Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

05/15/2024 10:44:09 AM

ਬਿਜ਼ਨੈੱਸ ਡੈਸਕ (ਏਜੰਸੀ) : ਐਮੀਰੇਟਸ ਏਅਰਲਾਈਨ ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ’ਤੇ 5 ਮਹੀਨੇ ਦੀ ਤਨਖ਼ਾਹ ਦੇਣ ਜਾ ਰਹੀ ਹੈ। ਇਸ ਦੇ ਇਲਾਵਾ ਯਾਤਰੀਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ ’ਚ 10 ਫ਼ੀਸਦੀ ਦਾ ਵਾਧਾ ਕੀਤਾ ਹੈ। ਪਿਛਲੇ ਦੋ ਸਾਲਾਂ ਵਿਚ ਸਮੂਹ ਦਾ ਮੁਨਾਫਾ 8.1 ਬਿਲੀਅਨ ਡਾਲਰ ਰਿਹਾ ਹੈ। ਇਹ ਮਹਾਮਾਰੀ ਨਾਲ ਪ੍ਰਭਾਵਿਤ 2020-2022 ਦੌਰਾਨ ਹੋਏ ਨੁਕਸਾਨ ਤੋਂ ਵੱਧ ਹੈ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਬੀਤੇ ਸਾਲ ਦੇ ਮੁਕਾਬਲੇ 63 ਫ਼ੀਸਦੀ ਵੱਧ ਮੁਨਾਫਾ
ਐਮੀਰੇਟਸ ਗਰੁੱਪ ਦੇ ਚੇਅਰਮੈਨ ਅਤੇ ਸੀ.ਈ.ਓ ਸ਼ੇਖ ਅਹਿਮਦ ਬਿਨ ਸਈਦ ਅਲ ਮਕਤੂਮ ਮੁਤਾਬਕ ਏਅਰਲਾਈਨ ਦੀ ਵਿੱਤੀ ਹਾਲਤ ਮਜ਼ਬੂਤ ​​ਹੋ ਗਈ ਹੈ। ਦੱਸਿਆ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਵਿਚ ਰੱਖਦੀ ਹੈ। ਇਹ ਸਾਨੂੰ ਸਾਡੇ ਗਾਹਕਾਂ ਅਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ, ਸੇਵਾਵਾਂ ਅਤੇ ਵਧੇਰੇ ਮੁੱਲ ਮੁਹੱਈਆ ਕਰਨ ਲਈ ਨਿਵੇਸ਼ ਕਰਨ ਵਿਚ ਸਮਰੱਥ ਬਣਾਉਂਦੀ ਹੈ। 

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਏਅਰਲਾਈਨ ਨੇ ਲਗਾਤਾਰ ਦੂਜੇ ਸਾਲ ਰਿਕਾਰਡ ਮੁਨਾਫਾ ਕਮਾਇਆ ਹੈ। ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕੱਲੇ ਐਮੀਰੇਟਸ ਨੇ 17.2 ਬਿਲੀਅਨ ਦਿਰਹਮ (4.7 ਬਿਲੀਅਨ ਡਾਲਰ) ਦਾ ਨਵਾਂ ਰਿਕਾਰਡ ਮੁਨਾਫਾ ਦਰਜ ਕੀਤਾ ਹੈ। ਇਹ ਪਿਛਲੇ ਸਾਲ ਨਾਲੋਂ 63 ਫ਼ੀਸਦੀ ਵੱਧ ਹੈ। ਏਅਰਲਾਈਨ ਦਾ ਮਾਲੀਆ 13 ਫ਼ੀਸਦੀ ਵਧ ਕੇ 121.2 ਬਿਲੀਅਨ ਦਿਰਹਮ (33.0 ਬਿਲੀਅਨ ਡਾਲਰ) ਹੋ ਗਿਆ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News