ਟਰੱਕ ਡਰਾਈਵਰਾਂ ਨੂੰ ਜਗਾਈ ਰੱਖ ਸਕਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ
Tuesday, Jul 08, 2025 - 04:43 PM (IST)

ਜੂਨ 2021 ਦੀ ਇਕ ਰਾਤ ਇਕ ਟੈਂਕਰ-ਟਰੱਕ ਡਰਾਈਵਰ ਫੀਨਿਕਸ ਦੇ ਰੈੱਡ ਮਾਊਂਟੇਨ ਫ੍ਰੀਵੇਅ ’ਤੇ 60 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਰੁਕੀਆਂ ਕਾਰਾਂ ਦੀ ਇਕ ਲਾਈਨ ਵਿਚ ਟਕਰਾ ਗਿਆ, ਜਿਸ ਨਾਲ ਧਾਤ ਦੇ ਮਰੋੜੇ ਹੋਏ ਟੁਕੜੇ ਅਤੇ ਵਿਗੜੀਆਂ ਹੋਈਆਂ ਲਾਸ਼ਾਂ ਉਸ ਦੇ ਪਿੱਛੇ ਰਹਿ ਗਈਆਂ। ਚਾਰ ਲੋਕ ਮਾਰੇ ਗਏ, 11 ਜ਼ਖਮੀ ਹੋ ਗਏ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਪਾਇਆ ਕਿ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ।
ਥਕਾਵਟ ਕਾਰਨ ਹੋਣ ਵਾਲੇ ਸੜਕ ਹਾਦਸੇ ਅਸਾਧਾਰਨ ਨਹੀਂ ਹਨ। ਉਸੇ ਸਾਲ ਇਕ ਗ੍ਰੇਹਾਊਂਡ ਬੱਸ ਡਰਾਈਵਰ ਵਲੋਂ ਰਾਤ ਭਰ ਡਰਾਈਵ ਕਰਨ ਕਰ ਕੇ ਇਕ ਇਲੀਨੋਇਸ ਟਰੱਕ ਸਟਾਪ ਦੇ ਬਾਹਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਉਸ ਦੇ ਤਿੰਨ ਯਾਤਰੀ ਮਾਰੇ ਗਏ। ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਦੁਆਰਾ 2016 ਦੇ ਇਕ ਅਨੁਮਾਨ ਵਿਚ ਪਾਇਆ ਗਿਆ ਕਿ ਵੱਡੇ ਟਰੱਕਾਂ ਜਾਂ ਬੱਸਾਂ ਨਾਲ ਸਬੰਧਤ 5 ਵਿਚੋਂ 1 ਘਾਤਕ ਟੱਕਰ ਥਕਾਵਟ ਨਾਲ ਸਬੰਧਤ ਹੋ ਸਕਦੀ ਹੈ। ਇਸ ਦਾ ਸਮੁੱਚਾ ਪ੍ਰਭਾਵ ਗੰਭੀਰ ਹੈ। 2019-21 ਵਿਚ ਅਮਰੀਕਾ ਭਰ ਵਿਚ 200 ਤੋਂ ਵੱਧ ਅਜਿਹੀਆਂ ਘਾਤਕ ਟੱਕਰਾਂ ਹੋਈਆਂ।
ਕਈ ਆਰਟੀਫੀਸ਼ੀਅਲ-ਇੰਟੈਲੀਜੈਂਸ ਟੂਲ ਉਭਰ ਰਹੇ ਹਨ ਜੋ ਅਜਿਹੀਆਂ ਆਫ਼ਤਾਂ ਦੀ ਸੰਭਾਵਨਾ ਨੂੰ ਘਟਾ ਸਕਦੇ ਹਨ। ਸਾਨ ਫਰਾਂਸਿਸਕੋ-ਅਾਧਾਰਤ ਫਰਮ, ਸੈਮ-ਸਾਰਾ, ਹੁਣ ਕਈ ਵਿਕਰੇਤਾਵਾਂ ਵਿਚੋਂ ਇਕ ਹੈ ਜੋ ਏ.ਆਈ.-ਸਮਰੱਥ ਕੈਮਰੇ ਪੇਸ਼ ਕਰਦੀ ਹੈ ਜੋ ਟਰੱਕ ਕੈਬਾਂ ਦੇ ਅੰਦਰ ਜਾ ਕੇ ਡਰਾਈਵਰ ਦੀਆਂ ਪਲਕਾਂ ਦੇ ਵਿਵਹਾਰ, ਸਿਰ ਦੀ ਸਥਿਤੀ ਅਤੇ ਸੁਚੇਤਤਾ ਦੇ ਹੋਰ ਸੰਕੇਤਾਂ ਨੂੰ ਟਰੈਕ ਕਰਦੇ ਹਨ। ਜੇਕਰ ਜੋਖਮ ਦੇ ਕਾਰਕਾਂ ਦਾ ਪਤਾ ਲਗਾਇਆ ਜਾਂਦਾ ਹੈ ਤਾਂ ਕੈਮਰੇ ਚਿਤਾਵਨੀਆਂ ਜਾਰੀ ਕਰਦੇ ਹਨ।
ਇਹ ਪ੍ਰਣਾਲੀਆਂ ਤੇਜ਼ੀ ਨਾਲ ਸੁਧਾਰ ਕਰ ਰਹੀਆਂ ਹਨ। ਸਾਨ ਡਿਏਗੋ-ਅਾਧਾਰਤ ਲਿਟੈਕਸ ਨੇ ਆਪਣੇ ਇਨ-ਕੈਬ ਕੈਮਰਾ ਨਿਗਰਾਨੀ ਪਲੇਟਫਾਰਮ ਨੂੰ ਰੀਅਲ-ਟਾਈਮ ਥਕਾਵਟ ਜੋਖਮ ਸਕੋਰਿੰਗ ਦੇ ਨਾਲ ਅਪਗ੍ਰੇਡ ਕੀਤਾ ਹੈ ਜੋ ਅਰਬਾਂ ਡਰਾਈਵਿੰਗ ਮੀਲਾਂ ਤੋਂ ਇਕੱਠੇ ਕੀਤੇ ਪ੍ਰਸੰਗਿਕ ਸੜਕ ਡੇਟਾ ਦੇ ਨਾਲ ਇਨ-ਕੈਬ ਨਿਰੀਖਣਾਂ ਨੂੰ ਏਕੀਕ੍ਰਿਤ ਕਰਦਾ ਹੈ।
ਸੁਰੱਖਿਅਤ ਸੜਕਾਂ ਦੇ ਵਾਅਦੇ ਦੇ ਬਾਵਜੂਦ, ਟੀਮਸਟਰਸ ਇਨ੍ਹਾਂ ਨਵੀਨਤਾਵਾਂ ਦੇ ਵਿਰੁੱਧ ਹਨ। 2023 ਵਿਚ ਯੂਨੀਅਨ ਨੇ ਯੂਨਾਈਟਿਡ ਪਾਰਸਲ ਸਰਵਿਸ (ਯੂ. ਪੀ. ਐੱਸ.) ਵਰਗੀਆਂ ਵੱਡੀਆਂ ਮਾਲ ਕੰਪਨੀਆਂ ਨਾਲ ਡਰਾਈਵਰ-ਮੁਖੀ ਕੈਮਰਿਆਂ ’ਤੇ - ਥਕਾਵਟ ਦੇ ਸੰਕੇਤਾਂ ਨੂੰ ਫੜਨ ਲਈ ਲੋੜੀਂਦੀ ਇਕ ਬੁਨਿਆਦੀ ਤਕਨਾਲੋਜੀ -’ਤੇ ਇਕਰਾਰਨਾਮੇ ’ਤੇ ਪਾਬੰਦੀ ਲਈ ਗੱਲਬਾਤ ਕੀਤੀ।
ਯੂਨੀਅਨ ਨੇ ਐਲਾਨ ਕੀਤਾ ਕਿ ‘‘ਜੇਕਰ ਯੂ.ਪੀ.ਐੱਸ. ਜ਼ੋਰ ਦਿੰਦਾ ਹੈ, ਤਾਂ ਟੀਮਸਟਰਸ 31 ਜੁਲਾਈ ਤੋਂ ਬਾਅਦ ਇਕ ਵੀ ਪੈਕੇਜ ਨਹੀਂ ਲੈ ਕੇ ਜਾਣਗੇ। ਨਵੇਂ ਇਕਰਾਰਨਾਮੇ ਵਿਚ ਡਰਾਈਵਰ-ਮੁਖੀ ਕੈਮਰੇ ਸ਼ਾਮਲ ਨਹੀਂ ਹੋਣਗੇ,’’ ਉਨ੍ਹਾਂ ਦੀ ਸਥਿਤੀ ਇਸ ਦਲੀਲ ’ਤੇ ਅਾਧਾਰਤ ਹੈ ਕਿ ਅਜਿਹੀ ਤਕਨਾਲੋਜੀ ਕੰਮ ਵਾਲੀ ਥਾਂ ’ਤੇ ਗਲਤ ਨਿਗਰਾਨੀ ਹੈ।
ਨੈਸ਼ਨਲ ਲੇਬਰ ਰਿਲੇਸ਼ਨਜ਼ ਬੋਰਡ (ਐੱਨ.ਐੱਲ.ਆਰ.ਬੀ.) ਵਲੋਂ ਟੀਮਸਟਰਾਂ ਦੀ ਸਥਿਤੀ ਲਈ ਸਮਰਥਨ ਵੀ ਚਿੰਤਾਜਨਕ ਹੈ। 2022 ਵਿਚ ਇਕ ਮਾਮਲੇ ਵਿਚ ਇਕ ਡਰਾਈਵਰ ਨੂੰ ਉਸ ਦੇ ਸੁਪਰਵਾਈਜ਼ਰ ਦੁਆਰਾ ਡਰਾਈਵਰ-ਮੁਖੀ ਕੈਮਰੇ ਨੂੰ ਕਵਰ ਕਰਨ ਲਈ ਝਿੜਕਿਆ ਗਿਆ ਸੀ। ਉਸ ਅਕਤੂਬਰ ਵਿਚ ਐੱਨ.ਐੱਲ.ਆਰ.ਬੀ. ਦੇ ਜਨਰਲ ਵਕੀਲ ਨੇ ਇਕ ਮੀਮੋ ਜਾਰੀ ਕੀਤਾ ਜਿਸ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਅਜਿਹੇ ਨਿਗਰਾਨੀ ਸਾਧਨ, ਭਾਵੇਂ ਮੁੱਖ ਤੌਰ ’ਤੇ ਸੁਰੱਖਿਆ ਦੇ ਉਦੇਸ਼ਾਂ ਲਈ ਹੋਣ, ਰਾਸ਼ਟਰੀ ਕਿਰਤ ਸਬੰਧੀ ਐਕਟ ਦੇ ਤਹਿਤ ਕਰਮਚਾਰੀਆਂ ਦੇ ਧਾਰਾ 7 ਅਧਿਕਾਰਾਂ ਦੀ ਉਲੰਘਣਾ ਕਰ ਸਕਦੇ ਹਨ, ਜੋ ਸੰਗਠਨ ਦੀ ਸਰਗਰਮੀ ਦੀ ਰੱਖਿਆ ਕਰਦੇ ਹਨ।
ਐੱਨ. ਐੱਲ. ਆਰ. ਬੀ. ਨੇ ਬਾਅਦ ਵਿਚ ਫੈਸਲਾ ਸੁਣਾਇਆ ਕਿ ਸੁਪਰਵਾਈਜ਼ਰ ਦਾ ਸੰਚਾਰ ‘‘ਨਿਗਰਾਨੀ ਦਾ ਇਕ ਗੈਰ-ਕਾਨੂੰਨੀ ਪ੍ਰਭਾਵ ਸੀ’’। ਸਿਧਾਂਤਕ ਤੌਰ ’ਤੇ, ਇਕ ਟਰੈਕਿੰਗ ਕੰਪਨੀ ਸੰਘ-ਵਿਰੋਧੀ ਉਦੇਸ਼ਾਂ ਲਈ ਡਰਾਈਵਰ ਦੇ ਸਾਹਮਣੇ ਵਾਲੇ ਕੈਮਰਿਆਂ ਦੀ ਵਰਤੋਂ ਕਰ ਸਕਦੀ ਹੈ। ਪਰ ਸੁਰੱਖਿਆ ਨਿਗਰਾਨੀ ਦੀ ਇਕ ਕੰਪਨੀ ਨੀਤੀ ਸੰਘ-ਵਿਰੋਧੀ ਨਿਗਰਾਨੀ ਨਾਲੋਂ ਵੱਖਰੇ ਵਿਵਹਾਰ ਦੀ ਗਾਰੰਟੀ ਦਿੰਦੀ ਹੈ। 2024 ਵਿਚ, ਕੋਲੰਬੀਆ ਜ਼ਿਲੇ ਲਈ ਅਮਰੀਕੀ ਸਰਕਟ ਕੋਰਟ ਆਫ ਅਪੀਲਜ਼ ਨੇ ਅੰਤਰ ਨੂੰ ਮਾਨਤਾ ਦਿੱਤੀ ਅਤੇ ਐੱਨ. ਐੱਲ. ਆਰ.ਬੀ. ਦੇ ਫੈਸਲੇ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ।
ਟਰੱਕਿੰਗ ਇਕ ਖ਼ਤਰਨਾਕ ਕਾਰੋਬਾਰ ਹੈ। ਐੱਨ. ਐੱਲ. ਆਰ. ਬੀ., ਡੀ. ਸੀ. ਸਰਕਟ ਦੇ ਤਰਕ ਦੀ ਪੁਸ਼ਟੀ ਕਰ ਕੇ ਸੜਕਾਂ ਨੂੰ ਸੁਰੱਖਿਅਤ ਬਣਾਉਣ ’ਚ ਮਦਦ ਕਰ ਸਕਦਾ ਹੈ। ਤਾਂ ਕਿ ਐੱਲ-ਪਾਵਰਡ ਜੋਖਮ-ਪਛਾਣ ਤਕਨੀਕ ਦੇ ਪਰਸਾਰ ਨੂੰ ਸੁਵਿਧਾ ਜਨਕ ਬਣਾਇਆ ਜਾ ਸਕੇ। ਡਰਾਈਵਿੰਗ ਕਰਨ ਵਾਲੇ ਲੋਕਾਂ ਲਈ ਖ਼ਤਰਾ, ਨੀਂਦ ’ਚ ਟਰੱਕ ਡਰਾਈਵਰਾਂ ਦੀ ਗੋਪਨੀਅਤਾ ਸੰਬੰਧੀ ਚਿੰਤਾਵਾਂ ਤੋਂ ਕਿਤੇ ਵੱਧ ਹੈ।ਐੱਨ. ਐੱਲ. ਆਰ. ਬੀ. ਨੂੰ ਯੂਨੀਅਨ ਵਿਰੋਧ ਦੇ ਵਿਰੁੱਧ ਹੋਰ ਸਖ਼ਤ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਕੰਪਨੀਆਂ ਨੂੰ ਡਰਾਈਵਰ ਦੀ ਥਕਾਵਟ ਦਾ ਪਤਾ ਲਗਾਉਣ ਦਿੱਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਇਹ ਜਾਨਲੇਵਾ ਬਣ ਜਾਵੇ।
— ਜੌਰਡਨ ਮੈਕਗਿਲਿਸ