ ਹੈ ਕਿ ਵਾਸ਼ਿੰਗਟਨ ਅਫਗਾਨਿਸਤਾਨ ਨੂੰ ਜਲਦਬਾਜ਼ੀ ਅਤੇ ਅਪਮਾਨ ਦੇ ਨਾਲ ਛੱਡ ਕੇ ਹੁਣ ਖੁਦ ਨੂੰ ਫਿਰ ਤੋਂ ਸਥਾਪਿਤ ਕਰਨਾ ਚਾਹੁੰਦਾ ਹੈ। ਸ਼ਾਇਦ ਉਸ ਤਾਲਿਬਾਨ ਦੇ ਨਾਲ ਸਮਝੌਤੇ ਦੇ ਜ਼ਰੀਏ ਜਿਸ ਨਾਲ ਉਹ ਕਦੇ ਲੜਿਆ ਸੀ। ਅਫਗਾਨਿਸਤਾਨ ਇੰਨਾ ਕੇਂਦਰੀ, ਇੰਨਾ ਖੁੱਲ੍ਹਾ ਹੈ ਕਿ ਉਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।

2 ਦਹਾਕਿਆਂ ਤੱਕ ਬਗਰਾਮ ਇਸ ਖੇਤਰ ’ਚ ਅਮਰੀਕਾ ਦੀ ਫੌਜ ਅਤੇ ਖੁਫੀਆ ਸਰਗਰਮੀਆ ਦਾ ਕੇਂਦਰ ਰਿਹਾ। ਇਹ ਇਕ ਰਸਦ ਕੇਂਦਰ, ਇਕ ਡਰੋਨ ਅੱਡਾ, ਇਕ ਨਿਰੋਧ ਕੇਂਦਰ ਅਤੇ ਦੱਖਣੀ ਅਤੇ ਮੱਧ ਏਸ਼ੀਆ ’ਚ ਅਮਰੀਕੀ ਸ਼ਕਤੀ ਪ੍ਰੀਖਣ ਦੇ ਮੋਹਰਲੇ ਮੋਰਚੇ ਦੇ ਰੂਪ ’ਚ ਕੰਮ ਕਰਦਾ ਸੀ। ਉਥੋਂ ਵਾਸ਼ਿੰਗਟਨ ਨਾ ਸਿਰਫ ਅਫਗਾਨ ਵਿਦਰੋਹੀਆਂ ’ਤੇ ਨਜ਼ਰ ਰੱਖ ਸਕਦਾ ਸੀ ਸਗੋਂ ਈਰਾਨੀ ਸਰਗਰਮੀਆ, ਸ਼ਿਨਜਿਆਂਗ ’ਚ ਚੀਨੀ ਸਰਗਰਮੀਆਂ ਅਤੇ ਪਾਕਿਸਤਾਨ ਦੇ ਅਸਥਿਰ ਕਬਾਇਲੀ ਖੇਤਰ ’ਚ ਵੀ ਨਜ਼ਰ ਰੱਖ ਸਕਦਾ ਸੀ। ਇੱਥੋਂ ਦੀ ਭੂਗੋਲਿਕ ਸਥਿਤੀ ਸਖਤ ਹੈ , ਫਿਰ ਵੀ ਇਹੀ ਊਬਰ-ਖਾਬੜ ਪ੍ਰਕਿਰਤੀ ਪਾਮੀਰ ਨਾਟ ਤੱਕ ਰਣਨੀਤਿਕ ਪਹੁੰਚ ਪ੍ਰਦਾਨ ਕਰਦੀ ਹੈ, ਜਿੱਥੇ ਮੱਧ ਅਤੇ ਦੱਖਣੀ ਏਸ਼ੀਆ, ਚੀਨ ਅਤੇ ਰੂਸ ਮਿਲਦੇ ਹਨ।

ਅਮਰੀਕੀ ਸ਼ਾਇਦ ਪੂਰੀ ਤਰ੍ਹਾਂ ਨਾਲ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਦਾ ਇਰਾਦਾ ਜ਼ਿਆਦਾ ਸੂਖਮ ਹੋ ਸਕਦਾ ਹੈ-ਸੀਮਤ ਪਹੁੰਚ, ਸਾਂਝੀ ਖੁਫੀਆ ਮੁਹਿੰਮ ਜਾਂ ਜਿਹਾਦੀ ਸਰਗਰਮੀਆ ਅਤੇ ਵਿਆਪਕ ਭੂ-ਰਾਜਨੀਤੀ ਬਦਲਾਵਾਂ ’ਤੇ ਨਜ਼ਰ ਰੱਖਣ ਦੇ ਲਈ ਗੁਪਤ ਰਸਦ।

ਅਫਗਾਨਿਸਤਾਨ ਦਾ ਖਣਿਜ-ਸਮਰਿਧ ਭੂ-ਭਾਗ, ਜਿਸ ਦਾ ਮੁੱਲ ਖਰਬਾਂ ’ਚ ਹੈ, ਇਸ ਰੁਚੀ ’ਚ ਇਕ ਆਰਥਿਕ ਅੰਤਰਧਾਰਾ ਜੋੜਦਾ ਹੈ। ਦੁਰਲੱਭ ਮਿੱਟੀ, ਤਾਂਬਾ, ਲਿਥੀਅਮ ਅਤੇ ਕੋਬਾਲਟ ਸੰਸਾਰਿਕ ਹਰਿਤ ਤਬਦੀਲੀ ਦੇ ਲਈ ਮਹੱਤਵਪੂਰਨ ਸੋਮੇ ਅਫਗਾਨਿਸਤਾਨ ਦੀ ਧਰਤੀ ਦੇ ਹੇਠਾਂ ਦੱਬੇ ਪਏ ਹਨ ਅਤੇ ਚੀਨ ਪਹਿਲੇ ਤੋਂ ਹੀ ਮਾਈਨਿੰਗ ਅਧਿਕਾਰਾਂ ’ਚ ਡੂੰਘੀ ਦਿਸਚਸਪੀ ਦਿਖਾ ਰਿਹਾ ਹੈ। ਅਮਰੀਕਾ ਜੋ ਇਕ ਵਾਰ ਖੇਤਰ ਨੂੰ ਛੱਡ ਚੁੱਕਾ ਹੈ, ਸ਼ਾਇਦ ਇਸ ਨਵੇਂ ਸੰਘਰਸ਼ ਨਾਲ ਬਾਹਰ ਨਹੀਂ ਰਹਿਣਾ ਚਾਹੇਗਾ।

ਫਿਰ ਅੱਤਵਾਦ-ਰੋਕੂ ਆਯਾਮ ਆਉਂਦਾ ਹੈ। ਪੱਛਮੀ ਸੈਨਾਵਾਂ ਦੀ ਵਾਪਸੀ ਨੇ ਆਈ. ਐੱਸ. ਆਈ. ਐੱਸ. ਦੇ ਅਤੇ ਅਲ-ਕਾਇਦਾ ਦੇ ਬਚੇ-ਖੁਚੇ ਸਮੂਹਾਂ ਨੂੰ ਫਿਰ ਤੋਂ ਉਭਰਨ ਦਾ ਮੌਕਾ ਦਿੱਤਾ ਹੈ। ਵਾਸ਼ਿੰਗਟਨ ਦੇ ਲਈ ਸਭ ਤੋਂ ਵੱਡਾ ਬੁਰਾ ਸੁਪਨਾ ਇਹ ਹੈ ਕਿ ਅਫਗਾਨਿਸਤਾਨ ਇਕ ਵਾਰ ਫਿਰ ਸੰਸਾਰਿਕ ਅੱਤਵਾਦ ਦਾ ਗੜ੍ਹ ਬਣ ਰਿਹਾ ਹੈ। ਬਗਰਾਮ ’ਚ ਇਕ ਛੋਟੀ, ਨਾ ਸਵੀਕਾਰਨਯੋਗ ਹਾਜ਼ਰੀ, ਸ਼ਾਇਦ ਤਾਲਿਬਾਨ ਸ਼ਾਸਨ ਦੇ ਤੱਤਾਂ ਦੇ ਨਾਲ ਤਾਲਮੇਲ ’ਚ ਅਮਰੀਕਾ ਨੂੰ ਅਫਗਾਨ ਰਾਜਨੀਤੀ ’ਚ ਸਿੱਧਾ ਦਾਖਲਾ ਦਿੱਤੇ ਬਿਨਾਂ ਹੀ ਮੁੱਢਲੀ ਚਿਤਾਵਨੀ ਸਮਰੱਥਾ ਪ੍ਰਦਾਨ ਕਰੇਗੀ।

ਤਾਲਿਬਾਨ ਦੇ ਨਾਲ ਸਹਿਯੋਗ ਵਿਰੋਧਾਭਾਸੀ ਹੈ। ਅਮਰੀਕਾ ਸਹਾਇਤਾ ਅਤੇ ਸੀਮਤ ਹਿੱਸੇਦਾਰੀ ਦੇ ਜ਼ਰੀਏ ਅਫਗਾਨਿਸਤਾਨ ਨੂੰ ਸਹਾਰਾ ਦਿੰਦਾ ਹੈ ਪਰ ਮਾਨਤਾ ਨਹੀਂ ਦਿੰਦਾ। ਤਾਲਿਬਾਨ ਜਾਇਜ਼ਤਾ ਅਤੇ ਧਨ ਚਾਹੁੰਦਾ ਹੈ, ਆਰਥਿਕ ਰਾਹਤ ਲਈ ਲੈਣ-ਦੇਣ ਸੰਬੰਧੀ ਸੌਦੇਬਾਜ਼ੀ ਅਤੇ ਖੁਫੀਆ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ। ਫਿਰ ਵੀ ਇਸ ਨਾਲ ਵਿਵਹਾਰਿਕ ਅਤੇ ਕੱਟੜਪੰਥੀਆਂ ਵਿਚਾਲੇ ਅੰਦਰੂਨੀ ਦਰਾੜ ਪੈਦਾ ਹੋਣ ਦਾ ਖਤਰਾ ਹੈ।

ਕਾਬੁਲ ਦੀਆਂ ਪਹਾੜੀਆਂ ਦੇ ਪਾਰ ਅਮਰੀਕਾ ਦੀ ਵਾਪਸੀ ਦੇ ਝਟਕੇ ਪੂਰੇ ਖੇਤਰ ’ਚ ਮਹਿਸੂਸ ਕੀਤੇ ਜਾਣਗੇ। ਅਫਗਾਨਿਸਤਾਨ ਦਾ ਹਰ ਗੁਆਂਢੀ ਬਗਰਾਮ ਦੀ ਮੁੜ ਤਰੱਕੀ ਨੂੰ ਆਪਣੇ ਰਣਨੀਤਕ ਖੇਤਰ ਲਈ ਇਕ ਸੰਭਾਵੀ ਖਤਰੇ ਦੇ ਰੂਪ ’ਚ ਦੇਖਦਾ ਹੈ। ਚੀਨ ਅਫਗਾਨਿਸਤਾਨ ’ਚ ਅਮਰੀਕਾ ਦੇ ਕਿਸੇ ਵੀ ਪੈਰ ਜਮਾਉਣ ਨੂੰ ਆਪਣੀ ਪੱਛਮੀ ਸੁਰੱਖਿਆ ਖੇਤਰ ’ਚ ਘੁਸਪੈਠ ਮੰਨਦਾ ਹੈ।

ਪਾਕਿਸਤਾਨ ਵੀ ਇਸ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ 2022 ਦੇ ਬਾਅਦ ਤੋਂ ਖੁਫੀਆ ਜ਼ਰੂਰਤਾਂ ਨੂੰ ਲੈ ਕੇ ਵਾਸ਼ਿੰਗਟਨ ਦੇ ਨਾਲ ਸੰਬੰਧ ਬਿਹਤਰ ਹੋਏ ਹਨ, ਇਸਲਾਮਾਬਾਦ ਬਗਰਾਮ ’ਚ ਇਕ ਸਥਾਈ ਅਮਰੀਕੀ ਅੱਡੇ ਦਾ ਵਿਰੋਧ ਕਰ ਸਕਦਾ ਹੈ। ਇਸ ਤੋਂ ਕਾਬੁਲ ’ਤੇ ਉਸ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਅਮਰੀਕਾ ਦੀ ਪ੍ਰਤੱਖ ਹਾਜ਼ਰੀ ਪਾਕਿਸਤਾਨ ਦੇ ਫੌਜੀ ਪ੍ਰਭਾਵ ਨੂੰ ਕਮਜ਼ੋਰ ਕਰਦੀ ਹੈ ਅਤੇ ਉਸ ਨੂੰ ਅਮਰੀਕਾ ਵਿਰੋਧੀ ਭਾਵਨਾਵਾਂ ਨਾਲ ਜੂਝਨਾ ਪੈਂਦਾ ਹੈ।

ਮੱਧ ਏਸ਼ੀਆਈ ਦੇਸ਼ ਉਜ਼ਬੇਕਿਸਤਾਨ, ਟਿਪਕੇਸਤਾਨ ਅਤੇ ਤੁਕਰਮੇਨਿਸਤਾਨ, ਚੌਕਸ ਹਨ। ਉਹ ਉਸ ਸ਼ਾਂਤੀ ਨੂੰ ਆਜ਼ਾਦ ਕਰਦੇ ਹਨ ਜੋ ਵਿਦੇਸ਼ੀ ਫੌਜੀ ਟਿਕਾਣਿਆਂ ਨੇ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਲਿਆਂਦੀ ਸੀ। ਮਾਸਕੋ ਅਤੇ ਬੀਜਿੰਗ ਸ਼ੰਘਾਈ ਸਹਿਯੋਗ ਸੰਗਠਨ ਦੇ ਰਾਹੀਂ ਪ੍ਰਭਤਵ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਦੇ ਦੱਖਣੀ ਖੇਤਰ ’ਚ ਕਿਸੇ ਵੀ ਅਮਰੀਕੀ ਦਾਖਲੇ ਨਾਲ ਉਨ੍ਹਾਂ ਦੀਆਂ ਸਰਹੱਦਾਂ ਦੇ ਪਾਰ ਵੱਡੀਆਂ ਸ਼ਕਤੀਆਂ ਦੀ ਘੁਸਪੈਠ ਫਿਰ ਤੋਂ ਸ਼ੁਰੂ ਹੋਣ ਦਾ ਖਤਰਾ ਹੈ। ਭਾਰਤ ਦੇ ਲਈ ਇਹ ਗਣਿਤ ਗੁੰਝਲਦਾਰ ਹੈ।

ਨਵੀਂ ਦਿੱਲੀ ਨੇ ਕਦੇ ਅਫਗਾਨਿਸਤਾਨ ’ਚ ਅਮਰੀਕੀ ਹਾਜ਼ਰੀ ਨੂੰ ਇਕ ਰਣਨੀਤਿਕ ਮੱਧ ਵਰਤੀ ਦੇ ਰੂਪ ’ਚ ਦੇਖਿਆ ਸੀ ਜੋ ਪਾਕਿਸਤਾਨ ਅਤੇ ਕੱਟੜਪੰਥੀ ਸਮੂਹਾਂ ਨੂੰ ਕੰਟਰੋਲ ’ਚ ਰੱਖਦਾ ਸੀ ਅਤੇ ਨਾਲ ਹੀ ਚੀਨੀ ਵਿਸਤਾਰ ਦਾ ਵਿਰੋਧ ਕਰਦਾ ਸੀ। ਤਾਲਿਬਾਨ ਦੇ ਪਨਾਹ ’ਚ ਅਮਰੀਕਾ ਦੀ ਵਾਪਸੀ ਨਾਲ ਇਹ ਗਿਣਤੀਆਂ-ਮਿਣਤੀਆਂ ਬਦਲ ਜਾਂਦੀਆਂ ਹਨ। ਇਸ ਨਾਲ ਇਕ ਤਿਕੋਣੀ ਗਤੀਸ਼ੀਲਤਾ ਪੈਦਾ ਹੋਣ ਦਾ ਖਤਰਾ ਹੈ, ਵਾਸ਼ਿੰਗਟਨ ਅਤੇ ਇਸਲਾਮਾਬਾਦ ਇਕ-ਦੂਜੇ ’ਚ ਨਵੀਂ ਉਪਯੋਗਿਤਾ ਭਾਲ ਰਹੇ ਹਨ, ਜਦਕਿ ਭਾਰਤ ਨੂੰ ਘੱਟ ਹਾਜ਼ਰੀ ਦਰਜ ਕਰਨੀ ਪੈ ਰਹੀ ਹੈ।

ਇਨ੍ਹਾਂ ਸਾਰੀਆਂ ਤਾਕਤਾਂ ਦੀ ਬੇਚੈਨੀ ਇਕ ਸਾਂਝੇ ਅਹਿਸਾਸ ਤੋਂ ਉਪਜੀ ਹੈ। ਅਫਗਾਨਿਸਤਾਨ ’ਚ ਕਿਸੇ ਵੀ ਪੂਰਬ-ਸਥਾਈ ਸ਼ਕਤੀ ਦੀ ਮੌਜੂਦਗੀ ਖੇਤਰ ਦੇ ਸੰਤੁਲਨ ਨੂੰ ਬਦਲ ਦਿੰਦੀ ਹੈ। ਪਿਛਲੀ ਵਾਰ ਜਦੋਂ ਇਸ ਸਬਕ ਨੂੰ ਨਜ਼ਰਅੰਦਾਜ਼ ਕੀਤਾ ਿਗਆ ਸੀ ਤਾਂ 4 ਦਹਾਕਿਆਂ ਤੱਕ ਉਥਲ-ਪੁੱਥਲ ਮਚੀ ਰਹੀ। ਅਫਗਾਨਿਸਤਾਨ ’ਚ ਸਥਾਈ ਤੌਰ ’ਤੇ ਵਸਣ ਦੀ ਚਾਹਤ ਰੱਖਣ ਵਾਲੀ ਹਰ ਸ਼ਕਤੀ ਨੂੰ ਅਖੀਰ ਪਿੱਛੇ ਹਟਣ ’ਤੇ ਮਜਬੂਰ ਹੋਣਾ ਪਿਆ ਹੈ।

ਫਿਰ ਵੀ ਲਾਲਚ ਬਣਿਆ ਹੋਇਆ ਹੈ। ਅਮਰੀਕਾ ਦੇ ਲਈ ਬਗਰਾਮ ਬਦਲਦੀ ਦੁਨੀਆ ’ਤੇ ਇਕ ਨਜ਼ਰ ਮਾਰਨ ਦਾ ਇਕ ਬਿਹਤਰੀਨ ਸਥਾਨ ਪ੍ਰਦਾਨ ਕਰਦਾ ਹੈ। ਈਰਾਨ ਦੀ ਹਠਧਰਮੀ ਤੋਂ ਲੈ ਕੇ ਚੀਨ ਦੀ ਪੱਛਮੀ ਪਹੁੰਚ ਤੱਕ ਰੂਸ ਦੀ ਮੁੜ ਤਰੱਕੀ ਤੋਂ ਲੈ ਕੇ ਉਭਰਦੇ ਜਿਹਾਦੀ ਖਤਰੇ ਤੱਕ ਵਾਸ਼ਿੰਗਟਨ ਦੇ ਰਣਨੀਤੀਕਾਰਾਂ ਦੇ ਲਈ ਇਹ ਨਵੀਂ ਮਹਾਨ ਖੇਡ ਦਾ ਇਕ ਆਧਾਰ ਹੈ। ਜਿੱਥੇ ਭੂਗੋਲ, ਤਕਨੀਕ, ਵਿਚਾਰਧਾਰਾ ਇਕ ਵਾਰ ਫਿਰ ਇਕ ਦੂਜੇ ਨਾਲ ਜੁੜਦੇ ਹਨ ਪਰ ਇਤਿਹਾਸ ਦਾ ਸਬਕ ਸਪੱਸ਼ਟ ਹੈ। ਅਫਗਾਨਿਸਤਾਨ ਪਹੁੰਚ ਪ੍ਰਦਾਨ ਕਰਦਾ ਹੈ, ਨਿਸ਼ਠਾ ਨਹੀਂ। ਜੇਕਰ ਅਮਰੀਕਾ ਬਗਰਾਮ ਵਾਪਸ ਆਉਂਦਾ ਹੈ ਤਾਂ ਉਹ ਇਕ ਹੋਰ ਯੁੱਧ ਲੜਨ ਦੇ ਲਈ ਨਹੀਂ ਹੋਵੇਗਾ। ਇਹ ਦੇਖਣ ਸੁਣਨ ਅਤੇ ਬਚਾਅ ਦੇ ਲਈ ਹੋਵੇਗਾ, ਇਹ ਯਕੀਨੀ ਕਰਨ ਲਈ ਕਿ ਏਸ਼ੀਆ ਦੇ ਇਸ ਅਸ਼ਾਂਤ ਦਿਲ ’ਚ ਕੋਈ ਹੋਰ ਸ਼ਾਂਤੀ ਨਾ ਜਿੱਤ ਸਕੇ।

ਸਈਦ ਅਤਾ ਹਸਨੈਨ


author

Rakesh

Content Editor

Related News