ਵਪਾਰਕ ਘਰਾਣਿਆਂ ਨੂੰ ਔਰਤਾਂ ਦੀ ਸੁਰੱਖਿਆ ’ਚ ਅੱਗੇ ਆਉਣਾ ਚਾਹੀਦੈ

Monday, Sep 16, 2024 - 05:35 PM (IST)

ਵਪਾਰਕ ਘਰਾਣਿਆਂ ਨੂੰ ਔਰਤਾਂ ਦੀ ਸੁਰੱਖਿਆ ’ਚ ਅੱਗੇ ਆਉਣਾ ਚਾਹੀਦੈ

ਦਿਲ ਟੁੱਟੇ ਨੂੰ ਇਕ ਮਹੀਨੇ ਤੋਂ ਵੱਧ ਹੋ ਗਿਆ ਹੈ। ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ’ਚ ਹੋਈ ਘਟਨਾ ਦੇ ਬਾਅਦ ਨਾਅਰੇਬਾਜ਼ੀ, ਸਮਰਥਕ ਪ੍ਰੀਖਣ ਅਤੇ ਮਾਰਚ ਤੋਂ ਇਲਾਵਾ ਕੁਝ ਨਹੀਂ ਹੋਇਆ ਪਰ ਫਿਰ ਵੀ ਨਿਆਂ ਨਹੀਂ ਮਿਲਿਆ। ਕੀ ਇਹ ਜਾਣਿਆ-ਪਛਾਣਿਆ ਜਾਪਦਾ ਹੈ? ਇਹ ਘਟਨਾ ਦਰਦਨਾਕ ਤੌਰ ’ਤੇ ਨਿਰਭਯਾ ਦੀਆਂ ਯਾਦਾਂ ਵਾਪਸ ਲਿਆਉਂਦੀ ਹੈ।

ਚੱਲ ਰਹੇ ਸੁਧਾਰਾਂ ਤੇ ਜਾਗਰੂਕਤਾ ਦੇ ਬਾਵਜੂਦ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਸਾਡੇ ਸਮਾਜ ਨੂੰ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ਜ਼ੁਲਮਾਂ ਨੂੰ ਰੋਕਣ ਲਈ ਸ਼ਬਦ ਅਤੇ ਪ੍ਰਤੀਕਿਰਿਆਵਾਦੀ ਜ਼ਮੀਨੀ ਪੱਧਰ ਦੇ ਕੰਮ ਕਾਫੀ ਨਹੀਂ ਹਨ। ਹਾਲਾਂਕਿ ਜੇਕਰ ਕੋਈ ਸਮੂਹ ਹੈ ਜੋ ਸਾਰਥਕ ਬਦਲਾਅ ਲਿਆਉਣ ’ਚ ਸਮਰੱਥ ਹੈ ਤਾਂ ਉਹ ਭਾਰਤ ਦੇ ਵਪਾਰਕ ਘਰਾਣੇ ਅਤੇ ਪਰਿਵਾਰਕ ਕਾਰੋਬਾਰ ਹਨ।

ਸਮਾਜਿਕ ਤਬਦੀਲੀ ਦੇ ਉਤਪ੍ਰੇਰਕ ਵਜੋਂ ਕਾਰੋਬਾਰੀ ਪਰਿਵਾਰ, ਪ੍ਰਭਾਵਸ਼ਾਲੀ ਸਮਾਜਿਕ ਇਕਾਈਆਂ, ਅਰਥਵਿਵਸਥਾ ’ਚ ਪ੍ਰਮੁੱਖ ਯੋਗਦਾਨਕਰਤਾ ਤੇ 90 ਫੀਸਦੀ ਤੋਂ ਵੱਧ ਭਾਰਤੀ ਕਾਰੋਬਾਰਾਂ ’ਤੇ ਕੰਟਰੋਲ ਰੱਖਣ ਵਾਲੇ ਮਾਲਕਾਂ ਦੇ ਰੂਪ ’ਚ ਕਾਰੋਬਾਰੀ ਪਰਿਵਾਰਾਂ ਕੋਲ ਨਾ ਸਿਰਫ ਕਾਰਪੋਰੇਟ ਵਾਤਾਵਰਣ ਨੂੰ ਨਵਾਂ ਆਕਾਰ ਦੇਣ, ਸਗੋਂ ਸਮਾਜਿਕ ਮਾਪਦੰਡਾਂ ਨੂੰ ਬਦਲਣ ਦੀ ਵੀ ਸ਼ਕਤੀ ਹੈ।

ਜਦੋਂ ਇਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਸਰਗਰਮ ਅਗਵਾਈ ਦੀ ਭੂਮਿਕਾ ਨਿਭਾਉਂਦੀਆਂ ਹਨ ਤਾਂ ਇਸ ਦਾ ਪ੍ਰਭਾਵ ਬੋਰਡਰੂਮ ਤੋਂ ਕਿਤੇ ਅੱਗੇ ਤਕ ਫੈਲਦਾ ਹੈ। ਥਰਮੈਕਸ, ਅਪੋਲੋ ਅਤੇ ਨੱਲੀ ਸਮੂਹ ’ਚ ਔਰਤ ਕਰਜ਼ਦਾਤਿਆਂ ਦੀ ਆਰਥਿਕ ਸਫਲਤਾ ਚੰਗੀ ਤਰ੍ਹਾਂ ਦਸਤਾਵੇਜ਼ੀ ਹੈ ਪਰ ਜਿਸ ਗੱਲ ਬਾਰੇੇ ਗੱਲ ਕਰਨ ਦੀ ਲੋੜ ਹੈ, ਉਹ ਹੈ ਲਿੰਗ-ਨਿਰਪੱਖ ਵਾਤਾਵਰਣ ਨੂੰ ਉਤਸ਼ਾਹਿਤ ਕਰਨ ’ਚ ਉਨ੍ਹਾਂ ਦੀ ਸਫਲਤਾ, ਜੋ ਹੋਰਨਾਂ ਸੰਗਠਨਾਂ ਲਈ ਮਾਡਲ ਵਜੋਂ ਕੰਮ ਕਰਦੀ ਹੈ।

ਨੱਲੀ ਪਰਿਵਾਰ ਦੀ ਪੰਜਵੀਂ ਪੀੜ੍ਹੀ ਦੀ ਲਾਵਣਯਾ ਨੱਲੀ, ਜੋ ਪਰਿਵਾਰਕ ਕਾਰੋਬਾਰ ’ਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਹੈ, ਇਕ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ ਜਦੋਂ ਔਰਤਾਂ ਨੂੰ ਰਵਾਇਤੀ ਰੂਪ ਨਾਲ ਮਰਦ ਪ੍ਰਧਾਨ ਉਦਯੋਗ ’ਚ ਵੀ ਬਰਾਬਰ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ। ਲਾਵਣਯਾ ਨੇ ਹਰ ਪੱਧਰ ’ਤੇ ਔਰਤਾਂ ਨੂੰ ਮਜ਼ਬੂਤ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਹੈ।

ਅਪੋਲੋ ਹਾਸਪਿਟਲਜ਼ ਪਰਿਵਾਰ ਦੀਆਂ ਔਰਤਾਂ ਨੇ ਇਕ ਹੋਰ ਉਦਾਹਰਣ ਪੇਸ਼ ਕੀਤੀ ਹੈ ਜਿਨ੍ਹਾਂ ਨੇ ਇਕ ਸ਼ਕਤੀਸ਼ਾਲੀ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਸੰਗਠਨ ਵਿਚ ਸਾਰੀਆਂ ਔਰਤਾਂ ਲਈ ਸੁਰੱਖਿਅਤ ਕੰਮ ਵਾਤਾਵਰਣ ਯਕੀਨੀ ਬਣਾਉਣ ਦਾ ਸੰਕਲਪ ਲਿਆ ਹੈ।

ਇਹ ਔਰਤਾਂ, ਜੋ ਸਿਰਫ ਨਾਮਾਤਰ ਦੀਆਂ ਨੇਤਾ ਨਹੀਂ ਹਨ ਸਗੋਂ ਸਰਗਰਮ ਨੇਤਾ ਹਨ, ਉਹ ਸਮਝਦੀਆਂ ਹਨ ਕਿ ਸੁਰੱਖਿਆ ਅਤੇ ਸਨਮਾਨ ਦਾ ਸਭਿਆਚਾਰ ਬਣਾਉਣ ’ਚ ਉਨ੍ਹਾਂ ਦਾ ਕੀ ਪ੍ਰਭਾਵ ਹੋ ਸਕਦਾ ਹੈ। ਲੀਡਰਸ਼ਿਪ ’ਚ ਔਰਤਾਂ ਦਾ ਗੁਣਕ ਪ੍ਰਭਾਵ, ਜਿਵੇਂ- ਜਿਵੇਂ ਵੱਧ ਔਰਤਾਂ ਅਧਿਕਾਰਤ ਭੂਮਿਕਾਵਾਂ ’ਚ ਕਦਮ ਰੱਖਦੀਆਂ ਹਨ, ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਫੈਸਲਾ ਲੈਣ ਦੀ ਸ਼ਕਤੀ ਹੋਰਨਾਂ ਔਰਤਾਂ ਦੀ ਅਗਵਾਈ ਦੀ ਇੱਛਾ ਲਈ ਪ੍ਰੇਰਿਤ ਕਰਦੀ ਹੈ, ਜਿਸ ਨਾਲ ਲਿੰਗ ਭੂਮਿਕਾਵਾਂ ਬਾਰੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੂੜੀਵਾਦੀ ਵਿਚਾਰ ਟੁੱਟਦੇ ਹਨ। ਇਹ ਨਜ਼ਰੀਆ ਸਾਡੇ ਵਿਚਾਰਾਂ ਨੂੰ ਰੱਖਣ ਅਤੇ ਅਜਿਹੇ ਵਾਤਾਵਰਣ ’ਚ ਕੰਮ ਕਰਨ ਨੂੰ ਆਮ ਬਣਾਉਂਦਾ ਹੈ ਜਿਸ ਨੂੰ ਆਮ ਤੌਰ ’ਤੇ ਮਰਦ ਪ੍ਰਧਾਨ ਮੰਨਿਆ ਜਾ ਸਕਦਾ ਹੈ।

ਪਰਿਵਾਰਕ ਕਾਰੋਬਾਰ, ਕਈ ਮਾਅਨਿਆਂ ’ਚ, ਵਿਆਪਕ ਸਮਾਜ ਦਾ ਸੂਖਮ ਜਗਤ ਹਨ। ਜਦੋਂ ਕਿਸੇ ਪਰਿਵਾਰਕ ਕਾਰੋਬਾਰ ’ਚ ਲਿੰਗ ਆਧਾਰਿਤ ਵਿਤਕਰਾ ਮੌਜੂਦ ਹੁੰਦਾ ਹੈ ਤਾਂ ਇਹ ਅਕਸਰ ਸਾਡੇ ਸਮਾਜਿਕ ਢਾਂਚੇ ਅੰਦਰ ਪ੍ਰਣਾਲੀਗਤ ਦੋਸ਼ਾਂ ਨੂੰ ਦਰਸਾਉਂਦਾ ਹੈ। ਇਸ ਲਈ ਜਦੋਂ ਪਰਿਵਾਰਕ ਕਾਰੋਬਾਰ ਤਬਦੀਲੀ ਦੇ ਚੈਂਪੀਅਨ ਬਣਦੇ ਹਨ, ਤਾਂ ਇਹ ਅਕਸਰ ਸਾਡੇ ਸਮਾਜਿਕ ਢਾਂਚੇ ਅੰਦਰ ਪ੍ਰਣਾਲੀਗਤ ਦੋਸ਼ਾਂ ਨੂੰ ਦਰਸਾਉਂਦਾ ਹੈ।

ਪਰਿਵਾਰਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ : ਇਹ ਪਰਿਵਾਰਕ ਕਾਰੋਬਾਰਾਂ ਲਈ ਕਾਰਵਾਈ ਦਾ ਸੱਦਾ ਹੈ ਤਾਂ ਕਿ ਉਹ ਲਿੰਗਿਕ ਬਰਾਬਰੀ ਅਤੇ ਔਰਤਾਂ ਦੀ ਸੁਰੱਖਿਆ ਨੂੰ ਉਤਸ਼ਾਹ ਦੇਣ ’ਚ ਮੋਹਰੀ ਭੂਮਿਕਾ ਨਿਭਾਅ ਸਕਣ। ਖੋਜ ਤੋਂ ਪਤਾ ਲੱਗਦਾ ਹੈ ਕਿ ਬੇਸ਼ੱਕ ਹੀ ਸਮਾਜਿਕ ਅਤੇ ਵਿਆਪਕ ਹਾਲਾਤ ਲਿੰਗਿਕ ਬਰਾਬਰੀ ਪ੍ਰਤੀ ਉਲਟ ਹੋਣ ਪਰ ਵਿਕਾਸ ਦੀ ਮਾਨਸਿਕਤਾ ਵਾਲੇ ਪਰਿਵਾਰ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ। ਆਪਣੇ ਘਰ ਦੀਆਂ ਔਰਤਾਂ ਨੂੰ ਮਜ਼ਬੂਤ ਬਣਾਇਆ ਜਾਵੇ।

ਆਪਣੇ ਕਾਰੋਬਾਰ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਓ, ਨਾਲ ਹੀ ਇਹ ਵੀ ਯਕੀਨੀ ਬਣਾਓ ਕਿ ਔਰਤਾਂ ਆਪਣੀਆਂ ਧੀਆਂ ਨੂੰ ਮੋਮਬੱਤੀਆਂ ਨਹੀਂ, ਸਗੋਂ ਮਜ਼ਬੂਤੀਕਰਨ ਅਤੇ ਸੁਰੱਖਿਆ ਮੁਹੱਈਆ ਕਰਵਾਉਣ।

ਨੁਪੂਰ ਪਵਨ ਬੰਗ


author

Rakesh

Content Editor

Related News