‘ਰਫਤਾਰ ਨਾਲ ਦੌੜਦੇ ਟਰੈਕਟਰ ਬਣ ਰਹੇ’ ਮੌਤ ਦਾ ਕਾਰਨ!

Wednesday, Aug 13, 2025 - 07:07 AM (IST)

‘ਰਫਤਾਰ ਨਾਲ ਦੌੜਦੇ ਟਰੈਕਟਰ ਬਣ ਰਹੇ’ ਮੌਤ ਦਾ ਕਾਰਨ!

ਬੁਨਿਆਦੀ ਪੱਖੋਂ ਟਰੈਕਟਰ ਖੇਤੀ ਨੂੰ ਸੌਖਾ ਬਣਾਉਣ ਵਾਲਾ ਇਕ ਉਪਕਰਣ ਹੈ ਅਤੇ ਇਸ ਦੀ ਵਰਤੋਂ ਕਿਸਾਨ ਫਸਲ ਨੂੰ ਮੰਡੀ ’ਚ ਲਿਜਾਣ ਲਈ ਕਰਦੇ ਹਨ। ਇਸ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ’ਤੇ ਇਹ ਲਿਖਿਆ ਹੁੰਦਾ ਹੈ।

ਜੇ ਕਿਸੇ ਨੂੰ ਇਸ ਦੀ ਕਮਰਸ਼ੀਅਲ ਵਰਤੋਂ ਕਰਨੀ ਹੋਵੇ ਤਾਂ ਇਸ ਲਈ ਆਰ.ਸੀ. ’ਚ ਤਬਦੀਲੀ ਕਰਵਾਉਣੀ ਪੈਂਦੀ ਹੈ ਅਤੇ ਡਰਾਈਵਰ ਨੂੰ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣਾ ਪੈਂਦਾ ਹੈ ਪਰ ਕਈ ਟਰੈਕਟਰ ਮਾਲਕ ਇਨ੍ਹਾਂ ਦੀ ਵਰਤੋਂ ਵਪਾਰਕ ਕੰਮਾਂ ਲਈ ਕਰਦੇ ਹਨ, ਜਿਸ ਕਾਰਨ ਹੋਣ ਵਾਲੇ ਹਾਦਸਿਆਂ ’ਚ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਦੀਆਂ ਸਿਰਫ ਇਕ ਦਿਨ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 11 ਅਗਸਤ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਇਕ ਕਾਰ ਟਰੈਕਟਰ-ਟਰਾਲੀ ਦੀ ਟੱਕਰ ’ਚ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ।

* 11 ਅਗਸਤ ਨੂੰ ਹੀ ‘ਭਾਗਲਪੁਰ’ (ਬਿਹਾਰ) ਵਿਖੇ ਇਕ ਤੇਜ਼ ਰਫਤਾਰ ਟਰੈਕਟਰ ਚਾਲਕ ਨੇ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟੀ ਚਾਲਕ ਮਾਰਿਆ ਗਿਆ।

* 11 ਅਗਸਤ ਨੂੰ ਹੀ ‘ਹੀਰੋਡੀਹ’ (ਝਾਰਖੰਡ) ’ਚ ਇਕ ਟਰੈਕਟਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ।

* 11 ਅਗਸਤ ਨੂੰ ਹੀ ‘ਸ਼੍ਰਾਵਸਤੀ’ (ਉੱਤਰ ਪ੍ਰਦੇਸ਼) ’ਚ ਇਕ ਟਰੈਕਟਰ ਅਤੇ ਮੋਟਰਸਾਈਕਲ ਦੀ ਟੱਕਰ ਕਾਰਨ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ।

* 11 ਅਗਸਤ ਨੂੰ ਹੀ ‘ਰਾਮਕੇਸ਼’ (ਉੱਤਰ ਪ੍ਰਦੇਸ਼) ਦੇ ‘ਬਿਠੋਲੀ’ ’ਚ ਇਕ ਟਰੈਕਟਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

ਆਵਾਜਾਈ ਦੇ ਨਿਯਮਾਂ ਦੀ ਉਲੰਘਣਾ, ਮੋਬਾਈਲ ’ਤੇ ਗੱਲ ਕਰਦਿਆਂ ਜਾਂ ਉੱਚੀ ਆਵਾਜ਼ ’ਚ ਗਾਣੇ ਸੁਣਦਿਆਂ ਤੇਜ਼ ਰਫਤਾਰ ਨਾਲ ਟਰੈਕਟਰ ਦੌੜਾਉਣ, ਟਰਾਲੀਆਂ ਪਿੱਛੇ ਲਾਈਟਾਂ ਨਾ ਹੋਣ ਕਾਰਨ ਹਾਦਸੇ ਵਧ ਰਹੇ ਹਨ।

–ਵਿਜੇ ਕੁਮਾਰ
 


author

Sandeep Kumar

Content Editor

Related News