ਹੋਰ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਖਤਰਾ ਬਣ ਰਹੇ ਸਰੀਆ ਢੋਣ ਵਾਲੇ ਵਾਹਨ!
Friday, Nov 21, 2025 - 04:28 AM (IST)
ਬਿਲਡਿੰਗ ਮਟੀਰੀਅਲ ਦੇ ਵਪਾਰੀਆਂ ਦੇ ਗੋਦਾਮਾਂ ’ਚੋਂ ਰੋਜ਼ਾਨਾ ਵੱਡੀ ਗਿਣਤੀ ’ਚ ਸੜਕਾਂ ’ਤੇ ਬਿਲਡਿੰਗ ਮਟੀਰੀਅਲ ਨਾਲ ਲੱਦੇ ਓਵਰਲੋਡ ਟਰੈਕਟਰ-ਟਰਾਲੀਆਂ ਅਤੇ ਮਿੰਨੀ ਟਰੱਕ ਆਦਿ ਲੰਘਦੇ ਹਨ ਜੋ ਆਮ ਲੋਕਾਂ ਲਈ ਖਤਰਾ ਬਣਦੇ ਜਾ ਰਹੇ ਹਨ।
ਸਭ ਤੋਂ ਵੱਧ ਖਤਰਾ ਟੈਂਪੂ ਜਾਂ ਟਰੈਕਟਰ-ਟਰਾਲੀਆਂ ਵਲੋਂ ਢੋਏ ਜਾਣ ਵਾਲੇ ਸਰੀਏ ਤੋਂ ਹੁੰਦਾ ਹੈ। ਵਾਹਨਾਂ ਦੇ ‘ਡਾਲੇ’ ਤੋਂ ਕਈ-ਕਈ ਫੁੱਟ ਬਾਹਰ ਨਿਕਲੇ ਹੋਏ ਸਰੀਏ ਕਈ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ।
ਅਜੇ 10 ਨਵੰਬਰ ਨੂੰ ਹੀ ‘ਫਿਲੌਰ’ (ਪੰਜਾਬ) ਦੇ ਨੇੜਲੇ ਪਿੰਡ ‘ਮਾਓ ਸਾਹਬ’ ਵਿਚ ਇਕ ਮਿੰਨੀ ਟਰੱਕ ’ਚ ਲਿਜਾਈਆਂ ਜਾ ਰਹੀਆਂ ਲੋਹੇ ਦੀਆਂ ਛੜਾਂ ਇਸ ਦੇ ਪਿੱਛੇ ਆ ਰਹੇ 2 ਸਕੂਟਰ ਸਵਾਰਾਂ ਨੂੰ ਜਾ ਲੱਗੀਆਂ ਜਿਸ ਨਾਲ ‘ਨੰਗਲ’ ਪਿੰਡ ਦੇ ਦੋਵਾਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।
ਸੰਬੰਧਤ ਅਧਿਕਾਰੀਆਂ ਨੂੰ ਇਸ ਦਾ ਨੋਟਿਸ ਲੈ ਕੇ ਹਰ ਤਰ੍ਹਾਂ ਦੇ ਵਾਹਨਾਂ ਦੇ ‘ਡਾਲਿਆਂ’ ਤੋਂ ਬਾਹਰ ਨਿਕਲੇ ਹੋਏ ਸਰੀਏ ਦੀ ਢੁਆਈ ਕਰਨ ’ਤੇ ਰੋਕ ਲਗਾਉਣ ਦੀ ਤੁਰੰਤ ਲੋੜ ਹੈ।
ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ‘ਡਾਲਿਆਂ’ ਦੀ ਲੰਬਾਈ ਉਸ ’ਚ ਢੋਏ ਜਾਣ ਵਾਲੇ ਸਰੀਏ ਅਤੇ ਲੋਹੇ ਦੀਆਂ ਛੜਾਂ ਆਦਿ ਦੀ ਲੰਬਾਈ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਕਿ ਇਹ ਉਨ੍ਹਾਂ ਦੇ ਪਿੱਛੇ ਆ ਰਹੇ ਵਾਹਨ ਚਾਲਕਾਂ ਲਈ ਖਤਰਾ ਨਾ ਬਣਨ।
–ਵਿਜੇ ਕੁਮਾਰ
