ਅਗਲੇ ਮਹੀਨੇ ਭਾਰਤ ''ਚ ਲਾਂਚ ਹੋਣ ਵਾਲੀ Renault Captur ਤੋਂ ਉੁਠਿਆ ਪਰਦਾ, ਬੁਕਿੰਗ ਸ਼ੁਰੂ

09/23/2017 11:48:40 AM

ਜਲੰਧਰ- ਰੇਨੋ ਨੇ ਆਪਣੀ ਨਵੀਂ ਐੱਸ. ਯੂ. ਵੀ. ਕੈਪਚਰ ਤੋਂ ਪਰਦਾ ਉੁਠਿਆ ਦਿੱਤਾ ਹੈ ਅਤੇ ਇਸ ਨੂੰ ਅਗਲੇ ਮਹੀਨੇ ਭਾਰਤ 'ਚ ਲਾਂਚ ਵੀ ਕੀਤਾ ਜਾਵੇਗਾ। ਕੰਪਨੀ ਨੂੰ ਨਵੀਂ ਕੈਪਚਰ ਤੋਂ ਕਾਫ਼ੀ ਉਮੀਦਾ ਹਨ ਕਿ ਇਹ ਮੌਜੂਦਾ ਡਸਟਰ ਦੀ ਵਲੋਂ ਸੈਗਮੇਂਟ 'ਚ ਆਪਣੀ ਇਕ ਅਲਗ ਜਗ੍ਹਾ ਬਣਾਏਗੀ। ਰੇਨੋ ਨੇ ਇਸ ਗੱਡੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਬੁਕਿੰਗ ਅਮਾਉਂਟ 25 ਹਜ਼ਾਰ ਰੁਪਏ ਰੱਖੀ ਗਈ ਹੈ। ਗਾਹਕ ਇਸ ਦੀ ਰੇਨੋ ਇੰਡੀਆ ਦੀ ਵੈੱਬਸਾਈਟ ਜਾਂ ਬੁਕਿੰਗ ਸ਼ੋਰੂਮ 'ਤੇ ਜਾ ਕੇ ਕਰਾ ਸਕਦੇ ਹਨ। ਨਵੀਂ ਕੈਪਚਰ ਦੀ ਅਨੁਮਾਨਿਤ ਕੀਮਤ 10 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਦੇ ਕਰੀਬ ਕਰੀਬ ਹੋਣ ਦੀ ਉਮੀਦ ਹੈ।PunjabKesari

ਪੈਟਰੋਲ ਅਤੇ ਡੀਜਲ ਇੰਜਣ 'ਚ 
ਇੰਜਣ ਦੀ ਗੱਲ ਕਰੀਏ ਤਾਂ ਰੇਨੋ ਕੈਪਚਰ 1.5 ਲਿਟਰ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਉਪਲੱਬਧ ਹੋਵੇਗੀ ਇਸ ਦੇ ਪੈਟਰੋਲ ਇੰਜਣ 1.5 ਲਿਟਰ 82K, 16 ਵਾਲਵ, 4 ਸਿਲੰਡਰ ਪੈਟਰੋਲ ਇੰਜਣ ਲਗਾ ਹੈ ਜੋ 106Ps ਦੀ ਪਾਵਰ ਅਤੇ 142Nm ਦਾ ਟਾਰਕ ਦਿੰਦਾ ਹੈ ਅਤੇ ਇਹ 5 ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਲੈਸ ਹੈ। ਜਦ ਕਿ ਇਸ ਦਾ 1.5 ਲਿਟਰ K9K ਡੀਜ਼ਲ ਇੰਜਣ 110PS ਦੀ ਪਾਵਰ ਅਤੇ 240Nm ਦਾ ਟਾਰਕ ਦਿੰਦਾ ਹੈ, ਗੱਡੀ 'ਚ 6 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤੇ ਗਏ ਹਨ।PunjabKesariPunjabKesari

ਕੈਪਚਰ 'ਚ ਮਿਲਣਗੇ ਇਹ ਫੀਚਰਸ
ਗਾਹਕਾਂ ਦਾ ਆਰਾਮ ਨੂੰ ਧਿਆਨ 'ਚ ਰੱਖਦੇ ਹੋਏ ਰੇਨੋ ਨੇ ਕੈਪਚਰ ਦੀ ਲੁਕਸ, ਕੈਬਿਨ ਅਤੇ ਫੀਚਰਸ 'ਤੇ ਜ਼ੋਰ ਦਿੱਤਾ ਹੈ। ਇਸ ਦਾ ਡਿਜ਼ਾਇਨ ਸਪੋਰਟੀ ਹੈ ਇਸ 'ਚ ਵੀ-ਸ਼ੇਪਡ ਕ੍ਰੋਮ ਗਰਿਲ, ਡਾਇਨਾਮਿਕ ਟਰਨ ਇੰਡਿਕੇਟਰਸ, ਡੇ-ਟਾਈਮ ਰਨਿੰਗ ਲਾਈਟਸ, ਸਪਲਿਟ-ਸਪੋਕ ਪੇਟਲ ਸ਼ੇਪ ਵਾਲੇ ਅਲੌਏ ਵ੍ਹੀਲਸ ਜਿਹੇ ਫੀਚਰਸ ਸ਼ਾਮਿਲ ਹਨ ਜਦ ਕਿ ਇੰਟੀਰਿਅਰ 'ਚ ਦੋ ਆਪਸ਼ਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ 'ਚ 7.0 ਇੰਚ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜਿਸ 'ਚ ਬਲੂਟੁੱਥ ਕੁਨੈੱਕਟੀਵਿਟੀ ਦੀ ਵੀ ਸਹੂਲਤ ਉਪਲੱਬਧ ਹੋਵੇਗੀ।PunjabKesari


Related News