ਕੈਬ ਬੁਕਿੰਗ ਕਰਨ ਵਾਲਿਆਂ ਨਾਲ ਜੁੜੀ ਅਹਿਮ ਖ਼ਬਰ, ਡਰਾਈਵਰਾਂ ਨੇ ਲਿਆ ਵੱਡਾ ਫ਼ੈਸਲਾ

05/01/2024 9:52:35 AM

ਚੰਡੀਗੜ੍ਹ (ਹਾਂਡਾ) : ਓਲਾ, ਓਬਰ ਸਮੇਤ ਹੋਰ ਕੈਬ ਆਪਰੇਟਿੰਗ ਕੰਪਨੀਆਂ ਤੋਂ ਪ੍ਰਸ਼ਾਸ਼ਨ ਵਲੋਂ ਤੈਅ ਰੇਟ ਨਾ ਮਿਲਣ ਕਾਰਨ ਟ੍ਰਾਈਸਿਟੀ ਦੇ ਕੈਬ ਡਰਾਈਵਰਾਂ ਦੇ ਸਾਂਝੇ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਨ੍ਹਾਂ ਡਰਾਈਵਾਂ ਦੀ ਬਜਾਏ ਆਫ਼ਲਾਈਨ ਕੰਮ ਕਰਨਗੇ ਅਤੇ ਸਵਾਰੀਆਂ ਨੂੰ ਸਿੱਧੇ ਤੌਰ ’ਤੇ ਚੁੱਕਣਗੇ। ਇਸ ਦੀ ਸ਼ੁਰੂਆਤ ਸੰਯੁਕਤ ਮੋਰਚੇ ਨੇ ਰੇਲਵੇ ਸਟੇਸ਼ਨ ਅਤੇ ਏਲਾਂਤੇ ਮਾਲ ਤੋਂ ਕੀਤੀ ਹੈ। ਇਸ ਤੋਂ ਬਾਅਦ ਉਹ ਖ਼ੁਦ ਟ੍ਰਾਈਸਿਟੀ ਦੇ ਸਾਰੇ ਮਾਲ, ਬੱਸ ਸਟੈਂਡ ਅਤੇ ਵੱਡੇ ਬਾਜ਼ਾਰਾਂ ਤੋਂ ਕੈਬ ਚਲਾਉਣਗੇ। ਮੋਰਚੇ ਦੀ ਅਗਵਾਈ ਕਰ ਰਹੇ ਅਮਨਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 31 ਮਾਰਚ, 2022 ਨੂੰ ਉਨ੍ਹਾ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ ਕਰਦੇ ਹੋਏ ਏ. ਸੀ. ਕੈਬ ਦਾ ਰੇਟ 25 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਸੀ ਅਤੇ 34 ਰੁਪਏ ਪ੍ਰਤੀ ਕਿਲੋਮੀਟਰ ਤੱਕ ਚਾਰਜ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ, ਜਦੋਂ ਕਿ ਵੈਨਟਿੰਗ ਚਾਰਜ 100 ਰੁਪਏ ਤੈਅ ਕੀਤਾ ਗਿਆ ਸੀ ਪਰ ਤੈਅ ਰੇਟ ਦੀ ਬਜਾਏ ਕੰਪਨੀਆਂ ਉਨ੍ਹਾਂ ਨੂੰ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰੇਟ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ : ਘਰੋਂ ਭੱਜੀ 16 ਸਾਲਾ ਕੁੜੀ ਨਾਲ Gangrape, 17 ਦਿਨਾਂ ਤੱਕ ਹੁੰਦੀ ਰਹੀ ਦਰਿੰਦਗੀ

ਜਿਸ ’ਤੇ ਕੰਪਨੀ ਦਾ ਕਮਿਸ਼ਨ 30 ਫ਼ੀਸਦੀ ਹੈ ਅਤੇ 5 ਫ਼ੀਸਦੀ ਟੈਕਸ ਕੱਟਿਆ ਗਿਆ ਹੈ। ਕੁੱਲ ਮਿਲਾ ਕੇ ਉਨ੍ਹਾਂ ਨੂੰ ਲਾਗਤ ਨਾਲੋਂ ਘੱਟ ਪੈਸੇ ਮਿਲ ਰਹੇ ਹਨ, ਜਿਸ ਕਾਰਨ ਵਾਹਨਾਂ ਦੀਆਂ ਕਿਸ਼ਤਾਂ ਰੁਕ ਗਈਆਂ ਹਨ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਾਂਝੇ ਮੋਰਚਾ ਡੀ. ਸੀ. ਚੰਡੀਗੜ੍ਹ ਨੂੰ ਵੀ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਜਿਨ੍ਹਾਂ ਕੰਪਨੀਆਂ ਦੇ ਲਾਇਸੈਂਸ 2023 ਵਿਚ ਖ਼ਤਮ ਹੋ ਚੁੱਕੇ ਹਨ, ਉਨ੍ਹਾਂ ਦੇ ਨਵੇਂ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਕੈਬ ਡਰਾਈਵਰਾਂ ਦੇ ਰੇਟ ਤੈਅ ਕੀਤੇ ਜਾਣ ਪਰ ਡੀ. ਸੀ. ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਕੰਪਨੀਆਂ ਨੂੰ ਲਾਇਸੈਂਸ ਜਾਰੀ ਕਰ ਦਿੱਤੇ।

ਇਹ ਵੀ ਪੜ੍ਹੋ : ਕਾਂਗਰਸ ਛੱਡ ਕੇ ਇਸ ਪਾਰਟੀ 'ਚ ਸ਼ਾਮਲ ਹੋਣਗੇ ਦਲਵੀਰ ਗੋਲਡੀ, CM ਮਾਨ ਖ਼ਿਲਾਫ਼ ਲੜ ਚੁੱਕੇ ਨੇ ਚੋਣ (ਵੀਡੀਓ)

ਇੱਥੋਂ ਤੱਕ ਕਿ ਉਨ੍ਹਾਂ ਕੰਪਨੀਆਂ ਨੂੰ ਵੀ ਬਾਈਕ ਰਾਈਡ ਦੀ ਇਜਾਜ਼ਤ ਦਿੱਤੀ ਗਈ, ਜੋ ਰਜਿਸਟਰਡ ਵੀ ਨਹੀਂ ਹਨ। ਇਸ ਸਬੰਧੀ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਹੀਂ ਸੁਣੀ ਤਾਂ ਕੈਬ ਚਾਲਕਾਂ ਨੇ ਆਫਲਾਈਨ ਸਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਵਾਰੀ ਨੂੰ ਬੈਠਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 25 ਰੁਪਏ ਏ. ਸੀ. ਅਤੇ 20 ਰੁਪਏ ਪ੍ਰਤੀ ਕਿਲੋਮੀਟਰ ਬਿਨ੍ਹਾਂ ਏ. ਸੀ. ਕੈਬ ਵਿਚ ਜਾ ਸਕਦੇ ਹਨ। ਅਮਨਦੀਪ ਨੇ ਦੱਸਿਆ ਕਿ ਉਹ ਪਿਛਲੇ 20 ਦਿਨਾਂ ਤੋਂ ਖ਼ੁਦ ਹੀ ਸਵਾਰੀਆਂ ਦਾ ਇੰਤਜ਼ਾਮ ਕਰ ਰਿਹਾ ਹੈ। ਉਨ੍ਹਾਂ ਨਾਲ ਕਰੀਬ 200 ਕੈਬ ਡਰਾਈਵਰ ਜੁੜ ਚੁੱਕੇ ਹਨ ਅਤੇ ਇਹ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ। ਮੋਰਚੇ ਦੇ ਮੈਂਬਰਾਂ ਵੱਲੋਂ ਸਵੇਰ ਤੋਂ ਸ਼ਾਮ ਤੱਕ ਰੇਲਵੇ ਸਟੇਸ਼ਨ ਅਤੇ ਏਲਾਂਤੇ ਮਾਲ ਦੇ ਬਾਹਰ ਬੈਨਰ ਲਹਿਰਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਕੈਬ ਡਰਾਈਵਰਾਂ ਨੂੰ ਵੀ ਮੋਰਚੇ ਵਿਚ ਸ਼ਾਮਲ ਹੋਣ ਅਤੇ ਖ਼ੁਦ ਸਵਾਰੀਆਂ ਨੂੰ ਬੈਠਾਉਣ ਲਈ ਕਿਹਾ ਜਾ ਰਿਹਾ ਹੈ। ਇਸ ਸਮੇਂ ਟ੍ਰਾਈਸਿਟੀ ਵਿਚ 50,000 ਕੈਬਾਂ ਚੱਲ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਘਾਟੇ ਵਿਚ ਹਨ। ਅਮਨਦੀਪ ਨੇ ਦੱਸਿਆ ਕਿ ਉਹ ਇਸ ਸਬੰਧੀ ਕਾਂਗਰਸ ਅਤੇ ਭਾਜਪਾ ਆਗੂਆਂ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਵੀ ਉਨ੍ਹਾਂ ਦੇ ਸਮਰਥਨ ਵਿਚ ਅੱਗੇ ਨਹੀਂ ਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News