ਵਿਚਾਲੇ ਲਟਕਿਆ ਹੋਇਆ ਹੈ ਅਮਰੀਕਾ ਦਾ ਭਵਿੱਖ
Tuesday, Nov 18, 2025 - 04:53 PM (IST)
‘ਡੈਮੋਕ੍ਰੇਟਸ ਦੀ ਜੱਕੋ-ਤੱਕੀ’ ਡੈਮੋਕ੍ਰੇਟਿਕ ਪਾਰਟੀ ਦੇ ਲਈ ਆਪਣੇ ਅੰਦਰੂਨੀ ਅਤੇ ਬਾਹਰੀ ਸੰਘਰਸ਼ਾਂ ਨੂੰ ਦਰਜ ਕਰਨ ਦਾ ਇਕ ਸਦਾਬਹਾਰ ਸਿਰਲੇਖ ਰਿਹਾ ਹੈ ਪਰ ਕੀ ਹੋਵੇਗਾ ਜਦੋਂ ਡੋਨਾਲਡ ਟਰੰਪ ਦੀ ਦੇਸ਼ਭਗਤੀ ਅਤੇ ਮੁਕੰਮਲ ਦਬਦਬੇ ਦੇ ਬਾਵਜੂਦ ਰਿਪਬਲਿਕਨ ਪਾਰਟੀ ਦਾ ਪਤਨ ਹੋ ਜਾਵੇ?
ਦੋਵਾਂ ਧਿਰਾਂ ਦੀ ਅਵਿਵਸਥਾ ਨੂੰ ਉਦਯੋਗਿਕ ਪੱਧਰ ’ਤੇ ਸਫਾਈ ਦੀ ਲੋੜ ਹੈ ਪਰ ਹੋਰ ਵੀ ਰਿਸਾਅ ਦੀ ਉਮੀਦ ਹੈ। ਡੂੰਘੇ ਭੂ-ਰਾਜਨੀਤਿਕ ਉਤਰਾਅ-ਚੜ੍ਹਾਅ ਦੇ ਦੌਰ ’ਚ ਇਹ ਆਤਮਵਿਸ਼ਵਾਸ ਜਗਾਉਣ ਵਾਲਾ ਨਹੀਂ ਹੈ ਪਰ ਅਮਰੀਕੀ ਰਾਜਨੀਤੀ ’ਚ ਇਕ ਬਿਲਕੁਲ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ। ਦੋਵਾਂ ਦਲਾਂ ਦੀ ਆਤਮਾ ਦੀ ਲੜਾਈ ਖਤਰਨਾਕ ਤੌਰ ’ਤੇ ਅਸਲੀਅਤ ’ਚ ਬਦਲਦੀ ਜਾ ਰਹੀ ਹੈ। ਕਿਉਂਕਿ ਸਰਹੱਦੀ ਝਗੜੇ ਕੇਂਦਰ ’ਚ ਆ ਰਹੇ ਹਨ। ਅਮਰੀਕਾ ਦਾ ਭਵਿੱਖ ਵਿਚਾਲੇ ਲਟਕਿਆ ਹੋਇਆ ਹੈ।
ਨੌਜਵਾਨ ਖੱਬੇ-ਪੱਖੀ ਡੈਮੋਕ੍ਰੇਟਸ ਪੁਰਾਣੇ ਮੱਧ- ਮਾਰਗੀਆਂ ਨੂੰ ਚੁਣੌਤੀ ਦੇ ਰਹੇ ਹਨ। 2026 ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਵਰਜੀਨੀਆ ਅਤੇ ਨਿਊ ਜਰਸੀ ’ਚ ਮੱਧਮਾਰਗੀਆਂ ਨੇ ਗਵਰਨਰਸ਼ਿਪ ਜਿੱਤੀ ਪਰ ਨਿਊਯਾਰਕ ਮੇਅਰ ਚੋਣ ’ਚ ਜੋਹਰਾਨ ਮਮਦਾਨੀ ਦੀ ਜਿੱਤ ਨੇ ਸਭ ਤੋਂ ਜ਼ਿਆਦਾ ਚਰਚਾ ਹਾਸਲ ਕੀਤੀ। ਸਮਾਜਵਾਦੀ ਵੱਡੇ ਸ਼ਹਿਰਾਂ ਦੇ ਕਾਲਜ-ਸਿੱਖਿਅਤ ਉਦਾਰਵਾਦੀਆਂ ਦੇ ਨਾਲ ਹਨ, ਪਰ ਕੀ ਉਹ ਦੇਸ਼ ਦੇ ਹੋਰ ‘ਘੱਟ ਵਿਕਸਤ’ ਹਿੱਸਿਆਂ ’ਚ ਟਿਕ ਸਕਣਗੇ।
ਕੀ ਮਮਦਾਨੀ ਅਲੈਗਜੈਂਡਰੀਆ, ਓਕਾਸੀਆ-ਕੋਰਟੇਜ਼ ਉਰਫ ਏ. ਓ. ਸੀ. ਅਤੇ ਉਨ੍ਹਾਂ ਦੇ ਗਾਡ ਫਾਦਰ ਬਰਨੀ ਸੈਂਡਰਸ ਅੱਗੇ ਚੱਲ ਕੇ ਡੈਮੋਕ੍ਰੇਟਸ ਦੀ ਪਛਾਣ ਬਣਨਗੇ? ਕੀ ਮੱਧ- ਮਾਰਗੀ ਰੱਦ ਹੋ ਜਾਣਗੇ? ਇਹ ਕਹਿਣਾ ਅਜਿਹੇ ’ਚ ਜਲਦਬਾਜ਼ੀ ਹੋਵੇਗੀ ਪਰ ਆਸ਼ਾਵਾਦੀ ਲੋਕ ਜ਼ੋਰ ਦੇ ਕੇ ਕਹਿੰਦੇ ਹਨ ਕਿ ਡੈਮੋਕ੍ਰੇਟਸ ‘ਘਟਾਅ ਦੀ ਨਹੀਂ, ਜੋੜ ਦੀ ਖੇਡ ਖੇਡ ਰਹੇ ਹਨ ਹਰ ਜ਼ਿਲਾ, ਹਰ ਲੜਾਈ ਅਨੋਖੀ ਹੁੰਦੀ ਹੈ ਅਤੇ ਸਥਾਨਕ ਮੁੱਦਿਆਂ ’ਤੇ ਹੀ ਤੈਅ ਹੋਵੇਗੀ। ਜਿੰਨੇ ਜ਼ਿਆਦਾ ਲੋਕ ਹੋਣਗੇ, ਓਨਾ ਹੀ ਚੰਗਾ ਹੋਵੇਗਾ ਅਤੇ ਤੰਬੂ ਵੀ ਵੱਡਾ ਹੋਵੇਗਾ।
ਨੀਲੇ ਰੰਗ ਦੀ ਜਿੱਤ ਦਰਜ ਹੋਣ ਅਤੇ ਜਸ਼ਨ ਸ਼ੁਰੂ ਹੋਣ ’ਚ ਬੜੀ ਮੁਸ਼ਕਿਲ ਨਾਲ ਹੀ ਸਮਾਂ ਲੱਗਾ ਸੀ ਕਿ ਖਾਨਾਜੰਗੀ ਤੇਜ਼ ਹੋ ਗਈ। ਪਾਰਟੀ ਦਾ ਇਕ ਵੱਡਾ ਹਿੱਸਾ ਸ਼ਟਡਾਊਨ ਦੇ ਵਿਕਾਸ ‘ਵਿਸ਼ਵਾਸਘਾਤ’ ’ਤੇ ਗੁੱਸੇ ਨਾਲ ਭੜਕ ਪਿਆ। ਸੱਤ ਡੈਮੋਕ੍ਰੇਟ ਸੈਨੇਟਰਾਂ ਨੇ ਇਸ ਨੂੰ ਖਤਮ ਕਰਨ ਲਈ ਰਿਪਬਲਿਕਨ ਦੇ ਨਾਲ ਵੋਟ ਦਿੱਤੀ। ਸਰਕਾਰ ਨੂੰ ਫਿਰ ਤੋਂ ਘੇਰਨ ਦੇ ਉਨ੍ਹਾਂ ਦੇ ਵੋਟ ਨਾਲ ਉਨ੍ਹਾਂ ਨੂੰ ਸਿਹਤ ਸੇਵਾ ਸਬਸਿਡੀ ’ਤੇ ਕੋਈ ਗਾਰੰਟੀ ਨਹੀਂ ਮਿਲੀ। ਇਹੀ ਮੁੱਖ ਕਾਰਨ ਸੀ ਕਿ ਡੈਮੋਕ੍ਰੇਟਸ ਨੇ ਇਹ ਰੁਖ ਅਪਣਾਇਆ, ਇਸ ਲਈ ਗੁੱਸਾ ਅਤੇ ਜਵਾਬੀ ਦੋਸ਼ ਦਿਸੇ।
ਡੈਮੋਕ੍ਰੇਟਸ ਦਾ ਭੜਕਣਾ ਅਤੇ ਉਬਲਣਾ ਇਕ ਗੱਲ ਹੈ ਪਰ ਟਰੰਪ ਦੇ ਸਵਰਗ ’ਚ ਮੁਸੀਬਤ ਦਿਖਾਈ ਦਿੱਤੀ। ਰਿਪਬਲਿਕਨ ਪਾਰਟੀ ਜੋ ਕੱਲ ਤੱਕ ਟਰੰਪ ਦੇ ਪੰਥ ਵਰਗੇ ਪ੍ਰਭਾਵ ’ਚ ਇਕਜੁੱਟ ਦਿਸ ਰਹੀ ਸੀ ਹੁਣ ਬਗਾਵਤ ਦੇ ਸੰਕੇਤ ਦੇ ਰਹੀ ਹੈ, ਕਾਂਗਰਸ ਦੇ ਕੁਝ ਮੈਂਬਰਾਂ ਨੇ ਸਾਮਰਾਜਵਾਦ ’ਤੇ ਸਵਾਲ ਉਠਾਉਣ ਦੀ ਹਿੰਮਤ ਕੀਤੀ ਹੈ। ਅਸਲ ’ਚ ਇਹ ਰੋਟੀ ਅਤੇ ਸੈਕਸ ਦਾ ਸਵਾਲ ਹੈ। ਕਰਿਆਨੇ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ ਅਤੇ ਜੈਫ੍ਰੀ ਐਪਸਟੀਨ ਦਾ ਪਰਛਾਵਾਂ ਮਿਟਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਈਮੇਲ ’ਚ ਟਰੰਪ ਦਾ ਜ਼ਿਕਰ ਹੈ।
ਮੀਡੀਆ ਤੋਂ ਮਿਲੀ ਭਾਰੀ ਮਦਦ ਦੇ ਬਾਵਜੂਦ ਟਰੰਪ ਦੇ ਬਹਾਨੇ ਕੰਮ ਨਹੀਂ ਆ ਰਹੇ ਹਨ। 33 ਫੀਸਦੀ ਤੱਕ ਡਿੱਗ ਚੁੱਕੀ ਹਮਾਇਤ ਰੇਟਿੰਗ ਦੇ ਨਾਲ, ਉਹ ਜੋ ਬਾਈਡੇਨ ਦੇ ‘ਸੀਮਾ ਕੰਟਰੋਲ ’ਚ ਹੈ ਵਾਲੇ ਭਰਮ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਅਜਿਹਾ ਲੱਗਦਾ ਹੈ ਕਿ ਉਹ ਵ੍ਹਾਈਟ ਹਾਊਸ ’ਚ ਵਾਲ ਰੂਮ ਅਤੇ ਬਾਥਰੂਮ ਬਣਵਾਉਣ, ਗ੍ਰੇਟ ਗੈਟਸਬੀ ਥੀਮ ਵਾਲੀਆਂ ਪਾਰਟੀਆਂ ਕਰਨ ਅਤੇ ਦੁਨੀਆ ਭਰ ’ਚ ਹਵਾਈ ਯਾਤਰਾ ਕਰਨ ’ਚ ਜ਼ਿਆਦਾ ਰੁਝੇ ਹਨ, ਨੋਬਲ ਸ਼ਾਂਤੀ ਪੁਰਸਕਾਰ ਦੀ ਉਨ੍ਹਾਂ ਦੀ ਚਾਹਤ ਦੀ ਤਾਂ ਗੱਲ ਹੀ ਛੱਡ ਦਿਓ, ਉਹ ਜਾਣਦੇ ਹਨ ਕਿ ਉਨ੍ਹਾਂ ਦੇ ਹੇਠਾਂ ਦੀ ਜ਼ਮੀਨ ਹਿਲ ਰਹੀ ਹੈ, ਬੇਸ਼ੱਕ ਉਹ ਦਾਅਵਾ ਕਰਨ ਕਿ ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਪ੍ਰਮੁੱਖ ਆਵਾਜ਼ਾਂ ਐੱਚ 1 ਬੀ ਵੀਜ਼ਾ, ਇਜ਼ਰਾਈਲ ਨੂੰ ਸਹਾਇਤਾ, ਸਾਬਕਾ ਅੱਤਵਾਦੀ ਤੋਂ ਸੀਰੀਆਈ ਰਾਸ਼ਟਰਪਤੀ ਬਣੇ ਅਹਿਮਦ ਅਲ ਸ਼ਰਾ ਨੂੰ ਵ੍ਹਾਈਟ ਹਾਊਸ ’ਚ ਸੱਦਾ ਦੇਣ ਅਤੇ ਘਰੇਲੂ ਮੁੱਦਿਆਂ ’ਤੇ ਵਿਦੇਸ਼ ਨੀਤੀ ਨੂੰ ਤਰਜੀਹ ਦੇਣ ਦੇ ਉਨ੍ਹਾਂ ਦੇ ਰੁਝਾਨ ਨੂੰ ਲੈ ਕੇ ਟਰੰਪ ਨੂੰ ਚੁਣੌਤੀ ਦੇ ਰਹੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਇਹ ਪ੍ਰਮੁੱਖ ਆਵਾਜਾ਼ਂ ਖੁਦ ਵੀ ਆਪਸ ’ਚ ਕਈ ਤਰ੍ਹਾਂ ਦੀਆਂ ਲੜਾਈਆਂ ’ਚ ਉਲਝੀਆਂ ਹੋਈਆਂ ਹਨ। ‘ਮਾਗਾ (ਮੇਕ ਅਮਰੀਕਾ ਗਰੇਟ ਅਗੇਨ) ਦੀ ਰਾਣੀ ਲਾਰਾ ਲੂਮਰ, ਜਿਨ੍ਹਾਂ ਦੀ ਖੁਸ਼ੀ ਹੀ ਤੈਅ ਕਰਦੀ ਹੈ ਕਿ ਦਰਬਾਰ ’ਚ ਕਿਸ ਨੇ ਬੈਠਣਾ ਹੈ, ਟੱਕਰ ਕਾਲਸਨ ਦੇ ਨਾਲ ਇਕ ਤਰ੍ਹਾਂ ਦੀ ‘ਸਰਵਾਈਵਰ’ ਪ੍ਰਤੀਯੋਗਿਤਾ ’ਚ ਹੈ, ਜੋ ‘ਮਾਗਾ’ ਦੇ ਭਵਿੱਖ ਦਾ ਮਾਲਿਕ ਬਣਨਾ ਚਾਹੁੰਦਾ ਹੈ। ਕਾਰਲਸਨ ’ਤੇ ਯਹੂਦੀ-ਵਿਰੋਧੀ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਜਦੋਂ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਇਜ਼ਰਾਈਲ ਦੇ ਲੋਕ ਵਾਕਈ ਹੀ ਚੁਣੇ ਹੋਏ ਲੋਕ ਹਨ ਜਾਂ ਇਹ ‘ਇਸਾਈ ਪਾਖੰਡਾਂ ’ਚ ਸਭ ਤੋਂ ਪੁਰਾਣਾ’ ਹੈ।
‘ਮਾਗਾ’ ਵਰਲਡ ਘੱਟ ਤੀਬਰਤਾ ਵਾਲੇ ਭੂਚਾਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਸਵਾਲਾਂ ’ਤੇ ਖਿੰਡ ਰਿਹਾ ਹੈ, ਜਿਨ੍ਹਾਂ ਨੂੰ ਕਈ ਲੋਕ ਖੁੱਲ੍ਹੇ ਤੌਰ ’ਤੇ ਉਠਾਉਣਾ ਮੁਸ਼ਕਿਲ ਸਮਝਦੇ ਹਨ, ਅਮਰੀਕਾ ਨੂੰ ਇਜ਼ਰਾਈਲ ਦਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ? ਗੈਰ ਪ੍ਰਵਾਸੀ ਸਮਾਜ ’ਤੇ ਕੀ ਅਸਰ ਪਾ ਰਿਹਾ ਹੈ, ਵਿਰਾਸਤ ਵਾਲੇ ਅਮਰੀਕੀ (ਗੋਰੇ ਨਾਗਰਿਕ) ਕਿੰਨਾ ਭੂਰਾਪਨ ਝੱਲ ਸਕਦੇ ਹਨ? ਕੀ ਹਿਟਲਰ ਪੂਲ ਸੀ?
‘ਗ੍ਰਾਯਪਰਸ’ ਦੀ ਦੁਨੀਆ ’ਚ ਤੁਹਾਡਾ ਸਵਾਗਤ ਹੈ, ਇਹ ਸ਼ਬਦ ਨਿਕ ਫਿਊਏਂਟਸ ਦੇ ਪੈਰੋਕਾਰਾਂ ਦੇ ਲਈ ਹੈ। ਨਿਕ ਫਿਊਏਂਟਸ ਇਕ ਅਤੀ ਸੱਜੇਪੱਖੀ, ਗੋਰੇ ਰਾਸ਼ਟਰਵਾਦੀ ਪੋਡ ਕਾਸਟਰ ਹਨ। ਜਿਨ੍ਹਾਂ ਦੇ ਬਿਆਨਾਂ ਨੇ ਨਾ ਸਿਰਫ ਨਿਮਰ ਰੂੜੀਵਾਦੀਆਂ ਨੂੰ ਸਗੋਂ ਕੱਟੜਪੰਥੀ ‘ਮਾਗਾ’ ਦੇ ਅੰਦਰ ਵੀ ਕਈ ਲੋਕਾਂ ਨੂੰ ਝਿੰਜੋੜ ਦਿੱਤਾ ਹੈ। ਕੁਝ ਹੱਦ ਤੱਕ ਪ੍ਰਚਾਰ ਦੀ ਚਾਹਤ ’ਚ, ਕੁਝ ਹੱਦ ਤੱਕ ਸੱਤਾ ਵਿਰੋਧੀ ਸਾਖ ਸਾਬਤ ਕਰਨ ਦੀ ਲਗਾਤਾਰ ਜ਼ਰੂਰਤ ਤੋਂ ਪ੍ਰੇਰਿਤ ਅਤੇ ਕੁਝ ਹੱਦ ਤੱਕ ਜੋ ਵੀ ਘਟੀਆ ਚਿੱਕੜ ਮਿਲ ਸਕੇ ਉਸ ’ਚ ਹੱਥ ਪਾਉਣ ਵਾਲੇ ਫਿਊਏਂਟਸ ਇਸ ਗੁੰਝਲਦਾਰ ਦੁਨੀਆ ਨੂੰ ਸਮਝਣ ਦੀ ਚਾਹਤ ਰੱਖਣ ਵਾਲੇ ਕਈ ਲੋਕਾਂ ਲਈ ਇਕ ਆਨਲਾਈਨ ਗੁਰੂ ਹਨ। ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਗਾਜ਼ਾ ’ਚ ਕਤਲੇਆਮ ਹੋਇਆ ਹੀ ਨਹੀਂ ਅਤੇ ਯਹੂਦੀਆਂ ਨੂੰ ਬੇਵਫਾ ਮੰਨਦੇ ਹਨ। ਹਾਂ, ਯਹੂਦੀ ਵਿਰੋਧੀ ਉਹੀ ਸ਼ਬਦ ਹੈ ਜਿਸ ਦੀ ਤੁਹਾਨੂੰ ਭਾਲ ਹੈ।
ਸੀਮਾ ਸਿਰੋਹਈ
