ਨੌਜਵਾਨਾਂ ਦੀ ਥਾਲੀ ’ਚ ਖਿਚੜੀ

Tuesday, Jan 06, 2026 - 05:15 PM (IST)

ਨੌਜਵਾਨਾਂ ਦੀ ਥਾਲੀ ’ਚ ਖਿਚੜੀ

ਆਮ ਤੌਰ ’ਤੇ ਖਿਚੜੀ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਸ ਨੂੰ ਬੀਮਾਰ ਲੋਕ ਖਾਂਦੇ ਹਨ। ਉਹ ਪਚਾਉਣ ’ਚ ਆਸਾਨ ਹੁੰਦੀ ਹੈ ਅਤੇ ਊਰਜਾ ਨਾਲ ਭਰਪੂਰ ਵੀ।

ਸਿਹਤ ਲਈ ਵੀ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸਿਰਫ ਬੀਮਾਰ ਦਾ ਖਾਣਾ ਹੀ ਨਹੀਂ ਹੈ। ਮੁੰਬਈ ਦੀ ਮਸ਼ਹੂਰ ਡਾਈਟੀਸ਼ੀਅਨ ਰੁਜਤਾ ਦਿਵੇਕਰ ਕਹਿੰਦੀ ਹੈ ਕਿ ਤੁਸੀਂ ਰਾਤ ਦੇ ਖਾਣੇ ’ਚ ਖਿਚੜੀ ਨੂੰ ਜ਼ਰੂਰ ਸ਼ਾਮਲ ਕਰੋ। ਇਸ ’ਚ ਦੇਸੀ ਘਿਓ ਵੀ ਜ਼ਰੂਰ ਪਾਓ। ਉਹ ਪੇਟ ਦੀਆਂ ਬੀਮਾਰੀਆਂ ਨਾਲ ਜੂਝਦੇ ਗੰਭੀਰ ਰੋਗੀਆਂ ਨੂੰ ਜ਼ਰੂਰ ਖਾਣ ਦੀ ਸਲਾਹ ਦਿੰਦੀ ਹੈ। ਮਸ਼ਹੂਰ ਅਦਾਕਾਰ ਕਰੀਨਾ ਕਪੂਰ ਨੇ ਵੀ ਇਕ ਵਾਰ ਕਿਹਾ ਸੀ ਕਿ ਹਫਤੇ ’ਚ ਕਈ ਦਿਨ ਸ਼ਾਮ ਨੂੰ ਉਹ ਕਟੋਰਾ ਖਿਚੜੀ ਖਾਂਦੀ ਹੈ। ਉਨ੍ਹਾਂ ਦੇ ਪਤੀ ਸੈਫ ਨੂੰ ਵੀ ਇਹ ਬਹੁਤ ਪਸੰਦ ਹੈ।

ਉੱਤਰ ਭਾਰਤ ’ਚ ਖਿਚੜੀ ਦੇ ਬਾਰੇ ’ਚ ਇਕ ਕਹਾਵਤ ਚੱਲਦੀ ਹੈ, ਖਿਚੜੀ ਕੇ ਚਾਰ ਯਾਰ, ਘੀ ਪਾਪੜ, ਦਹੀਂ, ਆਚਾਰ, ਹਾਲਾਂਕਿ ਉੱਤਰ ਭਾਰਤ ’ਚ ਰਾਤ ਨੂੰ ਦਹੀਂ ਜਾਂ ਲੱਸੀ ਪੀਣ ਦੀ ਮਨਾਹੀ ਹੁੰਦੀ ਹੈ। ਇਨ੍ਹਾਂ ਨੂੰ ਰਾਤ ਖਾਣ ਨਾਲ ਗੈਸ ਅਤੇ ਜੋੜਾਂ ’ਚ ਦਰਦ ਹੋ ਸਕਦੀ ਹੈ। ਅਜਿਹਾ ਕਿਹਾ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਨਹੀਂ ਖਾਧਾ ਜਾਂਦਾ।

ਖੈਰ ਇਸ ਵਾਰ ਨਵੇਂ ਸਾਲ ਦੀ ਪੂਰਬ ਸੰਧਿਆ ’ਤੇ ਬੈਂਗਲੁਰੂ ਦੇ ਬਾਰੇ ’ਚ ਇਕ ਦਿਲਚਸਪ ਖਬਰ ਸਾਹਮਣੇ ਆਈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਬੈਂਗਲੁਰੂ ਨੂੰ ਭਾਰਤ ਦੀ ਸਿਲੀਕਾਨ ਵੈਲੀ ਿਕਹਾ ਜਾਂਦਾ ਹੈ। ਆਈ.ਟੀ. ’ਚ ਇੱਥੇ ਕਈ ਨੌਜਵਾਨ ਕੰਮ ਕਰਦੇ ਹਨ।

ਇਸ ਵਾਰ ਉਨ੍ਹਾਂ ’ਚੋਂ ਬਹੁਤਿਆਂ ਨੇ ਨਵੇਂ ਸਾਲ ਦਾ ਜਸ਼ਨ ਘਰ ਤੋਂ ਬਾਹਰ ਨਹੀਂ ਸਗੋਂ ਘਰ ਦੇ ਅੰਦਰ ਰਹਿ ਕੇ ਹੀ ਮਨਾਇਆ। ਇਹ ਇਕ ਹੈਰਾਨੀ ਵਾਲੀ ਗੱਲ ਵੀ ਸੀ। ਨੌਂ ਹਜ਼ਾਰ ਚਾਰ ਸੌ ਦਸ ਲੋਕਾਂ ਨੇ ਰਾਤ ਦੇ ਖਾਣੇ ਲਈ ਕਿਸੇ ਜੰਕ ਫੂਡ ਦੇ ਮੁਕਾਬਲੇ ਖਿਚੜੀ ਨੂੰ ਚੁਣਿਆ। ਚਾਰ ਹਜ਼ਾਰ ਦੋ ਸੌ ਚੁਤਾਲੀ ਲੋਕਾਂ ਨੇ ਉਪਮਾ ਮੰਗਵਾਈ ਅਤੇ ਇਕ ਹਜ਼ਾਰ ਨੌਂ ਸੌ ਸਤਾਈ ਲੋਕਾਂ ਨੇ ਸਲਾਦ ਮੰਗਵਾਇਆ। ਇਹ ਸਾਰੀਆਂ ਜਾਣਕਾਰੀਆਂ ਸਵਿਗੀ ਦੇ ਐਕਸ ਅਕਾਊਂਟ ਤੋਂ ਦਿੱਤੀਆਂ ਗਈਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਇਹ ਲੋਕ ਪਾਰਟੀ ਕਰਨ ਦੀ ਬਜਾਏ ਰਾਤ ਦੇ ਦਸ ਵਜੇ ਤੱਕ ਸੌਂ ਵੀ ਜਾਣਗੇ।

ਇਹ ਜਾਣਕਾਰੀ ਸਿਰਫ ਇਕ ਸ਼ਹਿਰ ਦੇ ਬਾਰੇ ਹੈ। ਹੋ ਸਕਦਾ ਹੈ ਕਿ ਬਾਕੀ ਸ਼ਹਿਰਾਂ ਦੇ ਅੰਕੜੇ ਬਾਅਦ ’ਚ ਸਾਹਮਣੇ ਆਉਣ।

ਇਨ੍ਹਾਂ ਅੰਕੜਿਆਂ ਨੂੰ ਜਾਣ ਕੇ ਲੱਗਦਾ ਹੈ ਕਿ ਕੀ ਸਾਡੇ ਨੌਜਵਾਨ ਹੁਣ ਜੰਕ ਦੇ ਮੁਕਾਬਲੇ ਇਹ ਸਿਹਤ ਵਧਾਊ ਭੋਜਨ ’ਚ ਵੱਧ ਦਿਲਚਸਪੀ ਲੈ ਰਹੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਰੁਜਤਾ ਅਤੇ ਕਰੀਨਾ ਦੇ ਵੀਡੀਓਜ਼ ਦੇਖੇ ਹੋਣ। ਰੁਜਤਾ ਦਾ ਤਾਂ ਇਹ ਵੀ ਕਹਿਣਾ ਹੈ ਕਿ ਭੋਜਨ ’ਚ ਘਿਓ ਨੂੰ ਜ਼ਰੂਰ ਸ਼ਾਮਲ ਕਰੋ। ਰੋਟੀ ਬਿਨਾਂ ਘਿਓ ਦੇ ਨਾ ਖਾਓ। ਅਰਸੇ ਤੱਕ ਘਿਓ ਨੂੰ ਮਨੁੱਖ ਦੀ ਸਿਹਤ ਦੇ ਲਈ ਵੱਡਾ ਖਤਰਾ ਦੱਸਿਆ ਜਾਂਦਾ ਰਿਹਾ ਹੈ। ਇਸ ਨੂੰ ਕੋਲੋਸਟ੍ਰੋਲ ਵਧਾਉਣ ਦੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜਦਕਿ ਇਕ ਬਹੁਤ ਮਸ਼ਹੂਰ ਵਜ਼ਨ ਘਟਾਉਣ ਵਾਲੀ ਚੇਨ ਦੇ ਦਫਤਰ ਦੇ ਬਾਹਰ ’ਚ ਇਸ ਲੇਖਿਕਾ ਨੇ ਦੇਖਿਆ ਸੀ ਕਿ ਉਥੇ ਇਕ ਬੋਰਡ ’ਤੇ ਮੋਟੇ ਅੱਖਰਾਂ ’ਚ ਲਿਖਿਆ ਸੀ ਕਿ ਰਿਫਾਇੰਡ ਤੇਲ ਨਾ ਖਾਓ। ਇਨ੍ਹਾਂ ’ਚ 99 ਫੀਸਦੀ ਕੈਲੋਰੀਜ਼ ਹੁੰਦੀ ਹੈ। ਇਕ ਜ਼ਮਾਨੇ ਤੱਕ ਹਾਰਸ਼ ਮਾਰਕੀਟਿੰਗ ਦੇ ਜ਼ਰੀਏ ਇਨ੍ਹਾਂ ਤੇਲਾਂ ਨੂੰ ਨਾ ਸਿਰਫ ਸਿਹਤ ਵਧਾਊ ਸਗੋਂ ਜ਼ੀਰੋ ਕੈਲੋਰੀ ਵਾਲਾ ਦੱਸਿਆ ਜਾਂਦਾ ਰਿਹਾ ਹੈ। ਕਿਸੇ ਕਲੀਨੀਕਲ ਟ੍ਰਾਇਲ ’ਚ ਇਨ੍ਹਾਂ ਦੀ ਉਪਯੋਗਿਤਾ ਸਾਬਿਤ ਹੋਈ ਹੋਵੇ, ਅਜਿਹੀ ਵੀ ਜਾਣਕਾਰੀ ਇਸ ਲੇਖਿਕਾ ਨੂੰ ਨਹੀਂ ਹੈ ਪਰ ਹੁਣ ਉਨ੍ਹਾਂ ਨੂੰ ਖਾਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਿਹਤ ਮਾਹਿਰ ਤੱਕ ਕਹਿ ਰਹੇ ਹਨ ਕਿ ਕੁਝ ਮਾਤਰਾ ’ਚ ਘਿਓ ਨੂੰ ਤਾਂ ਦਿਲ ਰੋਗੀ ਵੀ ਖਾ ਸਕਦੇ ਹਨ। ਇਹ ਕੈਲੋਸਟ੍ਰੋਲ ਵੀ ਨਹੀਂ ਵਧਾਉਂਦਾ ਹੈ। ਇਕ ਡਾਕਟਰ ਨੇ ਵੀ ਇਸ ਲੇਖਿਕਾ ਨੂੰ ਕਿਹਾ ਸੀ ਕਿ ਜੇਕਰ ਘਿਓ ਨੂੰ ਖੁੱਲ੍ਹੀ ਹਥੇਲੀ ’ਤੇ ਰੱਖੋਗੇ ਤਾਂ ਉਦੋਂ ਵੀ ਉਹ ਪਿਘਲ ਜਾਂਦਾ ਹੈ। ਅਜਿਹੇ ’ਚ ਸਰੀਰ ਦੀ ਗਰਮੀ ਦੇ ਕਾਰਨ ਉਹ ਸਰੀਰ ਦੇ ਅੰਦਰ ਕਿਵੇਂ ਜੰਮ੍ਹ ਸਕਦਾ ਹੈ। ਉਂਝ ਵੀ ਅੱਜ ਤੋਂ ਪੰਜਾਹ ਸਾਲ ਪਹਿਲਾਂ ਘਿਓ ਬਿਨਾਂ ਕਣਕ, ਮੱਕੀ ਅਤੇ ਬਾਜਰੇ ਦੀ ਰੋਟੀ ਖਾਣਾ ਵਰਜਿਤ ਮੰਨਿਆ ਜਾਂਦਾ ਸੀ।

ਪਰ ਹੁਣ ਅਜਿਹਾ ਲੱਗਦਾ ਹੈ ਕਿ ਘਿਓ ਵਰਗਾ ਖਲਨਾਇਕ ਵਾਪਸ ਆ ਰਿਹਾ ਹੈ। ਉਸ ਦੇ ਦਿਨ ਫਿਰ ਗਏ ਹਨ।

ਜਿਸ ਨੂੰ ਰਸੋਈ ਤੋਂ ਵਿਦਾ ਕਰ ਦਿੱਤਾ ਗਿਆ ਸੀ ਹੁਣ ਆਦਰ ਪੂਰਵਕ ਉਸ ਨੂੰ ਫਿਰ ਜਗ੍ਹਾ ਮਿਲ ਰਹੀ ਹੈ। ਉਂਝ ਵੀ ਘਿਓ ਆਮ ਤੌਰ ’ਤੇ ਉਦਯੋਗ ਦਾ ਹਿੱਸਾ ਨਹੀਂ ਰਿਹਾ ਹੈ। ਘਰਾਂ ’ਚ ਹੀ ਬਣਾਇਆ ਜਾਂਦਾ ਰਿਹਾ ਹੈ। ਸਾਡੇ ਖੇਤੀ ਸਮਾਜ ’ਚ ਘਰ-ਘਰ ਗਾਵਾਂ ਮੱਝਾਂ ਪਾਲੀਆਂ ਜਾਂਦੀਆਂ ਰਹੀਆਂ ਹਨ ਅਤੇ ਦੁੱਧ ਤੋਂ ਬਣਾਉਣ ਵਾਲੇ ਉਤਪਾਦ ਘਰ ’ਚ ਹੀ ਬਣਦੇ ਰਹੇ ਹਨ। ਭਗਵਾਨ ਕ੍ਰਿਸ਼ਨ ਦੀਆਂ ਸਾਰੀਆਂ ਕਥਾਵਾਂ ਮੱਖਣ ਨਾਲ ਹੀ ਜੁੜੀਆਂ ਰਹੀਆਂ ਹਨ।

ਹੁਣ ਘਿਓ ਬਾਜ਼ਾਰ ’ਚ ਵੀ ਮਿਲਦਾ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਬਾਜ਼ਾਰ ’ਚ ਮਿਲਣ ਵਾਲੇ ਜ਼ਿਆਦਾਤਰ ਘਿਓ ਦੀ ਸ਼ੁੱਧਤਾ ਦੀ ਕੋਈ ਗਾਰੰਟੀ ਵੀ ਨਹੀਂ ਹੈ ਪਰ ਕੀਤਾ ਵੀ ਕੀ ਜਾਵੇ। ਘਰ ’ਚ ਕੌਣ ਘਿਓ ਬਣਾਵੇ। ਜੋ ਔਰਤ 24 X7 ਦੀ ਨੌਕਰੀ ਕਰਦੀ ਹੋਵੇ ਉਸ ਦੇ ਕੋਲ ਖਾਣਾ ਬਣਾਉਣ ਦਾ ਸਮਾਂ ਹੀ ਨਹੀਂ ਹੈ। ਜੋ ਖਾਣਾ ਬਣਾਉਂਦੀ ਹੈ, ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਕਰਦੀ ਹੈ। ਉਨ੍ਹਾਂ ਦੀਆਂ ਦਿੱਕਤਾਂ ਦੇ ਕਹਿਣੇ ਹੀ ਕੀ। ਉਦੋਂ ਸਿਹਤ ਕਿਵੇਂ ਬਚੇ। ਸ਼ਾਇਦ ਇਸ ਤਰ੍ਹਾਂ ਜਦੋਂ ਬਹੁਤ ਸਾਰੇ ਲੋਕ ਜੰਕ ਖਾ ਰਹੇ ਹੋਣ ਉਦੋਂ ਖਿਚੜੀ ਖਾ ਲਈ ਜਾਵੇ, ਉਪਮਾ ਜਾਂ ਸਲਾਦ।

ਉਂਝ ਵੀ ਖਿਚੜੀ ਹਰੇਕ ਤਰ੍ਹਾਂ ਨਾਲ ਬਣ ਸਕਦੀ ਹੈ। ਜ਼ਿਆਦਾਤਾਰ ਦਾਲਾਂ ਅਤੇ ਚੌਲਾਂ ਨੂੰ ਮਿਲਾ ਕੇ ਬਣਾਈ ਜਾ ਸਕਦੀ ਹੈ। ਸਬਜ਼ੀਆਂ ਵੀ ਪਾਈਆਂ ਜਾ ਸਕਦੀਆਂ ਹਨ। ਸਾਬੂਦਾਨੇ ਅਤੇ ਬਾਜਰੇ ਦੀ ਖਿਚੜੀ ਵੀ ਖਾਈ ਜਾ ਸਕਦੀ ਹੈ। ਨੌਂ ਹਜ਼ਾਰ ਤੋਂ ਵੱਧ ਲੋਕਾਂ ਨੇ ਕਿਸ ਦਾਲ ਦੀ ਖਿਚੜੀ ਖਾਧੀ ਸੀ ਇਹ ਤਾਂ ਪਤਾ ਨਹੀਂ ਹੈ ਪਰ ਖਿਚੜੀ ਖਾਣਾ ਸਮਾਚਾਰ ਬਣਾਏ ਇਹ ਇਕ ਅਨੋਖੀ ਗੱਲ ਹੈ। ਬੀਮਾਰ ਦੀ ਥਾਲੀ ਤੋਂ ਕੱਢ ਕੇ ਖਿਚੜੀ ਕਿਸੇ ਤਿਉਹਾਰ ਦੇ ਦਿਨ ਭੋਜਨ ਦਾ ਹਿੱਸਾ ਬਣ ਰਹੀ ਹੋਵੇ ਹਜ਼ਾਰਾਂ ਲੋਕ ਉਸ ਨੂੰ ਖਾ ਰਹੇ ਹੋਣ ਇਹ ਇਕ ਦਿਲਚਸਪ ਗੱਲ ਹੈ।

ਸ਼ਮਾ ਸ਼ਰਮਾ


author

Rakesh

Content Editor

Related News