ਅਦਾਕਾਰ ਬਿਨੂੰ ਢਿੱਲੋਂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖ਼ੁਲਾਸਾ

04/18/2024 12:09:39 PM

ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਬਿਨੂੰ ਢਿੱਲੋਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਉਹ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਇਸੇ ਕਾਰਨ ਪਿਛਲੇ 2 ਦਿਨਾਂ ਤੋਂ ਬਿਨੂੰ ਢਿੱਲੋਂ ਸੁਰਖੀਆਂ 'ਚ ਰਹੇ। ਦਰਅਸਲ, ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਆਉਣ ਲੱਗੀਆਂ ਸਨ ਕਿ ਬਿਨੂੰ ਢਿੱਲੋਂ ਸਿਆਸਤ 'ਚ ਐਂਟਰੀ ਕਰਨ ਜਾ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੋ ਰਿਹਾ ਹੈ। ਇਸ ਗੱਲ ਦਾ ਖ਼ੁਲਾਸਾ ਬਿਨੂੰ ਢਿੱਲੋਂ ਨੇ 'ਜਗ ਬਾਣੀ' ਅਦਾਰੇ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ, ਨਾ ਤਾਂ ਮੈਂ ਭਾਜਪਾ 'ਚ ਸ਼ਾਮਲ ਹੋ ਰਿਹਾ ਹਾਂ ਅਤੇ ਨਾ ਹੀ ਕਿਸੇ ਹੋਰ ਪਾਰਟੀ 'ਚ। ਇਸ ਤੋਂ ਇਲਾਵਾ ਬਿਨੂੰ ਢਿੱਲੋਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਨਾਲ-ਨਾਲ ਕਈ ਹੋਰ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ।

ਪੂਰਾ ਇੰਟਰਵਿਊ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-


ਦੱਸ ਦਈਏ ਕਿ ਬਿਨੂੰ ਢਿੱਲੋਂ ਦਾ ਅਸਲ ਨਾਂ ਵਰਿੰਦਰ ਸਿੰਘ ਢਿੱਲੋਂ ਹੈ। ਢਿੱਲੋਂ ਇਕ ਭਾਰਤੀ ਅਦਾਕਾਰ ਹੈ, ਜਿਨ੍ਹਾਂ ਨੂੰ ਪੰਜਾਬੀ ਫ਼ਿਲਮਾਂ 'ਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸਿੱਖਿਆ 'ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਧੁਰੀ' ਤੋਂ ਹਾਸਲ ਕੀਤੀ। ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਲ 1994 'ਚ ਕੀਤੀ। ਬਿਨੂੰ ਢਿੱਲੋਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਨੂੰ ਭਾਰਤੀ ਮੇਲੇ 'ਚ ਜਰਮਨ ਅਤੇ ਯੂ. ਕੇ. 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ 'ਚ ਪੜਦਿਆਂ ਹੀ ਉਨ੍ਹਾਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬਿਨੂੰ ਢਿੱਲੋਂ ਨੇ ਇੱਥੇ ਵੀ ਹਾਰ ਨਾ ਮੰਨੀ। ਥਿਏਟਰ ਰਾਹੀਂ ਬਿਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚ ਗਈ। ਫਿਰ ਬਿਨੂੰ ਢਿੱਲੋਂ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਅਤੇ ਸਾਲ 'ਚ 75000 ਰੁਪਏ ਕਮਾਏ। ਇਸ ਤੋਂ ਉਨ੍ਹਾਂ ਨੂੰ ਲਗਾਤਾਰ ਫ਼ਿਲਮਾਂ ਮਿਲਦੀਆਂ ਗਈਆਂ। 

ਇਹ ਵੀ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਤੋਂ ਫੈਨ ਨੇ ਇੰਝ ਵਾਰੇ 26 ਲੱਖ, ਵੇਖ ਲੋਕਾਂ ਹੋ ਗਏ ਹੈਰਾਨ (ਵੀਡੀਓ)

ਦੱਸਣਯੋਗ ਹੈ ਕਿ ਬਿਨੂੰ ਢਿੱਲੋਂ ਨੇ ਸਾਲ 2002 'ਸ਼ਹੀਦੇ ਆਜਮ', 2012 'ਕੈਰੀ ਆਨ ਜੱਟਾ', 2015 'ਮੁੰਡੇ ਕਮਾਲ ਦੇ', 2015 'ਅੰਗਰੇਜ਼', 2014 'ਗੋਰਿਆਂ ਨੂੰ ਦਫਾ ਕਰੋ', 2014 'ਆ ਗਏ ਮੁੰਡੇ ਯੂ ਕੇ ਦੇ', 2014 'ਜੱਟ ਪ੍ਰਦੇਸੀ', 2014 'ਸਾਡਾ ਜਵਾਈ ਐਨ ਆਰ ਆਈ', 2014 'ਓ ਮਾਈ ਪਿਓ ਜੀ', 2014 'ਮਿਸਟਰ ਐਂਡ ਮਿਸਿਜ਼ 420', 2016 'ਚੰਨੋ ਕਮਲੀ ਯਾਰ ਦੀ', 2017 'ਵੇਖ ਬਰਾਤਾਂ ਚੱਲੀਆਂ', 'ਕੈਰੀ ਆਨ ਜੱਟਾ 2', 'ਵਧਾਈਆਂ ਜੀ ਵਧਾਈਆਂ' ਆਦਿ ਫ਼ਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾਇਆ ਅਤੇ ਲੋਕਾਂ ਨੂੰ ਟੁੰਬਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News