ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ’ਚ ਐਲਰਜੀ ਦੀ ਸੰਭਾਵਨਾ ਘੱਟ
Friday, Sep 13, 2024 - 05:53 PM (IST)
ਕੇ. ਅਰਚਨਾ ਨੂੰ ਹਾਲ ਹੀ ’ਚ ਇਕ ਰੈਸਟੋਰੈਂਟ ਤੋਂ ਆਰਡਰ ਕੀਤੀ ਗਈ ਮਠਿਆਈ ਖਾਣ ਪਿੱਛੋਂ ਇਕ ਬਹੁਤ ਹੀ ਖਰਾਬ ਅਨੁਭਵ ਹੋਇਆ। ਉਨ੍ਹਾਂ ਨੂੰ ਕਈ ਘੰਟਿਆਂ ਤਕ ਗੰਭੀਰ ਦਰਦ ਹੁੰਦੀ ਰਹੀ। ਲੱਛਣ ਉਨ੍ਹਾਂ ਲਈ ਜਾਣੇ-ਪਛਾਣੇ ਸਨ। ਉਨ੍ਹਾਂ ਨੂੰ ਇਹ ਪ੍ਰਤੀਕਿਰਿਆ ਉਦੋਂ ਹੁੰਦੀ ਹੈ ਜਦੋਂ ਉਹ ਆਂਡੇ ਵਾਲੀ ਕੋਈ ਚੀਜ਼ ਖਾਂਦੇ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਆਪਣੀ ਐਲਰਜੀ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਅਤੇ ਅਜਿਹੀ ਚੀਜ਼ ਮੰਗੀ ਜਿਸ ’ਚ ਆਂਡੇ ਨਾ ਹੋਣ।
39 ਸਾਲਾ ਅਰਚਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਆਂਡੇ ਤੋਂ ਐਲਰਜੀ ਹੈ। ਉਨ੍ਹਾਂ ਦੀ ਪਹਿਲੀ ਯਾਦ ਉਸ ਗੰਭੀਰ ਪ੍ਰਤੀਕਿਰਿਆ ਦੀ ਹੈ ਜੋ ਉਨ੍ਹਾਂ ਨੂੰ ਆਪਣੇ ਜੱਦੀ ਸ਼ਹਿਰ ਕੋਇੰਬਟੂਰ ਵਿਚ ਇਕ ਰੈਸਟੋਰੈਂਟ ਵਿਚ ਜਾਣ ਤੋਂ ਬਾਅਦ ਮਿਲੀ ਸੀ। ਸ਼ਾਇਦ ਇਹ ਇਕ ਸ਼ਾਕਾਹਾਰੀ ਰੈਸਟੋਰੈਂਟ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਨਾਨ ਖਾਧਾ ਸੀ। ਜਦੋਂ ਮੈਂ ਘਰ ਪਰਤੀ ਤਾਂ ਮੈਨੂੰ ਉਲਟੀ ਆ ਗਈ। ਇਹ ਆਂਡੇ ਵਾਲੀ ਕੋਈ ਵੀ ਚੀਜ਼ ਖਾਣ ਤੋਂ ਬਾਅਦ ਹੁੰਦਾ ਹੈ। ਜਦੋਂ ਉਸ ਦੇ ਪਿਤਾ ਨੇ ਬਾਅਦ ਵਿਚ ਰੈਸਟੋਰੈਂਟ ਤੋਂ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਨਾਨ ਵਿਚ ਆਂਡੇ ਮਿਲਾਏ ਗਏ ਸਨ।
ਖੁਰਾਕ ਦਾ ਪੱਛਮੀਕਰਨ : ਕਿਸੇ ਵੀ ਖਾਣ ਵਾਲੀ ਚੀਜ਼ ’ਤੇ ਅਰਚਨਾ ਦੀ ਪ੍ਰਤੀਕਿਰਿਆ ਕੋਈ ਨਵੀਂ ਜਾਂ ਦੁਰਲੱਭ ਨਹੀਂ ਹੈ। ਬਾਲ ਰੋਗ ਮਾਹਿਰ ਬੱਚਿਆਂ ਵਿਚ ਭੋਜਨ ਦੀ ਐਲਰਜੀ ਬਾਰੇ ਸਾਹਿਤ ਦਾ ਹਵਾਲਾ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਆਂਡੇ, ਸਮੁੰਦਰੀ ਭੋਜਨ ਅਤੇ ਅਖਰੋਟ ਤੋਂ ਐਲਰਜੀ ਹੋ ਸਕਦੀ ਹੈ। ਇਸ ਪੱਤਰਕਾਰ ਨੇ ਜਿਨ੍ਹਾਂ ਸਾਰੇ ਬਾਲ ਰੋਗ ਮਾਹਿਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦਾ ਮੰਨਣਾ ਹੈ ਕਿ ਐਲਰਜੀ ਪੱਛਮੀਕਰਨ ਦਾ ਨਤੀਜਾ ਹੈ। ਬਾਲ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਐਲਰਜੀਆਂ ਵਿਚ ਆਂਡੇ, ਅਖਰੋਟ ਅਤੇ ਸਮੁੰਦਰੀ ਭੋਜਨ ਖਾਣ ਤੋਂ ਬਾਅਦ ਐਲਰਜੀ ਸ਼ਾਮਲ ਹੈ।
ਸੂਰਿਆ ਹਸਪਤਾਲ ਦੇ ਸਲਾਹਕਾਰ ਬਾਲ ਰੋਗ ਮਾਹਿਰ ਆਰ. ਅਸ਼ੋਕਨ ਨੇ ਕਿਹਾ, ‘‘ਮੈਂ ਆਪਣੀ ਪ੍ਰੈਕਟਿਸ ਵਿਚ ਮੂੰਗਫਲੀ ਜਾਂ ਹੋਰ ਗਿਰੀਆਂ ਤੋਂ ਐਲਰਜੀ ਨਹੀਂ ਦੇਖੀ ਹੈ, ਪਰ ਮੈਂ ਮਾਸਾਹਾਰੀ ਭੋਜਨ ਜਾਂ ਇੱਥੋਂ ਤੱਕ ਕਿ ਆਂਡੇ ਤੋਂ ਵੀ ਐਲਰਜੀ ਦੇਖੀ ਹੈ।’’ ਕੁਝ ਲੋਕਾਂ ਵਿਚ ਜੈਨੇਟਿਕ ਪ੍ਰਵਿਰਤੀ ਹੁੰਦੀ ਹੈ। ਕੁਝ ਲੋਕਾਂ ਵਿਚ ਇਹ ਸਹੇੜੀ ਹੋ ਸਕਦੀ ਹੈ।
ਐਲਰਜੀ ਲਗਾਤਾਰ ਹੋ ਸਕਦੀ ਹੈ। ਮੈਂ ਨਿਯਮਿਤ ਤੌਰ ’ਤੇ ਐਲਰਜੀ ਦੇ ਇਕ ਜਾਂ ਦੋ ਕੇਸ ਦੇਖ ਸਕਦੀ ਹਾਂ। ਕਈ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਅਸੰਵੇਦਨਸ਼ੀਲ ਬਣਾਉਂਦੇ ਹਾਂ ਤਾਂ ਮਰੀਜ਼ ਕੁਝ ਸਮੇਂ ਲਈ ਆਮ ਐਲਰਜੀ ਵਾਲੀ ਪ੍ਰਤੀਕਿਰਿਆ ਨਹੀਂ ਦਿਖਾਉਂਦਾ। ਅਸੀਂ ਫਿਰ ਭੋਜਨ ਨੂੰ ਦੁਬਾਰਾ ਪੇਸ਼ ਕਰ ਸਕਦੇ ਹਾਂ ਅਤੇ ਵਿਅਕਤੀ ਐਲਰਜੀ ਤੋਂ ਮੁਕਤ ਹੋ ਸਕਦਾ ਹੈ।
ਬੱਚਿਆਂ ਵਿਚ ਅਧਿਐਨ ਨੇ ਮੂੰਗਫਲੀ ਦੀ ਐਲਰਜੀ ਦਾ ਇਲਾਜ ਕਰਨ ਦੀ ਦਿਸ਼ਾ ’ਚ ਉਮੀਦ ਜਗਾਈ ਹੈ। ਜਦੋਂ ਇਹ ਕਿਸੇ ਭੋਜਨ ਪਦਾਰਥ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸਰੀਰ ਵੱਖਰੀ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਹੈ। ਇਹ ਐਂਟੀਜ਼ਨਜ਼ ਜਿਵੇਂ ਕਿ ਲਾਗਾਂ, ਬੈਕਟੀਰੀਆ, ਵਾਇਰਸ ਅਤੇ ਪ੍ਰੋਟੀਨ ਦੇ ਅਣੂਆਂ ਪ੍ਰਤੀ ਵੱਖਰੇ ਤੌਰ ’ਤੇ ਪ੍ਰਤੀਕਿਰਿਆ ਕਰਦਾ ਹੈ। ਸਾਨੂੰ ਨਹੀਂ ਪਤਾ ਕਿ ਉਹ ਇਮਿਊਨੋਗਲੋਬੂਲਿਨ ਈ ਨੂੰ ਵੱਖਰੇ ਢੰਗ ਨਾਲ ਕਿਉਂ ਵਰਤਦੇ ਹਨ। ਇਹ ਸ਼ਾਇਦ ਜੈਨੇਟਿਕ ਤੌਰ ’ਤੇ ਵਿਚੋਲਗੀ ਵਾਲਾ ਹੈ। ਇਹ ਸਰੀਰ ਵਲੋਂ ਕੀਤੀ ਗਈ ਇਕ ਚੋਣ ਹੈ।
ਤਾਂ ਕੀ ਇਸ ਕਥਨ ਵਿਚ ਸੱਚਾਈ ਹੈ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਐਲਰਜੀ ਪ੍ਰਤੀ ਇੰਨੀ ਆਸਾਨੀ ਨਾਲ ਸੰਵੇਦਨਸ਼ੀਲ ਨਹੀਂ ਹੁੰਦੇ ਹਨ? ਡਾ. ਅਸ਼ੋਕਨ ਨੇ ਦੱਸਿਆ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਐਲਰਜੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਕ ਬਾਲ ਰੋਗ ਮਾਹਿਰ ਨੇ ਦੱਸਿਆ ਕਿ ਗਾਂ ਦੇ ਦੁੱਧ ਵਿਚ 4: ਪ੍ਰੋਟੀਨ ਹੁੰਦਾ ਹੈ ਅਤੇ ਛਾਤੀ ਦੇ ਦੁੱਧ ਵਿਚ ਸਿਰਫ 1:।
ਜਦੋਂ ਸਰੀਰ ਦੁੱਧ ਨੂੰ ਹਜ਼ਮ ਕਰਦਾ ਹੈ, ਤਾਂ ਇਹ ਅਮੀਨੋ ਐਸਿਡ ਅਤੇ ਪੇਪਟਾਇਡਜ਼ ਵਰਗੇ ਰਸਾਇਣਾਂ ਵਿਚ ਬਦਲ ਜਾਂਦਾ ਹੈ। ਅਸੀਂ ਆਮ ਤੌਰ ’ਤੇ ਪੇਪਟਾਇਡਜ਼ ਨੂੰ ਨਹੀਂ ਜਜ਼ਬ ਕਰਦੇ ਪਰ ਅਮੀਨੋ ਐਸਿਡ ਬਣਾਉਣ ਲਈ ਉਨ੍ਹਾਂ ਨੂੰ ਹੋਰ ਪਚਾਉਂਦੇ ਹਾਂ।
ਜਦੋਂ ਬੱਚੇ ਦੇ ਸਿਸਟਮ ਵਿਚ ਪੇਪਟਾਇਡਜ਼ ਜਾਂਦੇ ਹਨ, ਤਾਂ ਇਹ ਐਲਰਜੀ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਗਾਂ ਦੇ ਦੁੱਧ ਵਿਚ ਮੌਜੂਦ ਫਾਰਮੂਲਾ ਐਲਰਜੀ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਜੇਕਰ ਬੱਚੇ ਨੂੰ ਪਹਿਲੇ 6 ਮਹੀਨੇ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ ਤਾਂ ਐਕਜ਼ੀਮਾ, ਐਟੋਪਿਕ ਡਰਮੇਟਾਈਟਸ ਵਰਗੀਆਂ ਐਲਰਜੀ ਵਾਲੀਆਂ ਬੀਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ।
ਐਲਰਜੀ ਦਾ ਇਲਾਜ : ਕਈ ਵਾਰੀ ਖੂਨ ਦੀ ਜਾਂਚ ਦੇ ਆਧਾਰ ’ਤੇ ਬੱਚਿਆਂ ਵਿਚ ਭੋਜਨ ਦੀ ਐਲਰਜੀ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਖਾਸ ਭੋਜਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜ਼ਿਆਦਾਤਰ ਮਰੀਜ਼ਾਂ ਵਿਚ ਇਹ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਮਾਮਲਿਆਂ ਵਿਚ ਕਿਸੇ ਐਲਰਜੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ ਜਿਸ ਨਾਲ ਚਮੜੀ ਦੀ ਜਾਂਚ ਸਮੱਸਿਆ ਦਾ ਸਹੀ ਇਲਾਜ ਕਰਨ ਵਿਚ ਮਦਦ ਕਰੇਗੀ। ਐਲਰਜੀ ਹਲਕੀ ਜਾਂ ਗੰਭੀਰ ਹੋ ਸਕਦੀ ਹੈ। ਕੁਝ ਬੱਚਿਆਂ ਵਿਚ ਧੱਫੜ ਜਾਂ ਇੱਥੋਂ ਤਕ ਕਿ ਐਨਾਫਿਲੈਕਸਿਸ ਵੀ ਹੋ ਸਕਦਾ ਹੈ।
ਆਰ. ਸੁਜਾਤਾ