ਮਨਾਲੀ ''ਚ 10 ਮਹੀਨੇ ਬਾਅਦ ਫਾਸਟੈਗ ਤੋਂ ਸ਼ੁਰੂ ਹੋਈ ''ਗ੍ਰੀਨ ਟੈਕਸ'' ਦੀ ਵਸੂਲੀ

Sunday, Apr 28, 2024 - 05:13 PM (IST)

ਮਨਾਲੀ ''ਚ 10 ਮਹੀਨੇ ਬਾਅਦ ਫਾਸਟੈਗ ਤੋਂ ਸ਼ੁਰੂ ਹੋਈ ''ਗ੍ਰੀਨ ਟੈਕਸ'' ਦੀ ਵਸੂਲੀ

ਮਨਾਲੀ- ਕੁੱਲੂ ਘਾਟੀ ਜੋ ਕਿ ਤਬਾਹੀ ਕਾਰਨ ਬੈਕਫੁੱਟ 'ਤੇ ਸੀ, ਹੁਣ ਮੁੜ ਪਟੜੀ 'ਤੇ ਆਉਣ ਲੱਗੀ ਹੈ। ਸੈਰ-ਸਪਾਟਾ ਨਗਰੀ ਮਨਾਲੀ ਵਿਚ ਬਾਹਰੀ ਸੂਬਿਆਂ ਦੇ ਵਾਹਨਾਂ ਲਈ ਜਾਣ ਵਾਲੀ ਗ੍ਰੀਨ ਟੈਕਸ ਦੀ ਵਸੂਲੀ ਹੁਣ ਪੂਰੀ ਤਰ੍ਹਾਂ ਨਾਲ ਆਨਲਾਈਨ ਹੋ ਗਈ ਹੈ। ਗ੍ਰੀਨ ਟੈਕਸ ਬੈਰੀਅਰ ਵਿਚ ਲੱਗਭਗ 10 ਮਹੀਨੇ ਤੋਂ ਬੰਦ ਰਹਿਣ ਮਗਰੋਂ ਦੋਹਾਂ ਲੇਨ ਵਿਚ ਫਾਸਟੈਗ ਵਿਵਸਥਾ ਸ਼ੁਰੂ ਹੋ ਗਈ ਹੈ। ਗ੍ਰੀਨ ਟੈਕਸ ਬੈਰੀਅਰ ਹੜ੍ਹ 'ਚ ਵਹਿਣ ਕਾਰਨ ਨਸ਼ਟ ਹੋ ਗਿਆ ਸੀ। ਹੁਣ ਸੈਰ-ਸਪਾਟਾ ਵਿਭਾਗ ਨੇ ਇੱਥੇ ਟੈਕਸ ਵਸੂਲੀ ਲਈ ਦੋ ਲੇਨ ਬਣਾਈਆਂ ਹਨ।

ਪਹਿਲਾਂ ਇਕ ਲੇਨ ਵਿਚ ਤਕਨੀਕੀ ਖਰਾਬੀ ਹੋਣ ਕਾਰਨ ਟੈਕਸ ਰਸੀਦ ਦੇ ਜ਼ਰੀਏ ਲਿਆ ਜਾ ਰਿਹਾ ਸੀ। ਹੁਣ ਇਸ ਖ਼ਾਮੀ ਨੂੰ ਦੂਰ ਕਰਨ ਦਿੱਤਾ ਗਿਆ ਹੈ। ਬੈਰੀਅਰ ਦੇ ਦੋਹਾਂ ਲੇਨ ਤੋਂ ਫਾਸਟੈਗ ਤੋਂ ਟੈਕਸ ਲਿਆ ਜਾ ਰਿਹਾ ਹੈ। 100 ਫ਼ੀਸਦੀ ਟੈਕਸ ਫਾਸਟੈਗ ਜ਼ਰੀਏ ਲਿਆ ਜਾ ਰਿਹਾ ਹੈ। ਫਾਸਟੈਗ ਸ਼ੁਰੂ ਹੋਣ ਨਾਲ ਵਾਹਨ ਜ਼ਿਆਦਾ ਦੇਰ ਬੈਰੀਅਰ ਵਿਚ ਨਹੀਂ ਰੁਕਣਗੇ। ਇਸ ਨਾਲ ਸੈਰ-ਸਪਾਟਾ ਸੀਜ਼ਨ ਵਿਚ ਬੈਰੀਅਰ ਵਿਚ ਵਾਹਨਾਂ ਦੀ ਲੰਬੀ ਲਾਈਨ ਨਹੀਂ ਲੱਗੇਗੀ। ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਨੇ ਦੱਸਿਆ ਕਿ ਗ੍ਰੀਨ ਟੈਕਸ ਬੈਰੀਅਰ ਦੀ ਦੋਹਾਂ ਲੇਨ ਵਿਚ ਫਾਸਟੈਗ ਤੋਂ ਟੈਕਸ ਲਿਆ ਜਾ ਰਿਹਾ ਹੈ। 

ਜਾਣਕਾਰੀ ਮੁਤਾਬਕ ਗ੍ਰੀਨ ਟੈਕਸ ਬੈਰੀਅਰ ਤੋਂ ਸਾਲਾਨਾ 4 ਤੋਂ 5 ਕਰੋੜ ਰੁਪਏ ਦੀ ਆਮਦਨੀ ਹੁੰਦੀ ਹੈ। ਇਸ ਰਾਸ਼ੀ ਨੂੰ ਜ਼ਿਲ੍ਹਾ ਕੁੱਲੂ ਦੀ ਊਝੀ ਘਾਟੀ ਦੀਆਂ 9 ਪੰਚਾਇਤਾਂ ਦੇ ਵਿਕਾਸ 'ਤੇ ਵੀ ਖਰਚ ਕੀਤਾ ਜਾਂਦਾ ਹੈ। ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਸੁਨਯਨਾ ਸ਼ਰਮਾ ਨੇ ਕਿਹਾ ਕਿ ਹੁਣ ਫਾਸਟੈਗ ਤੋਂ ਗ੍ਰੀਨ ਟੈਕਸ ਲਿਆ ਜਾ ਰਿਹਾ ਹੈ। ਪਿਛਲੇ ਦਿਨੀਂ ਇੰਜੀਨੀਅਰ ਦੀ ਦੇਖ-ਰੇਖ ਵਿਚ ਟਰਾਇਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਸੈਲਾਨੀਆਂ ਦੀ ਸਹੂਲਤ ਲਈ ਇਹ ਸ਼ੁਰੂ ਕੀਤਾ ਗਿਆ ਹੈ।


author

Tanu

Content Editor

Related News