ਲੋਕ ਕੁਰਸੀ ਦਾ ਸਨਮਾਨ ਕਰਦੇ ਹਨ ਨਾ ਕਿ ਉਸ ’ਤੇ ਬੈਠੇ ਵਿਅਕਤੀ ਦਾ

Saturday, Nov 15, 2025 - 05:00 PM (IST)

ਲੋਕ ਕੁਰਸੀ ਦਾ ਸਨਮਾਨ ਕਰਦੇ ਹਨ ਨਾ ਕਿ ਉਸ ’ਤੇ ਬੈਠੇ ਵਿਅਕਤੀ ਦਾ

ਮੈਂ ਕੱਲ ਰਾਤ ਇਕ ਸੇਵਾਮੁਕਤ ਸਰਕਾਰੀ ਡਿਪਟੀ ਸੈਕਟਰੀ ਨਾਲ ਰਾਤ ਦਾ ਖਾਣਾ ਖਾਧਾ ਅਤੇ ਜਦੋਂ ਅਸੀਂ ਉਨ੍ਹਾਂ ਦੀ ਸੇਵਾ ਦੇ ਸਾਲਾਂ ਬਾਰੇ ਗੱਲ ਕਰ ਰਹੇ ਸਾਂ, ਤਾਂ ਉਨ੍ਹਾਂ ਤੋਂ ਇਕ ਅਜਿਹਾ ਸਵਾਲ ਪੁੱਛਣ ਦਾ ਫੈਸਲਾ ਕੀਤਾ ਜਿਸ ਤੋਂ ਕਈ ਸ਼ਕਤੀਸ਼ਾਲੀ ਲੋਕ ਚੁੱਪਚਾਪ ਡਰਦੇ ਹਨ। ਮੈਂ ਅੱਗੇ ਝੁਕਿਆ ਅਤੇ ਪੁੱਛਿਆ ਕਿ ਸੇਵਾਮੁਕਤੀ ਤੋਂ ਬਾਅਦ ਸੱਤਾ ਨਾ ਹੋਣ ’ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਇਕ ਪਲ ਲਈ, ਉਸ ਨੇ ਮੇਰੇ ਵੱਲ ਇਕ ਦਿਆਲਤਾ ਨਾਲ ਦੇਖਿਆ ਜੋ ਜੀਵਨ ਨੂੰ ਡੈਸਕ ਦੇ ਦੋਨੋਂ ਪਾਸਿਓਂ ਦੇਖਣ ਤੋਂ ਆਉਂਦੀ ਹੈ। ਫਿਰ ਉਹ ਹੱਸੇ, ਕਿਸੇ ਕੁੜੱਤਣ ਜਾਂ ਪਛਤਾਵੇ ਨਾਲ ਨਹੀਂ ਸਗੋਂ ਇਕ ਵਿਅਕਤੀ ਦੀ ਸ਼ਾਂਤੀ ਸੰਤੁਸ਼ਟੀ ਦੇ ਨਾਲ ਜਿਸ ਨੇ ਕੁਝ ਅਜਿਹਾ ਸਮਝ ਲਿਆ ਹੈ, ਉਹ ਉੱਚ ਅਹੁਦਿਆਂ ’ਤੇ ਬੈਠੇ ਕਈ ਲੋਕ ਕਦੇ ਨਹੀਂ ਸਮਝ ਸਕਦੇ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਿੰਨੇ ਸਾਲ ਉਹ ਉਸ ਸੀਟ ’ਤੇ ਰਹੇ ਉਨ੍ਹਾਂ ਨੇ ਹਰ ਦਿਨ ਖੁਦ ਨੂੰ ਯਾਦ ਦਿਵਾਇਆ ਕਿ ਲੋਕ ਸੀਟ ਦਾ ਸਨਮਾਨ ਕਰਦੇ ਹਨ ਅਤੇ ਉਸ ਨੂੰ ਪ੍ਰਣਾਮ ਕਰਦੇ ਹਨ, ਨਾ ਕਿ ਉਸ ’ਤੇ ਬੈਠੇ ਵਿਅਕਤੀ ਦਾ। ਉਨ੍ਹਾਂ ਨੇ ਖੁਦ ਨੂੰ ਇਹੀ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਲਈ ਗੱਡੀਆਂ ਰੁਕੀਆਂ, ਜਦੋਂ ਲੋਕ ਸਭਾਵਾਂ ’ਚ ਖੜ੍ਹੇ ਹੋਏ, ਜਦੋਂ ਉਨ੍ਹਾਂ ਦੇ ਘਰ ਸੱਦਾ ਪੱਤਰਾਂ ਦਾ ਹੜ੍ਹ ਆਇਆ ਅਤੇ ਜਦੋਂ ਉਨ੍ਹਾਂ ਦੇ ਫੋਨ ਦੀ ਘੰਟੀ ਲਗਾਤਾਰ ਵੱਜਦੀ ਰਹੀ ਅਤੇ ਆਵਾਜ਼ਾਂ ਸ਼ਹਿਦ ਨਾਲੋਂ ਵੀ ਮਿੱਠੀਆਂ ਲੱਗ ਰਹੀਆਂ ਸਨ। ਉਹ ਜਾਣਦੇ ਸਨ ਕਿ ਹਰ ਦਿਨ ਸਵਾਗਤ ਅਤੇ ਹਰ ਸਨਮਾਨ ਭਰਿਆ ਇਸ਼ਾਰਾ ਉਨ੍ਹਾਂ ਦੇ ਅਹੁਦੇ ਲਈ ਸੀ, ਨਾ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਇਕ ਵਿਚਾਰ ਨੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਮਦਦ ਕੀਤੀ।

ਜਦੋਂ ਉਹ ਬੋਲ ਰਹੇ ਸਨ, ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਸਰਲ ਸ਼ਬਦਾਂ ’ਚ ਕਿੰਨੀ ਬੁੱਧੀਮਤਾ ਲੁਕੀ ਹੈ। ਕਲਪਨਾ ਕਰੋ ਕਿ ਜੇਕਰ ਸਾਡੇ ਸ਼ਕਤੀਸ਼ਾਲੀ ਨੇਤਾ ਇਹ ਸਮਝ ਜਾਂਦੇ ਤਾਂ ਅਸੀਂ ਕਿੰਨੇ ਦੁੱਖਾਂ ਤੋਂ ਬਚ ਸਕਦੇ ਸੀ। ਕਲਪਨਾ ਕਰੋ ਕਿ ਕਿੰਨੇ ਗੁੱਸੇ ’ਤੇ ਕਾਬੂ ਪਾਇਆ ਜਾ ਸਕਦਾ ਸੀ ਅਤੇ ਕਿੰਨੇ ਹੰਕਾਰ ਆਪਣੇ ਆਮ ਆਕਾਰ ’ਚ ਸੀਮਟ ਜਾਂਦੇ ਜੇਕਰ ਉਨ੍ਹਾਂ ਨੂੰ ਯਾਦ ਰਹੇ ਕਿ ਉਨ੍ਹਾਂ ਨੂੰ ਜੋ ਸਨਮਾਨ ਮਿਲਦਾ ਹੈ, ਉਹ ਸਿਰਫ ਉਸ ਕੁਰਸੀ ਤੋਂ ਉਧਾਰ ਲਿਆ ਗਿਆ ਹੈ, ਜਿਸ ’ਤੇ ਉਹ ਬੈਠਦੇ ਹਨ। ਕੁਰਸੀ ਦਾ ਅਧਿਕਾਰ ਹੁੰਦਾ ਹੈ। ਕੁਰਸੀ ਦੀ ਪਹੁੰਚ ਹੁੰਦੀ ਹੈ। ਕੁਰਸੀ ਦਾ ਮਹੱਤਵ ਹੁੰਦਾ ਹੈ। ਵਿਅਕਤੀ ਬਸ ਕੁਝ ਦੇਰ ਲਈ ਉਸ ’ਤੇ ਬੈਠਦਾ ਹੈ।

ਚਾਰੋਂ ਪਾਸੇ ਦੇਖੋ, ਤੁਹਾਨੂੰ ਹਰ ਜਗ੍ਹਾ ਉਲਟ ਹੀ ਦਿਖਾਈ ਦੇਵੇਗਾ। ਸੱਤਾ ’ਚ ਬੈਠੇ ਲੋਕ ਇਹ ਮੰਨਣ ਲੱਗਦੇ ਹਨ ਕਿ ਉਹੀ ਸੱਤਾ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਜੋ ਸਨਮਾਨ ਮਿਲਦਾ ਹੈ, ਉਹ ਉਨ੍ਹਾਂ ਦੀ ਪ੍ਰਤਿਭਾ, ਉਨ੍ਹਾਂ ਦੇ ਆਕਰਸ਼ਣ ਜਾਂ ਉਨ੍ਹਾਂ ਦੀ ਸ਼ਖਸੀਅਤ ਦੇ ਕਾਰਨ ਹੈ। ਉਹ ਭੁੱਲ ਜਾਂਦੇ ਹਨ ਕਿ ਜੇਕਰ ਕੁਰਸੀ ਖੁੱਸ ਗਈ ਤਾਂ ਭੀੜ ਗਰਮੀਆਂ ’ਚ ਬਰਫ ਤੋਂ ਵੀ ਤੇਜ਼ੀ ਨਾਲ ਪਿਘਲ ਜਾਂਦੀ ਹੈ। ਫੋਨ ਦੀ ਘੰਟੀ ਵੱਜਣੀ ਬੰਦ ਹੋ ਜਾਂਦੀ ਹੈ। ਅੰਤਹੀਣ ਨਵੇਂ ਮਿਲਣ ਵਾਲੇ ਗਾਇਬ ਹੋ ਜਾਂਦੇ ਹਨ। ਉਨ੍ਹਾਂ ਦੇ ਘਰ ਦੇ ਬਾਹਰ ਗੇਟ ’ਤੇ ਹੁਣ ਚਿੰਿਤਤ ਯਾਚਕਾਂ ਦੀਆਂ ਲੰਬੀਆਂ ਕਤਾਰਾਂ ਨਹੀਂ ਦਿਸਦੀਆਂ। ਅਚਾਨਕ ਉਹ ਇਕੱਲੇ ਹੋ ਜਾਂਦੇ ਹਨ ਅਤੇ ਸੰਨਾਟਾ ਹੈਰਾਨ ਕਰਨ ਵਾਲਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਅਹੁਦੇ ਨੂੰ ਸਨੇਹ ਸਮਝ ਲਿਆ ਸੀ।

ਕਾਸ਼ ਸਾਡੇ ਹੋਰ ਵੀ ਨੇਤਾ, ਅਧਿਕਾਰੀ ਅਤੇ ਕੁਰਸੀਧਾਰੀ ਇਸ ਸੱਚਾਈ ਨੂੰ ਸਮਝਦੇ। ਕਿਸੇ ਵਿਅਕਤੀ ਦੀ ਅਸਲੀ ਪਛਾਣ ਉਸ ਦੇ ਦਫਤਰ ਦੇ ਆਖਰੀ ਦਿਨ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਲੋਕ ਅਜੇ ਵੀ ਤੁਹਾਨੂੰ ਮਿਲਣ ਆਉਂਦੇ ਹਨ, ਤੁਹਾਡੀ ਰਾਏ ਨੂੰ ਮਹੱਤਵ ਦਿੰਦੇ ਹਨ, ਗਰਮਜੋਸ਼ੀ ਨਾਲ ਤੁਹਾਡਾ ਸਵਾਗਤ ਕਰਦੇ ਹਨ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਦੇਣ ਲਈ ਕੁਝ ਹੈ। ਇਹੀ ਉਹ ਪਲ ਹੈ ਜਦੋਂ ਉਹ ਮਰਦ ਜਾਂ ਮਹਿਲਾ ਕੁਰਸੀ ਤੋਂ ਅਲੱਗ ਹੋ ਜਾਂਦਾ ਹੈ।

ਜਦੋਂ ਰਿਟਾਇਰਡ ਡਿਪਟੀ ਸੈਕਟਰੀ ਨੇ ਆਪਣੀ ਗੱਲ ਖਤਮ ਕੀਤੀ ਤਾਂ ਉਹ ਫਿਰ ਤੋਂ ਮੁਸਕਰਾਏ ਅਤੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਦਾ ਜੀਵਨ ਸ਼ਾਂਤੀਪੂਰਨ ਸੀ ਕਿਉਂਕਿ ਉਨ੍ਹਾਂ ਨੇ ਕਦੇ ਕੁਰਸੀ ਅਤੇ ਵਿਅਕਤੀ ਨੂੰ ਭੁਲੇਖੇ ’ਚ ਨਹੀਂ ਪਾਇਆ। ਇਸ ਸਮਝਦਾਰੀ ਨੇ ਉਨ੍ਹਾਂ ਨੂੰ ਨਿਰਾਸ਼ਾ ਦੀ ਬਜਾਏ ਸ਼ਾਨ ਦੇ ਨਾਲ ਵਿਦਾ ਹੋਣ ਦਿੱਤਾ ਅਤੇ ਸ਼ਾਇਦ ਇਹੀ ਸਭ ਤੋਂ ਵੱਡੀ ਤਾਕਤ ਹੈ।

-ਰਾਬਰਟ ਕਲੀਮੈਂਟਸ


author

Harpreet SIngh

Content Editor

Related News