ਦਿੱਲੀ ਪ੍ਰਦੂਸ਼ਣ : ਚੌਗਿਰਦੇ ਦੀ ਨਹੀਂ ਸਿਹਤ ਦੀ ਸਮੱਸਿਆ ਬਣ ਚੁੱਕਾ ਹੈ

Saturday, Dec 20, 2025 - 08:07 AM (IST)

ਦਿੱਲੀ ਪ੍ਰਦੂਸ਼ਣ : ਚੌਗਿਰਦੇ ਦੀ ਨਹੀਂ ਸਿਹਤ ਦੀ ਸਮੱਸਿਆ ਬਣ ਚੁੱਕਾ ਹੈ

–ਡਾ. ਨੀਲਮ ਮਹੇਂਦਰ

ਦਿੱਲੀ ਦੀ ਹਵਾ, ਹੁਣ ਸਿਰਫ਼ ਪ੍ਰਦੂਸ਼ਿਤ ਨਹੀਂ ਹੈ, ਉਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁੱਪਚਾਪ ਫੈਲਦੀ ਹੋਈ ਆਫਤ ਬਣ ਚੁੱਕੀ ਹੈ। ਇਹ ਸੰਕਟ ਅਚਾਨਕ ਨਹੀਂ ਆਇਆ ਸਗੋਂ ਸਾਲਾਂ ਦੀ ਲਾਪ੍ਰਵਾਹੀ, ਗਲਤ ਤਰਜੀਹਾਂ ਅਤੇ ਅੱਧੇ-ਅਧੂਰੇ ਹੱਲਾਂ ਦਾ ਨਤੀਜਾ ਹੈ। ਹਰ ਸਰਦੀ ’ਚ ਜਦੋਂ ਸਮੌਗ ਦੀ ਮੋਟੀ ਪਰਤ ਰਾਜਧਾਨੀ ਨੂੰ ਢਕ ਲੈਂਦੀ ਹੈ ਉਦੋਂ ਅਸੀਂ ਕੁਝ ਦਿਨਾਂ ਲਈ ਚਿੰਤਿਤ ਹੁੰਦੇ ਹਾਂ, ਫਿਰ ਹਾਲਾਤ ਆਮ ਦਿਸਣ ਲੱਗਦੇ ਹਨ ਅਤੇ ਅਸੀਂ ਮੰਨ ਲੈਂਦੇ ਹਾਂ ਕਿ ਸਮੱਸਿਆ ਟਲ ਗਈ ਹੈ ਪਰ ਸੱਚ ਇਹ ਹੈ ਕਿ ਸਮੱਸਿਆ ਕਿਤੇ ਨਹੀਂ ਜਾਂਦੀ, ਉਹ ਸਾਡੇ ਫੇਫੜਿਆਂ ’ਚ ਜਮ੍ਹਾ ਹੁੰਦੀ ਰਹਿੰਦੀ ਹੈ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਦਿੱਲੀ ਦੇ ਪ੍ਰਦੂਸ਼ਣ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਹੋਵੇਗਾ ਕਿ ਇਸ ਦਾ ਕੋਈ ਇਕ ਕਾਰਨ ਨਹੀਂ ਹੈ, ਇਹ ਕਈ ਸੋਮਿਆਂ ਤੋਂ ਪੈਦਾ ਹੋਇਆ ਇਕ ਮਿਲਿਆ-ਜੁਲਿਆ ਸੰਕਟ ਹੈ। ਵਾਹਨਾਂ ਦੀ ਗੱਲ ਕਰੀਏ ਤਾਂ ਦਿੱਲੀ ਐੱਨ. ਸੀ. ਆਰ. ’ਚ ਰਜਿਸਟਰਡ ਵਾਹਨਾਂ ਦੀ ਗਿਣਤੀ 1.2 ਕਰੋੜ ਤੋਂ ਵੱਧ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ਡੀਜ਼ਲ ਆਧਾਰਿਤ ਹੈ, ਜੋ ਪੀ. ਡੀ. 2.5 ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਘਾਤਕ ਪ੍ਰਦੂਸ਼ਣ ਛੱਡਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਲੱਗਭਗ 10-12 ਲੱਖ ਵਾਹਨ ਦਿੱਲੀ ’ਚ ਬਾਹਰੋਂ ਦਾਖਲ ਹੁੰਦੇ ਹਨ। ਇਹ ਗਿਣਤੀ ਕਿਸੇ ਵੀ ਮਹਾਨਗਰ ਲਈ ਗੈਰ-ਸਾਧਾਰਨ ਹੈ ਅਤੇ ਇਹੀ ਕਾਰਨ ਹੈ ਕਿ ਸੜਕ ਟਰਾਂਸਪੋਰਟ ਦਿੱਲੀ ਦੇ ਕੁੱਲ ਪ੍ਰਦੂਸ਼ਣ ’ਚ ਲੱਗਭਗ 30 ਫੀਸਦੀ ਤੱਕ ਯੋਗਦਾਨ ਦਿੰਦਾ ਹੈ।

ਨਿਰਮਾਣ ਸਰਗਰਮੀਆਂ ਦੂਜਾ ਵੱਡਾ ਕਾਰਨ ਹੈ। ਦਿੱਲੀ ਇਕ ਅਜਿਹਾ ਸ਼ਹਿਰ ਬਣ ਚੁੱਕਾ ਹੈ ਜੋ ਲਗਾਤਾਰ ਖੁਦ ਨੂੰ ਤੋੜ ਕੇ ਫਿਰ ਤੋਂ ਬਣਾ ਰਿਹਾ ਹੁੰਦਾ ਹੈ। ਫਲਾਈਓਵਰ, ਮੈਟਰੋ ਵਿਸਥਾਰ, ਹਾਊਸਿੰਗ ਪ੍ਰਾਜੈਕਟਸ ਅਤੇ ਕਾਰੋਬਾਰੀ ਕੰਪਲੈਕਸਾਂ ਕਾਰਨ ਉੱਡਣ ਵਾਲੀ ਧੂੜ ਪੀ. ਡੀ. 10 ਦਾ ਮੁੱਖ ਸਰੋਤ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਧੂੜ ਦਿੱਲੀ ਦੇ ਪ੍ਰਦੂਸ਼ਣ ’ਚ ਲੱਗਭਗ 15.20 ਫੀਸਦੀ ਤੱਕ ਯੋਗਦਾਨ ਦਿੰਦੀ ਹੈ। ਨਿਯਮਾਂ ਦੇ ਬਾਵਜੂਦ ਜ਼ਿਆਦਾਤਰ ਨਿਰਮਾਣ ਸਥਲ ਖੁੱਲ੍ਹੇ ਰਹਿੰਦੇ ਹਨ, ਜਿੱਥੇ ਨਾ ਤਾਂ ਪਾਣੀ ਦਾ ਛਿੜਕਾਅ ਨਿਯਮਿਤ ਹੁੰਦਾ ਹੈ ਅਤੇ ਨਾ ਹੀ ਧੂੜ ਰੋਕਣ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਇਸ ਸਿਲਸਿਲੇ ’ਚ ਉਦਯੋਗਿਕ ਪ੍ਰਦੂਸ਼ਣ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਦਿੱਲੀ ਅਤੇ ਆਸਪਾਸ ਦੇ ਖੇਤਰਾਂ ’ਚ ਹਜ਼ਾਰਾਂ ਛੋਟੀਆਂ ਉਦਯੋਗਿਕ ਇਕਾਈਆਂ ਹਨ, ਜੋ ਕੋਲਾ ਫਰਨੇਸ ਆਇਲ ਅਤੇ ਹੋਰ ਪ੍ਰਦੂਸ਼ਣਕਾਰੀ ਈਂਧਨਾਂ ਦੀ ਵਰਤੋਂ ਕਰਦੀਆਂ ਹਨ। ਇੱਟ-ਭੱਠੇ, ਪਲਾਸਟਿਕ ਸਾੜਨਾ, ਨਾਜਾਇਜ਼ ਫੈਕਟਰੀਆਂ ਅਤੇ ਕਚਰੇ ਦਾ ਖੁੱਲ੍ਹੇ ’ਚ ਸਾੜਨਾ ਇਹ ਸਭ ਮਿਲ ਕੇ ਹਵਾ ਨੂੰ ਹੋਰ ਜ਼ਹਿਰੀਲਾ ਬਣਾਉਂਦੇ ਹਨ। ਵੱਖ-ਵੱਖ ਅਧਿਐਨਾਂ ’ਚ ਪਾਇਆ ਗਿਆ ਕਿ ਉਦਯੋਗ ਅਤੇ ਊਰਜਾ ਉਤਪਾਦਨ ਨਾਲ ਜੁੜੇ ਸਰੋਤ ਦਿੱਲੀ ਦੇ ਪ੍ਰਦੂਸ਼ਣ ’ਚ ਲੱਗਭਗ 15 ਫੀਸਦੀ ਤੱਕ ਹਿੱਸੇਦਾਰੀ ਰੱਖਦੇ ਹਨ।

ਇਸ ਸਭ ਦੇ ਵਿਚਾਲੇ ਪਰਾਲੀ ਸਾੜਨ ਦਾ ਮੁੱਦਾ ਹਰ ਸਾਲ ਚਰਚਾ ਦੇ ਕੇਂਦਰ ’ਚ ਆਉਂਦਾ ਹੈ। ਵਿਗਿਆਨਿਕ ਅਧਿਐਨਾਂ ਅਨੁਸਾਰ ਅਕਤੂਬਰ, ਨਵੰਬਰ ਦੌਰਾਨ ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਦਾ ਯੋਗਦਾਨ ਔਸਤਨ 20 ਤੋਂ 35 ਫੀਸਦੀ ਦੇ ਵਿਚਾਲੇ ਰਹਿੰਦਾ ਹੈ। ਕੁਝ ਸਿਖਰਲੇ ਦਿਨਾਂ ’ਚ ਜਦੋਂ ਹਵਾ ਦੀ ਦਿਸ਼ਾ ਉਲਟ ਹੁੰਦੀ ਹੈ, ਇਹ ਯੋਗਦਾਨ 40 ਫੀਸਦੀ ਤੱਕ ਪਹੁੰਚ ਜਾਂਦਾ ਹੈ ਪਰ ਇਹ ਵੀ ਓਨਾ ਵੱਡਾ ਸੱਚ ਹੈ ਕਿ ਸਾਲ ਦੇ ਬਾਕੀ ਮਹੀਨਿਆਂ ’ਚ ਜਦੋਂ ਪਰਾਲੀ ਨਹੀਂ ਸਾੜੀ ਜਾਂਦੀ ਉਦੋਂ ਵੀ ਦਿੱਲੀ ਦੀ ਹਵਾ ਖਰਾਬ ਹੀ ਰਹਿੰਦੀ ਹੈ। ਇਸ ਤੋਂ ਸਾਫ ਹੈ ਕਿ ਪਰਾਲੀ ਇਕ ਅਹਿਮ ਕਾਰਨ ਹੈ ਪਰ ਉਸ ਨੂੰ ਪੂਰੇ ਸੰਕਟ ਦਾ ਦੋਸ਼ੀ ਠਹਿਰਾਉਣਾ ਇਕ ਆਸਾਨ ਪਰ ਅਧੂਰਾ ਤਰਕ ਹੈ। ਇਨ੍ਹਾਂ ਤਮਾਮ ਕਾਰਨਾਂ ਦਾ ਨਤੀਜਾ ਇਹ ਹੈ ਕਿ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਲਗਾਤਾਰ ਸਿਖਰ ’ਤੇ ਬਣੀ ਹੋਈ ਹੈ।

ਪੜ੍ਹੋ ਇਹ ਵੀ - ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)

ਇਸ ਪ੍ਰਦੂਸ਼ਣ ਦਾ ਅਸਰ ਹੁਣ ਅੰਕੜਿਆਂ ਤੋਂ ਅੱਗੇ ਵਧ ਕੇ ਇਨਸਾਨੀ ਸਰੀਰ ’ਤੇ ਸਾਫ ਦਿਸਣ ਲੱਗਾ ਹੈ। ਦਿੱਲੀ ’ਚ ਹਰ ਸਾਲ ਲੱਖਾਂ ਲੋਕ ਸਾਹ ਸਬੰਧੀ ਬੀਮਾਰੀਆਂ ਦਾ ਇਲਾਜ ਕਰਵਾਉਂਦੇ ਹਨ। ਹਾਰਟ ਅਟੈਕ ਅਤੇ ਸਟਰੋਕ ਦੇ ਮਾਮਲਿਆਂ ’ਚ ਵੀ ਪ੍ਰਦੂਸ਼ਣ ਦੀ ਭੂਮਿਕਾ ਨੂੰ ਹੁਣ ਵਿਗਿਆਨਿਕ ਤੌਰ ’ਚ ਸਵੀਕਾਰ ਕੀਤਾ ਜਾ ਚੁੱਕਾ ਹੈ ਪਰ ਸਭ ਤੋਂ ਭਿਆਨਕ ਅਸਰ ਬੱਚਿਆਂ ’ਤੇ ਪੈ ਰਿਹਾ ਹੈ। ਹਾਲੀਆ ਮੈਡੀਕਲ ਰਿਸਰਚ ’ਚ ਇਹ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਕਈ ਬੱਚਿਆਂ ਦੇ ਫੇਫੜਿਆਂ ’ਚ ਅਜਿਹੇ ਪੈਚ ਦੇਖੇ ਗਏ ਹਨ ਜੋ ਕੋਵਿਡ ਦੇ ਬਾਅਦ ਦਿਖਾਈ ਦੇਣ ਵਾਲੇ ਫੇਫੜਿਆਂ ਦੇ ਨੁਕਸਾਨ ਨਾਲ ਮਿਲਦੇ-ਜੁਲਦੇ ਹਨ। ਫਰਕ ਸਿਰਫ ਇੰਨਾ ਹੈ ਕਿ ਇੱਥੇ ਕਾਰਨ ਇਨਫੈਕਸ਼ਨ ਨਹੀਂ ਸਗੋਂ ਲਗਾਤਾਰ ਜ਼ਹਿਰੀਲੀ ਹਵਾ ’ਚ ਸਾਹ ਲੈਣਾ ਹੈ।

ਬੱਚਿਆਂ ਦੇ ਸਰੀਰ ’ਤੇ ਇਸ ਦਾ ਅਸਰ ਇਸ ਲਈ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਉਨ੍ਹਾਂ ਦੇ ਫੇਫੜੇ ਅਤੇ ਪ੍ਰਤੀਰੱਖਿਆ ਤੰਤਰ ਅਜੇ ਵਿਕਸਤ ਹੋ ਰਹੇ ਹੁੰਦੇ ਹਨ। ਸੋਧਾਂ ਦੱਸਦੀਆਂ ਹਨ ਕਿ ਪ੍ਰਦੂਸ਼ਿਤ ਹਵਾ ’ਚ ਪਲੇ-ਵਧੇ ਬੱਚਿਆਂ ਦੇ ਫੇਫੜਿਆਂ ਦੀ ਸਮਰੱਥਾ ਆਮ ਬੱਚਿਆਂ ਦੀ ਤੁਲਨਾ ’ਚ 10.20 ਫੀਸਦੀ ਘੱਟ ਹੋ ਸਕਦੀ ਹੈ। ਇਸ ਦਾ ਅਸਰ ਸਿਰਫ ਉਨ੍ਹਾਂ ਦੀ ਸਿਹਤ ’ਤੇ ਨਹੀਂ ਸਗੋਂ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ, ਸਰੀਰਕ ਵਿਕਾਸ ਅਤੇ ਭਵਿੱਖ ਦੀ ਉਤਪਾਦਕਾਂ ’ਤੇ ਵੀ ਪੈਂਦਾ ਹੈ। ਇਹ ਇਕ ਅਜਿਹਾ ਨੁਕਸਾਨ ਹੈ ਜਿਸ ਦੀ ਪੂਰਤੀ ਸਾਲਾਂ ਬਾਅਦ ਵੀ ਮੁਸ਼ਕਲ ਹੁੰਦੀ ਹੈ।

ਪੜ੍ਹੋ ਇਹ ਵੀ - ਗੱਡੀ 'ਚ ਆਂਡੇ ਖਾਂਦੇ ਸਮੇਂ ਸਰਕਾਰੀ ਅਧਿਆਪਕ ਨਾਲ ਵਾਪਰੀ ਅਜਿਹੀ ਘਟਨਾ, ਪੈ ਗਿਆ ਚੀਕ-ਚਿਹਾੜਾ

ਹਾਲਾਂਕਿ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਕਈ ਕਦਮ ਚੁੱਕੇ ਹਨ ਗ੍ਰੈਪ ਤਹਿਤ ਹੰਗਾਮੀ ਪਾਬੰਦੀਆਂ, ਓਡ-ਈਵਨ ਯੋਜਨਾ, ਸਕੂਲਾਂ ਦਾ ਅਸਥਾਈ ਤੌਰ ’ਤੇ ਬੰਦ ਹੋਣਾ, ਨਿਰਮਾਣ ਕਾਰਜਾਂ ’ਤੇ ਰੋਕ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦੇਣਾ ਆਦਿ ਇਹ ਸਾਰੇ ਕਦਮ ਦਿਖਾਉਂਦੇ ਹਨ ਕਿ ਸਮੱਸਿਆ ਨੂੰ ਸਵੀਕਾਰ ਕੀਤਾ ਗਿਆ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਉਪਾਅ ਕਾਫੀ ਹਨ। ਸੱਚ ਤਾਂ ਇਹ ਹੈ ਕਿ ਇਹ ਜ਼ਿਆਦਾਤਰ ਪ੍ਰਤੀਕਿਰਿਆਤਮਕ ਕਦਮ ਹਨ, ਨਾ ਕਿ ਨਿਵਾਰਕ ਕਿਉਂਕਿ ਸਾਲਾਂ ਤੋਂ ਦਿੱਲੀ ’ਚ ਪ੍ਰਦੂਸ਼ਣ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਅਜਿਹੇ ਹਾਲਾਤ ’ਚ ਸਾਨੂੰ ਦੁਨੀਆ ਦੇ ਉਨ੍ਹਾਂ ਸ਼ਹਿਰਾਂ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਨੇ ਕਦੇ ਅਜਿਹੇ ਹੀ ਸੰਕਟ ਦਾ ਸਾਹਮਣਾ ਕੀਤਾ ਸੀ। ਲੰਡਨ ਦਾ ਗ੍ਰੇਟ ਸਮੌਗ 1952 ਇਕ ਇਤਿਹਾਸਕ ਉਦਾਹਰਣ ਹੈ ਜਿਸ ਨੇ ਉਥੋਂ ਦੀ ਸਰਕਾਰ ਨੂੰ ਕਲੀਨ ਏਅਰ ਐਕਟ ਲਿਆਉਣ ’ਤੇ ਮਜਬੂਰ ਕੀਤਾ। ਅੱਜ ਲੰਡਨ ਦੀ ਹਵਾ ਦਿੱਲੀ ਤੋਂ ਕਿਤੇ ਬਿਹਤਰ ਹੈ।

ਇਸ ਤਰ੍ਹਾਂ ਬੀਜਿੰਗ ਨੇ ਪਿਛਲੇ ਦਹਾਕੇ ’ਚ ਆਪਣੇ ਪ੍ਰਦੂਸ਼ਣ ਪੱਧਰ ਨੂੰ 40 ਫੀਸਦੀ ਤੱਕ ਘੱਟ ਕੀਤਾ ਹੈ। ਉਨ੍ਹਾਂ ਨੇ ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟਾਂ ਨੂੰ ਸ਼ਹਿਰ ’ਚੋਂ ਬਾਹਰ ਕੀਤਾ ਹੈ, ਇਲੈਕਟ੍ਰਿਕ ਵਾਹਨਾਂ ਨੂੰ ਜ਼ਰੂਰੀ ਪੱਧਰ ’ਤੇ ਉਤਸ਼ਾਹ ਦਿੱਤਾ ਆਦਿ। ਦਿੱਲੀ ’ਚ ਵੀ ਇਨ੍ਹਾਂ ਉਪਾਵਾਂ ’ਤੇ ਕੰਮ ਕਰ ਕੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਅਜਿਹੇ ਹਾਲਾਤ ’ਚ ਦਿੱਲੀ ਦਾ ਪ੍ਰਦੂਸ਼ਣ ਹੁਣ ਸਿਰਫ ਚੌਗਿਰਦੇ ਦਾ ਮੁੱਦਾ ਨਹੀਂ ਰਹਿ ਗਿਆ ਹੈ ਸਗੋਂ ਰਾਸ਼ਟਰੀ ਸਿਹਤ ਅਤੇ ਆਰਥਿਕ ਸਥਿਰਤਾ ਦਾ ਵੀ ਸਵਾਲ ਬਣ ਚੁੱਕਾ ਹੈ।

ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing


author

rajwinder kaur

Content Editor

Related News