‘ਅਧਿਕਾਰੀਆਂ ਦੇ ਢਿੱਲੇ-ਮੱਠੇ ਰਵੱਈਆ ਨਾਲ’ ਵਧ ਰਿਹਾ ਭ੍ਰਿਸ਼ਟਾਚਾਰ!

Sunday, Jul 06, 2025 - 07:33 AM (IST)

‘ਅਧਿਕਾਰੀਆਂ ਦੇ ਢਿੱਲੇ-ਮੱਠੇ ਰਵੱਈਆ ਨਾਲ’ ਵਧ ਰਿਹਾ ਭ੍ਰਿਸ਼ਟਾਚਾਰ!

ਦੇਸ਼ ’ਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਦੇ ਪੱਧਰ ’ਤੇ ਸੀ. ਬੀ. ਆਈ., ਸੈਂਟਰਲ ਵਿਜੀਲੈਂਸ ਕਮਿਸ਼ਨ, ਇਨਫੋਰਸਮੈਂਟ ਡਾਇਰੈਕਟੋਰੇਟ, ਸੂਬਿਆਂ ਦੇ ਐਂਟੀ ਕੁਰੱਪਸ਼ਨ ਿਬਊਰੋ, ਲੋਕਾਯੁਕਤ ਅਤੇ ਸਟੇਟ ਵਿਜੀਲੈਂਸ ਵਿਭਾਗ ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ, ਇਸ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪਿਛਲੇ ਸਿਰਫ 8 ਿਦਨਾਂ ’ਚ ਸਾਹਮਣੇ ਆਏ ਿਰਸ਼ਵਤਖੋਰੀ ਦੇ ਮਾਮਲੇ ਹੇਠਾਂ ਦਰਜ ਹਨ :

* 28 ਜੂਨ ਨੂੰ ਸੋਨੀਪਤ (ਹਰਿਆਣਾ) ਦੇ ਸਿਵਿਲ ਲਾਈਨਸ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ‘ਮੰਜੂ’ ਨੂੰ ਇਕ ਮੁਕੱਦਮਾ ਰੱਦ ਕਰਨ ਦੇ ਬਦਲੇ ’ਚ 60,000 ਰੁਪਏ ਦੀ ਿਰਸ਼ਵਤ ਲੈਂਦੇ ਹੋਏ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ।

* 28 ਜੂਨ ਨੂੰ ਹੀ ਵਿਜੀਲੈਂਸ ਟੀਮ ਨੇ ਬੁਰਾੜੀ (ਦਿੱਲੀ) ਥਾਣੇ ’ਚ ਛਾਪਾ ਮਾਰ ਕੇ ਹਵਲਦਾਰ ‘ਸੁਰੇਂਦਰ ਕੁਮਾਰ ਮੀਣਾ’ ਨੂੰ 25,000 ਰੁਪਏ ਿਰਸ਼ਵਤ ਲੈਂਦੇ ਹੋਏ ਫੜਿਆ।

* 1 ਜੁਲਾਈ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੇ ਅਧਿਕਾਰੀਆਂ ਨੇ ਚੌਪਾਰਨ (ਝਾਰਖੰਡ) ਦੇ ਕਮਿਊਨਿਟੀ ਹੈਲਥ ਸੈਂਟਰ ਦੇ ਇੰਚਾਰਜ ਡਾ. ਸਤੀਸ਼ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 3,000 ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 1 ਜੁਲਾਈ ਨੂੰ ਹੀ ਵਿਜੀਲੈਂਸ ਬਿਊਰੋ ਨੇ ਅੰਿਮ੍ਰਤਸਰ (ਪੰਜਾਬ) ’ਚ ਬਲਾਕ ਵਿਕਾਸ/ਪੰਚਾਇਤ ਦਫਤਰ (ਬੀ. ਡੀ. ਪੀ. ਓ.) ’ਚ ਬਤੌਰ ਬਲਾਕ ਅਧਿਕਾਰੀ ਤਾਇਨਾਤ ‘ਜਾਰਜ ਮਸੀਹ’ ਨੂੰ 13,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 1 ਜੁਲਾਈ ਨੂੰ ਹੀ ‘ਗੁਰੂਗ੍ਰਾਮ’ (ਹਰਿਆਣਾ) ’ਚ ਅਧਿਕਾਰੀਆਂ ਨੇ 15,000 ਰੁਪੲੇ ਰਿਸ਼ਵਤ ਲੈਂਦੇ ਹੋਏ ਰੇਲਵੇ ਵਿਭਾਗ ਦੇ ਕਰਮਚਾਰੀ ‘ਦਵੇਂਦਰ’ ਦੇ ਵਿਰੁੱਧ ਕੇਸ ਦਰਜ ਕੀਤਾ।

* 1 ਜੁਲਾਈ ਨੂੰ ਹੀ ‘ਰਾਮਪੁਰ’ (ਉੱਤਰ ਪ੍ਰਦੇਸ਼) ’ਚ ਅਧਿਕਾਰੀਆਂ ਨੇ ਐੱਸ. ਡੀ. ਐੱਮ. ਦੇ ਅਰਦਲੀ ਸ਼ਿਵਕੁਮਾਰ ਨੂੰ 10,000 ਰੁਪਏ ਿਰਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 1 ਜੁਲਾਈ ਨੂੰ ਹੀ ‘ਬਠਿੰਡਾ’ (ਪੰਜਾਬ) ਜ਼ਿਲੇ ’ਚ ‘ਭੁੱਚੋ’ ਦੇ ਡੀ. ਐੱਸ. ਪੀ. ਦੇ ਗੰਨਮੈਨ-ਕਮ-ਸਹਾਇਕ ਰੀਡਰ ‘ਰਾਜਕੁਮਾਰ’ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 1 ਜੁਲਾਈ ਨੂੰ ‘ਝੁੰਨਝੁੰਨੂ’ (ਰਾਜਸਥਾਨ) ’ਚ ਅਧਿਕਾਰੀਆਂ ਨੇ ‘ਗਾਦਲੀ’ ਹਲਕੇ ਦੇ ਪਟਵਾਰੀ ‘ਧਰਮਪਾਲ ਿਸੰਘ’ ਨੂੰ ਸ਼ਿਕਾਇਤਕਰਤਾ ਤੋਂ 7,000 ਰੁਪਏ ਅਤੇ ਇਕ ਹੋਰ ਪਟਵਾਰੀ ‘ਸੁਰਿੰਦਰ ਿਸੰਘ’ ਨੂੰ 8,000 ਰੁਪਏ ਿਰਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 2 ਜੁਲਾਈ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ਆਬਕਾਰੀ ਵਿਭਾਗ ਦੇ ਸੁਪਰਿੰਟੈਂਡੈਂਟ ‘ਸ਼ੈਲੇਂਦਰ ਕੁਮਾਰ’ ਨੂੰ ਸ਼ਿਕਾਇਤਕਰਤਾ ਤੋਂ 25,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਅਾ ਗਿਆ।

* 2 ਜੁਲਾਈ ਨੂੰ ‘ਹੁਸ਼ਿਆਰਪੁਰ’ ’ਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਸਬ-ਤਹਿਸੀਲ ‘ਭੂੰਗਾ’ ਦੇ ਨਾਇਬ ਤਹਿਸੀਲਦਾਰ ‘ਪ੍ਰਵੀਨ ਕੁਮਾਰ’ ਅਤੇ ਰਜਿਸਟਰੀ ਕਲਰਕ ‘ਸਤਵਿੰਦਰ ਿਸੰਘ’ ਨੂੰ ਮੁਅੱਤਲ ਕੀਤਾ ਿਗਆ।

* 4 ਜੁਲਾਈ ਨੂੰ ਨਗਰ ਕੌਂਸਲ ‘ਧਨੌਲਾ’ (ਪੰਜਾਬ) ’ਚ ਤਾਇਨਾਤ ਅਕਾਊਂਟੈਂਟ ਦੀਪਕ ਸੇਤੀਆ ਨੂੰ ਸ਼ਿਕਾਇਤਕਰਤਾ ਦੇ 2,21,402 ਰੁਪਏ ਦੇ ਪੈਂਡਿੰਗ ਬਿੱਲ ਦੇ ਚੈੱਕ ਨੂੰ ਮਨਜ਼ੂਰੀ ਦੇਣ ਦੇ ਬਦਲੇ 11,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 4 ਜੁਲਾਈ ਨੂੰ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ‘ਪੰਜਾਬ ਸਟੇਸ ਪਾਵਰ ਕਾਰਪੋਰੇਸ਼ਨ ਲਿਮਟਿਡ’ ਦੇ ਸਬ-ਸਟੇਸ਼ਨ ਕੰਧਾਲਾ ਜੱਟਾਂ (ਟਾਂਡਾ) ’ਚ ਤਾਇਨਾਤ ਜੂਨੀਅਰ ਇੰਜੀਨੀਅਰ ‘ਬਲਜੀਤ ਿਸੰਘ’ ਨੂੰ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 4 ਜੁਲਾਈ ਨੂੰ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਫਰੀਦਕੋਟ (ਪੰਜਾਬ) ਰਾਜਨ ਪਾਲ ਨੂੰ ਐੱਸ. ਐੱਸ. ਪੀ. ਫਰੀਦਕੋਟ ਦੇ ਦਫਤਰ ਨੂੰ ਿਰਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ।

ਭ੍ਰਿਸ਼ਟਾਚਾਰ ਦੇ ਇਸੇ ਕਿਸਮ ਦੇ ਮਾਮਲਿਆਂ ਨੂੰ ਦੇਖਦੇ ਹੋਏ 7 ਮਾਰਚ, 2025 ਨੂੰ ਸੁਪਰੀਮ ਕੋਰਟ ਦੇ ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਜਨਤਕ ਜੀਵਨ ’ਚ ਭ੍ਰਿਸ਼ਟਾਚਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ‘‘ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਉੱਚ ਪੱਧਰ ’ਤੇ ਬੈਠੇ ਭ੍ਰਿਸ਼ਟ ਤੱਤ ਸਮਾਜ ਲਈ ਭਾੜੇ ਦੇ ਹੱਤਿਆਰਿਆਂ ਤੋਂ ਵੀ ਜ਼ਿਆਦਾ ਖਤਰਨਾਕ ਹਨ।’’

ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ‘‘ਭ੍ਰਿਸ਼ਟਾਚਾਰ ਆਪਣੇ ਦੁਖਦਾਈ ਨਤੀਜਿਆਂ ਦੇ ਬਾਵਜੂਦ ਬੇਕਾਬੂ ਬਣਿਆ ਹੋਇਆ ਹੈ।’’

ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾ ਰੁਕਣ ਦਾ ਇਕ ਕਾਰਨ ਇਨ੍ਹਾਂ ’ਚ ਸਜ਼ਾ ਦਾ ਘੱਟ ਹੋਣਾ, ਜਾਂਚ ਏਜੰਸੀਆਂ ਵਲੋਂ ਸਮੇਂ ਸਿਰ ਚਲਾਨ ਪੇਸ਼ ਨਾ ਕਰਨਾ ਅਤੇ ਗਵਾਹਾਂ ਦਾ ਅਦਾਲਤ ’ਚ ਮੁੱਕਰ ਜਾਣਾ ਵੀ ਹੈ। ਇਸ ਲਈ ਜੇਕਰ ਪੁਲਸ ਅਤੇ ਜਾਂਚ ਏਜੰਸੀਆਂ ਜਾਂਚ ਪ੍ਰਕਿਰਿਆ ’ਚ ਤੇਜ਼ੀ ਅਤੇ ਸਖਤੀ ਲਿਆਉਣ ਤਾਂ ਜ਼ਿਆਦਾ ਦੋਸ਼ੀ ਫੜੇ ਜਾ ਸਕਦੇ ਹਨ ਜਿਸ ਨਾਲ ਭ੍ਰਿਸ਼ਟਾਚਾਰ ’ਤੇ ਕੁਝ ਹੱਦ ਤੱਕ ਲਗਾਮ ਲੱਗ ਸਕਦੀ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News