ਸਵਿਟਜ਼ਰਲੈਂਡ ਦੀ ਬਰਫ ਅਤੇ ਕ੍ਰਿਸਮਸ ਬਾਜ਼ਾਰ

Tuesday, Dec 23, 2025 - 04:37 PM (IST)

ਸਵਿਟਜ਼ਰਲੈਂਡ ਦੀ ਬਰਫ ਅਤੇ ਕ੍ਰਿਸਮਸ ਬਾਜ਼ਾਰ

ਕਸ਼ਮੀਰ ’ਚ ਧੂੰਆਂਧਾਰ ਬਰਫ ਪੈ ਰਹੀ ਹੈ। ਲੋਕ ਉਥੇ ਮੌਜ-ਮਸਤੀ ਕਰ ਰਹੇ ਹਨ। ਪੂਰੇ ਉੱਤਰ ਭਾਰਤ ’ਚ ਇਸ ਦੇ ਨਤੀਜੇ ਵਜੋਂ ਕੜਾਕੇ ਦੀ ਠੰਡ ਪੈ ਰਹੀ ਹੈ। ਸੂਰਜ ਦੇਵਤਾ ਦਾ ਕਿਤੇ ਅਤਾ-ਪਤਾ ਨਹੀ। ਪਿਛਲੀ ਲੰਬੇ ਦਿਨਾਂ ਤਕ ਸਵਿਟਜ਼ਰਲੈਂਡ ਅਤੇ ਅਮੀਰਕਾ ’ਚ ਸੀ। ਉਥੇ ਇੰਨੀ ਬਰਫ ਪੈ ਰਹੀ ਸੀ ਕਿ ਕਈ-ਕਈ ਦਿਨਾਂ ਤੱਕ ਘਰੋਂ ਨਿਕਲਣਾ ਮੁਸ਼ਕਲ ਸੀ। ਇਕ ਦਿਨ ਮੇਰੀ ਨੂੰਹ ਨੇ ਕਿਹਾ ਕਿ ਆਓ ਅੱਜ ਤੁਹਾਨੂੰ ਇਕ ਜਗ੍ਹਾ ਲੈ ਚੱਲਦੀ ਹਾਂ।

ਰਸਤੇ ’ਚ ਦੋਵਾਂ ਪਾਸੇ ਬਰਫ ਨਾਲ ਢੱਕੀਆਂ ਪਰਬਤ ਲੜੀਆਂ, ਦੋਵਾਂ ਪਾਸੇ ਸੰਘਣੇ ਦਰੱਖਤ। ਹਰਿਆਲੀ ਹੀ ਹਰਿਆਲੀ। ਉਂਝ ਵੀ ਸਵਿਟਜ਼ਰਲੈਂਡ ਦੀ ਖੂਬਸੂਰਤੀ ਬੇਮਿਸਾਲ ਹੈ। ਤੇਜ਼ ਦੌੜਦੀ ਕਾਰ ਦੇ ਨਾਲ-ਨਾਲ ਜਿਵੇਂ ਪਹਾੜ ਵੀ ਦੌੜ ਰਹੇ ਸਨ। ਫਿਰ ਇਕ ਜਗ੍ਹਾ ਮੁੜ ਕੇ ਅਜਿਹੀ ਜਗ੍ਹਾ ਪਹੁੰਚੇ ਜਿੱਥੇ ਸਾਫ ਸੁਥਰੇ ਘਰ ਬਣੇ ਹੋਏ ਸਨ। ਕੁਝ ਲੋਕ ਆਪਣੇ-ਆਪਣੇ ਵੱਖ-ਵੱਖ ਪ੍ਰਜਾਤੀਆਂ ਦੇ ਕੁੱਤਿਆਂ ਨਾਲ ਘੁੰਮ ਵੀ ਰਹੇ ਸਨ। ਫਿਰ ਇਕ ਵੱਡੇ ਦਰਵਾਜ਼ੇ ਦੇ ਅੰਦਰ ਦਾਖਲ ਹੋ ਕੇ ਗੱਡੀ ਪਾਰਕ ਕਰਨਾ ਮੁਸ਼ਕਲ ਕੰਮ ਸੀ। ਕਿਉਂਕਿ ਸਿਰਫ ਕਾਰਾਂ ਹੀ ਕਾਰਾਂ ਨਜ਼ਰ ਆ ਰਹੀਆਂ ਸਨ। ਦੂਰ ਕਾਰ ਲਗਾ ਕੇ ਅਸੀਂ ਇਕ ਦਰਵਾਜ਼ੇ ਦੇ ਅੰਦਰ ਪਹੁੰਚੇ। ਇਸ ਜਗ੍ਹਾ ਦਾ ਨਾਂ ਸੀ ਸਿਲੀਗਰ। ਹੋ ਸਕਦਾ ਹੈ ਕਿ ਇੱਥੋਂ ਦੀ ਭਾਸ਼ਾ ਫ੍ਰੈਂਚ ’ਚ ਇਸ ਦਾ ਉਚਾਰਨ ਕੁਝ ਵੱਖਰਾ ਹੋਵੇ।

ਉਥੇ ਪਹੁੰਚ ਕੇ ਲੱਗਾ ਕਿ ਜੋ ਬਰਫ ਪਹਾੜਾ ’ਤੇ ਦਿਸ ਰਹੀ ਸੀ ਅਤੇ ਦੋ ਤਿੰਨ ਦਿਨ ਪਹਿਲਾਂ ਜ਼ਮੀਨ, ਘਰਾਂ ਅਤੇ ਦਰੱਖਤਾਂ-ਪੌਦਿਆਂ ’ਤੇ ਵੀ ਉਹੀ ਸਾਰੀ ਦੀ ਸਾਰੀ ਇੱਥੇ ਆ ਗਈ। ਦਰਅਸਲ ਇੱਥੇ ਇਕ ਕ੍ਰਿਸਮਸ ਬਾਜ਼ਾਰ ਲੱਗਾ ਸੀ। ਲੋਕਾਂ ਨੂੰ ਇਸ ਦੇ ਲੱਗਣ ਦੀ ਉਡੀਕ ਰਹਿੰਦੀ ਹੈ। ਭਾਰੀ ਭੀੜ ਸੀ। ਹਾਲਾਂਕਿ ਕ੍ਰਿਸਮਸ ’ਚ ਅਜੇ ਇਕ ਮਹੀਨਾ ਬਾਕੀ ਸੀ। ਮਾਤਾ-ਪਿਤਾ ਬੱਚਿਆਂ ਦੇ ਨਾਲ ਸਨ। ਬਹੁਤ ਖੇਡ ਰਹੇ ਸਨ। ਇਕ ਟਰਾਲੀ ’ਚ ਦੇਖਿਆ ਕਿ ਬੈਗ ਰੱਖਣ ਦੀ ਜਗ੍ਹਾ ’ਚ ਦੋ ਪਿੱਲੇ ਬੈਠੇ ਸਨ। ਇੱਥੇ ਬਰਫ ਹੀ ਬਰਫ ਕਿਉਂ ਕਿਹਾ ਕਿ ਹਰ ਸਾਮਾਨ ਸਫੈਦ ਹੀ ਸਫੈਦ ਸੀ। ਹਰ ਤਰ੍ਹਾਂ ਦੇ ਆਕਾਰ ’ਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਾਲ ਬਣੇ ਸੈਂਟਾ। ਭਾਲੂਆਂ, ਰੇਂਡੀਅਰ, ਖਰਗੋਸ਼, ਉੱਲੂ ਸੈਂਟਾ ਦੀ ਗੱਡੀਆਂ, ਬੱਚਿਆਂ ਨਾਲ ਸੈਂਟਾ। ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੇ ਕੇਕ, ਮਠਿਆਈਆਂ, ਚਾਕਲੇਟ ਅਤੇ ਹੋਰ ਸਾਮਾਨ।

ਇਕ ਛੋਟੀ ਬੱਚੀ ਅਚਾਨਕ ਕੋਲ ਆ ਕੇ ਮੇਰੀ ਬਿੰਦੀ ਵੱਲ ਇਸ਼ਾਰਾ ਕਰ ਕੇ ਪੁੱਛਣ ਲੱਗੀ ਤਾਂ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਇੰਡੀਆ। ਮੈਂ ਉਸ ਬੱਚੀ ਵੱਲ ਦੇਖ ਕੇ ਮੁਸਕਰਾਈ। ਭਾਰਤ ਹੁੰਦਾ ਤਾਂ ਮੈਂ ਉਸ ਦੇ ਸਿਰ ’ਤੇ ਹੱਥ ਵੀ ਫੇਰ ਦਿੰਦੀ ਪਰ ਵਿਦੇਸ਼ ’ਚ ਅਜਿਹਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਤੁਸੀਂ ਕਿਸੇ ਦੇ ਬੱਚੇ ਨੂੰ ਛੂਹ ਨਹੀਂ ਸਕਦੇ। ਮਾਤਾ-ਪਿਤਾ ਜਾਂ ਉਸ ਦੇ ਘਰ ਵਾਲੇ ਪਸੰਦ ਨਹੀਂ ਕਰਦੇ। ਖੈਰ ਨਾ ਜਾਣੇ ਕੀ ਹੋਇਆ ਕਿ ਉਸ ਇੰਨੇ ਲੰਬੇ ਚੌੜੇ ਬਾਜ਼ਾਰ ’ਚ ਜਿੱਥੇ-ਜਿੱਥੇ ਗਈ ਉਹ ਬੱਚੀ ਵਾਰ-ਵਾਰ ਨਜ਼ਰ ਆਉਂਦੀ ਅਤੇ ਦੇਖ ਕੇ ਮੁਸਕਰਾਉਂਦੀ। ਮੇਰੀ ਬਿੰਦੀ ’ਤੇ ਉਸਦੀ ਨਜ਼ਰ ਹੀ ਨਹੀਂ ਹਟਦੀ ਸੀ। ਇਹ ਵੀ ਲੱਗਾ ਕਿ ਉਥੇ ਭਾਰਤੀ ਹੋਣ ਦੀ ਇਕ ਪਛਾਣ ਬਿੰਦੀ ਵੀ ਹੈ। 

ਫ੍ਰਾਂਸ ’ਚ ਬਹੁਤ ਪਹਿਲਾਂ ਅਜਿਹਾ ਹੋਇਆ ਸੀ। ਬਿੰਦੀ ਦੇਖ ਕੇ ਲੋਕ ਇੰਡੀਆ, ਇੰਡੀਆ ਕਹਿੰਦੇ ਸਨ, ਖੈਰ ਉਸ ਵੱਡੇ ਬਾਜ਼ਾਰ ’ਚ ਅਜਿਹੀ ਕਿਹੜੀ ਚੀਜ਼ ਸੀ ਜੋ ਨਹੀਂ ਮਿਲ ਰਹੀ ਸੀ। ਕੱਪੜੇ ਲੱਤੇ, ਘਰੇਲੂ ਸਾਮਾਨ, ਖਾਣ-ਪੀਣ ਦੀਆਂ ਚੀਜ਼ਾਂ ਹਨ। ਫਿਰ ਘੁੰਮਦੇ ਹੋਏ ਇਕ ਅਜਿਹੇ ਦਰਵਾਜ਼ੇ ’ਤੇ ਪਹੁੰਚੇ ਕਿ ਮਹਿਸੂਸ ਹੋਇਆ ਕਿ ਜਿਵੇਂ ਜਾਦੂਈ ਦੁਨੀਆ ’ਚ ਹੀ ਆ ਗਏ। ਫਰਸ਼, ਛੱਤਾਂ ਸਭ ਕੁਝ ਸ਼ੀਸ਼ੇ ਦਾ। ਉਪਰੋਂ ਚਮਕਦੀਆਂ ਬੱਤੀਆਂ। ਲੱਗਾ ਕਿ ਹੇਠਾਂ ਹੀ ਡਿੱਗ ਜਾਵਾਂਗੇ। ਫਰਸ਼ ’ਤੇ ਪੈਰ ਰੱਖਣ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ। ਕਿਉਂਕਿ ਉਸ ਤੋਂ ਬਿਲਕੁਲ ਹੇਠਲਾ ਤਲ ਦਿਖਾਈ ਦੇ ਰਿਹਾ ਸੀ। ਇਸੇ ਦੌਰਾਨ ਇਕ ਗੋਰੀ ਮਹਿਲਾ ਨੇ ਮੇਰਾ ਹੱਥ ਫੜਿਆ ਅਤੇ ਅੱਗੇ ਲੈ ਗਈ। ਮੈਂ ਮੁਸਕਰਾਈ ਉਸ ਨੂੰ ਥੈਂਕ ਯੂ ਕਿਹਾ ਤਾਂ ਉਸ ਨੇ ਵੀ ਆਪਣੀ ਭਾਸ਼ਾ ’ਚ ਕੁਝ ਕਿਹਾ।

ਕ੍ਰਿਸਮਸ ਦੇ ਬਹੁਤ ਸਾਰੇ ਬਾਜ਼ਾਰ ਦੇਖੇ ਸਨ, ਪਰ ਅਜਿਹਾ ਬਾਜ਼ਾਰ ਪਹਿਲੀ ਵਾਰ ਦੇਖਿਆ ਸੀ। ਜਿੱਥੇ ਭਾਰੀ ਭੀੜ ਤਾਂ ਸੀ ਪਰ ਬਿਨਾਂ ਕਿਸੀ ਖਰੁਦ ਅਤੇ ਸ਼ੋਰ-ਸ਼ਰਾਬੇ ਦੇ ਉਹ ਸਭ ਦੇ ਕ੍ਰਿਸਮਸ ਦੇ ਆਉਣ ਦੀ ਖੁਸ਼ੀ ’ਚ ਉਵੇਂ ਹੀ ਖਰੀਦਦਾਰੀ ਕਰ ਰਹੇ ਸਨ, ਖੁਸ਼ ਸਨ ਜਿਵੇਂ ਕਿ ਅਸੀਂ ਲੋਕ ਦੀਵਾਲੀ ਤੋਂ ਪਹਿਲਾਂ ਉਸ ਦੀਆਂ ਤਿਆਰੀਆਂ ਕਰਦੇ ਹਾਂ। ਲੋਕਾਂ ’ਚ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਖਰੀਦਣ ਦੀ ਦੌੜ ਲੱਗੀ। ਇਕ ਟਰਾਲੀ ਭਰ ਜਾਂਦੀ ਤਾਂ ਦੂਜੀ ਲੈ ਆਉਂਦੇ। ਬਹੁਤ ਸਾਰੇ ਲੋਕਾਂ ਦੇ ਨਾਲ ਵੱਡੇ-ਵੱਡੇ ਕੁੱਤੇ ਵੀ ਸਨ। ਇੱਥੇ ਲੋਕ ਆਪਣਿਆਂ ਕੁੱਤਿਆਂ ਨੂੰ ਬਾਜ਼ਾਰ ਤੋਂ ਲੈ ਕੇ ਹੋਟਲਾਂ ’ਚ ਲੈ ਜਾਂਦੇ ਹਨ। ਇਕ ਵਾਰ ਜਦੋਂ ਯੂਰਪ ਦੀ ਸਭ ਤੋਂ ਉੱਚੀ ਚੋਟੀ ਯੂੰਗ ਫਰੇਅ ਵੱਲ ਜਾ ਰਹੀ ਸੀ ਤਾਂ ਰੇਲ ਗੱਡੀ ’ਚ ਦੇਖਿਆ ਸੀ ਕਿ ਲੜਕੀ ਆਪਣੇ ਕੁੱਤੇ ਨੂੰ ਥੈਲੇ ’ਚ ਬੰਦ ਕਰ ਕੇ ਲਿਜਾ ਰਹੀ ਸੀ।

ਉਥੇ ਚੱਲਦੇ ਹੋਏ ਅਸੀਂ ਬਾਹਰ ਵੱਲ ਆਏ, ਇਹ ਖੁੱਲ੍ਹਾ ਮੈਦਾਨ ਸੀ, ਢੇਰ ਸਾਰੇ ਗਮਲਿਆਂ ਅਤੇ ਪੇੜ-ਪੌਦਿਆਂ ਨਾਲ ਭਰਿਆ ਪਿਆ ਸੀ, ਗਮਲਿਆਂ ’ਚ ਤਰ੍ਹਾਂ-ਤਰ੍ਹਾਂ ਦੇ ਨਿੰਬੂ, ਹਰੀਆਂ ਮਿਰਚਾਂ ਅਤੇ ਫੁੱਲ ਲੱਗੇ ਹੋਏ ਸਨ। ਲੋਕ ਇਨ੍ਹਾਂ ਨੂੰ ਖਰੀਦ ਰਹੇ ਸਨ, ਇਸੇ ਦੌਰਾਨ ਉਥੇ ਇਕ ਭਾਰਤੀ ਪਰਿਵਾਰ ਆਇਆ, ਉਹ ਹਿੰਦੀ ਬੋਲ ਰਹੇ ਸਨ, ਅਸੀਂ ਦੇਖ ਕੇ ਰੁਕੇ ਗਏ, ਫਿਰ ਕੋਲ ਆ ਕੇ ਅਜਿਹੀਆਂ ਗੱਲਾਂ ਕਰਨ ਲੱਗੇ ਜਿਵੇਂ ਕਿ ਵਰ੍ਹਿਆਂ ਤੋਂ ਜਾਣਦੇ ਹਨ। ਸ਼ਾਇਦ ਇਸ ਨੂੰ ਹੀ ਦੇਸ਼ ਅਤੇ ਦੇਸ਼ ਦੀ ਯਾਦ ਕਹਿੰਦੇ ਹੋਵਾਂਗੇ, ਜਿੱਥੇ ਜਿਨ੍ਹਾਂ ਨਾਲ ਕੋਈ ਜਾਣ ਪਛਾਣ ਨਾ ਹੋਵੇ, ਉਨ੍ਹਾਂ ਨਾਲ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਇਹ ਪਰਿਵਾਰ ਪੰਜਾਬ ਦਾ ਸੀ ਅਤੇ ਦਹਾਕਿਆਂ ਤੋਂ ਇੱਥੇ ਰਹਿ ਰਿਹਾ ਸੀ।

ਹੁਣ ਜਦੋਂ ਭਾਰਤ ’ਚ ਹਾਂ, ਤਾਂ ਰਹਿ-ਰਹਿ ਕੇ ਉਹ ਬਾਜ਼ਾਰ ਯਾਦ ਆ ਰਿਹਾ ਹੈ, ਉਥੇ ਰੱਖੇ ਤਰ੍ਹਾਂ-ਤਰ੍ਹਾਂ ਦੇ ਸਾਮਾਨਾਂ ਨੂੰ ਇੱਥੇ ਲੱਭ ਰਹੀ ਹਾਂ। ਕ੍ਰਿਸਮਸ ਆ ਗਿਆ ਹੈ, ਉਥੇ ਤਾਂ ਸਾਰਾ ਸ਼ਹਿਰ ਸਜ ਗਿਆ ਹੋਵੇਗਾ। ਇਥੇ ਵੀ ਕ੍ਰਿਸਮਸ ਕੈਰੋਲਸ ਗਾਈਆਂ ਜਾਣਗੀਆਂ। ਲੋਕਾਂ ਨੇ ਖਰੀਦਦਾਰੀ ਵੀ ਕੀਤੀ ਹੋਵੇਗੀ। ਇਕ ਦੂਜੇ ਦੇ ਨਾਲ ਉਵੇਂ ਹੀ ਸਾਥ ਦੇਵਾਂਗੇ ਜਿਵੇਂ ਕਿ ਸ਼ੀਸ਼ੇ ਦੇ ਉਸ ਫਰਸ਼ ਤੋਂ ਘਬਰਾਉਂਦੇ ਦੇਖ ਕੇ ਇਕ ਗੋਰੀ ਮਹਿਲਾ ਨੇ ਹੱਥ ਅੱਗੇ ਵਧਾਇਆ ਸੀ, ਹਰ ਤਿਉਹਾਰ ਦੀ ਇਕ ਖੂਬਸੂਰਤੀ ਹੁੰਦੀ ਹੈ। ਉਸ ਨੂੰ ਉਵੇਂ ਹੀ ਮਨਾਉਣਾ ਕਿੰਨਾ ਸੁਖਦਾਈ ਹੈ।

–ਸ਼ਮਾ ਸ਼ਰਮਾ


author

Harpreet SIngh

Content Editor

Related News