ਭਾਰਤ-ਕੈਨੇਡਾ ਵਪਾਰ ਸਬੰਧਾਂ ਦੀ ਸਫਲਤਾ ਵਿਚ ਇੰਡੋ-ਕੈਨੇਡੀਅਨ ਭਾਈਚਾਰੇ ਦੀ ਭੂਮਿਕਾ
Sunday, Jan 04, 2026 - 05:35 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਸਾਲ 2 ਅਪ੍ਰੈਲ ਤੋਂ ਭਾਰਤੀ ਉਤਪਾਦਾਂ ’ਤੇ 25 ਫੀਸਦੀ ਟੈਰਿਫ ਅਤੇ ਰੂਸ ਤੋਂ ਤੇਲ ਖਰੀਦਣ ਕਾਰਨ ਓਨਾ ਹੀ ਵੱਧ ‘ਜੁਰਮਾਨਾ’ ਵੀ ਲਗਾਇਆ ਗਿਆ, ਜਿਸ ਨਾਲ ਕੁਲ ਟੈਰਿਫ ਵਧ ਕੇ 50 ਫੀਸਦੀ ਹੋ ਗਿਆ। ਭਾਰਤੀ ਬਰਾਮਦ ’ਤੇ ਇਸ ਦੇ ਉਲਟ ਪ੍ਰਭਾਵ ਨੂੰ ਦੇਖਦੇ ਹੋਏ ਭਾਰਤ ਲਈ ਜ਼ਰੂਰੀ ਹੋ ਗਿਆ ਕਿ ਉਹ ਹੋਰ ਬਾਜ਼ਾਰਾਂ ਵਿਚ ਮੌਕੇ ਖੋਜੇ ਅਤੇ ਇਸ ਦੇ ਨਤੀਜੇ ਵਜੋਂ ਕੁਝ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਕੀਤੇ ਗਏ। ਇਨ੍ਹਾਂ ਵਿਚ ਕੈਨੇਡਾ ਵੀ ਇਕ ਹੈ ਜਿਸ ਨਾਲ ਐੱਫ. ਟੀ. ਏ. ਲਈ ਗੱਲਬਾਤ ਚੱਲ ਰਹੀ ਹੈ।
ਕੈਨੇਡਾ ਸਰਕਾਰ ਨੇ ਭਾਰਤ-ਕੈਨੇਡਾ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਤੇ ਜਨਤਾ ਦੀ ਰਾਏ ਲੈਣ ਲਈ ਮੁਹਿੰਮ ਸ਼ੁਰੂ ਕਰ ਿਦੱਤੀ ਹੈ ਪਰ ਭਾਰਤ ਵਿਰੋਧੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ. ਐੱਸ. ਓ.) ਅਤੇ ਦੂਜੇ ਖਾਲਿਸਤਾਨੀ ਸੰਗਠਨ ਐੱਫ. ਟੀ. ਏ. ਖਿਲਾਫ ਪ੍ਰਚਾਰ ਕਰ ਰਹੇ ਹਨ ਤਾਂ ਕਿ ਉਹ ਪਟੜੀ ’ਤੇ ਨਾ ਚੜ੍ਹ ਸਕੇ। ਸਾਡੇ ਸੰਗਠਨ ਫ੍ਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਫੈਡਰੇਸ਼ਨ ਨੇ ਐੱਫ. ਟੀ. ਏ. ਦੇ ਸਮਰਥਨ ਵਿਚ ਕੈਨੇਡਾ ਦੇ ਇੰਟਰਨੈਸ਼ਨਲ ਵਪਾਰ ਦੇ ਮੰਤਰੀ ਮਨਿੰਦਰ ਸਿੰਧੂ ਨੂੰ ਇਕ ਪੱਤਰ ਲਿਖਿਆ ਹੈ, ਅਸੀਂ ਪੂਰੇ ਕੈਨੇਡਾ ਵਿਚ ਰੇਡੀਓ ਅਤੇ ਟੀ. ਵੀ. ਰਾਹੀਂ ਲੋਕਾਂ ਨੂੰ ਇਸ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ, ਇਸ ਨਾਲ ਡਾਇਸਪੋਰਾ (ਕੈਨੇਡਾ ਵਿਚ ਰਹਿੰਦੇ ਭਾਰਤੀ) ਨੂੰ ਮਦਦ ਮਿਲੇਗੀ। ਸਬਮਿਸ਼ਨ ਦੀ ਆਖਰੀਮਿਤੀ 27 ਜਨਵਰੀ ਹੈ।
ਪੱਤਰ ਵਿਚ ਅਸੀਂ ਲਿਖਿਆ ਹੈ-ਸਾਨੂੰ ਇਹ ਜਾਣ ਕੇ ਖੁਸ਼ੀ ਹੋਈ ਇਕ ਭਾਰਤੀ ਵਪਾਰ ਮੰਤਰੀ ਸ਼੍ਰੀ ਪਿਊਸ਼ ਗੋਇਲ ਦੀ ਅਗਵਾਈ ਵਿਚ ਭਾਰਤੀ ਵਪਾਰ ਮਿਸ਼ਨ ਨਵੇਂ ਸਾਲ ਵਿਚ ਓਟਾਵਾ ਦਾ ਦੌਰਾ ਕਰ ਰਿਹਾ ਹੈ। ਭਾਰਤ ਤੇ ਕੈਨੇਡਾ ਦੋ ਅਜਿਹੇ ਸਮਾਜ ਹਨ, ਜਿਨ੍ਹਾਂ ਦੀ ਲੋਕਤੰਤਰ, ਬਹੁਲਤਾ ਅਤੇ ਨਿਯਮ-ਆਧਾਰਿਤ ਵਿਵਸਥਾ ਪ੍ਰਤੀ ਸਨਮਾਨ ਦੀ ਸਾਂਝੀ ਵਿਰਾਸਤ ਹੈ, ਜੋ ਇਨ੍ਹਾਂ ਦੋਵਾਂ ਦੇਸ਼ਾਂ ਨੂੰ ੁਸੁਭਾਵਿਕ ਸਹਿਯੋਗੀ ਬਣਾਉਂਦੀ ਹੈ। ਦੋਵਾਂ ਦੇਸ਼ਾਂ ਦੇ ਹਿੱਤ ਆਰਥਿਕ ਖੇਤਰ ਵਿਚ ਵੀ ਮਿਲਦੇ ਹਨ। ਆਪਸੀ ਹਿੱਤਾਂ ਦੀ ਇਹ ਬੈਠਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (ਸੀ. ਈ. ਪੀ. ਏ.) ਦੇ ਸਫਲ ਅੰਜਾਮ ਵਿਚ ਬਦਲਣੀ ਚਾਹੀਦੀ ਹੈ।
ਸਰਕਾਰਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਕਿ ਇਹ ਸਾਂਝੇਦਾਰੀ ਤੇਲ ਤੇ ਗੈਸ, ਖਣਿਜ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿਚ ਕਿਸ ਮਾਈਕ੍ਰੋਇਕਨਾਮਿਕ ਪੈਮਾਨੇ ’ਤੇ ਪਹੁੰਚ ਸਕਦੀ ਹੈ, ਜਿਥੇ ਵਪਾਰ ਵਿਚ 25 ਬਿਲੀਅਨ ਤੋਂ ਵਧਾ ਕੇ 50 ਬਿਲੀਅਨ ਦਾ ਖਾਹਿਸ਼ੀ ਟੀਚਾ ਰੱਖਿਆ ਗਿਆ ਹੈ। ਭਾਰਤ ਅਤੇ ਕੈਨੇਡਾ ਦੇ ਸਬੰਧ ਖਾਸ ਹਨ ਕਿਉਂਕਿ ਸਾਡੇ ਲੋਕਾਂ ਵਿਚ ਮਜ਼ਬੂਤ ਸਬੰਧ ਹਨ। ਇੰਡੋ-ਕੈਨੇਡੀਅਨ ਭਾਈਚਾਰੇ ਦੀਆਂ ਜੜ੍ਹਾਂ ਕੈਨੇਡਾ ਵਿਚ 1887 ਤੋਂ ਹਨ। ਇੰਡੋ-ਕੈਨੇਡਾ ਭਾਈਚਾਰਾ ਦੋਹਾਂ ਦੇਸ਼ਾਂ ਵਿਚ ਇਕ ਜਿਊਂਦੇ ਪੁਲ ਵਾਂਗ ਹੈ। ਸਫਲ ਅਤੇ ਸਾਧਨ ਸੰਪੰਨ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਮਾਈਕ੍ਰੋਇਕਨਾਮਿਕ ਪੱਧਰ ’ਤੇ ਇਸ ਆਰਥਿਕ ਸਾਂਝੇਦਾਰੀ ਵਿਚ ਵਿਕਾਸ ਦੇ ਇੰਜਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ।
‘ਲੋਕਾਂ ਦਾ ਨੈੱਟਵਰਕ’ ਦੋਹਾਂ ਦੇਸ਼ਾਂ ਵਿਚ ਵਪਾਰ ਦੇ ਮੌਕਿਆਂ ਲਈ ਨਵੇਂ ਰਾਹ ਖੋਲ੍ਹ ਸਕਦਾ ਹੈ ਜਿਨ੍ਹਾਂ ਦੀ ਹੋਰ ਕਲਪਨਾ ਨਹੀਂ ਕੀਤੀ ਜਾ ਸਕਦੀ। ਇੰਡੋ-ਕੈਨੇਡੀਅਨ ਭਾਈਚਾਰਾ ਇਸ ਸਮਝੌਤੇ ਵਿਚ ਇਕ ਅਹਿਮ ਹਿੱਤਧਾਰਕ ਹੈ ਅਤੇ ਦੋਹਾਂ ਸਰਕਾਰਾਂ ਨੂੰ ਭਾਈਚਾਰਕ ਸੰਗਠਨਾਂ ਵੱਲੋਂ ਹਿੱਸੇਦਾਰੀ ਅਤੇ ਲਗਾਤਾਰ ਜੁੜਾਅ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸੀ. ਈ. ਪੀ. ਏ. ਨੂੰ ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਬਹੁਤ ਸਮਰਥਨ ਪ੍ਰਾਪਤ ਹੈ। ਇਹ ਦੁਨੀਆ ਵਿਚ ਸਥਿਰਤਾ ਅਤੇ ਕੈਨੇਡਾ ਅਤੇ ਭਾਰਤ ਵਿਚ ਆਰਥਿਕ ਖੁਸ਼ਹਾਲੀ ਲਿਆਏਗਾ।
- ਮਨਿੰਦਰ ਸਿੰਘ ਗਿੱਲ
