ਹਿਟਲਰੀ ਨਾਜੀਵਾਦ ਅਤੇ ਬੰਗਲਾਦੇਸ਼ : ਇਕ ਤੁਲਨਾ
Tuesday, Dec 23, 2025 - 04:43 PM (IST)
ਬੰਗਲਾਦੇਸ਼ (ਪੂਰਬੀ ਬੰਗਾਲ) ’ਚ ਹਿੰਦੂਆਂ ਦਾ ਸਮੂਹਿਕ, ਪਰ ਹੌਲੀ ਸਫਾਇਆ ਉਦੋਂ ਤੋਂ ਚੱਲ ਰਿਹਾ ਹੈ, ਜਦੋਂ ਬਰਾਕ ਓਬਾਮਾ ਸਕੂਲ ’ਚ ਪੜ੍ਹਦੇ ਸਨ। ਈਰਾਨ ’ਚ ਸ਼ਾਹ ਦਾ ਸੈਕੁਲਰ ਸ਼ਾਸਨ ਸੀ। ਭਾਰਤ ’ਚ ਇੰਦਰਾ ਗਾਂਧੀ ਦਾ ਦਬਦਬਾ ਸੀ। ਅਮਰੀਕਾ ਵੀਅਤਨਾਮ ਜੰਗ ਲੜ ਰਿਹਾ ਸੀ। ਸੋਵੀਅਤ ਯੂਨੀਅਨ ’ਚ ਲਿਓਨਿਦ ਬ੍ਰੇਝਨੇਵ ਦੀ ਸੱਤਾ ਸੀ। ਕੋਈ ਇੰਟਰਨੈੱਟ ਜਾਂ ਮੋਬਾਈਲ ਫੋਨ ਨਹੀਂ ਸੀ। ਇਸ ਲਈ ਇੰਨੇ ਲੰਬੇ ਸਮੇਂ ਤੋਂ ਪੂਰੀ ਦੁਨੀਆ ਬੰਗਲਾਦੇਸ਼ ਦੇ ਹਿੰਦੂਆਂ ਦਾ ਹੌਲੀ-ਹੌਲੀ ਖਾਤਮਾ ਹੋਣ ਦੇ ਰਹੀ ਹੈ। ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵਾਂ ਤਰੀਕਿਆਂ ਨਾਲ ਖਾਤਮਾ ਹੋ ਰਿਹਾ ਹੈ। ਇਸ ’ਤੇ ਇਕ ਉਂਗਲੀ ਤੱਕ ਨਹੀਂ ਉਠਾਈ ਗਈ। ਉਲਟਾ ਬੰਗਲਾਦੇਸ਼ ਨੂੰ ਇਕ ਗਰੀਬ, ਛੋਟਾ ਦੇਸ਼ ਮੰਨ ਕੇ ਉਸ ਨੂੰ ਤਰ੍ਹਾਂ-ਤਰ੍ਹਾਂ ਦੀ ਸਹਾਇਤਾ ਦਿੱਤੀ ਜਾਂਦੀ ਰਹੀ ਹੈ। ਸਹਾਇਤਾ ਦੇਣ ਵਾਲਿਆਂ ’ਚ ਭਾਰਤ ਵੀ ਹੈ।
ਪੂਰਬੀ ਬੰਗਾਲ, ਫਿਰ ਬੰਗਲਾਦੇਸ਼ ’ਚ ਹਿੰਦੂ ਕਤਲੇਆਮ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਲੁਕੀ ਹੋਈ ਕਦੇ ਨਹੀਂ ਰਹੀ ਸੀ। ਜਿਵੇਂ ਕਿ ਹਿਟਲਰੀ ਨਾਜੀਵਾਦ ਦੀਆਂ ਸਰਗਰਮੀਆਂ ਵੀ ਪੂਰੀ ਤਰ੍ਹਾਂ ਲੁਕੀਆਂ ਨਹੀਂ ਸਨ। 1922 ਤੋਂ ਹੀ ਹਿਟਲਰ ਨੇ ਕਹਿਣਾ ਸ਼ੁਰੂ ਕੀਤਾ ਸੀ ਕਿ ਸੱਤਾ ਮਿਲਣ ’ਤੇ ਉਹ ਯਹੂਦੀਆਂ ਦਾ ਸਫਾਇਆ ਕਰੇਗਾ। ਯੂਰਪੀ ਮੀਡੀਆ ’ਚ ਹਿਟਲਰ ਦੀਆਂ ਕਾਫੀ ਰਿਪੋਰਟਾਂ ਆ ਚੁੱਕੀਆਂ ਸਨ ਜਦੋਂ ਸਾਰੇ ਸ਼ਾਸਕ ਮੌਨ ਦੇਖਦੇ ਰਹੇ। ਬੰਗਲਾਦੇਸ਼ ’ਚ ਉਸ ਤੋਂ ਵੀ ਬੜੀ ਭਿਆਨਕ ਤਾਕਤ ਸਰਗਰਮ ਹੈ, ਜੋ ਬੰਗਲਾਦੇਸ਼ ਦੇ ਹਿੰਦੂਆਂ ਦੇ ਸਫਾਏ ਤੋਂ ਬਾਅਦ ਭਾਰਤ, ਯੂਰਪ, ਅਮਰੀਕਾ ’ਤੇ ਵੀ ਨਜ਼ਰ ਰੱਖੇ ਹੋਏ ਹੈ। ਉਨ੍ਹਾਂ ਸੰਗਠਨਾਂ, ਸੰਸਥਾਵਾਂ ਅਤੇ ਮਤਵਾਦ ਦਾ ਅਧਿਐਨ-ਪਰਖ ਕਰਨ ਵਾਲਾ ਇਸ ਨੂੰ ਸਹਿਜੋ ਹੀ ਜਾਣ ਸਕਦਾ ਹੈ। ਬੰਗਲਾਦੇਸ਼ ਦੇ ਵੱਡੇ ਰਾਜਨੀਤਿਕ ਦਲਾਂ, ਜਾਮਤ ਏ ਇਸਲਾਮੀ, ਖਲੀਫਤ ਮਜਲਿਸ ਆਦਿ ਸੰਗਠਨਾਂ ਦੇ ਐਲਾਨਾਂ ’ਚ ਵੀ ਸਾਰੀਆਂ ਗੱਲਾਂ ਹਨ। ਉਹ ਪੂਰੀ ਧਰਤੀ ’ਤੇ ਕੁਰਾਨ ਅਤੇ ਸ਼ਰੀਅਤ ਦਾ ਸ਼ਾਸਨ ਕਾਇਮ ਕਰਨ, ਦਾਰੁਲ-ਇਸਲਾਮ ਬਣਾਉਣ ਦੇ ਐਲਾਨ ਦਾਅਵੇ ਦੇ ਨਾਲ ਚੱਲ ਰਹੇ ਹਨ।
ਬੰਗਲਾਦੇਸ਼ ’ਚ ਇਸਲਾਮੀਆਂ ਦੀ ਸਮਰੱਥਾ ਅਤੇ ਹੁਣ ਤੱਕ ਦੇ ਸ਼ਿਕਾਰਾਂ ਦੀ ਮਾਤਰਾ ਦੇਖਦੇ ਹੋਏ ਇਹ ਹਿਟਲਰੀ ਨਾਜੀਵਾਦ ਤੋਂ ਕਈ ਗੁਣਾ ਭਿਆਨਕ ਹੈ ਕਿਉਂਕਿ ਉਨ੍ਹਾਂ ਨੂੰ ਰੋਕਣ, ਚਿਨਹਿਤ ਕਰਨ ਦੀ ਬਜਾਏ ‘ਧਰਮ ਨਿਰਪੱਖਤਾ’ ਅਤੇ ‘ਬਹੁ-ਸੱਭਿਆਚਾਰਵਾਦ’ ਇਸਲਾਮੀ ਸੰਗਠਨਾਂ ਨੂੰ ਉਲਟਾ ਇਕ ਸਮਰਥਨ ਦਾ ਪ੍ਰਛਾਵਾਂ ਦਿੰਦਾ ਹੈ।
ਸਭ ਨੂੰ ਆਪਣੀ ‘ਰਿਲੀਜਨ ਦੀ ਪਾਲਣ’ ਕਰਨ ਦੀ ਆਜ਼ਾਦੀ ਦੀ ਆੜ ’ਚ ਇਸਲਾਮੀ ਰਾਜਨੀਤਿਕ ਸਰਗਰਮੀਆਂ ਨਾਲ ਅੱਖਾਂ ਮੀਟ ਲਈਆਂ ਜਾਂਦੀਆਂ ਹਨ। ਇਸ ਦੇ ਪਿੱਛੇ ਦੇ ਅਗਿਆਨ, ਆਰਾਮ ਪਸੰਦਗੀ ਅਤੇ ਕਾਇਰਤਾ ਦਾ ਇਸਲਾਮੀ ਸੰਗਠਨ ਭਰਪੂਰ ਫਾਇਦਾ ਉਠਾ ਰਹੇ ਹਨ। ਜੇਕਰ ਇਹ ਪ੍ਰਕਿਰਿਆ ਨਹੀਂ ਰੋਕੀ ਗਈ, ਤਾਂ ਇਹ ਅੰਤ ’ਚ, ਬਿਨਾਂ ਸ਼ੱਕ ਉਥੇ ਹੀ ਪਹੁੰਚੇਗੀ ਜੋ ਸਾਰੀਆਂ ਇਸਲਾਮੀ ਜਮਾਤਾਂ ਦਾ ਦਾਅਵਾ ਹੈ।
ਵੱਡੇ-ਵੱਡੇ ਮਨੁੱਖੀ ਅਧਿਕਾਰ ਸੰਗਠਨ ਅਕਸਰ ਬੰਗਲਾਦੇਸ਼ ਦੇ ਹਿੰਦੂਆਂ ਦੇ ਜਬਰ ਦਾ ਵਰਨਣ ਤੱਕ ਨਹੀਂ ਕਰਦੇ। ਜਦਕਿ ਬੰਗਲਾਦੇਸ਼ ’ਚ ਸਰਕਾਰ, ਮਜ਼੍ਹਬ ਅਤੇ ਆਮ ਮੁਸਲਮ ਸਮਾਜ, ਤਿੰਨੋਂ ਮਿਲ ਕੇ ਹਿੰਦੂਆਂ ਦਾ ਹੌਲੀ-ਹੌਲੀ ਸਫਾਇਆ ਕਰ ਰਹੇ ਹਨ। ਘੱਟ ਤੋਂ ਘੱਟ ਤਿੰਨ ਕਾਨੂੰਨੀ ਵਿਵਸਥਾਵਾਂ ਹਿੰਦੂਆਂ ਦੇ ਵਿਰੁੱਧ ਹਨ। ਹਿੰਦੂ ਆਪਣਾ ਧਨ ਬਾਹਰ ਨਹੀਂ ਭੇਜ ਸਕਦੇ, ਸਰਕਾਰੀ ਫੰਡ, ਸਹਾਇਤਾ ਸਿਰਫ ਇਸਲਾਮੀ ਸੰਸਥਾਵਾਂ ਨੂੰ ਮਿਲਦੀ ਹੈ, ਹਿੰਦੂਆਂ ’ਤੇ ਅੱਤਿਆਚਾਰ ਕਰਨ ਵਾਲੇ ਇਸਲਾਮੀਆਂ, ਅਪਰਾਧੀਆਂ ’ਤੇ ਆਮ ਤੌਰ ’ਤੇ, ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਤਰ੍ਹਾਂ, ਬੰਗਲਾਦੇਸ਼ ਖੇਤਰ ’ਚ 1951 ਤੋਂ ਨਿਰੰਤਰ ਅਤੇ ਬਹੁਮੁਖੀ ਜਬਰ ਕਾਰਨ ਹਿੰਦੂਆਂ ਦੀ ਗਿਣਤੀ 33 ਫੀਸਦੀ ਤੋਂ ਘੱਟ ਕੇ ਹੁਣ 8 ਫੀਸਦੀ ਰਹਿ ਗਈ ਹੈ। ਇਹ ਲਫਾਜ਼ੀ ਨਹੀਂ, ਸਗੋਂ ਅਜਿਹਾ ਤੱਥ ਹੈ ਜਿਸ ਨੂੰ ਕਿੰਨੀ ਵੀ ਵਾਰ ਦੁਹਰਾਉਣਾ ਘੱਟ ਹੋਵੇਗਾ। ਤੁਲਨਾ ਦੇ ਲਈ ਧਿਆਨ ਦਿਓ ਕਿ 1951 ’ਚ ਪੂਰੇ ਪਾਕਿਸਤਾਨ ’ਚ ਕੁੱਲ ਹਿੰਦੂ ਆਬਾਦੀ 23 ਫੀਸਦੀ ਸੀ, ਜੋ ਅੱਜ 1 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ।
ਸਿੱਟੇ ਵਜੋਂ ਹੁਣ ਤੱਕ ਬੰਗਲਾਦੇਸ਼ ’ਚ 4 ਕਰੋੜ 90 ਲੱਖ ਹਿੰਦੂਆਂ ਦਾ ਕਤਲੇਆਮ ਜਾਂ ਜਬਰੀ ਧਰਮ ਤਬਦੀਲੀ ਹੋ ਚੁੱਕੀ ਹੈ, ਜਦਕਿ ਹਿਟਲਰ ਨੇ 60 ਲੱਖ ਯਹੂਦੀਆਂ ਦਾ ਕਤੇਲਆਮ ਕੀਤਾ ਸੀ ਅਤੇ ਸਟਾਲਿਨ ਨੇ 2 ਕਰੋੜ ਰੂਸੀਆਂ ਦਾ। ਉਨ੍ਹਾਂ ਯਹੂਦੀਆਂ ਅਤੇ ਬੰਗਲਾਦੇਸ਼ੀ ਹਿੰਦੂਆਂ ਦੀ ਸਥਿਤੀ ’ਚ ਫਰਕ ਵੀ ਹੈ। ਬੰਗਲਾਦੇਸ਼ ’ਚ ‘ਹਿੰਦੂ ਸਮੱਸਿਆ’ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਜਿਵੇਂ ਜਰਮਨੀ ’ਚ ‘ਯਹੂਦੀ ਸਮੱਸਿਆ’ ਦੀ ਚਰਚਾ ਹੁੰਦੀ ਸੀ। ਨਾਜੀ ਜਰਮਨੀ ’ਚ ਸਾਰੇ ਯਹੂਦੀਆਂ ਨੂੰ ਇਕੋ ਜਿਹਾ ਨਫਰਤ ਵਾਲੇ ਮੰਨ ਕੇ ਚੱਲਿਆ ਜਾਂਦਾ ਸੀ, ਜਦਕਿ ਬੰਗਲਾਦੇਸ਼ ’ਚ ਹਿੰਦੂ ਸਰਕਾਰ, ਮੀਡੀਆ, ਉਦਯੋਗ ਆਦਿ ’ਚ ਵੱਡੇ ਅਹੁਦਿਆਂ ’ਤੇ ਕੰਮ ਕਰਦੇ ਵੀ ਮਿਲਦੇ ਹਨ। ਇਕ ਹੋਰ ਫਰਕ, ਯਹੂਦੀਆਂ ਨੂੰ ਹਰ ਹਾਲ ’ਚ ਖਤਮ ਕਰਨਾ ਸੀ, ਜਿਨ੍ਹਾਂ ਨੂੰ ਧਰਮ ਬਦਲ ਕੇ ਬਚਣ ਦਾ ਰਸਤਾ ਨਹੀਂ ਸੀ, ਜਦਕਿ ਬੰਗਲਾਦੇਸ਼ ’ਚ ਹਿੰਦੂ ਨੂੰ ਇਸਲਾਮ ’ਚ ਤਬਦੀਲ ਕਰਨਾ, ਉਨ੍ਹਾਂ ਦੀਆਂ ਲੜਕੀਆਂ ਦਾ ਅਗਵਾਹ ਕਰ ਕੇ ਉਨ੍ਹਾਂ ਤੋਂ ਮੁਸਲਿਮ ਬੱਚੇ ਪੈਦਾ ਕਰਾਉਣਾ ਵੀ ਹਿੰਦੂ ਸਫਾਏ ਦੀ ਇਕ ਤਕਨੀਕ ਹੈ। ਨਾਜੀ ਜਰਮਨੀ ਅਤੇ ਇਸਲਾਮੀ ਬੰਗਲਾਦੇਸ਼ ਦੀ ਤੁਲਨਾ ’ਚ ਸਮਾਨਤਾ ਦੇ ਨਕਤਿਆਂ ਤੋਂ ਬਰਾਬਰ ਨਤੀਜੇ ਦਾ ਸੰਕੇਤ ਮਿਲਦਾ ਹੈ-ਇਕ ਚੁਣੇ ਹੋਏ ਜਾਤੀ ਸਮੂਹ ਦਾ ਵਿਨਾਸ਼।
ਜਰਮਨ ਹੋਲੋਕਾਸਟ ਵਾਂਗ, ਘੱਟੋ ਘੱਟ ਇਕ ਵਾਰ, 1971 ’ਚ ਬੰਗਲਾਦੇਸ਼ (ਪੂਰਬੀ ਪਾਕਿਸਤਾਨ) ’ਚ 20-25 ਲੱਖ ਹਿੰਦੂਆਂ ਨੂੰ ਮਾਰ ਦਿੱਤਾ ਗਿਆ ਸੀ। ਉਦੋਂ ਕੌਮਾਂਤਰੀ ਮੀਡੀਆ ਅਤੇ ਵਿਦੇਸ਼ੀ ਰਾਜਦੂਤਾਂ ਨੇ ਸਪੱਸ਼ਟ ਦੇਖਿਆ ਸੀ ਕਿ ਮੁੱਖ ਨਿਸ਼ਾਨਾ ਮੁੱਖ ਤੌਰ ’ਤੇ ਹਿੰਦੂ ਸਨ।
ਇਸ ਤਰ੍ਹਾਂ ਨਾਜੀ ਜਰਮਨੀ ’ਚ ਯਹੂਦੀ ਕਤਲੇਆਮ ਅਤੇ ਬੰਗਲਾਦੇਸ਼ ’ਚ ਹਿੰਦੂ ਕਤਲੇਆਮ ਦੇ ਦੋਵਾਂ ਮਾਮਲਿਆਂ ’ਚ ਪੂਰੀ ਪ੍ਰਕਿਰਿਆ 3 ਕਰਤੱਵ ਬਿੰਦੂ ਉਜਾਗਰ ਕਰਦੀ ਹੈ। ਪਹਿਲਾ-ਸ਼ੁਰੂ ਤੋਂ ਦਿਸ ਰਹੇ ਸੰਕੇਤ ਪਛਾਣਨਾ, ਦੂਜਾ-ਆਪਣੇ ਸਿਵਾਏ ਦੂਜੇ ਲੋਕਾਂ ਦੀ ਹਾਲਤ ਸਮਝਣਾ ਅਤੇ ਤੀਜਾ-ਉਸ ’ਤੇ ਕੁਝ ਕਰਨਾ।
ਹਿੰਦੂ ਲੋਕ ਉਸੇ ਤਰ੍ਹਾਂ ਨਿਯਮਿਤ ਤੌਰ ’ਤੇ ਮਾਰੇ, ਜਬਰ-ਜ਼ਨਾਰ ਕੀਤੇ ਅਤੇ ਆਪਣੇ ਪੂਰਵਜ਼ਾਂ ਦੀ ਜ਼ਮੀਨ ਤੋਂ ਬੇਦਖਲ ਕੀਤੇ ਜਾ ਰਹੇ ਹਨ ਅਤੇ ਇਹ ਬੰਗਲਾਦੇਸ਼ ਵਰਗੇ ‘ਕਮਜ਼ੋਰ ਦੇਸ਼’ ’ਚ। ਜੋ ਮਹੱਤਵਪੂਰਨ ਦੇਸ਼ਾਂ ਦਾ ਦਬਾਅ ਨਹੀਂ ਸਹਿ ਸਕਦਾ। ਇਹ ਸੈਨਿਕ ਅਤੇ ਆਰਥਿਕ ਦ੍ਰਿਸ਼ਟੀ ਤੋਂ ਸਭ ਤੋਂ ਕਮਜ਼ੋਰ ਦੇਸ਼ਾਂ ’ਚ ਹੀ ਗਿਣਿਆ ਜਾ ਸਕਦਾ ਹੈ। ਇਹ ਕੋਈ ਈਰਾਨ ਜਾਂ ਚੀਨ ਨਹੀਂ, ਜਿਸ ਨਾਲ ਉਲਝਣ ’ਚ ਪੱਛਮੀ ਦੇਸ਼ਾਂ ਨੂੰ ਸੋਚਣਾ ਪਏ।
ਪਰ ਉਲਟਾ ‘ਇਸਲਾਮੋਫੋਬੀਆ’ ਦੀ ਦਲੀਲ ਆਉਂਦੀ ਹੈ, ਜਿਸ ਨੂੰ ਮਹੱਤਵ ਦੇ ਕੀ ਪੀੜਤਾਂ ਦੀ ਬਜਾਏ ਦੋਸ਼ੀਆਂ ਨੂੰ ਨਿਯਮਿਤ ਮੰਚ ਅਤੇ ਪ੍ਰਚਾਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਿੱਥੇ ਕਤਲੇਆਮ ਦਾ ਕਾਰਨ ਇਸਲਾਮ ਹੈ ਅਤੇ ਕਰਤਾ ਮੁਸਲਿਮ ਹਨ, ਉਥੇ ਵੀ ਕਾਰਨ ਅਤੇ ਕਰਤਾ ਨੂੰ ਛੋਟ ਦੇਣ ਦੀ ਜ਼ਿੱਦ ਹੈ।
—ਬਿੱਲ ਵਾਰਨਰ, ਰਿਚਰਡ ਬੈਂਕਿਨ, ਸੋਲਝਿਨਨਿਤਸਿਨ
(ਕਿਤਾਬ, ‘ਇਸਲਾਮ ਅਤੇ ਕਮਿਊਨਿਜ਼ਮ : ਤਿੰਨ ਚਿਤਾਵਨੀਆਂ, ਸੰਕਲਨ ਅਤੇ ਅਨੁਵਾਦ-ਸ਼ੰਕਰ ਸ਼ਰਨ ਦੇ ਅੰਸ਼)
