ਦੇਸ਼ ’ਚ ਹਰ ਸਾਲ ਆਉਣ ਵਾਲੇ ਹੜ੍ਹਾਂ ਨਾਲ ਹੋ ਰਹੀ ਭਾਰੀ ਤਬਾਹੀ

Monday, Aug 25, 2025 - 07:19 AM (IST)

ਦੇਸ਼ ’ਚ ਹਰ ਸਾਲ ਆਉਣ ਵਾਲੇ ਹੜ੍ਹਾਂ ਨਾਲ ਹੋ ਰਹੀ ਭਾਰੀ ਤਬਾਹੀ

ਇਸ ਸਾਲ ਬਹੁਤ ਜ਼ਿਆਦਾ ਵਰਖਾ ਦੇ ਕਾਰਨ ਦੇਸ਼ ਦਾ ਵੱਡਾ ਹਿੱਸਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਹੜ੍ਹਾਂ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ ਅਤੇ ਸਾਰੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ।

ਉੱਤਰਾਖੰਡ ਦੇ ਧਰਾਲੀ, ਚਮੌਲੀ ਅਤੇ ਥਰਾਲੀ ’ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਉੱਤਰਕਾਸ਼ੀ ਜ਼ਿਲੇ ਦੇ ਖੀਰਗੜ੍ਹ ’ਚ ਆਏ ਹੜ੍ਹ ਨਾਲ ਧਰਾਲੀ ’ਚ 8 ਲੋਕਾਂ ਦੀ ਮੌਤ ਅਤੇ 63 ਲਾਪਤਾ ਹਨ। ਇਸ ਤਰ੍ਹਾਂ ਥਰਾਲੀ ’ਚ ਇਕ ਮੌਤ ਅਤੇ ਇਕ ਲਾਪਤਾ ਅਤੇ ਪੂਰੇ ਪ੍ਰਦੇਸ਼ ’ਚ 1 ਅਪ੍ਰੈਲ, 2025 ਤੋਂ 23 ਅਗਸਤ, 2025 ਤੱਕ ਆਫਤ ਨਾਲ 60 ਲੋਕਾਂ ਦੀ ਮੌਤ ਅਤੇ 84 ਲਾਪਤਾ ਹਨ।

ਹਿਮਾਚਲ ਪ੍ਰਦੇਸ਼ ’ਚ ਇਸ ਮਹੀਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋਈ। ਜੁਲਾਈ 2024 ਦੇ ਅੰਤ ’ਚ ਕੇਰਲ ਦੇ ਵਾਇਨਾਡ ’ਚ ਘੱਟੋ-ਘੱਟ 373 ਲੋਕਾਂ ਦੀਆਂ ਜਾਨਾਂ ਗਈਆਂ। ਜੂਨ 2024 ’ਚ ਲੱਦਾਖ ’ਚ 5 ਫੌਜੀਆਂ ਨੇ ਆਪਣੀ ਜਾਨ ਗੁਆਈ। ਅਕਤੂਬਰ 2023 ’ਚ ਸਿੱਕਮ ’ਚ ਦਰਜਨਾਂ ਲੋਕਾਂ ਦੀ ਮੌਤ ਹੋਈ।

ਭਾਰਤ ’ਚ ਹਰ ਸਾਲ ਅਚਾਨਕ ਆਉਣ ਵਾਲੇ ਹੜ੍ਹਾਂ ਨਾਲ 5000 ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ। ਗਲੋਬਲ ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਇਨ੍ਹਾਂ ’ਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਅਚਾਨਕ ਆਉਣ ਵਾਲੇ ਇਨ੍ਹਾਂ ਹੜ੍ਹਾਂ ਕਾਰਨ ਬੁਨਿਆਦੀ ਢਾਂਚੇ, ਖੇਤੀਬਾੜੀ, ਜ਼ਮੀਨ ਅਤੇ ਚੌਗਿਰਦੇ ਨੂੰ ਭਾਰੀ ਨੁਕਸਾਨ ਪੁੱਜਦਾ ਹੈ।

ਵਧਦੇ ਗਲੋਬਲ ਤਾਪਮਾਨ ਦੇ ਨਾਲ ਅਚਾਨਕ ਆਉਣ ਵਾਲੇ ਹੜ੍ਹਾਂ ਦੀ ਗਿਣਤੀ ’ਚ ਵੀ ਵਾਧਾ ਹੋਣ ਨਾਲ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਅਚਾਨਕ ਆਏ ਹੜ੍ਹਾਂ ਦੇ ਵਧਦੇ ਖਤਰੇ ਦੇ ਬਾਵਜੂਦ ਇਸ ਘਟਨਾ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਲਈ ਕਾਫੀ ਖੋਜ ਨਹੀਂ ਹੋਈ ਹੈ।

ਇਕ ਅਧਿਐਨ ਅਨੁਸਾਰ ਭਾਰਤ ’ਚ ਸਿਰਫ 25 ਫੀਸਦੀ ਅਚਾਨਕ ਆਉਣ ਵਾਲੇ ਹੜ੍ਹ ਭਾਰੀ ਵਰਖਾ ਕਾਰਨ ਆਉਂਦੇ ਹਨ। ਹੋਰ ਹੜ੍ਹ ਜ਼ਿਆਦਾ ਵਰਖਾ ਅਤੇ ਵਰਖਾ ਤੋਂ ਪਹਿਲਾਂ ਮਿੱਟੀ ਦੀ ਸਥਿਤੀ ਦੇ ਸੰਯੋਜਨ ਦਾ ਨਤੀਜਾ ਹੁੰਦੇ ਹਨ।

ਉਦਾਹਰਣ ਵਜੋਂ ਪੱਛਮੀ ਕੰਢੇ ਅਤੇ ਮੱਧ ਭਾਰਤ ’ਚ ਅਚਾਨਕ ਹੜ੍ਹ ਉਪ-ਵਾਦੀਆਂ (ਵੱਡੀ ਨਦੀ, ਵਾਦੀਆਂ ਦਾ ਹਿੱਸਾ) ਦੀ ਉੱਚ ਤੀਬਰਤਾ ਦੇ ਕਾਰਨ ਆਉਂਦੇ ਹਨ ਭਾਵ ਭਾਰੀ ਵਰਖਾ ਤੋਂ ਬਾਅਦ ਉਨ੍ਹਾਂ ਦਾ ਜਲ ਪੱਧਰ ਜਲਦੀ ਹੀ ਸਿਖਰ ’ਤੇ ਪਹੁੰਚ ਜਾਂਦਾ ਹੈ। ਮੌਜੂਦਾ ਮਿੱਟੀ ਦੀ ਸਥਿਤੀ ਇਸ ਗੱਲ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿ ਪਾਣੀ ਕਿੰਨੀ ਤੇਜ਼ੀ ਨਾਲ ਕਿਸੇ ਉਪ-ਵਾਦੀ ’ਚ ਰਿਸਦਾ ਹੈ। ਹਿਮਾਲਿਆ ’ਚ ਜ਼ਮੀਨ ’ਚ ਅਕ੍ਰਿਤੀ ਸੰਬੰਧੀ ਕਾਰਨ ਜਿਵੇਂ ਖੜ੍ਹੀਆਂ ਢਲਾਣਾਂ ਅਚਾਨਕ ਹੜ੍ਹ ’ਚ ਯੋਗਦਾਨ ਪਾਉਂਦੀਆਂ ਹਨ।

ਹਿਮਾਲੀਆਈ ਖੇਤਰਾਂ ਅਤੇ ਗੰਗਾ ਨਦੀ ਬੇਸਿਨ ਦੇ ਦੱਖਣੀ ਹਿੱਸਿਆਂ ’ਚ ਸਥਿਤ ਉਪ-ਵਾਦੀਆਂ ਅਚਾਨਕ ਆਏ ਹੜ੍ਹਾਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹਨ, ਜਦਕਿ ਗੰਗਾ ਨਦੀ ਬੇਸਿਨ ਦੇ ਮੱਧ ਖੇਤਰਾਂ ’ਚ ਸਥਿਤ ਉਪ-ਵਾਦੀਆਂ ਅਚਾਨਕ ਹੜ੍ਹ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹਨ।

ਵੱਡੇ ਸ਼ਹਿਰਾਂ ਦੇ ਮਾਮਲੇ ’ਚ ਤਾਂ ਹਮੇਸ਼ਾ ਅਧਿਕਾਰੀਆਂ ਵਲੋਂ ਕਿਹਾ ਜਾਂਦਾ ਹੈ ਕਿ ਹੜ੍ਹ ਰੋਕਥਾਮ ਦੀ ਯੋਜਨਾ ਨਹੀਂ ਬਣਾਈ ਗਈ ਅਤੇ ਦੂਜੀ ਗੱਲ ਪਹਾੜੀ ਇਲਾਕੇ ’ਚ ਇਹ ਕਹੀ ਜਾਂਦੀ ਹੈ ਕਿ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ ਤਾਂ ਅਸੀਂ ਕੀ ਕਰ ਸਕਦੇ ਹਾਂ?

ਇਹ ਸੰਤੋਸ਼ਜਨਕ ਜਵਾਬ ਨਹੀਂ ਹੈ ਅਤੇ ਇਸ ਸਬੰਧ ’ਚ ਹੜ੍ਹ ਨਿਵਾਰਕ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਡੇ ਮੌਸਮ ਵਿਭਾਗ ਨੂੰ ਜ਼ਿਆਦਾ ਮੁਸਤੈਦ ਕਰਨ ਅਤੇ ‘ਵੈਦਰ-ਰਾਡਾਰ’ ਲਗਾਉਣ ਦੀ ਲੋੜ ਹੈ।

ਵਧਦੇ ਸੰਸਾਰਿਕ ਤਾਪਮਾਨ ਦੇ ਨਾਲ ਦੁਨੀਆ ਭਰ ’ਚ ਅਚਾਨਕ ਹੜ੍ਹ ਵਰਗੀਆਂ ਸਿਖਰ ਮੌਸਮ ਦੀਆਂ ਘਟਨਾਵਾਂ ਦਾ ਦੁਹਰਾਓ ਅਤੇ ਤੀਬਰਤਾ ਵਧ ਰਹੀ ਹੈ। ਅਸੀਂ ਉਸ ਨੂੰ ਕਿਵੇਂ ਰੋਕ ਸਕਦੇ ਹਾਂ? ਹੜ੍ਹਾਂ ਤੋਂ ਬਚਣ ਲਈ ਕੁਝ ਨਿਵਾਰਕ ਉਪਾਅ ਹੇਠਾਂ ਦਰਜ ਹਨ :

–ਬਿਹਤਰ ਹੜ੍ਹ ਚਿਤਾਵਨੀ ਉਪਕਰਣ ਲਗਾਓ ਤਾਂ ਕਿ ਲੋਕਾਂ ਨੂੰ ਅਚਾਨਕ ਆਉਣ ਵਾਲੇ ਹੜ੍ਹ ਦੇ ਦੌਰਾਨ ਕਾਰਵਾਈ ਕਰਨ ਲਈ ਜ਼ਿਆਦਾ ਸਮਾਂ ਮਿਲ ਜਾਵੇ।

–ਨਦੀਆਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਨਾਲਿਆਂ ਨੂੰ ਸਾਫ ਕੀਤਾ ਜਾਵੇ।

–ਹੜ੍ਹ ਨੂੰ ਕਾਬੂ ਕਰਨ ਲਈ ਹੜ੍ਹ ਰੋਕਾਂ ਲਗਾਈਆਂ ਜਾਣ, ਇਸ ਨਾਲ ਪਾਣੀ ਵੀ ਰੋਕਿਆ ਜਾ ਸਕਦਾ ਹੈ ਅਤੇ ਹੜ੍ਹਾਂ ਨਾਲ ਜਾਇਦਾਦਾਂ ਨੂੰ ਹੋਣ ਵਾਲਾ ਨੁਕਸਾਨ ਵੀ ਰੋਕਿਆ ਜਾ ਸਕਦਾ ਹੈ।

–ਹੜ੍ਹਾਂ ਤੋਂ ਬਚਾਅ ਲਈ ਲਗਾਤਾਰ ਉੱਨਤ ਹੋ ਰਹੀ ਤਕਨੀਕ ਦਾ ਸਹਾਰਾ ਲਿਆ ਜਾਵੇ।

–ਨਹਿਰਾਂ, ਜਲ ਭੰਡਾਰਾਂ ਅਤੇ ਭੰਡਾਰਨ ਟੈਂਕਾਂ ਦਾ ਨਿਰਮਾਣ ਜਾਂ ਮੁੜ ਸਥਾਪਨਾ ਕਰੀਏ ਤਾਂ ਕਿ ਜ਼ਿਆਦਾ ਹੜ੍ਹ ਦੇ ਪਾਣੀ ਨੂੰ ਮੋੜਿਆ ਅਤੇ ਇਕੱਠਾ ਕੀਤਾ ਜਾ ਸਕੇ।

-ਰੇਨ ਗਾਰਡਨ, ਬਾਇਓਸਵੈਲਸ ਅਤੇ ਪੱਕੀਆਂ ਸੜਕਾਂ ਦੀ ਵਰਤੋਂ ਕਰੀਏ, ਤਾਂ ਕਿ ਵਰਖਾ ਦੇ ਪਾਣੀ ਨੂੰ ਇਕੱਠਾ ਅਤੇ ਸੋਖਿਆ ਜਾ ਸਕੇ ਜਿਸ ਨਾਲ ਵਹਾਅ ਘੱਟ ਹੋਵੇ।

ਇਸ ਦੌਰਾਨ, ਹੜ੍ਹ ਪ੍ਰਭਾਵਿਤ ਖੇਤਰਾਂ ’ਚ ਭਾਰਤੀ ਫੌਜ ਵਲੋਂ ਬਚਾਅ ਮੁਹਿੰਮ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ ਅਤੇ ਇਸ ਸਬੰਧ ’ਚ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ’ਚ ਹੜ੍ਹ ਪ੍ਰਬੰਧਨ ਅਤੇ ਖੋਰਾ ਰੋਕੂ ਯੋਜਨਾਵਾਂ ਰਾਜ ਸਰਕਾਰਾਂ ’ਚ ਪਹਿਲ ਦੇ ਆਧਾਰ ’ਤੇ ਤਿਆਰ ਕਰ ਕੇ ਲਾਗੂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਭਵਿੱਖ ’ਚ ਅਚਾਨਕ ਆਉਣ ਵਾਲੇ ਹੜ੍ਹਾਂ ਨਾਲ ਹੋਣ ਵਾਲੀ ਤਬਾਹੀ ਨੂੰ ਰੋਕਿਆ ਜਾ ਸਕੇ।

ਪਰ ਭਾਰਤ ’ਚ ਹਰ ਸਾਲ ਵੱਡੇ ਸ਼ਹਿਰਾਂ ’ਚ ਹੜ੍ਹ ਆਉਂਦੇ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਿਰਮਾਣ ਨੂੰ ਰੋਕਣ ਲਈ ਨਿਯਮਾਂ ਨੂੰ ਲਾਗੂ ਕਰਨਾ, ਜਲ ਨਿਕਾਸੀ ਵਿਵਸਥਾ ਨੂੰ ਬਹਾਲ ਕਰਨਾ ਅਕਸਰ ਅਨਿਯਮਿਤ ਨਿਰਮਾਣ ਨਾਲ ਰੁਕ ਜਾਂਦਾ ਹੈ।

ਸਭ ਤੋਂ ਵੱਡੀ ਉਦਾਹਰਣ ਮੁੰਬਈ ਹੈ ਜੋ ਹਰ ਸਾਲ ਅੰਸ਼ਿਕ ਤੌਰ ’ਤੇ ਮਾੜੀ ਜਲ ਨਿਕਾਸੀ ਪ੍ਰਣਾਲੀ ਕਾਰਨ ਹਰ ਸਾਲ ਹੜ੍ਹ ਦੀ ਸਥਿਤੀ ’ਚ ਰਹਿੰਦੀ ਹੈ ਅਤੇ ਨਾਗਰਿਕ ਯੋਜਨਾਬੰਦੀ ਅਤੇ ਪ੍ਰਸ਼ਾਸਨਿਕ ਉਦਾਸੀਨਤਾ ’ਤੇ ਸਵਾਲ ਉੱਠ ਰਹੇ ਹਨ।


author

Sandeep Kumar

Content Editor

Related News