ਕੀ ਹੁਣ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਅੰਤ ਆ ਗਿਆ ਹੈ
Tuesday, Nov 18, 2025 - 03:20 PM (IST)
ਬਿਹਾਰ ਚੋਣਾਂ ਤੋਂ ਬਾਅਦ ਆਪਣੀ ਜਿੱਤ ਦੇ ਭਾਸ਼ਣ ’ਚ ਪ੍ਰਧਾਨ ਨਰਿੰਦਰ ਮੋਦੀ ਨੇ ਭਵਿੱਖਬਾਣੀ ਕੀਤੀ ਸੀ ਕਿ ਐੱਨ. ਡੀ. ਏ. ਦੀ ਭਾਰੀ ਜਿੱਤ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਫਿਰ ਤੋਂ ਵੰਡੀ ਜਾ ਸਕਦੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਇਕ ਕਮਿਊਨਿਸਟ-ਮਾਓਵਾਦੀ ਇਕਾਈ ’ਚ ਤਬਦੀਲ ਹੋ ਰਹੀ ਹੈ ਅਤੇ ਕਿ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਦੋਵਾਂ ਹੀ ਚੋਣਾਂ ’ਚ ਲਗਾਤਾਰ ਹਾਰ ਰਹੀ ਹੈ ਅਤੇ ਇਸ ’ਚ ਸਾਕਾਰਾਤਮਕ ਸਿਆਸੀ ਦਿਸ਼ਾ ਦੀ ਘਾਟ ਹੈ।
ਪਾਰਟੀ ਦੀ ਲੀਡਰਸ਼ਿਪ ਬਿਹਾਰ ਅਤੇ ਹੋਰਨਾਂ ਥਾਵਾਂ ’ਤੇ ਸਮਾਜਿਕ ਗਤੀਸ਼ੀਲਤਾ ਨੂੰ ਸਮਝਣ ’ਚ ਲਗਾਤਾਰ ਅਸਫਲ ਰਹੀ ਹੈ। ਹਾਲਾਂਕਿ ਇਸ ਨੇ ਆਪਣੇ ਰਵਾਇਤੀ ਮਤਦਾਤਾ ਆਧਾਰ ਜਿਸ ’ਚ ਉੱਚ ਜਾਤੀਆਂ, ਦਲਿਤ ਅਤੇ ਮੁਸਲਿਮ ਸ਼ਾਮਲ ਹਨ ਦਾ ਸਮਰਥਨ ਗੁਆ ਦਿੱਤਾ ਹੈ ਪਰ ਉਨ੍ਹਾਂ ਨੇ ਵਾਪਸ ਜਿੱਤਣ ਦਾ ਕੋਈ ਯਤਨ ਨਹੀਂ ਕੀਤਾ ਹੈ।
ਜਿਵੇਂ ਕਿ ਪ੍ਰਧਾਨ ਮੰਤਰੀ ਨੇ ਦੱਸਿਆ 2024 ਦੀਆਂ ਚੋਣਾਂ ਤੋਂ ਬਾਅਦ 6 ਬਿਹਾਰ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਐੱਨ. ਡੀ. ਏ. ਤੋਂ ਘੱਟ ਵੋਟਾਂ ਮਿਲੀਆਂ ਹਨ ਜੋ ਇਸ ਦ ਇਤਿਹਾਸਕ ਵੱਕਾਰ ਦੇ ਲਈ ਇਕ ਵੱਡਾ ਝਟਕਾ ਹੈ।
ਕੀ ਬਿਹਾਰ ’ਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦਾ ਪਤਨ ਹੋ ਗਿਆ, ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਨੂੰ ਇਕ ਵੱਡਾ ਨੁਕਸਾਨ ਹੋਇਆ ਹੈ, ਹਾਲਾਂਕਿ ਇਸ ਦੇ ਨੇਤਾਵਾਂ ਰਾਹੁਲ ਗਾਂਧੀ, ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਅਤੇ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਵਲੋਂ ਵਿਆਪਕ ਪ੍ਰਚਾਰ ਮੁਹਿੰਮ ਦੇ ਬਾਵਜੂਦ ਉਹ ਵੋਟਰਾਂ ਨੂੰ ਆਕਰਸ਼ਿਤ ਕਰਨ ’ਚ ਅਸਫਲ ਰਹੇ ਹਨ। ਨਤੀਜੇ ਉਨ੍ਹਾਂ ਦੇ ਸੀਮਿਤ ਪ੍ਰਭਾਵ ਨੂੰ ਦਰਸਾਉਂਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਚੋਣ ਖੇਤਰਾਂ ’ਚ ਵੀ ਜਿੱਥੇ ਉਹ ਪਹਿਲਾਂ ਤੋਂ ਕਾਬਜ਼ ਸਨ। ਕਾਂਗਰਸ ਨੂੰ ਸਿਰਫ 5 ਸੀਟਾਂ ਮਿਲੀਆਂ।
ਬਿਹਾਰ ਤੋਂ ਸੰਕੇਤ ਸਪੱਸ਼ਟ ਹਨ- ਵੋਟਰਾਂ ਨੂੰ ਹੁਣ ਪਾਰਟੀ ’ਤੇ ਭਰੋਸਾ ਨਹੀਂ ਰਿਹਾ, ਵੋਟਰ ਹੁਣ ਕਾਂਗਰਸ ਨੂੰ ਸ਼ਾਸਨ ਚਲਾਉਣ ਲਾਇਕ ਪਾਰਟੀ ਨਹੀਂ ਮੰਨਦੇ ਅਤੇ ਗਾਂਧੀ ਪਰਿਵਾਰ ਹੁਣ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਕਾਂਗਰਸ ਹੁਣ ਵੀ ਇਨਕਾਰ ਦੀ ਮੁਦਰਾ ’ਚ ਹੈ। ਅਸਲੀ ਸਮੱਸਿਆਵਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀ ਹੈ ਅਤੇ ਆਪਣੇ ਪੁਰਾਣੇ ਮਾਣ ’ਚ ਜੀਅ ਰਹੀ ਹੈ। ਇਸ ਦੀ ਲੀਡਰਸ਼ਿਪ ਜ਼ਿੰਮੇਵਾਰੀ ਲੈਣ ਦੀ ਅਣਇੱਛਾ ਦੇ ਕਾਰਨ ਵਰਕਰਾਂ ਦਾ ਸਮਰਥਨ ਕਰਨ ’ਚ ਲਗਾਤਾਰ ਅਸਫਲ ਰਹੀ ਹੈ। ਬਿਹਾਰ ’ਚ ਸਥਿਤੀ ਹੋਰ ਵੀ ਬੱਦਤਰ ਹੋ ਗਈ ਹੈ ਕਿਉਂਕਿ ਪਾਰਟੀ ਦੇ ਕੋਲ ਇਕ ਮਜ਼ਬੂਤ ਜਥੇਬੰਧਕ ਢਾਂਚੇ ਅਤੇ ਜਨਤਾ ਤੱਕ ਵਿਆਪਕ ਪਹੁੰਚ ਦੀ ਘਾਟ ਹੈ।
ਕਾਂਗਰਸ ਦਾ ਭਵਿੱਖ ਅਨਿਸ਼ਚਿਤ ਹੈ ਕਿਉਂਕਿ ਉਹ ਲਗਾਤਾਰ ਸੂਬਿਆਂ ’ਚ ਹਾਰ ਰਹੀ ਹੈ। ਭਾਜਪਾ ਦੇ ਪ੍ਰਭੂਤਵ ਦਾ ਮੁਕਾਬਲਾ ਕਰਨ ਲਈ ਪਾਰਟੀ ਨੂੰ ਖੁਦ ਨੂੰ ਨਵੇਂ ਸਿਰੇ ਤੋਂ ਘੜਨਾ ਹੋਵੇਗਾ। ਕਈ ਪ੍ਰਭਾਵਸ਼ਾਲੀ ਨੇਤਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਕਾਂਗਰਸ ਕਾਫੀ ਕਮਜ਼ੋਰ ਹੋ ਗਈ ਹੈ। ਰਵਾਇਤੀ ਤੌਰ ’ਤੇ ਖੇਤਰੀ ਨੇਤਾਵਾਂ ਅਤੇ ਸਿਆਸੀ ਪਰਿਵਾਰਾਂ ’ਚ ਨਿਰਭਰ ਰਹਿਣ ਵਾਲੀ ਕਾਂਗਰਸ ਨੂੰ ਹੁਣ ਸਮਰਥਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹੋਰਨਾਂ ਜਾਤੀ ਸਮੂਹਾਂ ਨੇ ਵੀ ਉਸ ਤੋਂ ਦੂਰੀ ਬਣਾ ਲਈ ਹੈ। ਮੌਜੂਦਾ ਸਮੇਂ ’ਚ ਪਾਰਟੀ ਮੁਖ ਤੌਰ ’ਤੇ ਮੁਸਲਿਮ ਵੋਟਾਂ ’ਤੇ ਨਿਰਭਰ ਹੈ ਜੋ ਇਹ ਏ. ਆਈ. ਏ. ਆਈ. ਐੱਮ. ਦੇ ਉਦੈ ਦੇ ਕਾਰਨ ਖਤਰੇ ’ਚ ਹੈ।
ਪਾਰਟੀ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ- ਪਾਰਟੀਆਂ ਦੀਆਂ ਉਮੀਦਾਂ ਖਤਮ ਹੋ ਗਈਆਂ ਕਿਉਂਕਿ ਉਸ ਨੂੰ ਇਸ ਵਾਰ ਜ਼ਿਆਦਾ ਸੀਟਾਂ ਮਿਲਣ ਦੀ ਉਮੀਦ ਸੀ। ਇਸ ਕਰਾਰੀ ਹਾਰ ਤੋਂ ਇਹ ਸਵਾਲ ਉੱਠਦਾ ਹੈ ਕਿ ਕਾਂਗਰਸ ਨੇ ਇੰਨੇ ਲੰਬੇ ਸਮੇਂ ਤੱਕ ਆਪਣੀ ਮਜ਼ਬੂਤ ਪਕੜ ਕਿਉਂ ਗੁਆ ਦਿੱਤੀ। ਕੀ ਇੰਨੇ ਖਰਾਬ ਪ੍ਰਦਰਸ਼ਨ ਦੇ ਬਾਅਦ ਇਹ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਦੇ ਲਈ ਅੰਤ ਹੈ?
ਪਾਰਟੀ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ
ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ 1980-1990 ਦੇ ਦਹਾਕੇ ’ਚ ਮੰਡਲ ਨੇਤਾਵਾਂ ਦਾ ਉਦੈ ਮੰਨਿਆ ਜਾ ਸਕਦਾ ਹੈ। ਜਿਨ੍ਹਾਂ ਨੇ ਪਾਰਟੀ ਅਤੇ ਭਾਜਪਾ ਦੇ ਪ੍ਰਭੂਤਵ ਨੂੰ ਚੁਣੌਤੀ ਦਿੱਤੀ। ਸੱਤਾ ਤੋਂ ਇਸ ਬਦਲਾਅ ਦੇ ਕਾਰਨ ਕਾਂਗਰਸ ਵੱਖ-ਵੱਖ ਧੜਿਆਂ ਦੇ ਨਾਲ ਜੁੜ ਗਈ। ਜਿਸ ਨਾਲ ਅਖੀਰ ਉਸ ਦਾ ਪ੍ਰਭਾਵ ਅਤੇ ਅਧਿਕਾਰ ਕਮਜ਼ੋਰ ਹੋ ਗਿਆ।
ਪਾਰਟੀ ਨੂੰ ਮੌਜੂਦਾ ਸਮੇਂ ’ਚ ਵਿਧਾਨ ਸਭਾ ਸੀਟਾਂ ਜਿੱਤਣ ਅਤੇ ਆਪਣਾ ਮਾਣ ਮੁੜ ਹਾਸਲ ਕਰਨ ’ਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਰਾਸ਼ਟਰੀ ਅਤੇ ਸੂਬਾਈ ਦੋਵਾਂ ਪੱਧਰਾਂ ’ਤੇ ਅਤੀਤ ’ਚ ਕਾਂਗਰਸ ਜਿੱਤ ਦੇ ਲਈ ਮਜ਼ਬੂਤ ਖੇਤਰੀ ਨੇਤਾਵਾਂ ਅਤੇ ਸਿਆਸੀ ਪਰਿਵਾਰਾਂ ’ਤੇ ਬਹੁਤ ਜ਼ਿਆਦਾ ਨਿਰਭਰ ਰਹਿੰਦੀ ਸੀ। ਹਾਲਾਂਕਿ ਮਲਿਕਾਰੁਜਨ ਖੜਗੇ ਕਾਂਗਰਸ ਪ੍ਰਧਾਨ ਹਨ ਪਰ ਜ਼ਿਆਦਾਤਰ ਫੈਸਲਾ ਰਾਹੁਲ ਗਾਂਧੀ ਹੀ ਲੈਂਦੇ ਹਨ ਜੋ ਚੋਣਾਂ ਦੇ ਦੌਰਾਨ ਆਪਣੀ ਸਖਤ ਮਿਹਨਤ ਦੇ ਬਾਵਜੂਦ ਅਕਸਰ ਦੇਸ਼ ਤੋਂ ਗੈਰ-ਹਾਜ਼ਰ ਰਹਿੰਦੇ ਹਨ। ਪ੍ਰਿੰਯਕਾ ਗਾਂਧੀ ਵੀ ਵੋਟਰਾਂ ਨੂੰ ਅਕਰਸ਼ਿਤ ਕਰਨ ’ਚ ਕਾਰਗਰ ਸਾਬਿਤ ਨਹੀਂ ਹੋਈ ਹੈ।
ਏ. ਆਈ. ਏ. ਆਈ. ਐੱਮ. ਦੇ ਉਦੈ ਦੇ ਬਾਅਦ ਵੀ ਖਤਰੇ ’ਚ ਹੈ ਕਾਂਗਰਸ : ਇਸ ਤੋਂ ਇਲਾਵਾ ਪਾਰਟੀ ਦੇ ਕੋਲ ਸੂਬਾਈ ਪੱਧਰ ’ਤੇ ਮਜ਼ਬੂਤ ਨੇਤਾ ਸਨ, ਹਾਲਾਂਕਿ ਹੁਣ ਉਨ੍ਹਾਂ ਪਰਿਵਾਰਾਂ ਨੇ ਆਪਣੀ ਨਿਸ਼ਠਾ ਭਾਜਪਾ ਵੱਲ ਮੋੜ ਲਈ ਹੈ। ਇਸ ਲਈ ਕਾਂਗਰਸ ਕਮਜ਼ੋਰ ਹੋ ਗਈ ਹੈ। ਹੋਰ ਜਾਤੀ ਸਮੂਹ ਵੀ ਕਾਂਗਰਸ ਛੱਡ ਚੁੱਕੇ ਹਨ ਅਤੇ ਕਈ ਖੇਤਰੀ ਨੇਤਾ ਉਭਰ ਰਹੇ ਹਨ। ਹੁਣ ਉਨ੍ਹਾਂ ਦੇ ਕੋਲ ਮੁਸਲਮਾਨ ਬਚੇ ਹਨ ਪਰ ਏ. ਆਈ. ਏ. ਆਈ. ਐੱਮ. ਦੇ ਉਦੈ ਦੇ ਬਾਅਦ ਵੀ ਉਹ ਖਤਰੇ ’ਚ ਹੈ।
ਸਭ ਤੋਂ ਪਹਿਲਾਂ ਆਜ਼ਾਦੀ ਸੰਗਰਾਮ ਦੇ ਦੌਰਾਨ ਉਨ੍ਹਾਂ ਦੀ ਪਾਰਟੀ ਇਕ ਛਤਰ ਸੰਗਠਨ ਸੀ, ਜੋ ਰਾਸ਼ਟਰਵਾਦੀ ਧਾਰਾ ਤੋਂ ਲੈ ਕੇ ਖੱਬੇਪੱਖੀ ਤਾਕਤਾਂ ਤੱਕ ਸਾਰੇ ਵਿਚਾਰਿਕ ਰੰਗਾਂ ਦੀ ਪ੍ਰਤੀਨਿਧਤਾ ਕਰਦੀ ਸੀ। ਹੁਣ ਅਜਿਹਾ ਨਹੀਂ ਹੈ। ਹੁਣ ਅਜਿਹਾ ਨਹੀਂ ਰਿਹਾ ਕਿਉਂਕਿ ਹੁਣ ਉਹ ਖੱਬੇ-ਪੱਖੀਆਂ ਵੱਲ ਝੁਕਣ ਲੱਗੀ ਹੈ।
ਦੂਜਾ ਪਾਰਟੀ ’ਚ ਸਰਗਰਮ ਵਰਕਰਾਂ ਦੀ ਵੀ ਕਮੀ ਹੈ ਜੋ ਭਾਜਪਾ ਅਤੇ ਹੋਰਨਾਂ ਦਲਾਂ ਤੋਂ ਬਿਲਕੁੱਲ ਅਲੱਗ ਹੈ। ਸਮਰਪਿਤ ਸਮਰਥਨ ਦੇ ਬਾਅਦ ਕੋਈ ਵੀ ਪਾਰਟੀ ਸਫਲ ਨਹੀਂ ਹੋ ਸਕਦੀ। ਤੀਜਾ ਜ਼ਰੂਰੀ ਚੋਣ ਧਨ। ਜਦੋਂ ਕਾਂਗਰਸ ਦੇ ਕੋਲ 15 ਰਾਜ ਸਨ, ਤਾਂ ਧਨ ਮੁੱਖ ਮੰਤਰੀਆਂ ਤੋਂ ਆਉਂਦਾ ਸੀ।
ਚੌਥਾ ਕਾਂਗਰਸ ਦੇ ਕੋਲ ਨੇਤਾਵਾਂ ਦਾ ਸਮਰਥਨ ਕਰਨ ਲਈ ਚੰਗੇ ਸਲਾਹਕਾਰਾਂ ਦਾ ਮਾਰਗਦਰਸ਼ਨ ਨਹੀਂ ਹੈ। ਪੰਜਵਾਂ ਵੋਟਰਾਂ ਨੂੰ ਲੁਭਾਉਣ ਲਈ ਇਕ ਚੰਗਾ ਨੀਤੀਗਤ ਫੈਸਲਾ ਅਤੇ ਆਕਰਸ਼ਕ ਯੋਜਨਾਵਾਂ ਨਹੀਂ ਹਨ। ਛੇਵਾਂ ਹਰੇਕ ਹਾਰ ਦੇ ਬਾਅਦ ਆਤਮ ਨਿਰੀਖਣ ਕਰਨਾ ਚਾਹੀਦਾ ਹੈ।
ਇਕ ਸੰਗਠਨ ਦੇ ਲਈ ਇਕ ਸਪੱਸ਼ਟ ਵਿਚਾਰਧਾਰਾ, ਮਜ਼ਬੂਤ ਲੀਡਰਸ਼ਿਪ, ਵਿਆਪਕ ਜਨ ਆਧਾਰ ਅਤੇ ਇਕ ਠੋਸ ਢਾਂਚੇ ਦੀ ਲੋੜ ਹੁੰਦੀ ਹੈ। ਬਿਹਾਰ ਅਤੇ ਪੂਰੇ ਦੇਸ਼ ’ਚ ਮੁੱਖ ਵਿਰੋਧੀ ਪਾਰਟੀ ’ਚ ਇਨ੍ਹਾਂ ਸਾਰੇ ਗੁਣਾਂ ਦੀ ਘਾਟ ਹੈ। ਪਾਰਟੀ ਨੂੰ ਬੈਠ ਕੇ ਭਵਿੱਖ ਦੀ ਰਣਨੀਤੀ ’ਤੇ ਡੂੰਘਾ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਅਗਲੇ ਸਾਲ 6 ਵਿਧਾਨ ਸਭਾ ਚੋਣਾਂ ਹਨ। ਜਦੋਂ ਤੱਕ ਪਾਰਟੀ ਆਪਣਾ ਭਵਿੱਖ ਤੈਅ ਨਹੀਂ ਕਰਦੀ ਉਦੋਂ ਤੱਕ ਉਹ ਹੋਰ ਹੇਠਾਂ ਡਿੱਗਦੀ ਰਹੇਗੀ। ਉਸ ਨੂੰ ਬਾਕੀ ਨੇਤਾਵਾਂ ਨੂੰ ਹੋਰ ਦਲਾਂ ’ਚ ਜਾਣ ਦੀ ਇੱਜਾਜ਼ਤ ਨਹੀਂ ਦੇਣੀ ਚਾਹੀਦੀ।
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਰਾਤੋ-ਰਾਤ ਗਾਇਬ ਨਹੀਂ ਹੋ ਸਕਦੀ, ਬੇਸ਼ੱਕ ਭਾਜਪਾ ਨੂੰ ਉਮੀਦ ਹੋਵੇ ਕਿ ਇਸ ਦਾ ਪਤਨ ਜਾਰੀ ਰਹੇਗਾ। ਇਸ ਲਈ ਕਾਂਗਰਸ ਲੀਡਰਸ਼ਿਪ ਨੂੰ ਉਸ ਦੇ ਮੂਲ ਮਾਣ ’ਤੇ ਵਾਪਸ ਲਿਆਉਣ ਦੇ ਲਈ ਇਕਜੁੱਟ ਹੋਣਾ ਪਵੇਗਾ।
–ਕਲਿਆਣੀ ਸ਼ੰਕਰ
