...ਜੰਗ ਤਾਂ ਰੁਕੀ ਨਹੀਂ ਲਓ ਪੁਤਿਨ ਨਾਲ ਫਿਰ ਦੋਸਤੀ ਹੋ ਗਈ

Monday, Aug 18, 2025 - 06:52 AM (IST)

...ਜੰਗ ਤਾਂ ਰੁਕੀ ਨਹੀਂ ਲਓ ਪੁਤਿਨ ਨਾਲ ਫਿਰ ਦੋਸਤੀ ਹੋ ਗਈ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਵੱਡੀ ਸਮੱਸਿਆ ਦੇ ਨਾਲ-ਨਾਲ 2 ਸਭ ਤੋਂ ਵੱਡੀਆਂ ਇੱਛਾਵਾਂ ਵੀ ਹਨ। ਟਰੰਪ ਦੀ ਇਕ ਵੱਡੀ ਸਮੱਸਿਆ ਹੈ ਲੋਕਾਂ ਦਾ ਧਿਆਨ ਐਪਸਟੀਨ ਫਾਈਲਾਂ ਤੋਂ ਹਟਾਉਣਾ। ਉੱਥੇ ਹੀ ਉਨ੍ਹਾਂ ਦੀਆਂ 2 ਵੱਡੀਆਂ ਇੱਛਾਵਾਂ ’ਚੋਂ ਇਕ ਹੈ ਆਪਣੇ ਪਰਿਵਾਰ ਦੀ ਜਾਇਦਾਦ ਵਧਾਉਣਾ ਅਤੇ ਦੂਜੀ ਹੈ ਕਿਸੇ ਨਾ ਕਿਸੇ ਤਰ੍ਹਾਂ ਨੋਬਲ ਪੁਰਸਕਾਰ ਪ੍ਰਾਪਤ ਕਰਨਾ ਜਿਸ ਦੇ ਲਈ ਉਹ ਤਮਾਮ ਯਤਨ ਕਰ ਰਹੇ ਹਨ।

ਚੋਣਾਂ ਤੋਂ ਪਹਿਲਾਂ ਟਰੰਪ ਨੇ ਆਪਣੇ ‘ਮਾਗਾ’ (ਮੇਕ ਅਮਰੀਕਾ ਗ੍ਰੇਟ ਅਗੇਨ) ਸਮਰਥਕਾਂ ਨੂੰ ਭਰੋਸਾ ਦਿੱਤਾ ਸੀ ਕਿ ਰਾਸ਼ਟਰਪਤੀ ਬਣਦੇ ਹੀ ਐਪਸਟੀਨ ਫਾਈਲਾਂ ਨੂੰ ਜਨਤਕ ਕਰਨਗੇ ਪਰ ਅਜਿਹਾ ਉਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਅਤੇ ਆਏ ਦਿਨ ਕੋਈ ਨਾ ਕੋਈ ਨਾਪਸੰਦ ਸੂਚਨਾ ਦੇ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਹਨ। ਲੋਕਾਂ ਦੀਆਂ ਨਜ਼ਰਾਂ ਤੋਂ ਇਸ ਨੂੰ ਠੰਢੇ ਬਸਤੇ ’ਚ ਪਾਉਣ ਲਈ ਇਸ ਵਾਰਤਾ ਦਾ ਸਫਲ ਹੋਣਾ ਜ਼ਰੂਰੀ ਸੀ।

ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਅਮਰੀਕਾ ਯਾਤਰਾ ਦੌਰਾਨ ਟਰੰਪ ਨਾਲ ਮੁਲਾਕਾਤ ਨੂੰ ਨੋਬਲ ਪੁਰਸਕਾਰ ਹਾਸਲ ਕਰਨ ਦੀ ਦਿਸ਼ਾ ’ਚ ਹੀ ਇਕ ਯਤਨ ਦਾ ਹਿੱਸਾ ਮੰਨਿਆ ਜਾ ਰਿਹਾ ਸੀ। ਹੁਣ ਟਰੰਪ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਖਤਮ ਕਰਨ ਨੂੰ ਨੋਬਲ ਪੁਰਸਕਾਰ ਜਿੱਤਣ ਦੀ ਟਿਕਟ ਦੇ ਰੂਪ ’ਚ ਦੇਖਦੇ ਹਨ।

ਜਿੱਥੇ ਅਲਾਸਕਾ ’ਚ ਪੁਤਿਨ ਦੇ ਨਾਲ ਆਪਣੀ ਬੈਠਕ ਤੋਂ ਪਹਿਲਾਂ ਟਰੰਪ ਨੇ ਕਥਿਤ ਤੌਰ ’ਤੇ ਨਾਰਵੇ ਦੇ ਵਿੱਤ ਮੰਤਰੀ ਨੂੰ ਫੋਨ ਕਰਕੇ ਇਹ ਕਿਹਾ ਕਿ ਯੂਕ੍ਰੇਨ ’ਚ ਸ਼ਾਂਤੀ ਸਥਾਪਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ‘ਨੋਬਲ ਪੁਰਸਕਾਰ’ ਮਿਲਣਾ ਚਾਹੀਦਾ ਹੈ। ਉੱਥੇ ਹੀ ਪੁਤਿਨ ਨੇ ਆਉਣ ਤੋਂ ਪਹਿਲਾਂ ਇਹ ਮੰਗ ਰੱਖੀ ਸੀ ਕਿ ਯੂਕ੍ਰੇਨੀ ਖੇਤਰ ਦੋਨੇਤਸਕ ਅਤੇ ਲੁਹਾਂਸਕ ਦੇ ਦਿੱਤਾ ਜਾਵੇ ਤਾਂ ਜੰਗਬੰਦੀ ਹੋ ਸਕਦੀ ਹੈ।

ਅਲਾਸਕਾ ’ਚ ਪੁਤਿਨ ਦੇ ਨੇੜੇ ਆਉਂਦੇ ਹੀ ਟਰੰਪ ਨੇ ਤਾੜੀ ਵਜਾਈ। ਦੋਵਾਂ ਨੇਤਾਵਾਂ ਨੇ ਪੁਰਾਣੇ ਦੋਸਤਾਂ ਵਾਂਗ ਇਕ-ਦੂਜੇ ਦਾ ਸਵਾਗਤ ਕੀਤਾ ਅਤੇ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਵਾਰਤਾ ਦੀ ਸ਼ੁਰੂਆਤ ਕੀਤੀ ਜੋ ਤਿੰਨ ਘੰਟਿਆਂ ਤੱਕ ਚੱਲੀ।

ਪੁਤਿਨ ਦੀ ਅਮਰੀਕਾ ਯਾਤਰਾ ਤੋਂ ਕੁਝ ਸਮਾਂ ਪਹਿਲਾਂ ਤੱਕ ਤਾਂ ਟਰੰਪ ਰੂਸ ਨੂੰ ਧਮਕੀਆਂ ਦਿੰਦੇ ਆ ਰਹੇ ਸਨ ਕਿ ਸਮਝੌਤਾ ਨਾ ਹੋਣ ’ਤੇ ਮੈਂ ਇਹ ਕਰ ਦੇਵਾਂਗਾ ਜਾਂ ਉਹ ਕਰ ਦੇਵਾਂਗਾ ਪਰ ਇਸ ਮੁਲਾਕਾਤ ’ਚ ਉਨ੍ਹਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਨਾਲ ਤਣਾਅ ਪੈਦਾ ਹੋਵੇ।

ਪੁਤਿਨ ਲਈ ਇਹ ਇਕ ਚੰਗੀ ਯਾਤਰਾ ਸੀ ਕਿਉਂਕਿ 2022 ’ਚ ਰੂਸ ਵਲੋਂ ਯੂਕ੍ਰੇਨ ’ਤੇ ਹਮਲੇ ਦੇ ਬਾਅਦ ਤੋਂ ਹੀ ਪੱਛਮੀ ਦੇਸ਼ਾਂ ਨੇ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਸੀ ਪਰ ਉਨ੍ਹਾਂ ਦੀ ਇਸ ਯਾਤਰਾ ਨੇ ਇਸ ਸਥਿਤੀ ਨੂੰ ਕੁਝ ਬਦਲ ਦਿੱਤਾ। ਟਰੰਪ ਆਪਣੀ ਬਖਤਰਬੰਦ ਕਾਰ ’ਚ ਉਨ੍ਹਾਂ ਨੂੰ ਬਿਠਾ ਕੇ ਵਾਰਤਾ ਸਥਾਨ ਤੱਕ ਲੈ ਕੇ ਗਏ ਅਤੇ ਇਸ ਦੌਰਾਨ ਦੋਵੇਂ ਨੇਤਾ ਆਪਸ ’ਚ ਹੱਸ-ਹੱਸ ਕੇ ਗੱਲਾਂ ਕਰਦੇ ਨਜ਼ਰ ਆਏ।

ਪੁਤਿਨ ਲਈ ਟਰੰਪ ਦੇ ਨਾਲ ਇਸ ਤਰ੍ਹਾਂ ਬੈਠ ਕੇ ਜਾਣਾ ਆਪਣੇ ਲੋਕਾਂ ਨੂੰ ਇਹ ਦਿਖਾਉਣ ਦਾ ਚੰਗਾ ਮੌਕਾ ਸੀ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨੇ ਉਨ੍ਹਾਂ ਦਾ ਸਵਾਗਤ ਇਕ ‘ਵੱਡੇ ਆਦਮੀ’ ਦੇ ਰੂਪ ’ਚ ਕੀਤਾ ਹੈ। ਰੂਸ ਦੇ ਸਰਕਾਰੀ ਮੀਡੀਆ ਨੇ ਇਹ ਦ੍ਰਿਸ਼ ਅਤੇ ਲਾਲ ਕਾਲੀਨ ’ਤੇ ਉਨ੍ਹਾਂ ਦਾ ਸਵਾਗਤ ਕੀਤੇ ਜਾਣ ਦੀ ਰੀਲ ਵਾਰ-ਵਾਰ ਦਿਖਾਈ।

ਪੁਤਿਨ ਦੇ ਨਾਲ ਟਰੰਪ ਦਾ ਇਹ ਵਿਵਹਾਰ ਇਸੇ ਸਾਲ ਫਰਵਰੀ ’ਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਅਮਰੀਕਾ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਕੀਤੇ ਗਏ ਵਿਵਹਾਰ ਤੋਂ ਪੂਰੀ ਤਰ੍ਹਾਂ ਵੱਖਰਾ ਸੀ, ਜਦੋਂ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਵ੍ਹਾਈਟ ਹਾਊਸ ’ਚੋਂ ਬਾਹਰ ਕੱਢ ਦਿੱਤਾ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਯੂਰਪ ਦੇ ਨੇਤਾਵਾਂ ਅਤੇ ਜ਼ੇਲੈਂਸਕੀ ਨੂੰ ਇਸ ਵਾਰਤਾ ਬਾਰੇ ਦੱਸਣਗੇ।

ਟਰੰਪ ਨੇ ਵੀ ਵਾਰਤਾ ਦੇ ਦੌਰਾਨ ਯੂਕ੍ਰੇਨ ਜਾਂ ਜੰਗਬੰਦੀ ਦੀ ਸੰਭਾਵਨਾ ਦਾ ਵਰਣਨ ਨਹੀਂ ਕੀਤਾ ਅਤੇ ਜ਼ਿਆਦਾ ਤੋਂ ਜ਼ਿਆਦਾ ਇੰਨਾ ਹੀ ਕਿਹਾ ਕਿ ਇਕ ਹਫਤੇ ’ਚ 5, 6, 7 ਹਜ਼ਾਰ ਲੋਕ ਮਾਰੇ ਜਾ ਰਹੇ ਹਨ ਅਤੇ ਪੁਤਿਨ ਵੀ ਚਾਹੁੰਦੇ ਹਨ ਕਿ ਇਸ ਜੰਗ ਦਾ ਅੰਤ ਹੋ ਜਾਵੇ।

ਹਾਲਾਂਕਿ ਅਲਾਸਕਾ ਸਿਖਰ ਸੰਮੇਲਨ ’ਚ ਯੂਕ੍ਰੇਨ ’ਚ ਸ਼ਾਂਤੀ ਸਥਾਪਨਾ ਦੇ ਵਿਸ਼ੇ ’ਚ ਕੋਈ ਤਰੱਕੀ ਨਹੀਂ ਹੋਈ ਅਤੇ ਟਰੰਪ ਵਲੋਂ ਸਿਵਾਏ ‘ਗ੍ਰੇਟ ਪ੍ਰੋਗਰੈੱਸ’ ਕਹਿਣ ਦੀ ਕੋਈ ਠੋਸ ਗੱਲ ਉਭਰ ਕੇ ਸਾਹਮਣੇ ਨਹੀਂ ਆਈ ਪਰ ਇਸ ਨਾਲ ਰੂਸ ਅਤੇ ਅਮਰੀਕਾ ਦੇ ਵਿਚਾਲੇ ਸਹਿਮਤੀ ਬਣਨ ਦੀ ਸੰਭਾਵਨਾ ਜ਼ਰੂਰ ਮਜ਼ਬੂਤ ਹੋਈ ਹੈ।

ਟਰੰਪ ਨੇ ਿਕਹਾ ਅਸੀਂ ਅਨੇਕ ਮੁੱਦਿਆਂ ’ਤੇ ਸਹਿਮਤੀ ਕੀਤੀ ਹੈ ਬਸ ਕੁਝ ਮੁੱਦੇ ਬਾਕੀ ਰਹਿ ਗਏ ਹਨ ਜੋ ਜ਼ਿਆਦਾ ਮਹੱਤਵਪੂਰਨ ਨਹੀਂ ਹਨ ਪਰ ਉਨ੍ਹਾਂ ’ਤੇ ਵੀ ਸਹਿਮਤੀ ਹੋਣ ਦੀ ਕਾਫੀ ਸੰਭਾਵਨਾ ਹੈ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਪੁਤਿਨ ਦੇ ਨਾਲ ਮੁਲਾਕਾਤ ਹੋਣ ਦੀ ਉਮੀਦ ਹੈ ਤਾਂ ਪੁਤਿਨ ਨੇ ਕਿਹਾ–ਅਗਲੀ ਵਾਰ ਇਹ ਮੁਲਾਕਾਤ ਮਾਸਕੋ ’ਚ ਹੋਵੇਗੀ। ਇਸ ’ਤੇ ਟਰੰਪ ਨੇ ਜਵਾਬ ਦਿੱਤਾ–ਇਹ ਦਿਲਚਸਪ ਰਹੇਗਾ।

ਖੈਰ ਟਰੰਪ-ਪੁਤਿਨ ਵਾਰਤਾ ਦੇ ਬਾਅਦ ਨਾਟੋ ਦੇ ਮੈਂਬਰ ਦੇਸ਼ਾਂ ’ਚ ਇਹ ਸ਼ੱਕ ਪੈਦਾ ਹੋ ਗਿਆ ਹੈ ਇਸ ਲਈ ਨਾਟੋ ਦੇ ਮੈਂਬਰ ਦੇਸ਼ਾਂ ਨੇ ਇਹ ਸੋਚਣਾ ਸ਼ੁਰੂ ਕਰ ਿਦੱਤਾ ਹੈ ਕਿ ਹੁਣ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਖੁਦ ਹੀ ਕੁਝ ਕਰਨਾ ਪਵੇਗਾ ਅਤੇ ਜ਼ੇਲੈਂਸਕੀ ਨੂੰ ਤਾਂ ਇਹ ਹੁਕਮ ਟਰੰਪ ਨੇ ਸੋਮਵਾਰ ਦੀ ਮੁਲਾਕਾਤ ਤੋਂ ਪਹਿਲਾਂ ਦੇ ਦਿੱਤਾ ਹੈ ਕਿ ਉਹ ਰੂਸ ਨਾਲ ਖੁਦ ਯੁੱਧ ਦੀ ਸਮਾਪਤੀ ਦੀ ਗੱਲ ਕਰਨ। ਤਾਂ ਅਜਿਹੇ ’ਚ ਹੁਣ ਟਰੰਪ ਨੋਬਲ ਪੁਰਸਕਾਰ ਹਾਸਲ ਕਰਨ ਲਈ ਕੀ ਕਰਨਗੇ? ਤਾਂ ਦੇਖਣਾ ਹੈ ਕਿ ਟਰੰਪ ਹੁਣ ਨਵਾਂ ਹੰਗਾਮਾ ਕੀ ਕਰਨਗੇ?


author

Sandeep Kumar

Content Editor

Related News