ਭਾਰਤ ਦੇ ਬਾਰੇ ''ਚ ਉਤਸੁਕ ਰਹਿੰਦੇ ਹਨ ਭਾਰਤਵੰਸ਼ੀ

Tuesday, Jul 30, 2024 - 05:52 PM (IST)

ਭਾਰਤ ਦੇ ਬਾਰੇ ''ਚ ਉਤਸੁਕ ਰਹਿੰਦੇ ਹਨ ਭਾਰਤਵੰਸ਼ੀ

ਕਿਉਂਕਿ ਇਹ ਮੇਰੀ ਪਹਿਲੀ ਵਿਦੇਸ਼ ਯਾਤਰਾ ਸੀ। ਨਰਿੰਦਰ ਮੋਦੀ ਦੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੇਰੇ ਲਈ ਇਹ ਜਾਣਨਾ ਕਾਫੀ ਹੈਰਾਨੀ ਵਾਲਾ ਸੀ ਕਿ ਭਾਰਤ ਅਤੇ ਭਾਰਤ ਦੀ ਸਿਆਸਤ ਨੂੰ ਵਿਦੇਸ਼ਾਂ ’ਚ ਕਿੰਨਾ ਜ਼ਿਆਦਾ ਵੇਖਿਆ ਜਾਂਦਾ ਹੈ। ਸਾਡੀਆਂ ਚੋਣਾਂ ਅਤੇ ਉਸ ਤੋਂ ਬਾਅਦ ਦੇ ਨਤੀਜਿਆਂ ’ਤੇ ਉਨ੍ਹਾਂ ਦਾ ਨਜ਼ਰੀਆ ਕਾਫੀ ਮਜ਼ੇਦਾਰ ਸੀ।

ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਮੇਰੇ ਤੋਂ ਚੋਣਾਂ ਦੇ ਨਤੀਜਿਆਂ ਅਤੇ ਵਿਰੋਧੀ ਧਿਰ ਦੀ ਭੂਮਿਕਾ ਬਾਰੇ ਸਵਾਲ ਪੁੱਛੇ ਗਏ। ਹੁਣ ਪਹਿਲਾ ਸਵਾਲ ਇਹ ਸੀ ਕਿ ਕੀ ਨਰਿੰਦਰ ਮੋਦੀ ਹੁਣ ਵੀ ਓਨੇ ਹੀ ਮਜ਼ਬੂਤ ਹਨ ਜਿੰਨਾ ਪਹਿਲੇ ਸਨ ਜਾਂ ਉਨ੍ਹਾਂ ਨੂੰ ਕਈ ਮੁੱਦਿਆਂ ’ਤੇ ਸਮਝੌਤਾ ਕਰਨਾ ਪਵੇਗਾ।

ਸਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ 400 ਸੀਟਾਂ ਜਿੱਤਣ ਦੇ ਭਰੋਸੇ ਨਾਲ ਚੋਣ ਲੜੀ ਗਈ ਸੀ ਤੇ ਹੈਰਾਨੀਜਨਕ ਸੀ ਕਿ ਭਾਜਪਾ ਇੰਨੀਆਂ ਘੱਟ ਸੀਟਾਂ ਲੈ ਕੇ ਆਈ। ਉਹ ਅਯੁੱਧਿਆ ਅਤੇ ਉੱਤਰ ਪ੍ਰਦੇਸ਼ ਦੇ ਨਤੀਜਿਆਂ ਤੋਂ ਹੈਰਾਨ ਸਨ ਕਿ ਖਾਸ ਤੌਰ ’ਤੇ ਰਾਮ ਮੰਦਰ ਦੇ ਆਲੇ-ਦੁਆਲੇ ਵੱਡੇ ਸਮਾਰੋਹਾਂ ਤੋਂ ਬਾਅਦ ਕਿਵੇਂ ਉਥੋਂ ਦੀਆਂ ਭਵਿੱਖਵਾਣੀਆਂ ਗਲਤ ਨਿਕਲੀਆਂ।

ਉਸ ਸਵਾਲ ਦਾ ਜਵਾਬ ਦੇਣਾ ਥੋੜ੍ਹਾ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ ਇਹ ਸਮਝਾਉਣਾ ਕਿ ਜਿਨ੍ਹਾਂ ਲੋਕਾਂ ਤੋਂ ਜ਼ਮੀਨ ਲਈ ਗਈ ਸੀ ਉਨ੍ਹਾਂ ਸਾਰਿਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ। ਇਹ ਇਕ ਚੋਣ ਮੁੱਦਾ ਸੀ ਅਤੇ ਜਿਸ ਤਰ੍ਹਾਂ ਨਾਲ ਇਸ ਨੂੰ ਸੰਭਾਲਿਆ ਗਿਆ ਉਹ ਭਾਜਪਾ ਲਈ ਉਲਟਾ ਪੈ ਗਿਆ।

ਮੈਂ ਉਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਵੇਂ ਹੀ ਰਾਮ ਮੰਦਰ ਦਾ ਨਿਰਮਾਣ ਬਹੁਤ ਪਹਿਲਾਂ ਹੋ ਚੁੱਕਾ ਸੀ ਅਤੇ ਸ਼ਾਇਦ ਇਹ ਟਿੱਪਣੀ ਹਿੰਦੂ ਧਰਮ ਲਈ ਸਭ ਤੋਂ ਚੰਗੇ ਤੋਹਫਿਆਂ ’ਚੋਂ ਇਕ ਹੋਵੇ ਪਰ ਜਿਸ ਤਰ੍ਹਾਂ ਨਾਲ ਰਾਮ ਮੰਦਰ ਦੇ ਆਲੇ-ਦੁਆਲੇ ਦੇ ਲੋਕ ਪ੍ਰਭਾਵਿਤ ਹੋਏ ਉਸ ਕਾਰਨ ਭਾਜਪਾ ਨੂੰ ਨਾਂਹ-ਪੱਖੀ ਵੋਟਾਂ ਮਿਲੀਆਂ।

ਮੈਂ ਅਜੇ ਵੀ ਰਾਮ ਮੰਦਰ ਨਹੀਂ ਗਈ ਹਾਂ ਪਰ ਮੇਰੇ ਮੁਲਾਜ਼ਮ ਗਏ ਸਨ। ਉਦੋਂ ਵੀ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਰਾਮ ਮੰਦਰ ਦੇ ਆਲੇ-ਦੁਆਲੇ ਦੀਆਂ ਸੀਟਾਂ ਨੂੰ ਜਿੱਤਣਾ ਭਾਜਪਾ ਲਈ ਮੁਸ਼ਕਲ ਹੋਵੇਗਾ। ਕਿਉਂਕਿ ਪ੍ਰਸ਼ਾਸਨ ਨੇ ਸਮੇਂ ’ਤੇ ਰਾਮ ਮੰਦਰ ਬਣਾਉਣ ਦੀ ਕਾਹਲੀ ’ਚ ਬੇਨਿਯਮੀਆਂ ਨਾਲ ਕੰਮ ਕੀਤਾ ਹੈ।

ਭਾਜਪਾ ਦੇ ਵੋਟ ਗੁਆਉਣ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਹੋਣ ਦਾ ਦੂਜਾ ਕਾਰਨ ਇਹ ਸੀ ਕਿ ਇਕ ਵਾਰ ਫਿਰ ਵਿਰੋਧੀ ਧਿਰ ਇਕਜੁਟ ਸੀ। ਲੱਗਭਗ ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਉਹ ਇਕ-ਦੂਜੇ ਦੇ ਵਿਰੁੱਧ ਨਹੀਂ ਲੜੇ ਸਗੋਂ ਸੱਤਾਧਾਰੀ ਪਾਰਟੀ ਦੇ ਵਿਰੁੱਧ ਲੜੇ।

ਸਿਰਫ ਇਕ ਹੀ ਮਾਪਦੰਡ ਦੇ ਨਾਲ ਲੜਾਈ ਦੇਖਣਾ ਕਾਫੀ ਮਜ਼ੇਦਾਰ ਸੀ ਅਤੇ ਉਹ ਸੀ ਭਾਜਪਾ ਨੂੰ ਹਰਾਉਣਾ। ਇਹੀ ਉਨ੍ਹਾਂ ਲਈ ਸਹੀ ਰਿਹਾ। ਇਸ ਵਿਰੋਧੀ ਦਲ ਨੇ ਇਸ ਹਾਲਾਤ ਦਾ ਫਾਇਦਾ ਚੁੱਕਿਆ। ਇਹ ਹੋਂਦ ਦੀ ਲੜਾਈ ਸੀ, ਇਹ ਸੱਤਾ ਵਿਰੁੱਧ ਵਿਰੋਧੀ ਧਿਰ ਦੀ ਲੜਾਈ ਸੀ।

ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਦਿਨ-ਰਾਤ ਕੰਮ ਕੀਤਾ। ਹਰ ਕੋਈ ਸੰਸਦ ’ਚ ਪ੍ਰਿਯੰਕਾ ਦੇ ਦਾਖਲੇ ਦੇ ਹੱਕ ’ਚ ਹੈ। ਭਾਵੇਂ ਉਹ ਮਮਤਾ ਬੈਨਰਜੀ ਹੋਵੇ, ਸਮਾਜਵਾਦੀ ਜਾਂ ਇਥੋਂ ਤੱਕ ਕਿ ਪੱਛਮ ’ਚ ਊਧਵ ਠਾਕਰੇ, ਰਾਕਾਂਪਾ ਅਤੇ ਮਹਾਰਾਸ਼ਟਰ ਦੀਆਂ ਪਾਰਟੀਆਂ ਹੋਣ।

ਚੋਣਾਂ ਦੀ ਸ਼ੁਰੂਆਤ ’ਚ ਇਹ ਅਫਵਾਹ ਜ਼ੋਰਾਂ ’ਤੇ ਸੀ ਕਿ ਆਰ.ਐੱਸ.ਐੱਸ. ਕੰਮ ਕਰਨ ਲਈ ਬਾਹਰ ਨਹੀਂ ਆਇਆ, ਇਸ ਨੇ ਵੀ ਭਾਜਪਾ ਦੇ ਵੋਟ ਬੈਂਕ ਦੇ ਵਿਰੁੱਧ ਕੰਮ ਕੀਤਾ। ਇਹ ਸੰਭਵ ਨਹੀਂ ਹੈ ਕਿ ਭਾਜਪਾ ਆਰ.ਐੱਸ.ਐੱਸ. ਤੋਂ ਬਿਨਾਂ ਆਪਣੇ ਦਮ ’ਤੇ ਚੋਣ ਲੜ ਸਕੇ ਪਰ ਭਾਰਤ ’ਚ ਨਵਾਂ ਬੱਚਾ ਜਿਸ ਨੂੰ ਲੈ ਕੇ ਹਰ ਕੋਈ ਦਿਲਚਸਪੀ ਰੱਖਦਾ ਹੈ ਉਹ ਹੈ ਰਾਹੁਲ ਗਾਂਧੀ। ਉਨ੍ਹਾਂ ਲਈ ਇਕ ਨਵੀਂ ਤਰ੍ਹਾਂ ਦੀ ਤਾਰੀਫ ਹੈ। ਜਿਸ ਤਰ੍ਹਾਂ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਖੜ੍ਹੇ ਰਹੇ ਹਨ ਅਤੇ ਆਪਣੇ ਪ੍ਰਤੀ ਧੱਕੀਆਂ ਗਈਆਂ ਸਾਰੀਆਂ ਨਾਂਹ-ਪੱਖੀ ਗੱਲਾਂ ਝਲਦੇ ਹੋਏ ਬਾਹਰ ਆਏ ਹਨ ਅਤੇ ਇਨ੍ਹਾਂ ਚੋਣਾਂ ’ਚ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਲਈ ਇਹ ਇਕ ਸਨਮਾਨ ਦੀ ਗੱਲ ਹੈ।

ਪੂਰੇ ਦੇਸ਼ ’ਚ ਰਾਹੁਲ ਗਾਂਧੀ ਦੀ ਯਾਤਰਾ ’ਚ ਕਈ ਪਲੱਸ ਪੁਆਇੰਟ ਹਨ। ਯਕੀਨੀ ਤੌਰ ’ਤੇ ਹਰ ਕੋਈ ਕਹਿੰਦਾ ਹੈ ਕਿ ਇਸ ਭਰਾ ਅਤੇ ਭੈਣ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਪ੍ਰਿਯੰਕਾ ਗਾਂਧੀ ਦੇ ਲੋਕ ਬਹੁਤ ਵੱਡੇ ਪ੍ਰਸ਼ੰਸਕ ਹਨ। ਪਾਰਟੀ ਲਾਈਨਾਂ ਤੋਂ ਪਾਰ ਨੌਜਵਾਨ ਸੰਸਦ ਮੈਂਬਰਾਂ ’ਚ ਬਹੁਤ ਰੁਚੀ ਦਿਖਾਈ ਜਾਂਦੀ ਹੈ। ਦੁਨੀਆ ਉਨ੍ਹਾਂ ਨੂੰ ਦੇਖ ਰਹੀ ਕਿਉਂਕਿ ਉਹ ਜਾਣਦੇ ਹਨ ਕਿ ਇਹ ਦੇਸ਼ ਦਾ ਭਵਿੱਖ ਹੋਵੇਗਾ।

ਕਿਸਾਨਾਂ ਦੇ ਮੁੱਦਿਆਂ ’ਤੇ ਪੂਰੀ ਦੁਨੀਆ ਦੇ ਮੀਡੀਆ ਦਾ ਧਿਆਨ ਗਿਆ ਹੈ ਜੋ ਬਹੁਤ ਹਾਂ-ਪੱਖੀ ਨਹੀਂ ਹੈ। ਸਵਾਲ ਇਹ ਹੈ ਕਿ ਫਿਰ ਕੋਈ ਸਰਕਾਰ ਕਿਵੇਂ ਕਿਸਾਨਾਂ ਨੂੰ ਸੜਕਾਂ ’ਤੇ ਬੈਠਣ, ਟ੍ਰੈਫਿਕ ਨੂੰ ਰੋਕਣ, ਔਰਤਾਂ ਅਤੇ ਬੱਚਿਆਂ ਨਾਲ ਕੰਮ ਛੱਡਣ ਅਤੇ ਮਹੀਨਿਆਂ ਤੱਕ ਅੰਦੋਲਨ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਮੈਂ ਕਹਿ ਸਕਦੀ ਹਾਂ ਕਿ ਸਰਕਾਰ ਲੰਬੇ ਸਮੇਂ ਤੱਕ ਧਿਆਨ ਵੀ ਨਹੀਂ ਦਿੰਦੀ ਹੈ।

ਵਿਦੇਸ਼ਾਂ ’ਚ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਾ ਬਹੁਤ ਮੁਸ਼ਕਲ ਕੰਮ ਹੈ ਕਿ ਉਨ੍ਹਾਂ ਨੂੰ ਕਿਵੇਂ ਜਵਾਬ ਦਿੱਤਾ ਜਾਵੇ। ਮੈਂ ਕਹਿ ਸਕਦੀ ਹਾਂ ਕਿ ਇਹ ਇਕ ਬਹੁਤ ਮਜ਼ੇਦਾਰ ਸਵਾਲ ਸੀ ਕਿ ਭਾਜਪਾ ਵੱਲੋਂ ਵੱਖ-ਵੱਖ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿਉਂ ਬਦਲਿਆ ਗਿਆ? ਜਿੱਥੇ ਕੁਝ ਮਜ਼ਬੂਤ ਮੁੱਖ ਮੰਤਰੀਆਂ ਨੂੰ ਕੁਝ ਨਵੇਂ ਨਾਵਾਂ ਨਾਲ ਬਦਲਣਾ, ਇਹ ਭਾਜਪਾ ਦਾ ਹੰਕਾਰ ਸੀ ਜਾਂ ਇਹ ਇਕ ਲੋੜ ਸੀ।

ਇਕ ਮਜ਼ੇਦਾਰ ਸਵਾਲ ਦਾ ਜਵਾਬ ਦੇਣਾ ਔਖਾ ਹੈ, ਖੈਰ, ਇਸ ਦਾ ਇਕਲੌਤਾ ਸਵਾਲ ਇਹ ਸੀ ਕਿ ਕੇਂਦਰ ’ਚ ਪ੍ਰਤਿਭਾ ਘੱਟ ਸੀ ਇਸ ਲਈ ਉਨ੍ਹਾਂ ਨੂੰ ਦਿੱਲੀ ’ਚ ਉਸ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਮੁੱਖ ਮੰਤਰੀਆਂ ਨੂੰ ਲਿਆਉਣਾ ਪਿਆ। ਉੱਚ ਲੀਡਰਸ਼ਿਪ ਕਿੱਥੇ ਹੈ, ਸਾਡੇ ਭਾਰਤੀਆਂ ਲਈ ਇਹ ਨਵਾਂ ਨਹੀਂ ਹੈ ਪਰ ਇਹ ਵਿਦੇਸ਼ਾਂ ’ਚ ਲੋਕਾਂ ਨੂੰ ਭਰਮਾਉਣ ਵਾਲਾ ਲੱਗਦਾ ਹੈ ਪਰ ਇਹੀ ਉਹ ਚੀਜ਼ ਹੈ ਜੋ ਭਾਰਤ ਅਤੇ ਭਾਰਤੀ ਸਿਆਸਤ ਨੂੰ ਆਪਣੇ ਢੰਗ ਨਾਲ ਵਿਸ਼ੇਸ਼ ਬਣਾਉਂਦੀ ਹੈ।

ਮੇਰੇ ਦੇਸ਼ ’ਚ ਸਿਰਫ ਚੋਣਾਂ ਚਰਚਾ ਦਾ ਵਿਸ਼ਾ ਨਹੀਂ ਸਨ, ਅੰਬਾਨੀ ਦਾ ਵਿਆਹ ਵੀ ਸੀ। ਹੁਣ ਉਹ ਆਪਣੇ ਅਤਿ ਸ਼ਾਨਦਾਰ ਵਿਆਹ ਲਈ ਪੂਰੀ ਦੁਨੀਆ ’ਚ ਜਾਣੇ ਜਾਂਦੇ ਹਨ। ਸ਼ਾਇਦ ਇਹੀ ਪੂਰੇ ਵਿਆਹ ਦਾ ਮਕਸਦ ਸੀ ਕਿ ਪੂਰੀ ਦੁਨੀਆ ਇਸ ਬਾਰੇ ਗੱਲ ਕਰੇ। ਨੇਤਾ, ਹਾਲੀਵੁੱਡ, ਬਾਲੀਵੁੱਡ ਦੇ ਪ੍ਰਭਾਵਸ਼ਾਲੀ ਲੋਕ ਅੰਬਾਨੀ ਦੇ ਵਿਆਹ ’ਚ ਮੌਜੂਦ ਸਨ। ਇਕ ਪੁਰਾਣੀ ਕਹਾਵਤ ਹੈ ਕਿ ਪੈਸਾ ਵਿਆਹ ਨੂੰ ਸਫਲ ਬਣਾਉਂਦਾ ਹੈ, ਉਂਝ ਹੀ ਇਸ ਵਿਆਹ ਨੇ ਇਸ ਨੂੰ ਸਾਬਤ ਕਰ ਦਿੱਤਾ ਹੈ। ਪ੍ਰਭਾਵਸ਼ਾਲੀ ਲੋਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਰੀਲਾਂ ਨੇ ਇਸ ਨੂੰ ਸਦੀ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਮਹਿੰਗਾ ਵਿਆਹ ਬਣਾ ਦਿੱਤਾ।

ਕੌਣ ਹਾਲੀਵੁੱਡ, ਬਾਲੀਵੁੱਡ, ਬਿਜ਼ਨੈੱਸ ਟਾਈਕੂਨ ਅਤੇ ਪੂਰੀ ਦੁਨੀਆ ਦੇ ਸਿਆਸੀ ਲੋਕਾਂ ਨੂੰ ਆਪਣੇ ਇਸ਼ਾਰੇ ’ਤੇ ਨੱਚਣ ਲਈ ਲੱਖਾਂ ਦੇ ਤੋਹਫੇ ਦੇਵੇਗਾ। ਤੁਸੀਂ ਇਸ ਨੂੰ ਅਸ਼ਲੀਲ ਕਹਿ ਸਕਦੇ, ਤੁਸੀਂ ਇਸ ਨੂੰ ਉੱਤਮ ਦਰਜੇ ਦਾ ਕਹਿ ਸਕਦੇ ਹੋ ਪਰ ਇਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਸਭ ਤੋਂ ਚੰਗੀ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਨੇ ਖੁਦ ਵਿਆਹ ’ਚ 2 ਘੰਟੇ ਬਿਤਾਏ ਜੋ ਕਿ ਕਾਫੀ ਸਮਾਂ ਹੈ।

1991 ’ਚ ਮਨਮੋਹਨ ਸਿੰਘ ਨੇ ਦੇਸ਼ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਿੱਤੀ। ਨਰਿੰਦਰ ਮੋਦੀ ਦੁਨੀਆ ਦਾ ਧਿਆਨ ਆਪਣੇ ਅਤੇ ਭਾਰਤ ਵੱਲ ਖਿੱਚਣ ’ਚ ਸਫਲ ਰਹੇ। ਕੁੱਲ ਮਿਲਾ ਕੇ ਅੱਜ ਜਦੋਂ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਇਹ ਇਕ ਸ਼ਾਨਦਾਰ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਦੇਸ਼ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਦੇਸ਼ ਸਾਡੇ ਨੇਤਾਵਾਂ ਵੱਲੋਂ, ਸਾਡੇ ਧਾਰਮਿਕ ਸੰਤਾਂ ਵੱਲੋਂ ਅਤੇ ਸਾਡੀ ਆਰਥਿਕ ਸ਼ਕਤੀ ਵੱਲੋਂ ਜਾਣਿਆ ਜਾਂਦਾ ਹੈ ਅਤੇ ਹੁਣ ਸਾਡੇ ਦੇਸ਼ ਨੂੰ ਧਮਕਾਇਆ ਨਹੀਂ ਜਾਏਗਾ।

ਇਹ ਦੇਖਣਾ ਚੰਗਾ ਲੱਗਦਾ ਹੈ ਕਿ ਜਦ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਕ ਭਾਰਤੀ ਹੋ ਤਾਂ ਲੋਕਾਂ ਦੀਆਂ ਅੱਖਾਂ ਚਮਕ ਉੱਠਦੀਆਂ ਹਨ ਅਤੇ ਭਾਰਤ ਬਾਰੇ ਹੋਰ ਜ਼ਿਆਦਾ ਜਾਣਨ ਦੀ ਉਨ੍ਹਾਂ ਦੀ ਰੁਚੀ ਵਧ ਜਾਂਦੀ ਹੈ, ਦੂਜੇ ਸ਼ਬਦਾਂ ’ਚ ਇਕ ਭਾਰਤੀ ਹੋਣਾ ਬਹੁਤ ਵਧੀਆ ਹੈ।

ਦੇਵੀ ਐੱਮ. ਚੇਰੀਅਨ


author

Rakesh

Content Editor

Related News