‘ਨਿਆਂ ਦੀ ਤਾਂ ਆਸ ਹੀ ਸੀ’

Friday, Aug 08, 2025 - 03:50 PM (IST)

‘ਨਿਆਂ ਦੀ ਤਾਂ ਆਸ ਹੀ ਸੀ’

ਮੈਂ ਆਪਣੇ ਦੋਸਤ ਹੇਮੰਤ ਕਰਕਰੇ ਦੇ ਦਿਹਾਂਤ ’ਤੇ ਸੋਗ ਜ਼ਾਹਿਰ ਕਰਦਾ ਹਾਂ, ਜੋ ਇਕ ਚੰਗੇ ਇਨਸਾਨ ਅਤੇ ਪੇਸ਼ੇਵਰ ਵਿਅਕਤੀ ਸਨ। ਉਹ ਆਈ. ਪੀ. ਐੱਸ. (ਭਾਰਤੀ ਪੁਲਸ ਸੇਵਾ) ਦੇ ਉਨ੍ਹਾਂ ਕਈ ਅਧਿਕਾਰੀਆਂ ’ਚੋਂ ਇਕ ਸਨ ਜਿਨ੍ਹਾਂ ਨੇ ਇਸ ਸੇਵਾ ਨੂੰ ਮਾਣ ਬਖਸ਼ਿਆ। ਸੇਵਾ ਦੇ ਕਈ ਸਨਮਾਨਿਤ ਅਧਿਕਾਰੀਆਂ ਵਾਂਗ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਹ ਵੀ ਸੱਚ ਅਤੇ ਨਿਆਂ ਦੇ ਪੱਕੇ ਸਨ।

ਹੇਮੰਤ ਕਰਕਰੇ ਦੀ ਹੱਤਿਆ 26 ਨਵੰਬਰ 2008 ਨੂੰ ਮੁੰਬਈ ਸ਼ਹਿਰ ’ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀਆਂ ਨੇ ਕਰ ਦਿੱਤੀ ਸੀ। ਉਹ ਉਨ੍ਹਾਂ ਦੋ ਆਈ. ਪੀ. ਐੱਸ. ਅਧਿਕਾਰੀਆਂ ’ਚੋਂ ਇਕ ਸਨ ਜਿਨ੍ਹਾਂ ਨੇ ਉਸ ਮੰਦਭਾਗੇ ਦਿਨ ਆਪਣੀ ਜਾਨ ਗਵਾਈ ਸੀ। ਅਸੀਂ ਉਸ ਦਿਨ ਅਤੇ ਜਿਸ ਦਿਨ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਨ੍ਹਾਂ ਦੀ ਮੌਤ ’ਤੇ ਸ਼ੋਕ ਜ਼ਾਹਿਰ ਕੀਤਾ ਸੀ ਪਰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨੂੰ ਸਾਡੀ ਪ੍ਰਾਚੀਨ ਭੂਮੀ ’ਚ ਨਿਆਂ ਦੇ ਦਿਹਾਂਤ ’ਤੇ ਸੋਗ ਜ਼ਾਹਿਰ ਕਰਨਾ ਚਾਹੀਦਾ ਹੈ। ਇਕ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਇਕ ਨੌਕਰੀ ਕਰਦੇ ਦਰਮਿਆਨੇ ਸ਼੍ਰੇਣੀ ਦੇ ਫੌਜੀ ਅਧਿਕਾਰੀ ਸਮੇਤ 7 ਮੁਲਜ਼ਮਾਂ ਨੂੰ ਇਕ ਖਰਾਬ ਤਰੀਕੇ ਨਾਲ ਅੰਜਾਮ ਦਿੱਤੇ ਗਏ ਅੱਤਵਾਦੀ ਅਪਰਾਧ ਦੇ ਲਈ ਬਰੀ ਕਰ ਦਿੱਤਾ ਗਿਆ।

ਆਪਣੀ ਹੱਤਿਆ ਤੋਂ ਇਕ ਦਿਨ ਪਹਿਲਾਂ, ਹੇਮੰਤ ਕਰਕਰੇ ਨੇ ਮੇਰੇ ਕੋਲੋਂ ਨਿੱਜੀ ਤੌਰ ’ਤੇ ਇਕ ਨਾਜ਼ੁਕ ਸਮੱਸਿਆ ’ਤੇ ਸਲਾਹ ਮੰਗੀ ਸੀ ਜਿਸ ਦਾ ਸਾਹਮਣਾ ਉਹ ਕਿਸੇ ਵੀ ਯੋਗ ਅਧਿਕਾਰੀ ਵਾਂਗ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਕਰ ਰਹੇ ਸਨ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਜਿਸ ਏ. ਟੀ. ਐੱਸ. (ਅੱਤਵਾਦ ਨਿਰੋਧਕ ਦਸਤੇ) ਦੀ ਉਹ ਅਗਵਾਈ ਕਰ ਰਹੇ ਸਨ, ਉਸ ਨੂੰ 29 ਸਤੰਬਰ 2008 ਨੂੰ ਮਾਲੇਗਾਓਂ (ਨਾਸਿਕ ਜ਼ਿਲੇ ਦਾ ਇਕ ਮੁਸਲਿਮ ਬਹੁਤਾਤ ਵਾਲਾ ਸ਼ਹਿਰ) ਵਿਚ ਇਕ ਮਸਜਿਦ ਦੇ ਕੋਲ ਹੋਏ ਅੱਤਵਾਦੀ ਹਮਲੇ ਲਈ ਇਸਲਾਮੀ ਜੇਹਾਦੀਆਂ ’ਤੇ ਸ਼ੱਕ ਸੀ। ਮਸਜਿਦ ਦੇ ਬਾਹਰ ਖੜ੍ਹੀ ਇਕ ਮੋਟਰਸਾਈਕਲ ’ਤੇ ਰੱਖੇ ਗਏ ਬੰਬ ਨਾਲ ਹੋਏ ਧਮਾਕਿਆਂ ’ਚ 6 ਸਥਾਨਕ ਮੁਸਲਮਾਨਾਂ ਦੀ ਮੌਤ ਹੋ ਗਈ। ਲਗਭਗ 100 ਹੋਰ, ਜਿਨ੍ਹਾਂ ’ਚ ਜ਼ਿਆਦਾਤਰ ਮੁਸਲਮਾਨ ਸਨ, ਜ਼ਖਮੀ ਹੋਏ ਸਨ।

ਬਾਅਦ ’ਚ ਪੁੱਛ-ਗਿੱਛ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੋਟਰਸਾਈਕਲ ਗੁਜਰਾਤ ’ਚ ਇਕ ਕੱਟੜ ਹਿੰਦੂਤਵ ਵਰਕਰ ਪ੍ਰੱਗਿਆ ਸਿੰਘ ਠਾਕੁਰ ਦੇ ਨਾਂ ’ਤੇ ਰਜਿਸਟਰਡ ਸੀ। ਪ੍ਰੱਗਿਆ ਸਾਧਵੀ ਬਣ ਗਈ ਸੀ ਅਤੇ ਉਨ੍ਹਾਂ ਨੇ ਮੋਟਰਸਾਈਕਲ ਜਾਂ ਤਾਂ ਵੇਚ ਦਿੱਤੀ ਸੀ ਜਾਂ ਆਪਣੇ ਇਕ ਕਰੀਬੀ ਸਹਿਯੋਗੀ, ਰਾਮਜੀ ਕਲਸਾਂਗਰਾ ਨੂੰ ਸੌਂਪ ਦਿੱਤੀ ਸੀ, ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਇੰਜਣ ਅਤੇ ਚੇਸੀਜ਼ ’ਤੇ ਲੱਗੇ ਨਿਸ਼ਾਨ ਮਿਟ ਗਏ ਸਨ ਪਰ ਮਾਹਿਰਾਂ ਨੇ 2 ’ਚੋਂ ਇਕ ਨਿਸ਼ਾਨ ਨੂੰ ਫਿਰ ਤੋਂ ਠੀਕ ਕਰ ਦਿੱਤਾ ਸੀ। ਮੇਰੇ ਕੋਲ ਆਪਣੇ ਦੋਸਤ ’ਤੇ ਅਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਸੀ। ਉਸ ਦਾ ਨਾ ਤਾਂ ਕੋਈ ਮਕਸਦ ਸੀ ਅਤੇ ਨਾ ਹੀ ਸਾਥੀ ਹਿੰਦੂਆਂ ਨੂੰ ਇਸ ’ਚ ਸ਼ਾਮਲ ਕਰਨ ’ਚ ਕੋਈ ਦਿਲਚਸਪੀ, ਜਿਨ੍ਹਾਂ ’ਚ ਇਕ ਹਿੰਦੂਤਤਵ ਵਰਕਰ ਅਤੇ ਇਕ ਫੌਜੀ ਅਧਿਕਾਰੀ ਵੀ ਸ਼ਾਮਲ ਸੀ, ਜਿਨ੍ਹਾਂ ਨਾਲ ਉਸ ਦੀ ਪਹਿਲਾਂ ਕੋਈ ਜਾਣ-ਪਛਾਣ ਨਹੀਂ ਸੀ।

ਪ੍ਰੱਗਿਆ ਵਲੋਂ ਸੈਨਾ ਖੁਫੀਆ ਕੋਰ ਦੇ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਅਦਾਲਤ ’ਚ ਮੁਲਜ਼ਮ 5 ਹੋਰ ਲੋਕਾਂ ਦੇ ਨਾਲ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਸ਼ਹਿਰਾਂ ’ਚ ਕੀਤੀਆਂ ਗਈਆਂ ਮੀਟਿੰਗਾਂ ਦੇ ਸਬੂਤ ਇਕੱਠੇ ਕੀਤੇ ਗਏ ਸਨ। ਇਹ ਸਮੂਹ ਜਿਸ ’ਚ ਪ੍ਰੱਗਿਆ ਦਾ ਫਰਾਰ ਸਹਿਯੋਗੀ ਕਲਸਾਂਗਰਾ ਵੀ ਸ਼ਾਮਲ ਸੀ, ਜਿਸ ਨੂੰ ਉਸ ਨੇ ਆਪਣੀ ਬਾਈਕ ਉਧਾਰ ਦਿੱਤੀ ਸੀ, ਖੁਦ ਨੂੰ ਅਭਿਨਵ ਭਾਰਤ ਅਖਵਾਉਂਦਾ ਸੀ।

ਮਾਲੇਗਾਓਂ ਬੰਬ ਧਮਾਕੇ ਮਾਮਲੇ ’ਚ ਸਾਰੇ 7 ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਫੈਸਲੇ ਦਾ ਵਿਆਪਕ ਅਨੁਮਾਨ ਲਗਾਇਆ ਜਾ ਰਿਹਾ ਸੀ। ਇਹ ਤੱਥ ਕਿ ਕਰਕਰੇ ਨੂੰ ਭਾਜਪਾ ਦੇ ਇਕ ਉੱਚ ਨੇਤਾ ਨੇ ਸਲਾਹ ਦਿੱਤੀ ਸੀ, ਦਿੱਲੀ ਦੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੂੰ ਪ੍ਰੱਗਿਆ ਠਾਕੁਰ ਦੇ ਮਾਮਲੇ ’ਚ ਹੌਲੀ ਰਫਤਾਰ ਨਾਲ ਅੱਗੇ ਵਧਣ ਲਈ ਕਹਿਣਾ (ਇਕ ਅਪੀਲ ਜਿਸ ਨੇ ਹੇਮੰਤ ਨੂੰ ਦੁਖੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਮੇਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ), ਇਸ ਦੇ ਸਿੱਟੇ ਵਜੋਂ ਜਾਂਚ ਨੂੰ ਮਹਾਰਾਸ਼ਟਰ ਏ. ਟੀ. ਐੱਸ. ਤੋਂ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੰਟਰੋਲਡ ਐੱਨ. ਆਈ. ਏ. (ਰਾਸ਼ਟਰੀ ਜਾਂਚ ਏਜੰਸੀ) ਨੂੰ ਸੌਂਪ ਦਿੱਤਾ ਗਿਆ।

ਇਹ ਅਸਲ ’ਚ ਦੁਖਦਾਈ ਹੈ ਕਿ ਨਿਆਂ ਮਾਮਲੇ ਦੀ ਸੱਚਾਈ ਦੇ ਅਨੁਸਾਰ ਨਹੀਂ ਸਗੋਂ ਤਾਕਤਵਰ ਲੋਕਾਂ ਦੀ ਇੱਛਾ ਦੇ ਅਨੁਸਾਰ ਕੀਤਾ ਜਾ ਰਿਹਾ ਹੈ। ਸਾਡੇ ਪੁਲਸ ਟ੍ਰੇਨਿੰਗ ਸੰਸਥਾਵਾਂ ’ਚ ਸਾਨੂੰ ਸੱਚਾਈ ਦਾ ਪਤਾ ਲਗਾਉਣ ਅਤੇ ਅਪਰਾਧੀਆਂ ਨੂੰ ਉਨ੍ਹਾਂ ਦੇ ਅਪਰਾਧਾਂ ਦੇ ਲਈ ਜਵਾਬਦੇਹ ਠਹਿਰਾਉਣ ਲਈ ਉਚਿਤ ਸਬੂਤ ਇਕੱਠੇ ਕਰਨ ਲਈ ਕਿਹਾ ਜਾਂਦਾ ਹੈ। ਪਰ ਪੁਲਸ ਜਾਂਚ ਏਜੰਸੀਆਂ ਆਪਣੇ ਸਿਆਸੀ ਅਕਾਵਾਂ ਵਲੋਂ ਪਛਾਣੇ ਗਏ ਵਿਅਕਤੀਆਂ ਨੂੰ ਅਦਾਲਤਾਂ ’ਚ ਮੁਕੱਦਮੇ ਚਲਾ ਕੇ ਅਪਰਾਧੀ ਨੂੰ ਦੋਸ਼ਮੁਕਤ ਕਰ ਦੇਣਗੀਆਂ, ਤਾਂ ‘ਕਾਨੂੰਨ ਦੇ ਸ਼ਾਸਨ’ ਦੀ ਪੂਰੀ ਧਾਰਨਾ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਜਾਵੇਗੀ।

ਮੈਂ ਕਰਕਰੇ ਵਰਗੇ ਅਧਿਕਾਰਆਂ ਅਤੇ ਉਨ੍ਹਾਂ ਦੀ ਟੀਮ ਲਈ ਸੋਗ ਜ਼ਾਹਿਰ ਕਰਦਾ ਹਾਂ। ਇਸੇ ਤਰ੍ਹਾਂ ਮੈਂ ਪੁਲਸ ਕਮਿਸ਼ਨਰ ਅਨਾਮੀ ਰਾਏ ਅਤੇ ਉਨ੍ਹਾਂ ਦੇ ਸਮਰਪਿਤ ਅਧਿਕਾਰੀਆਂ ਲਈ ਵੀ ਦੁਖੀ ਹਾਂ, ਜਿਨ੍ਹਾਂ ਨੇ ਮੁੰਬਈ ਟੀਮ ਧਮਾਕਾ ਮਾਮਲੇ ਦੇ ਅਸਲੀ ਮੁਲਜ਼ਮਾਂ ਨੂੰ ਫੜਣ ਲਈ ਮਹੀਨਿਆਂ ਮਿਹਨਤ ਕੀਤੀ। ਮੇਰੇ ਕਈ ਦੋਸਤ ਅਤੇ ਸ਼ੁਭਚਿੰਤਕ ਮੇਰੇ ਨਾਲ ਅਸਹਿਮਤ ਸਨ ਜਦੋਂ ਮੈਂ ਕਿਹਾ ਕਿ ਜੇਹਾਦੀਆਂ ਨੂੰ ਬਰੀ ਕਰਨ ਦਾ ਉੱਚ ਅਦਾਲਤ ਦਾ ਫੈਸਲਾ ਗਲਤ ਸੀ।

ਮੈਨੂੰ ਪੂਰਾ ਯਕੀਨ ਹੈ ਕਿ ਦੋਵਾਂ ਹੀ ਮਾਮਲਿਆਂ ’ਚ ਦੋਸ਼ੀ ਬਚ ਨਿਕਲੇ ਹਨ। ਅਦਾਲਤਾਂ ਰਿਕਾਰਡ ’ਚ ਦਰਜ ਸਬੂਤਾਂ ਦੇ ਆਧਾਰ ’ਤੇ ਕੰਮ ਕਰਦੀਆਂ ਹਨ ਜੇਕਰ ਉਨ੍ਹਾਂ ਨੂੰ ਦੋਸ਼ੀ ਦਾ ਅਪਰਾਧਬੋਧ ਵੀ ਹੁੰਦਾ ਹੈ, ਤਾਂ ਵੀ ਉਹ ਉਸ ਨੂੰ ਬਰੀ ਕਰ ਦਿੰਦੀਆਂ ਹਨ। ਇਸਤਗਾਸਾ ਪੱਖ ਨੂੰ ਜ਼ੁਬਾਨੀ ਗਵਾਹਾਂ ਅਤੇ ਉਸ ਤੋਂ ਵੀ ਜ਼ਿਆਦਾ ਅਹਿਮ ਇਕਬਾਲੀਆ ਬਿਆਨਾਂ ’ਤੇ ਨਿਰਭਰ ਰਹਿਣਾ ਛੱਡ ਦੇਣਾ ਚਾਹੀਦਾ ਹੈ। ਫੋਰੈਂਸਿਕ ਸਬੂਤਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ, ਜਿਨ੍ਹਾਂ ਦਾ ਖੰਡਨ ਕਰਨਾ ਮੁਸ਼ਕਲ ਹੈ।

ਸ਼ੱਕੀਆਂ ਤੋਂ ਪੁੱਛਗਿਛ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕੀਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਕਈ ਉੱਨਤ ਲੋਕਤੰਤਰਾਂ ’ਚ ਹੁੰਦਾ ਹੈ। ਅਸੀਂ ਹਰ ਸਾਲ ਆਧੁਨਿਕੀਕਰਨ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ ਪਰ ਸਿਰਫ ਉਪਕਰਨ ਖਰੀਦਣ ਨਾਲ ਪੁਲਸ ਜਾਂਚਕਰਤਾਵਾਂ ਨੂੰ ਆਪਣੇ ਤੌਰ-ਤਰੀਕੇ ਬਦਲਣ ਲਈ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਰੋਜ਼ਾਨਾ ਇਕ ਨਵੀਂ ਸੰਸਕ੍ਰਿਤੀ ਸਿਖਾਉਣੀ ਹੋਵੇਗੀ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ.ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News