ਦੁਨੀਆ ’ਚ ਕੈਂਸਰ ਦਾ ਵਧਦਾ ਦਾਇਰਾ

Friday, Nov 07, 2025 - 04:37 PM (IST)

ਦੁਨੀਆ ’ਚ ਕੈਂਸਰ ਦਾ ਵਧਦਾ ਦਾਇਰਾ

ਆਧੁਨਿਕ ਇਲਾਜ ਵਿਗਿਆਨ ਅਤੇ ਦਵਾਈਆਂ ਨੇ ਕਈ ਲਾਇਲਾਜ ਰੋਗਾਂ ’ਤੇ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਕੁਝ ਨੂੰ ਰੋਕ ਦਿੱਤਾ ਹੈ ਪਰ ਖਤਰਨਾਕ ਕੈਂਸਰ ਸਾਰੀਆਂ ਇਲਾਜ ਵਿਧੀਆਂ ਨੂੰ ਝਕਾਨੀ ਦੇ ਕੇ ਅੱਗੇ ਵਧਣ ਵਾਲਾ ਰੋਗ ਸਾਬਿਤ ਹੋਇਆ ਹੈ। ਪਿਛਲੇ 20 ਸਾਲਾਂ ’ਚ ਦੁਨੀਆ ਭਰ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਸਾਲ 2050 ’ਚ ਕੈਂਸਰ ਦੇ ਨਵੇਂ ਰੋਗੀਆਂ ਦੀ ਗਿਣਤੀ 3.5 ਕਰੋੜ ਤੋਂ ਵੱਧ ਹੋ ਜਾਵੇਗੀ, ਜੋ 2022 ਦੇ ਮੁਕਾਬਲੇ 77 ਫੀਸਦੀ ਵੱਧ ਹੋਵੇਗੀ। ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਏਜੰਸੀ, ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਨੇ ਕੈਂਸਰ ਦੇ ਕੌਮਾਂਤਰੀ ਬੋਝ ਦਾ ਨਵੀਨਤਮ ਅਨੁਮਾਨ ਜਾਰੀ ਕੀਤਾ ਹੈ।

ਡਬਲਿਊ. ਐੱਚ. ਓ. ਨੇ 115 ਦੇਸ਼ਾਂ ਦੇ ਸਰਵੇਖਣ ਦੇ ਨਤੀਜੇ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ’ਚ ਦਿਖਾਇਆ ਗਿਆ ਹੈ ਕਿ ਜ਼ਿਆਦਾਤਰ ਦੇਸ਼ ਯੂਨੀਵਰਸਲ ਸਿਹਤ ਕਵਰੇਜ (ਯੂ. ਐੱਚ. ਸੀ.) ’ਚ ਕੈਂਸਰ ਰੋਗੀਆਂ ’ਤੇ ਉਚਿਤ ਖਰਚ ਨਹੀਂ ਕਰ ਰਹੇ।

ਆਈ. ਏ. ਆਰ. ਸੀ. ਦੇ ਅੰਕੜੇ ਦੱਸਦੇ ਹਨ ਕਿ 2022 ’ਚ ਲਗਭਗ 2 ਕਰੋੜ ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਦੀ ਵਜ੍ਹਾ ਨਾਲ 97 ਲੱਖ ਲੋਕਾਂ ਦੀ ਮੌਤ ਹੋਈ।

ਸਿਰਫ ਭਾਰਤ ’ਚ 14,13,316 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚ ਮਹਿਲਾ ਰੋਗੀਆਂ ਦਾ ਅਨੁਪਾਤ ਜ਼ਿਆਦਾ ਹੈ। ਕੈਂਸਰ ਦੇ ਨਵੇਂ ਇਲਾਜਾਂ ’ਚ ਜਿੱਥੇ ਇਮਿਊਨੋਥੈਰੇਪੀ ਇਕ ਵੱਡੀ ਉਮੀਦ ਦੇ ਰੂਪ ’ਚ ਦੇਖੀ ਜਾ ਰਹੀ ਹੈ ਉਥੇ ਹੀ ਕੁਝ ਰਸਮੀ ਤੌਰ-ਤਰੀਕਿਆਂ ’ਚ ਵੱਡੇ ਬਦਲਾਅ ਨਾਲ ਵੀ ਇਸ ਜਾਨਲੇਵਾ ਬੀਮਾਰੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਆਮ ਤੌਰ ’ਤੇ, ਕੈਂਸਰ ਦੀ ਦਰ ਉਨ੍ਹਾਂ ਦੇਸ਼ਾਂ ’ਚ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਆਬਾਦੀ ਦੀ ਜੀਵਨ ਉਮੀਦ, ਸਿੱਖਿਆ ਦਾ ਪੱਧਰ ਅਤੇ ਜੀਵਨ ਪੱਧਰ ਸਭ ਤੋਂ ਜ਼ਿਆਦਾ ਹੁੰਦਾ ਹੈ ਪਰ ਕੁਝ ਕੈਂਸਰਾਂ ਦੀਆਂ ਕਿਸਮਾਂ ਜਿਵੇਂ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ, ਇਸ ਦੇ ਉਲਟ ਹੁੰਦਾ ਹੈ ਅਤੇ ਉਨ੍ਹਾਂ ਦੇਸ਼ਾਂ ’ਚ ਘਟਨਾ ਦਰ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਆਬਾਦੀ ਇਨ੍ਹਾਂ ਮਾਪਦੰਡਾਂ ’ਤੇ ਘੱਟ ਰੈਂਕ ਕਰਦੀ ਹੈ। ਇਕ ਅਨੁਮਾਨ ਅਨੁਸਾਰ ਸਾਲ 2025 ਤੱਕ ਦੁਨੀਆ ਭਰ ’ਚ ਕਿਸੇ ਨਾ ਕਿਸੇ ਕਿਸਮ ਦੇ ਕੈਂਸਰ ਨਾਲ ਪੀੜਤ ਲੋਕਾਂ ਦੀ ਗਿਣਤੀ 2 ਕਰੋੜ ਤੱਕ ਪਹੁੰਚ ਸਕਦੀ ਹੈ।

ਭਾਰਤ ’ਚ ਕੈਂਸਰ ਦੇ ਮਾਮਲੇ ਚਿੰਤਾਜਨਕ ਢੰਗ ਨਾਲ ਵਧ ਰਹੇ ਹਨ ਅਤੇ ਜੈਨੇਟਿਕ, ਜੀਵਨਸ਼ੈਲੀ, ਆਹਾਰ, ਵਾਤਾਵਰਣ ਅਤੇ ਸਿਹਤ ਦੇਖਭਾਲ ਕਾਰਕਾਂ ਦੇ ਗੁੰਝਲਦਾਰ ਆਪਸੀ ਸੰਬੰਧਾਂ ਕਾਰਨ ਕੁਝ ਕਿਸਮ ਦੇ ਕੈਂਸਰ ਵੱਧ ਪ੍ਰਚੱਲਿਤ ਹੋ ਰਹੇ ਹਨ।

ਮਾਹਿਰ ਚਿਤਾਵਨੀ ਦਿੰਦੇ ਹਨ ਕਿ ਨੌਜਵਾਨ ਭਾਰਤੀ ਵੀ ਉਨ੍ਹਾਂ ਕੈਂਸਰ ਨਾਲ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ ਜੋ ਰਸਮੀ ਤੌਰ ’ਤੇ ਬਜ਼ੁਰਗ ਆਬਾਦੀ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਜਾਗਰੂਕਤਾ ਦੀ ਕਮੀ, ਦੇਰ ਨਾਲ ਨਿਧਾਨ ਅਤੇ ਸਮਾਜਿਕ ਕਲੰਕ ਕਾਰਨ ਨਤੀਜੇ ਹੋਰ ਵੀ ਬਦਤਰ ਹੁੰਦੇ ਜਾ ਰਹੇ ਹਨ।

ਪਰ ਜਿਉਂ-ਜਿਉਂ ਅੌਸ਼ਧੀ ਵਿਗਿਆਨ ਨੇ ਵੈਕਸੀਨ ਜ਼ਰੀਏ ਕਈ ਬੀਮਾਰੀਆਂ ਨੂੰ ਰੋਕਣ ’ਚ ਸਫਲਤਾ ਹਾਸਲ ਕੀਤੀ ਹੈ, ਉਸੇ ਤਰ੍ਹਾਂ ਇਹ ਆਸ ਵੀ ਜਾਗੀ ਹੈ ਕਿ ਇਨ੍ਹਾਂ ਜ਼ਰੀਏ ਕੈਂਸਰ ਦਾ ਇਲਾਜ ਵੀ ਸੰਭਵ ਹੋ ਸਕੇਗਾ।

ਕਿਸੇ ਦਵਾਈ ਦੇ ਪ੍ਰਭਾਵ ਦੇ ਪੱਧਰ ਨੂੰ ਯਕੀਨੀ ਕਰਨ ਲਈ ਆਮ ਤੌਰ ’ਤੇ ਦੋ ਕਿਸਮ ਦੇ ਪ੍ਰਯੋਗ ਕੀਤੇ ਜਾਂਦੇ ਹਨ-ਪਹਿਲਾ ਔਸ਼ਧੀ (ਫਾਰਮਾਕੋਲੋਜੀਕਲ) ਟੈਸਟ ਅਤੇ ਦੂਜਾ ਜ਼ਹਿਰ ਵਿੱਦਿਆ ਸੰਬੰਧੀ (ਟੌਕਸੀਕੋਲੋਜੀਕਲ) ਟੈਸਟ।

ਇਹ ਟੈਸਟ ਦਰਾਮਦੀ ਸਫੈਦ ਚੂਹਿਆਂ ’ਤੇ ਕੀਤੇ ਗਏ। ‘ਪੋਸ਼ਕ ਊਰਜਾ’ ਦੇ ਟੈਸਟ ਦੀ ਸਥਿਤੀ ’ਚ 14 ਦਿਨਾਂ ਬਾਅਦ ਜੋ ਪ੍ਰਤੀਕਿਰਿਆਵਾਂ ਦੇਖੀਆਂ ਗਈਆਂ, ਉਨ੍ਹਾਂ ’ਚ ਕੋਸ਼ਿਕਾਵਾਂ ਦੀ ਸਥਿਤੀ ਸਪੱਸ਼ਟ ਤੌਰ ’ਤੇ ਘੱਟ ਹੋਣੀ ਸ਼ੁਰੂ ਹੋ ਗਈ ਸੀ। ਪਸ਼ੂ ਸਰੀਰ ’ਚ ਕੋਈ ਅਲਸਰ ਪੈਦਾ ਨਹੀਂ ਹੋਇਆ। ਟਿਊਮਰ ਵਿਕਾਸ ਦਰ 46 ਫੀਸਦੀ ਘੱਟ ਹੋ ਗਈ ਸੀ ਅਤੇ ਦਵਾਈ ਦਾ ਜ਼ਹਿਰੀਲਾਪਨ ਲਗਭਗ 0 ਸੀ। ਅਜਿਹੇ ਸਕਾਰਾਤਮਕ ਨਤੀਜੇ ਹਾਲ ਦੇ ਸਮੇਂ ’ਚ ਨਹੀਂ ਦੇਖੇ ਗਏ ਸਨ। ਇਸ ਔਸ਼ਧੀ ’ਚ ਕੈਂਸਰ ਨੂੰ ਰੋਕਣ ਅਤੇ ਉਸ ਨਾਲ ਲੜਨ ਦੀਆਂ ਬਹੁਤ ਸੰਭਾਵਨਾਵਾਂ ਹਨ।

ਕੈਂਸਰ ਦੇ ਨਵੇਂ ਇਲਾਜਾਂ ’ਚ ਜਿੱਥੇ ਇਮਿਊਨੋਥੈਰੇਪੀ ਇਕ ਵੱਡੀ ਉਮੀਦ ਦੇ ਤੌਰ ’ਤੇ ਦੇਖੀ ਜਾ ਰਹੀ ਹੈ, ਉਥੇ ਹੀ ਕੁਝ ਰਸਮੀ ਤੌਰ-ਤਰੀਕਿਆਂ ’ਚ ਵੱਡੇ ਬਦਲਾਅ ਨਾਲ ਵੀ ਇਸ ਜਾਨਲੇਵਾ ਬੀਮਾਰੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਮਿਊਨੋਥੈਰੇਪੀ ਇਕ ਕਿਸਮ ਦਾ ਕੈਂਸਰ ਇਲਾਜ ਹੈ। ਇਹ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਧਾਉਣ ਅਤੇ ਸਰੀਰ ਨੂੰ ਕੈਂਸਰ ਕੋਸ਼ਿਕਾਵਾਂ ਨੂੰ ਖੋਜਣ ਅਤੇ ਨਸ਼ਟ ਕਰਨ ’ਚ ਮਦਦ ਕਰਨ ਲਈ ਸਰੀਰ ਵਲੋਂ ਜਾਂ ਪ੍ਰਯੋਗਸ਼ਾਲਾ ’ਚ ਬਣਾਏ ਗਏ ਪਦਾਰਥਾਂ ਦੀ ਵਰਤੋਂ ਕਰਦੀ ਹੈ।

ਇਮਿਊਨੋਥੈਰੇਪੀ ਨਾਲ ਕਈ ਅਲੱਗ-ਅਲੱਗ ਕਿਸਮ ਦੇ ਕੈਂਸਰ ਦਾ ਇਲਾਜ ਹੁਣ ਹੋਣ ਲੱਗਾ ਹੈ। ਉਧਰ ਕੈਂਸਰ ਦੇ ਇਲਾਜ ’ਚ ਭਾਰਤੀ ਮਸਾਲੇ ਬੇਹੱਦ ਕਾਰਗਰ ਹਨ। ਆਈ. ਆਈ. ਟੀ. ਮਦਰਾਸ ਦੇ ਖੋਜਕਰਤਾਵਾਂ ਨੇ ਕੈਂਸਰ ਦੇ ਇਲਾਜ ਲਈ ਇਨ੍ਹਾਂ ਦਾ ਪੇਟੈਂਟ ਕਰਵਾਇਆ ਹੈ। 2028 ਤੱਕ ਇਸ ਦੇ ਬਾਜ਼ਾਰ ’ਚ ਉਪਲਬਧ ਹੋਣ ਦੀ ਉਮੀਦ ਹੈ। ਮੁੰਬਈ ਸਥਿਤ ਦੇਸ਼ ਦੇ ਸਭ ਤੋਂ ਵੱਡੇ ਟਾਟਾ ਮੈਮੋਰੀਅਲ ਕੈਂਸਰ ਹਾਸਪੀਟਲ ਅਤੇ ਰਿਸਰਚ ਸੈਂਟਰ ਵਲੋਂ ਹੁਣ ਇਸ ਜਾਨਲੇਵਾ ਬੀਮਾਰੀ ਨੂੰ ਲੈ ਕੇ ਇਕ ਉਮੀਦ ਜਗਾਉਣ ਵਾਲੀ ਖਬਰ ਸਾਹਮਣੇ ਆਈ ਹੈ। ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਦੀ ਇਕ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਇਕ ਬੇਹੱਦ ਕਿਫਾਇਤ ਸੰਭਾਵਿਤ ਦਵਾਈ (ਟੈਬਲੇਟ) ਲੱਭ ਲਈ ਹੈ, ਜੋ ਕੈਂਸਰ ਸੈੱਲਸ ਨੂੰ ਫਿਰ ਤੋਂ ਵਧਣ ਤੋਂ ਰੋਕ ਸਕਦੀ ਹੈ ਅਤੇ ਕੈਂਸਰ ਟ੍ਰੀਟਮੈਂਟ ਥੈਰੇਪੀ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਸਹਾਇਕ ਹੈ।

–ਨਿਰੰਕਾਰ ਸਿੰਘ


author

Anmol Tagra

Content Editor

Related News